“ਮਾਂ ਇਹ ਚਾਚੀ ਤੇ ਤਾਈ ਬਾਰ ਬਾਰ ਇਕੋ ਗੱਲ ਪੁੱਛਦੀ ਬਈ ਬਾਪੂ ਦੇ ਭੋਗ ਤੇ ਕੀ ਕੀ ਪੌਣਾ ”
ਬਾਪੂ ਦੀ ਮੌਤ ਤੋ ਟੁੱਟੇ ਹੋਏ ਮਹਿੰਦਰ ਸਿੰਘ ਨੇ ਮਾਂ ਨੂੰ ਹੋਲੀ ਜਿਹੇ ਪੁਛਿਆ ।ਮਾਂਂ ਨੇ ਪੁੱਤ ਨੂੰ ਗਲ ਨਾਲ ਲਾਇਅ ਤੇ ਭਰੇ ਹੋਏ ਗਲੇ ਨਾਲ ਬੋਲੀ “ਪੁਤ ਤੈਨੂ ਤਾਂ ਪਤਾ ,ਤੇਰੇ ਬਾਪੂ ਦੀ ਬਿਮਾਰੀ ਨੇ ਘਰ ਧੌ ਤਾ ,ਕੋਈ ਕਸਰ ਨਹੀਂ ਛੱਡੀ ਇਲਾਜ ਵਲੋਂ ਤੇ ਅਗੋਂ ਤੇਰੀ ਪੜਾਈ ਦਾ ਆਖਰੀ ਸਾਲ ,ਪੁੱਤ ਤੇਰਾ ਮੇਰਾ ਕੁੱਝ ਵਡਿੰਆ ,ਮੈੰਨੂੰ ਕੀ ਪੌਣਾ,ਸਾਦਾ ਦਾਲ ਫੁਲਕਾ ਚੱਲੂ। ਨਾਲੇ ਤੇਰੇ ਬਾਪੂ ਦੇ ਮਰਨ ਦੀ ਮੈਨੂੰੰ ਕੋਈ ਖੁਸ਼ੀ ਨਹੀਂ ਤੇ ਨਾਂ ਹੀ ਸਰੀਕਾਂ ਨੂੰ ਝੂਠਾ ਦਿਖਾਵਾ ਦਿਖਾਉਣ ਦਾ ਸ਼ੌਕ ।
ਸੁਲਝੀ ਹੋਈ ਮਾਂ ਦਾ ਕਹਿਣਾ ਮੰਨ ਕੇ ਕਰਜੇ ਦੇ ਬੋਝ ਤੋਂ ਬਿਨਾਂ ਬਾਪੂ ਦੇ ਭੋਗ ਤੋਂ ਫਾਰਿਗ ਹੋਕੇ ਮਹਿੰਦਰ ਸਿੰਘ ਵਾਪਸ ਪੜਣ ਚਲਾ ਗਿਆ।
ਦੋ ਸਾਲ ਬਾਦ ਸਰਕਾਰੀ ਅਫਸਰ ਤੇ ਸਰਕਾਰੀ ਗੱਡੀ ਤੇ ਪਿੰਡ ਵਾਪਸ ਆਇਆ।ਮਹਿੰਦਰ ਸਿੰਘ ਦੀ ਵਾਹਵਾ ਟੌਰ ਦੇਖ ਕੇ ਚਾਚੀਆਂ ਤਾਈਂਆਂ ਬਚੋਲਣਾ ਬਨਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ