ਇੱਕ ਰਚਨਾ
*********
ਸੁਮੱਤੀ ਧੀ /ਭੈਣ
**********
ਵੀਰੀ ਦੇ ਵਿਆਹ ਨੂੰ ਅਜੇ ਸਾਲ ਵੀ ਪੂਰਾ ਨਹੀਂ ਸੀ ਹੋਇਆ ਕਿ ਵੀਰੀ ਨੇ ਇੱਕ ਪਰੀ ਵਰਗੀ ਸੋਹਣੀ ਕੁੜੀ ਨੂੰ ਜਨਮ ਦਿੱਤਾ। ਹਸਪਤਾਲ ਵਿੱਚ ਨਰਸਾਂ ਨਵੀਂ ਜੰਮੀ ਕੁੜੀ ਨਾਲ ਸੈਲਫੀਆਂ ਲੈਣ।ਕੁੜੀ ਦੀਆਂ ਮੋਟੀਆਂ ਮੋਟੀਆਂ ਅਖਾਂ ਜਨਮ ਤੇ ਹੀ ਖੁਲੀਆਂ ਹੋਈਆਂ ਸੀ।
ਸਾਰੇ ਕਹਿਣ ਬਹੁਤ ਬਹੁਤ ਵਧਾਈ ਆਂਟੀ ਤੁਹਾਡੀ ਪੋਤੀ ਨੇ ਖੁੱਲੀਆਂ ਅੱਖਾਂ ਨਾਲ ਜਨਮ ਲਿਆ, ਅਸੀਂ ਤੇ ਪਾਰਟੀ ਲੈਣੀ । ਵੀਰੀ ਦੀ ਸੱਸ ਸ਼ਰਮੋ ਕੁਸ਼ਰਮੀ ਅਪਣੇ ਪੁੱਤ ਨੂੰ ਅਵਾਜ਼ ਮਾਰਕੇ ਕਹਿੰਦੀ ਵੇ ਤਰਸੇਮਿਆ ਲਿਆ ਸਮੋਸੇ ਚਟਨੀ ਵਾਲੇ ਤੇ ਖੁਆ ਦੇ ਇਨ੍ਹਾਂ ਨੂੰ।ਨਰਸਾਂ ਕਹਿੰਦੀਆਂ ਨਾ ਨਾ ਆਂਟੀ ਅਸੀਂ ਤੇ ਮੂੰਹ ਮਿੱਠਾ ਕਰਨਾ।ਇਹ ਸੁਣਕੇ ਤਰਸੇਮ ਲੱਡੂਆਂ ਦੀ ਜਗ੍ਹਾ ਬਰਫ਼ੀ ਦਾ ਡੱਬਾ ਲੈ ਆਇਆ। ਹਸਪਤਾਲ ਤੋਂ ਆਕੇ ਘਰ ਵੀ ਵੀਰੀ ਦੀ ਸੱਸ ਕੁੰਤੋ ਲਗਾਤਾਰ ਬੋਲੀ ਜਾਏ।ਇੱਥੇ ਵੀ ਪੇਕਿਆਂ ਦਾ ਪੱਖ ਪੂਰ ਗਈ।ਕੁੜੀ ਜੰਮ ਦਿੱਤੀ। ਮੁੰਡਾ ਹੋਏ ਤੇ ਖਰਚਾ ਕਰਨਾ ਪੈਣਾ ਸੀ।ਮੁੰਡੇ ਹੋਏ ਤੇ ਕਿਹੜਾ ਖੋਹਣ ਖੋਹ ਦੇਣਾ ਸੀ।ਅੱਗੇ ਕੀ ਕਰਦੇ ਰਹੇ ਜੋ ਹੁਣ ਕਰਨਾ ਸੀ।ਜਿਨ੍ਹਾਂ ਧੀਆਂ ਵਸਾਉਣੀਆਂ ਹੁੰਦੀਆਂ ਉਹ ਕਰਜੇ ਲੈਕੇ ਵੀ ਕਾਰ ਵਿਹਾਰ ਕਰਦੇ । ਵੀਰੀ ਦੀ ਨਨਾਣ ਵੀਰੀ ਦੇ ਆਲੇ ਦੁਆਲੇ ਘੁੰਮਦੀ ਅਪਣੀ ਮਾਂ ਨੂੰ ਬੋਲਦਿਆਂ ਸੁਣ ਰਹੀ ਸੀ।ਉਸਨੇ ਮਾਂ ਨੂੰ ਰੋਕਿਆ ਤੇ ਕਿਹਾ ਮਾਂ ਕਿਉਂ ਭੁੱਲਦੀ ਏ ਮੇਰੇ ਵਿਆਹ ਤੇ ਮੇਰੇ ਸੋਹਰਿਆਂ ਨੂੰ ਤੁਸੀਂ ਕਿਹਾ ਸੀ ਕਿ ਕੁੜੀ ਵਿਆਓਣ ਲਈ ਗਰੀਬ ਮਾਂ ਬਾਪ ਕੀ ਕਰਨ ,ਅਪਣੇ ਆਪ ਨੂੰ ਗਹਿਣੇ ਰਖ ਦੇਣ ਤਾਂ ਮੇਰੇ ਸੌਹਰੇ ਨੇ ਕਿਹਾ ਸੀ ਕਿ ਜਿੰਨੇ ਧੀ ਦੇ ਦੇਣੀ ਉਸਨੇ ਪਿੱਛੇ ਕੀ ਰੱਖ ਲੈਣਾ ਹੁੰਦਾ।ਉਹ ਮੈਨੂੰ ਚੁੰਨੀ ਚੜਾਕੇ ਲੈ ਗਏ ।ਮਾਂ ਸੋਚ ਜੇ ਮੇਰੀ ਸੱਸ ਇੱਦਾਂ ਮੇਰੇ ਨਾਲ ਕਰੇ ਤਾਂ ਤੈਨੂੰ ਕਿੱਦਾਂ ਲੱਗੂ। ਕੁੰਤੋ ਕਹਿੰਦੀ ਧੀਏ ਤੂੰ ਤਾਂ ਮੇਰੀਆਂ ਅੱਖਾਂ ਖੋਲ ਦਿੱਤੀਆਂ।ਮੈਂ ਤੇਰੀ ਭਾਬੀ ਨਾਲ ਬਹੁਤ ਮਾੜਾ ਵਤੀਰਾ ਕਰਦੀ ਰਹੀ ।ਮੈੈਂ ਬਹੁਤ ਵੱਡੀ ਗੁਨਾਹਗਾਰ ਹਾਂ ।ਨੂੰਹ ਨੂੰ ਕਹਿੰਦੀ ,ਧੀਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ