More Punjabi Kahaniya  Posts
ਸੁਲਝੀ ਤਾਣੀ ਭਾਗ ਦੂਜਾ


ਮੰਗਲਵਾਰ ਨੂੰ ਤੜਕੇ ਹੀ ਗੱਜਣ ਨਾਨਾ(ਮੰਮੀ ਦਾ ਚਾਚਾ)ਮੇਰੇ ਨਾਨਾ ਜੀ ਕੋਲ ਸਾਹੋ ਸਾਹ ਹੁੰਦਾ ਆਇਆ ਤੇ ਆ ਕੇ ਕਹਿਣ ਲੱਗਿਆ ਬਾਈ ਬੁੱਧੂ ਦੀ ਬਹੂ ਨੂੰ ਲੈ ਆਏ…. ਨਾਨਾ ਜੀ ਨੇ ਉਦਾਸੀ ਭਰੇ ਲਹਿਜੇ ਵਿੱਚ ਪੁੱਛਿਆ ਫੇਰ ਹੁਣ ਗੰਜਣਾ ਸੰਸਕਾਰ ਕਿੰਨੇ ਕ ਵਜੇ ਹੈ…. ਬਾਈ ਹਾਲੇ ਤਾਂ ਹੁਣੇ ਲੈ ਕੇ ਆਏ ਨੇ ਕਹਿੰਦੇ ਨੇ ਡਾਕਟਰਾਂ ਨੇ ਕਿਹਾ ਉਹਨੂੰ ਨਿਵਾਉਣਾ ਵੀ ਨਹੀਂ..,. ਅੱਛਾ ਗੱਜਣਾ ਕਿਉਂ? ਉਹਨੂੰ ਕਿਹੜਾ ਕੋਈ ਬੀਮਾਰੀ ਸੀ ਨਾਨਾ ਜੀ ਨੇ ਹੈਰਾਨੀ ਨਾਲ ਕਿਹਾ, ਨਹੀਂ ਬਾਈ ਕਹਿੰਦੇ ਪੋਸਟਮਾਰਟਮ ਕਰਕੇ ਉਸ ਦੇ ਸਾਰੇ ਅੰਗ ਪੈਰ ਕੱਢ ਲੲੇ…..ਅੱਛਾ ਗੱਜਣਾ ਡਾਕਟਰ ਤਾਂ ਨਰਦਈ ਹੁੰਦੇ ਨੇ ਨਾ ਉਹ ਜਿਉਂਦੇ ਬੰਦੇ ਨੂੰ ਛੱਡਦੇ ਨੇ ਨਾ ਉਹ ਮਰੇ ਬੰਦੇ ਨੂੰ ਛੱਡਦੇ ਨੇ….. ਹਾਂ ਬਾਈ ਇਹ ਤਾਂ ਹੈ ਪਰ ਗੰਜਣਾ ਇੱਕ ਹੋਰ ਬੰਦਾ ਨਰਦਈ ਵੀ ਸਤਿਆ ਹੋਇਆ ਹੀ ਬਣਦਾ ਹੈ…. ਕਹਿੰਦੇ ਨੇ ਡਾਕਟਰਾਂ ਦੀ ਪੜ੍ਹਾਈ ਮਹਿੰਗੀ ਹੀ ਬਹੁਤ ਹੈ…..ਕਹਿੰਦੇ ਨੇ ਡਾਕਟਰਾਂ ਦੀ ਪੜ੍ਹਾਈ ਕਰਨ ਲੲੀ ਫੀਸਾਂ ਹੀ ਬਹੁਤ ਭਰਨੀਆਂ ਪੈਂਦੀਆਂ ਨੇ ਜਦੋਂ ਅਗਲਾ ਪੜਨ ਲੲੀ ਪਹਿਲਾਂ ਥੱਬਿਆ ਦੇ ਥੱਬੇ ਪੈਸੇ ਲਗਾਉਂਦਾ ਫਿਰ ਥੱਬਿਆਂ ਦੇ ਥੱਬੇ ਲਿਉ ਵੀ…..ਬੰਦਾ ਕੰਮ ਸਿਖਦੈ ਕਮਾਉਣ ਲੲੀ ਹੀ ਸਿਖਦੈ…. ਡਾਕਟਰ ਨੌਕਰੀ ਕਰਦੈ ਕਮਾਉਣ ਲਈ ਹੀ ਕਰਦੈ…… ਮੁਫ਼ਤ ਤਾਂ ਬੰਦਾ ਸੇਵਾ ਵੀ ਨਹੀਂ ਕਰ ਸਕਦਾ…..ਉਹ ਵੀ ਕਿਸੇ ਆਸ ਤੇ ਸੇਵਾ ਕਰਦੈ ਕਿ ਸਾਡੇ ਘਰ ਖੈਰ ਸੁੱਖ ਰਹੇ….. ਕੋਈ ਔਲਾਦ ਲੲੀ ਕਰਦੈ… ਕੋਈ ਵਿਆਹ ਲੲੀ ਕਰਦੈ…. ਕੋਈ ਕਮਾਈ ਲੲੀ ਕਰਦੈ…ਜੇ ਬੰਦੇ ਨੂੰ ਪਤਾ ਲੱਗ ਜਾਵੇ ਕਿਸੇ ਥਾਂ ਉਹਦੀ ਸੁੱਖ ਪੂਰੀ ਨਹੀਂ ਹੁੰਦੀ ਤਾਂ ਉਹ ਕਦੇ ਨਹੀਂ ਜਾਂਦਾ… ਮੱਥਾ ਟੇਕਣ ਵੀ ਨਹੀਂ ਜਾਂਦਾ… ਸੇਵਾ ਕਰਨੀ ਤਾਂ ਫੇਰ ਦੂਰ ਰਹੀ…..ਹਾਂ ਬਾਈ।  ਇਹ ਤਾਂ ਹੈ ਗੰਜਣਾ ਇੱਕ ਬੰਦਾ ਹੀ ਹੈ ਜੋ ਮਤਲਬ ਲੲੀ ਕੰਮ ਕਰਦੈ ਤੇ ਮਤਲਬ ਲਈ ਹੀ ਜਿਉਂਦਾ ਹੈ ਤੇ ਬਿਨਾਂ ਮਤਲਬ ਕੱਢਿਆ ਮਰ ਜਾਂਦਾ ਹੈ।ਬਾਈ ਬਿਨਾਂ ਮਤਲਬ ਕੱਢਿਆ ਕਿਵੇਂ ਗੰਜਣ ਚਾਚੇ ਨੇ ਹੈਰਾਨੀ ਨਾਲ ਪੁੱਛਿਆ। ਦੇਖ ਗੱਜਣਾ ਬੰਦਾ ਧਰਤੀ ਦਾ ਸਭ ਤੋਂ ਸ੍ਰੇਸ਼ਟ ਜੀਵ ਮੰਨਿਆ ਜਾਂਦੈ… ਬੰਦੇ ਨੂੰ ਜੁਨੀਆ ਦੀ ਪਹਿਲੀ ਪੌੜ੍ਹੀ ਸਮਝਿਆ ਜਾਂਦੈ…. ਰੱਬ ਨੇ ਬੰਦੇ ਨੂੰ ਇੱਕ ਸਮਝ ਵੱਧ ਦਿੱਤੀ ਹੈ……. ਉਹ ਉਸ ਸਮਝ ਦਾ ਨਜਾਇਜ਼ ਫਾਇਦਾ ਉਠਾਉਦਾ ਹੈ ਤਾਂ ਹੀ ਬੰਦਾ ਸਭ ਤੋਂ ਵੱਧ ਦੁੱਖ ਭੁਗਤਦਾ ਹੈ…. ਗੱਜਣਾ ਤੂੰ ਇੱਕ ਗੱਲ ਹੋਰ ਦੇਖ ਧਰਤੀ ਤੇ ਇਕੋਂ ਇੱਕ ਜੀਵ ਬੰਦਾ ਹੀ ਹੈ ਜੋ ਕਾਨੂੰਨ ਬਣਾਉਂਦਾ ਹੈ ਤੇ ਕਾਨੂੰਨ ਚ ਹੀ ਨਹੀਂ ਰਹਿੰਦਾ…..ਹੋਰ ਜੀਵਾਂ ਦੇ ਕੋਈ ਕਾਨੂੰਨ ਨਹੀਂ ਫਿਰ ਵੀ ਲਿਮਟ ਚ ਰਹਿੰਦੇ ਨੇ ਤੇ ਇੱਕ ਬੰਦਾ ਹੈ ਜੋ ਹਰ ਹੱਦਾਂ ਪਾਰ ਕਰ ਦਿੰਦੈ….. ਤੂੰ ਦੇਖਿਆ ਨਹੀਂ ਹੋਣਾ ਇੱਥੇ ਤਾਂ ਹਰ ਬੰਦਾ ਹਲਕਿਆਂ ਫਿਰਦੈ ਨਿੱਕੀਆਂ ਨਿੱਕੀਆਂ ਕੁੜੀਆਂ ਦੇ ਬਲਾਤਕਾਰ ਹੋ ਜਾਂਦੇ ਨੇ …. ਗੰਜਣਾ ਤੂੰ ਦੇਖਿਆ ਕਦੇ ਪਸ਼ੂਆਂ ਚ ਪੰਛੀ ਚ ਬਲਾਤਕਾਰ ਹੁੰਦੇ…..ਹੋਰ ਤਾਂ ਹੋਰ ਪਸ਼ੂ ਪੰਛੀ ਤਾਂ ਬੰਦਿਆਂ ਵਾਂਗ ਹਲਕੇ ਵੀ ਨਹੀਂ ਫਿਰਦੇ…. ਉਹਨਾਂ ਦੀ ਤਾਂ ਜਦੋਂ ਬੱਚੇ ਪੈਦਾ ਕਰਨ ਦੀ ਰੁੱਤ ਆਉਂਦੀ ਹੈ ਉਹ ਉਦੋਂ ਹੀ ਸੰਬੰਧ ਬਣਾਉਂਦੇ ਨੇ ਹਾਂ ਬਾਈ ਇਹ ਤਾਂ ਗੱਲ ਹੈਗੀ… ਗੱਲਾਂ ਕਰਦੇ ਕਰਦੇ ਨਾਨੀ ਨੇ ਵਿੱਚੋਂ ਹੀ ਕਿਹਾ ਹੁਣ ਗੱਲਾਂ ਹੀ ਕਰੀਂ ਜਾਓਗੇ ਜਾ ਬੁੱਧੂ ਕੇ ਘਰ ਵੀ ਜਾਓਗੇ… ਓ ਹੋ ਗੱਜਣਾ ਮੇਰੇ ਤਾਂ ਦਿਮਾਗ ਚ ਹੀ ਨਹੀਂ ਰਿਹਾ ਆਪਾਂ ਬੁੱਧੇ ਕੇ ਵੀ ਜਾਣਾ ਹੈ….ਚੱਲ ਬਾਈ ਚੱਲੀਏ ਕਹਿੰਦੇ ਸੀ ਸੰਸਕਾਰ ਨਾਲ ਦੀ ਨਾਲ ਹੀ ਕਰਨਗੇ…. ਚੰਗਾ ਮੈਂ ਵੀ ਗੋਹੇ ਦੇ ਦੋ ਬੱਠਲ ਸਿੱਟ ਕੇ ਆਉਂਦੀ ਹਾਂ ਜੇ ਜ਼ਿਆਦਾ ਕਾਹਲ ਹੋਈ ਤਾਂ ਮੈਨੂੰ ਸੁਨੇਹਾ ਭੇਜ ਦੇਓ ਮੈਂ ਓਦੋਂ ਹੀ ਆਜੂ…. ਨਾਨੀ ਜੀ ਨੇ ਇਕੋਂ ਸਾਹ ਸਾਰੀ ਗੱਲ ਕਹਿ ਦਿੱਤੀ।ਚੰਗਾ ਮੈਂ ਚੱਲ ਕੇ ਦੇਖਦਾ ਜੇ ਸੰਸਕਾਰ ਦੀ ਕਾਹਲ ਹੋਈ ਤਾਂ ਮੈਂ ਸੁਨੇਹਾ ਭੇਜ ਦਿਉ ਕਹਿ ਕੇ ਨਾਨਾ ਜੀ ਤੇ ਗੱਜਣ ਚਾਚਾ ਚਲੇ ਗੲੇ।ਨਾਨੀ ਜੀ ਪਸ਼ੂਆਂ ਵਾਲੇ ਚ ਗੋਹਾ ਸੁੱਟਣ ਲੱਗ ਗੲੇ ਤੇ ਮੈਂ ਤੋਰੀਆਂ ਦੀ ਸਬਜ਼ੀ ਚੀਰਣ ਲੱਗ ਗੲੀ….ਮੈਨੂੰ ਪਤਾ ਸੀ ਨਾਨਾ ਜੀ ਤੇ ਨਾਨੀ ਜੀ ਸੰਸਕਾਰ ਤੇ ਜਾਣਗੇ ਤੇ ਦਾਲ ਰੋਟੀ ਮੈਨੂੰ ਹੀ ਕਰਨੀ ਪਉ ।ਮੈਂ ਹਾਲੇ ਤੋਰੀਆਂ ਅੱਧੀਆਂ ਹੀ ਚੀਰੀਆਂ ਸੀ ਇੰਨੇ ਨੂੰ ਗੱਜਣ ਚਾਚਾ ਆ ਗਿਆ ਤੇ ਆ ਕੇ ਪੁੱਛਣ ਲੱਗਿਆ ਪੁੱਤ ਤੇਰੀ ਨਾਨੀ ਕਿੱਥੇ ਐ? ਸੰਸਕਾਰ ਦੀ ਤਿਆਰੀ ਐ ਤੇਰੀ ਨਾਨੀ ਨੂੰ ਕਹਿ ਕਾਹਲ ਨਾਲ ਆਜੇ ਉਹ ਕਹਿ ਕੇ ਓਨੇ ਪੈਰੀਂ ਹੀ ਮੁੜ ਗਿਆ। ਗੱਜਣ ਚਾਚਾ ਹਾਲੇ ਗੇਟ ਹੀ ਟੱਪਿਆਂ ਸੀ ਉਦੋਂ ਹੀ ਨਾਨੀ ਵਾੜੇ ਆਲੇ ਗੇਟ ਚੋਂ ਗੋਹਾ ਵਾੜੇ ਚ ਸੁੱਟ ਕੇ ਆ ਗੲੀ, ਮੈਂ ਨਾਨੀ ਨੂੰ ਆਉਂਦਿਆਂ ਹੀ ਕਿਹਾ ਨਾਨੀ ਜੀ ਗੱਜਣ ਚਾਚਾ ਆਇਆ ਸੀ ਕਹਿ ਕੇ ਗਿਆ ਕਿ ਸੰਸਕਾਰ ਦੀ ਕਾਹਲੀ ਹੈ ਤੇਰੀ ਨਾਨੀ ਨੂੰ ਕਹਿ ਛੇਤੀ ਆਜੂ। ਚੰਗਾ ਪੁੱਤ ਮੈਂ ਚੱਲਦੀ ਆ ਤੂੰ ਤੋਰੀਆਂ ਚੀਰ ਕੇ ਰੱਖ ਦੇਈਂ ਮੈਂ ਆ ਕੇ ਧਰ ਲੂ ਤੂੰ ਨਾ ਐਵੇ ਚੁੱਲੇ ਤੇ ਟੱਕਰਾਂ ਮਾਰੀ ਤੇ ਨਾਲੇ ਵਿੜਕ ਰੱਖੀ…. ਮਾੜੇ ਮੰਗਤੇ ਨੂੰ ਬਾਹਰੋਂ ਹੀ ਮੋੜ ਦੇਈਂ ਕਹਿ ਕੇ ਨਾਨੀ ਚੱਲੀ ਗੲੀ।ਨਾਨਾ ਨਾਨੀ ਦੇ ਗਿਆ ਮਗਰੋਂ ਮੈਂ ਸਬਜ਼ੀ ਧਰ ਕੇ ਰੋਟੀ ਪਕਾ ਦਿੱਤੀ ਤੇ ਨਾਲ ਅੰਦਰੋਂ ਬਾਹਰੋਂ ਬੋਕਰ ਕੱਢ ਦਿੱਤੀ। ਨਲਕਾ ਗੇੜ ਕੇ ਮੱਝਾਂ ਨੂੰ ਪਾਣੀ ਪਿਆ ਦਿੱਤਾ ਦੋ ਘੰਟਿਆਂ ਮਗਰੋਂ ਨਾਨਾ ਜੀ ਤੇ ਨਾਨੀ ਜੀ ਆ ਗੲੇ ਨਾਨੀ ਜੀ ਕੰਮ ਦੇਖ ਕੇ ਮੈਨੂੰ ਲੜਨ ਲੱਗ ਗੲੇ ਇੰਨਾ ਕੰਮ ਕਰਨ ਦੀ ਕੀ ਲੋੜ ਸੀ ਮੈਂ ਕਿਹਾ ਫੇਰ ਕੀ ਹੋਇਆ ਨਾਨੀ ਜੀ ਤੁਸੀਂ ਵੀ ਥੱਕ ਕੇ ਆ ਕੇ ਕਿਵੇਂ ਕਰਦੇ? ਥੱਕਣ ਨੂੰ ਮੈਂ ਕਿਹੜਾ ਪਾੜਾ ਢੋ ਕੇ ਆਈ ਹਾਂ ਸੰਸਕਾਰ ਤੇ ਹੀ ਗੲੀ ਸੀ। ਨਾਨੀ ਦੇ ਮੈਨੂੰ ਲੜਨ ਤੇ ਨਾਨਾ ਜੀ ਨੇ ਨਾਨੀ ਜੀ ਨੂੰ ਕਿਹਾ ਕਿਉਂ ਕੁੜੀ ਨੂੰ ਲੜੀ ਜਾਂਦੀ ਐ ਇੱਕ ਤਾਂ ਕੁੜੀ ਨੇ ਸਾਰਾ ਕੰਮ ਕੀਤੈ। ਸ਼ਾਬਾਸ਼ੇ ਤਾਂ ਕੀ ਦੇਣੀ ਐਂ ਆ ਕੇ ਕੁੜੀ ਨੂੰ ਲੜਨ ਲੱਗ ਗੲੀ। ਨਾਨਾ ਜੀ ਦੇ ਕਹਿੰਦਿਆਂ ਕਹਿੰਦਿਆਂ ਗੱਜਣ ਚਾਚਾ ਵੀ ਆ ਗਿਆ। ਗੱਜਣ ਚਾਚਾ ਆ ਕੇ ਕਹਿਣ ਲੱਗਾ ਬਾਈ ਕਹਿੰਦੇ ਨੇ ਬੁੱਧੂ ਦੀ ਬਹੂ ਦਾ ਭੋਗ ਵੀ ਤਿੰਨ ਦਿਨ ਬਾਅਦ ਹੀ ਪਾ ਦੇਣਗੇ ਤੇ ਬਾਈ ਇੱਕ ਗੱਲ ਹੋਰ ਸੁਣ …,ਕਹਿੰਦੇ ਨੇ ਬੁੱਧੂ ਹੋਰਾਂ ਨੂੰ ਤਾਂ ਪੁਲਿਸ ਹੁਣ ਭੋਗ ਤੇ ਵੀ ਨਹੀਂ ਆਉਣ ਦਿੰਦੀ। ਨਾਨਾ ਜੀ ਲੰਮਾ ਹੌਕਾ ਲੈਂਦਿਆਂ ਕਿਹਾ ਗੱਜਣਾ ਮਾੜੀ ਦੇ ਕਰਨ ਵਾਲਾ ਆਪੇ ਮਰਦੈ । ਹਾਂ ਬਾਈ ਇਹ ਗੱਲ ਤਾਂ ਹੈ ਪਰ ਬਾਈ ਕੁੜੀਆਂ ਰੁਲ਼ ਗਈਆਂ। ਕੀ ਪਤਾ ਗੱਜਣਾ ਪਹਿਲਾਂ ਰੁਲੀਆਂ ਸੀ ਜਾ ਹੁਣ ਰੁਲ ਗੲੀਆਂ…. ਗੱਜਣਾ ਕਰਤਾਰ ਦੀਆਂ ਕਰਤਾਰ ਹੀ ਜਾਣੇ….ਹਾਂ ਬਾਈ ਇਹ ਤਾਂ ਗੱਲ ਹੈ…. ਗੱਜਣਾ ਬੰਦਾ ਰੱਬ ਤੋਂ ਹੀ ਮੰਗਦੈ ਤੇ ਰੱਬ ਨੂੰ ਹੀ ਤਾਨੇ ਦਿੰਦੈ…. ਜੇ ਬੰਦਾ ਰੱਬ ਦੀ ਰਜ਼ਾ ਚ ਰਹਿਣਾ ਸਿੱਖ ਜਾਵੇ ਤਾਂ ਇਹ ਦੁੱਖ ਸੁੱਖ ਨਾਜ਼ੁਕ ਜਾਪਣ ਲੱਗ ਜਾਣ.., ਬਾਈ ਦੁੱਖਾਂ ਵੇਲੇ ਹੀ ਬੰਦਾ ਰੱਬ ਨੂੰ ਯਾਦ ਕਰਦੈ…. ਉਹੀ ਤਾਂ ਗੱਲ ਐ ਗੱਜਣਾ ਬੰਦਾ ਸੁੱਖ ਤਾਂ ਆਪਦਾ ਬਣਾਇਆ ਮੰਨਦੈ… ਦੁੱਖ ਰੱਬ ਦਾ ਬਣਾਇਆ…. ਹਾਂ ਬਾਈ ਇਹ ਤਾਂ ਹੈ ਗੱਜਣ ਨਾਨਾ ਅੱਗੇ ਗੱਲ ਨਾ ਓੜਨ ਤੇ ਇਹੀ ਕਹਿ ਕੇ ਚੁੱਪ ਹੋ ਗਿਆ। ਗੱਲਾਂ ਕਰਦੇ ਕਰਦੇ ਗੋਰਾ ਮਾਮਾ ਆ ਗਿਆ ਮਾਮੇ ਨੇ ਆ ਕੇ ਕਿਹਾ ਕੀ ਗੱਲਾਂ ਕਰੀ ਜਾਂਦੇ ਹੋ? ਕੀ ਗੱਲਾਂ ਕਰਨੀਆਂ ਗੋਰੇ ? ਹੁਣੇ ਬੁੱਧੂ ਦੀ ਬਹੂ ਦੇ ਸੰਸਕਾਰ ਤੋਂ ਆਏ ਹਾਂ।  ਗੱਜਣ ਚਾਚੇ ਨੇ ਕਿਹਾ । ਹਾਂ ਚਾਚਾ ਬਹੁਤ ਮਾੜੀ ਹੋਇਆ…. ਗੋਰਿਆਂ ਮਾੜੀ ਦੇ ਕਰਨ ਵਾਲੇ ਨਾਲ ਹੀ ਮਾੜੀ ਹੁੰਦੀ ਹੈ ਗੱਜਣ ਚਾਚੇ ਦੀ ਜਗ੍ਹਾ ਨਾਨੇ ਨੇ ਜੁਆਬ ਦਿੱਤਾ…. ਹਾਂ ਬਾਪੂ ਕਹਿੰਦੇ ਨੇ ਬੁੱਧੂ ਦੀ ਬਹੂ ਦਾ ਭੋਗ ਵੀ ਤੀਜੇ ਦਿਨ ਹੀ ਪੈਜੂ….ਬਾਪੂ ਇਹ ਤਾਂ ਜੱਗੋਂ ਤੇਰ੍ਹਵੀਂ ਹੋ ਗੲੀ…. ਪੁੱਤ ਜੱਗੋਂ ਤੇਰ੍ਹਵੀਂ ਇੱਕ ਦਿਨ ਚ ਨਹੀਂ ਹੁੰਦੀ ਹੁੰਦੀ…. ਬੰਦਾ ਪਹਿਲਾਂ ਕਰਮ ਕਰਨੇ ਸ਼ੁਰੂ ਕਰਦੈ ਫਿਰ ਕਰਮਾਂ ਦਾ ਫਲ ਮਿਲਦੈ…ਸਾਡਾ ਦਾਦਾ ਇੱਕ ਕਹਾਣੀ ਸੁਣਾਉਂਦਾ ਹੁੰਦਾ ਸੀ…. ਕਹਾਣੀ ਚ ਉਹ ਸੁਣਾਉਂਦਾ ਹੁੰਦਾ ਸੀ ਇੱਕ ਪਿੰਡ ਵਿੱਚ ਇੱਕ ਪਿਉ ਪੁੱਤ ਰਹਿੰਦੇ ਸੀ…. ਉਸ ਬੰਦੇ ਦੇ ਦੋ ਪੁੱਤ ਸੀ ….ਪਿਉ ਕੋਲ ਦੱਸ ਕਿਲੇ ਜਮੀਨ ਸੀ… ਉਹਨੇ ਦੋਵਾਂ ਪੁੱਤਾਂ ਚ ਬਰਾਬਰ ਦੀ ਜ਼ਮੀਨ ਵੰਡ ਕੇ ਦੇ ਦਿੱਤੀ… ਇੱਕ ਹਿੱਸਾ ਆਪਦਾ ਰੱਖ ਲਿਆ…. ਵੱਡਾ ਪੁੱਤ ਉਹਦਾ ਮਾੜੀ ਸੰਗਤ ਚ ਪੈ ਗਿਆ… ਮਾੜੀ ਸੰਗਤ ਚ ਪੈ ਕੇ ਉਹਨੇ ਆਪਦੇ ਹਿੱਸੇ ਦੀ ਜ਼ਮੀਨ ਬਰਬਾਦ ਕਰ ਦਿੱਤੀ…. ਫਿਰ ਉਹਨੇ ਆਪਦੇ ਪਿਉ ਆਲੀ ਜ਼ਮੀਨ ਤੇ ਅੱਖ ਧਰ ਲੲੀ… ਇੱਕ ਦਿਨ ਲੜ ਕੇ ਕਹਿਣ ਲੱਗਿਆ …ਅਖੇ ਤੂੰ ਬੁੱਢੇ ਹੋਏ ਜ਼ਮੀਨ ਕੀ ਕਰਨੀ.  . ਸਾਨੂੰ ਹਿੱਸੇ ਬਹਿੰਦੀ ਵੰਡ ਦੇ…. ਪਿਉ ਨੇ ਕਿਹਾ ਸੌ ਦੀ ਇੱਕ… ਜਿੰਨਾ ਚਿਰ ‌ਮੈਂ ਜਿਉਣਾ ਉਨ੍ਹਾਂ ਚਿਰ ਮੈਂ ਜ਼ਮੀਨ ਵੰਡ ਕੇ ਨਹੀਂ ਦਿੰਦਾ।ਚੱਲ ਗੱਲ ਆਈ ਗੲੀ ਹੋ ਗੲੀ। ਪੁੱਤ ਨੇ ਫੇਰ ਕੁਝ ਦਿਨਾਂ ਮਗਰੋਂ ਜ਼ਮੀਨ ਪਿੱਛੇ ਰੋਲਾ ਪਾ ਲਿਆ….ਪਿਉ ਨੇ ਅੱਕ ਕਹਿ ਦਿੱਤਾ…. ਮੈਨੂੰ ਮਾਰ ਦਿਉ ਫੇਰ ਜ਼ਮੀਨ ਵੰਡ ਲਿਉ…ਪੁੱਤ ਨੇ ਜਿਵੇਂ ਗੱਲ ਕੰਨ ਚ ਪਾ ਲੲੀ…. ਉਸੇ ਰਾਤ ਪੁੱਤ ਨੇ ਪਿਉ ਨੂੰ ਮਾਰ ਦਿੱਤਾ ਤੇ ਦਾਦਾ ਕਹਿੰਦਾ ਹੁੰਦਾ ਸੀ ਪੁੱਤ ਨੇ ਪਿਉਂ ਉਸ ਰਾਤ ਹੀ ਨਹੀਂ ਮਾਰਿਆ ਸੀ… ਉਹਨੇ ਉਸੇ ਦਿਨ ਤੋਂ ਮਾਰਨਾ ਸ਼ੁਰੂ ਕਰ ਦਿੱਤਾ ਸੀ…. ਜਿਸ ਦਿਨ ਤੋਂ ਜ਼ਮੀਨ ਦਾ ਰੋਲਾ ਸ਼ੁਰੂ ਹੋਇਆ ਸੀ….ਕੋਈ ਵੀ ਬੰਦਾ ਇੱਕ ਦਿਨ ਚ ਕੋਈ ਕੰਮ ਨਹੀਂ ਕਰਦਾ… ਪਹਿਲਾਂ ਬੰਦਾ ਆਪਣੇ ਅੰਦਰ ਚੰਗੇ ਬੁਰੇ ਕੰਮ ਕਰਨ ਦਾ ਵਿਚਾਰ ਕਰਦੈ…. ਫੇਰ ਆਖਰੀ ਨਤੀਜੇ ਤੇ ਪਹੁੰਚਦੈ…. ਹੁਣ ‌ਬੁੱਧੂ ਦੀ ਬਹੂ ਦੀ ਗੱਲ ਲਗਾ ਲੋ…. ਉਹ ਇਕੋਂ ਦਿਨ ਚ ਥੋੜਾ ਖੂਹ ਚ ਛਾਲ ਮਾਰ ਕੇ ਮਰ ਗੲੀ… ਮਰਨ ਦੇ ਖਿਆਲ ਉਹਦੇ ਮਨ ਪਹਿਲਾਂ ‌ਬਹੁਤ ਵਾਰ ਆਏ ਹੋਣਗੇ ਤੇ ਅਖੀਰ ਚ ਆਖਰੀ ਮੌਤ ਦੇ ਨਤੀਜੇ ਤੇ ਪਹੁੰਚ ਗੲੀ। ਹਾਂ ਬਾਈ ਇਹ ਤਾਂ ਅਸੀਂ ਕਦੇ ਸੋਚਿਆ ਹੀ ਨਹੀਂ ਸੀ। ਗੱਜਣ ਚਾਚੇ ਨੇ ਹੈਰਾਨ ਹੁੰਦਿਆਂ ਕਿਹਾ। ਗੋਰਾ ਮਾਮਾ ਵੀ ਨਾਨਾ ਜੀ ਦੇ ਮੂੰਹ ਵੱਲ ਦੇਖ ਰਿਹਾ ਸੀ ….ਜਿਵੇਂ ਨਾਨਾ ਜੀ ਨੇ ਪਹਿਲੀ ਵਾਰ ਕੋਈ ਕੰਮ ਦੀ ਗੱਲ ਕਹੀ ਹੋਵੇ….ਹਾਂ ਬਾਪੂ ਤੇਰੀ ਗੱਲ ਸੌਲਾ ਆਨੇ ਸੱਚ ਹੈ…. ਚੰਗਾ ਬਾਪੂ ਮੈਂ ਤਾਂ ਕੰਮ ਤੇ ਜਾਂਦਾ ਹਾਂ….ਘਰੋਂ ਸਮਾਨ ਚੱਕਣ ਆਇਆ ਸੀ…. ਤੁਹਾਡੀਆਂ ਗੱਲਾਂ ਸੁਣ ਕੇ ਤੁਹਾਡੇ ਕੋਲ ਬੈਠ ਗਿਆ…. ਕਹਿ ਕੇ ਗੋਰਾ ਮਾਮਾ ਸਮਾਨ ਚੱਕ ਕੇ ਚਲਾ ਗਿਆ।  ਨਾਲ ਹੀ ਗੱਜਣ ਚਾਚਾ ਵੀ ਕਹਿਣ ਲੱਗਿਆ ਚੰਗਾ ਬਾਈ ਮੈਂ ਵੀ ਚੱਲਦਾ ਹਾਂ ਮੱਝਾਂ ਧੁੱਪੇ ਖੜੀਆਂ ਹੋਣਗੀਆਂ ਜਾਂ ਕੇ ਪਾਣੀ ਪਿਆ ਕੇ ਉਹਨਾਂ ਨੂੰ ਛਾਵੇਂ ਕਰਾਂ….ਗੱਜਣ ਚਾਚਾ ਵੀ ਚਲਾ ਗਿਆ।ਇੰਨੇ ਨੂੰ ਨਾਨੀ ਨੇ ਮੈਨੂੰ ਆਵਾਜ਼ ਮਾਰੀ ਕਿ ਕੁੜੇ ਕਿਰਨਾਂ ਰੋਟੀ ਖਾ ਲੈ ਨਾਲੇ ਤੇਰੇ ਨਾਨੇ ਨੂੰ ਪਵਾ ਕੇ ਖਵਾ ਦੇ ਨਹੀਂ ਤਾਂ ਇਹ ਗੱਲਾਂ ਚ ਹੀ ਘਰ ਪੂਰਾ ਕਰ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)