ਜੇਲਾਂ ਵਾਲਾ ਠੱਗ – ਸੁਕੇਸ਼ ਚੰਦਰਸ਼ੇਖਰ
ਸੁਕੇਸ਼ ਚੰਦਰਸ਼ੇਖਰ, ਬੇਹੱਦ ਚੁਸਤ-ਚਲਾਕ ਤੇ ਹੋਸ਼ਿਆਰ, ਬੰਗਲੌਰ ਦੇ ਆਮ ਜਿਹੇ ਘਰ ਦਾ ਮੁੰਡਾ, ਸੁਪਨੇ ਬਹੁਤ ਵੱਡੇ ਪਰ ਪੂਰੇ ਕਰਨ ਲਈ ਰਸਤਾ ਗਲਤ। 10ਵੀਂ ਤੋਂ ਬਾਅਦ ਪੜ੍ਹਾਈ ਛੱਡ ਕੇ 16ਕੁ ਸਾਲ ਦੀ ਉਮਰ ‘ਚ ਠੱਗੀ ਦਾ ਕੰਮ ਸ਼ੁਰੂ ਕੀਤਾ, ਸਭ ਤੋਂ ਪਹਿਲਾਂ ਆਪਣੇ-ਆਪ ਨੂੰ ਮੁੱਖ ਮੰਤਰੀ ਦਾ ਰਿਸ਼ਤੇਦਾਰ ਆਖ ਕਈਆਂ ਨੂੰ ਠੱਗਿਆ, ਫੇਰ ਝੂਠ ਬੋਲਕੇ ਮਾਡਲ ਲੀਨਾ ਮਾਰਿਆ ਪਾਲ ਨੂੰ ਫਸਾ ਲੈਂਦਾ ਏ ਜੋ ਬਾਅਦ ‘ਚ ਆਪ ਇਹਦੇ ਨਾਲ ਰੱਲ੍ਹ ਜਾਂਦੀ ਏ। ਵਿਆਹ ਤੋਂ ਬਾਅਦ ਦੋਵੇਂ ਜਣੇ ਕੈਨਰਾ ਬੈਂਕ ਨੂੰ 19 ਕਰੋੜ ਦਾ ਰਗੜਾ ਲਾ ਦਿੰਦੇ ਨੇ। ਜੈਲਲਿਤਾ ਦੀ ਮੌਤ ਤੋਂ ਬਾਅਦ ਰਾਜਨੀਤਕ ਵਿਰਾਸਤ ਲਈ ਦੋ ਧਿਰਾਂ ‘ਚ ਫੁੱਲਾਂ ਦੀ ਪੱਤੀਆਂ ਆਲੇ ਨਿਸ਼ਾਨ ਲਈ ਰੌਲਾ ਪੈ ਜਾਂਦਾ ਏ ਤੇ ਚੰਦਰਸ਼ੇਖਰ ਇਕ ਗੁੱਟ ਨੂੰ ਚੋਣ ਕਮਿਸ਼ਨ ਰਾਹੀਂ, ਚੋਣ ਨਿਸ਼ਾਨ ਦਿਵਾਉਣ ਬਦਲੇ, ਕਰੋੜਾਂ ਰੁਪਈਆ ਠੱਗਣ ਦੇ ਕੇਸ ‘ਚ ਤਿਹਾੜ ਜੇਲ ਚਲਾ ਜਾਂਦਾ ਏ। ਜਿੱਥੇ ਜਾ ਕੇ ਉਹ ਦੇਸ਼ ਦੀ ਸਭ ਤੋਂ ਹਾਈ ਸਕਿਉਰਿਟੀ ਜੇਲ ‘ਚ ਰਹਿੰਦਿਆਂ, ਬਿਆਸ ਆਲੇ ਬਾਬੇ ਦੇ ਰਿਸ਼ਤੇਦਾਰ ਰੈਨਬੈਕਸੀ ਦਵਾਈਆਂ ਤੇ ਫੋਰਟਿਸ ਹਸਪਤਾਲਾਂ ਦੇ ਮਾਲਕ ਭਰਾਵਾਂ ਮਾਲਵਿੰਦਰ ਸਿੰਘ ਤੇ ਸ਼ਿਵੇੰਦਰ ਮੋਹਨ ਸਿੰਘ ਚੋਂ, ਸ਼ਿਵੇੰਦਰ ਮੋਹਨ ਸਿੰਘ ਨੂੰ ਜੇਲ ‘ਚ ਮਿਲਦਾ ਏ, ਜੋ 2019 ‘ਚ 2400 ਕਰੋੜ ਰੁਪਈਏ ਦੀ ਰੋਲ-ਗਿਦੋਲ ‘ਚ ਫਸੇ ਹੋਏ ਸਨ, ਇਥੋਂ ਸ਼ਿਵੇੰਦਰ ਦੀ ਜੇਲ ਚੋਂ ਛੁੱਟਣ ਦੀ ਤਾਂਘ ਵੇਖ, ਸੁਕੇਸ਼ ਉਸਦੀ ਘਰਵਾਲੀ ਅਦਿਤੀ ਸਿੰਘ ਨੂੰ ਜੇਲ ਚੋਂ, ਇੰਟਰਨੈਸ਼ਨਲ ਨੰਬਰ ਰਾਹੀਂ ਫੋਨ ਕਰਦਾ ਏ ਕਿ ਉਹ ਗ੍ਰਹਿ ਮੰਤਰਾਲੇ ਤੋਂ ਬੋਲ ਰਿਹਾ ਏ ਤੇ ਕਰੋਨਾ ਕਾਲ ‘ਚ ਭਾਰਤ ਸਰਕਾਰ ਨੂੰ ਉਸਦੇ ਘਰਵਾਲੇ ਦੀ ਦਵਾਈਆਂ ਲਈ ਲੋੜ ਏ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ