ਛੋਟੇ ਹੁੰਦੇ ਇਕ ਕਹਾਣੀ ਪੜ੍ਹੀ ਸੀ ਕਿ ਇਕ ਵਾਰ ਇਕ ਬਾਰਾਂਸਿੰਗਾ ਪਾਣੀ ਪੀਣ ਲੱਗਾ ਤੇ ਪਾਣੀ ਵਿੱਚ ਆਪ ਦਾ ਪਰਛਾਵਾਂ ਦੇਖ ਕੇ ਆਪ ਦੇ ਸਿੰਗ ਦੇਖ ਕੇ ਬੜਾ ਖੁਸ਼ ਹੋਇਆ ਤੇ ਨਾਲ ਹੀ ਆਪ ਦੀਆਂ ਲੱਤਾਂ ਦੇਖ ਕਿ ਨਿਰਾਸ ਹੋਇਆ ਤੇ ਸੋਚਦਾ ਕਿ ਕਾਸ਼ ਮੇਰੀਆਂ ਲੱਤਾਂ ਵੀ ਸੋਹਣੀਆਂ ਹੁੰਦੀਆਂ ! ਸ਼ਾਇਦ ਉਹਨੂੰ ਆਪ ਦੀਆਂ ਲੱਤਾਂ ਪਸੰਦ ਨਹੀਂ ਸੀ ! ਉਦੋਂ ਹੀ ਸ਼ਿਕਾਰੀ ਕੁੱਤੇ ਉਹਦੇ ਮਗਰ ਪੈ ਗਏ ਤੇ ਉਹ ਤੇਜ਼ ਦੌੜ ਕੇ ਬਚ ਗਿਆ ਉਹਦੀਆਂ ਲੱਤਾਂ ਉਹਨੂੰ ਬਚਾ ਕੇ ਲੈ ਗਈਆਂ ਤੇ ਅੱਗੇ ਜਾ ਕੇ ਬਚਣ ਲਈ ਇਕ ਝਾੜੀ ਚ ਵੜ ਗਿਆ ਜਿੱਥੇ ਉਹਦੇ ਸਿੰਗ ਦਰਖ਼ਤ ਦੀ ਟਾਹਣੀ ਚ ਫਸ ਗਏ ਤੇ ਉਹ ਮਾਰਿਆ ਗਿਆ ਤੇ ਉਹ ਵੀ ਸਿਰਫ ਸਿੰਗਾਂ ਕਰਕੇ ਜਿਹਦੇ ਤੇ ਉਹ ਨਾਜ਼ ਕਰਦਾ ਸੀ ! ਗੱਲ ਬਚਪਨੇ ਚ ਕਹਾਣੀ ਦੇ ਰੂਪ ਵਿੱਚ ਕਈ ਵਾਰ ਸੱਚੀ ਜਾਪਦੀ ਹੈ ਤੇ ਇਹਦਾ ਅਸਲ ਮਕਸਦ ਕੁਝ ਹੋਰ ਹੁੰਦਾ !
ਦੁਨੀਆਂ ਵਿੱਚ 7 ਅਰਬ ਦੀ ਅਬਾਦੀ ਹੈ ਤੇ ਕੁਝ ਦਹਾਕਿਆਂ ਤੱਕ ਇਹ 10 ਅਰਬ ਤੱਕ ਪਹੁੰਚ ਜਾਵੇਗੀ ਤੇ ਇੰਨੇ ਕੁ ਮਨੁੱਖ ਇਸ ਧਰਤੀ ਤੋਂ ਜਾ ਚੁੱਕੇ ਹਨ ! ਗੁਰਬਾਣੀ ਤੇ ਸਾਇੰਸ ਦੇ ਅਨੁਸਾਰ ਕਿਸੇ ਮਨੁੱਖ ਦੀ ਸ਼ਕਲ ਹੀ ਨਹੀਂ ਸਗੋਂ ਉਹਦੀ ਅਵਾਜ਼ ਹੱਸਣਾ ਰੋਣਾ ਖੰਘਣਾ ਚੱਲਣਾ ਬੈਠਣਾ ਤੇ ਉਹਦੀ ਸੋਚ ਉਹਦੇ ਨੈਣ ਨਕਸ਼ ਉਹਦੀਆਂ ਰੇਖਾ ਕਦੀ ਨਹੀਂ ਮਿਲੀਆਂ ਤੇ ਨਾ ਹੀ ਮਿਲਣੀਆਂ ! ਕਮਾਲ ਦੀ ਕੁਦਰਤ ਦੀ ਕਾਰਾਗਰੀ ! ਜੈਬਰਾ ਦੇ ਸਰੀਰ ਤੇ ਧਾਰੀਆਂ ਨਹੀਂ ਮਿਲਦੀਆਂ ! ਪੰਛੀ ਸਾਨੂੰ ਇੱਕੋ ਜਹੇ ਲੱਗਦੇ ਹਨ ਉਹ ਆਪ ਦੇ ਪਛਾਣ ਲੈਂਦੇ ਹਨ ! ਹੈਰਾਨੀ ਇਸ ਗੱਲ ਦੀ ਹੈ ਕਿ ਮਨੁੱਖ ਦਾ ਸਰੀਰ ਬਾਕੀ ਸਾਰੀਆਂ ਜੂਨਾਂ ਤੋਂ ਅਤਿ ਉੱਤਮ ਮੰਨਿਆ ਗਿਆ ਹੈ ਕਿਉਂਕਿ ਇਹਦੇ ਕੋਲ ਖਿਆਲ ਹੈ ਲੰਮੀ ਯਾਦਦਾਸ਼ਤ ਹੈ ! ਤੇ ਕਲਪਨਾ ਹੈ ! ਹਰ ਅੜਚਨ ਲਈ ਹੱਲ ਕਰਨ ਦੀ ਯੋਗਤਾ ਹੈ ! ਪਰ ਫੇਰ ਵੀ ਦੁਨੀਆ ਤੇ ਕੋਈ ਵਿਰਲਾ ਮਨੁੱਖ ਹੈ ਜੋ ਆਪ ਦੇ ਸਰੀਰ ਤੋਂ ਖੁਸ਼ ਹੈ ! ਕਿਸੇ ਨੂੰ ਆਪ ਦੀਆਂ ਅੱਖਾਂ ਪਸੰਦ ਨਹੀਂ ਕਿਸੇ ਨੂੰ ਕੰਨ ਕਿਸੇ ਨੂੰ ਲੱਤਾਂ ਕਿਸੇ ਨੂੰ ਬਾਹਾਂ ਕਿਸੇ ਨੂੰ ਸਿਰ ਵੱਡਾ ਲਗਦਾ ਕਿਸੇ ਨੂੰ ਪੈਰ ਵੱਡੇ ਲੱਗਦੇ ਕਿਸੇ ਨੂੰ ਕੱਦ ਛੋਟਾ ਲਗਦਾ ਕਿਸੇ ਨੂੰ ਲੰਮਾ ਕਿਸੇ ਨੂੰ ਭਾਰਾ ਕਿਸੇ ਨੂੰ ਪਤਲਾ ! ਕੋਈ ਗੋਰੀ ਚਮੜੀ ਨੂੰ ਕਾਲਾ ਕਰਨ ਲਈ ਧੁੱਪੇ ਬੈਠਦਾ ਤੇ ਕੋਈ ਕਾਲੇ ਨੂੰ ਗੋਰਾ ਕਰਨ ਲਈ ਲੱਖਾਂ ਡਾਲਰ ਖ਼ਰਚਦਾ ਮਾਈਕਲ ਜੈਕਸਨ ਜਿੰਨੇ ਪੈਸੇ ਕੌਣ ਖਰਚਦਾ ? ਉਹ ਵੀ ਬਹੁਤਾ ਚਿਰ ਸੁੰਦਰ ਨਹੀਂ ਰਹਿ ਸਕਿਆ ! ਮਨੁੱਖ ਕਿਸੇ ਨਾ ਕਿਸੇ ਤਰਾਂ ਆਪ ਦੇ ਅੰਦਰ ਸਰੀਰ ਪ੍ਰਤੀ ਕਰੂਪਤਾ ਜਾਂ ਕੰਮਜੋਰੀ ਲਈ ਹਰ ਸਮੇ ਯਤਨਸ਼ੀਲ ਹੈ ! ਸ਼ੀਸ਼ੇ ਚ ਆਪ ਦੇ ਨੰਗੇ ਸਰੀਰ ਨੂੰ ਦੇਖ ਕੇ ਕੋਈ ਵਿਰਲਾ ਹੀ ਖੁਸ਼ ਹੁੰਦਾ ਹੋਵੇਗਾ ! ਮਰਦ ਬਹੁਤਾ ਤਕੜਾ ਤੇ ਜੁਆਨ ਹੋਣਾ ਲੋਚਦੇ ਹਨ ਤੇ ਔਰਤ ਆਕਰਸ਼ਕ !
ਦੁਨੀਆਂ ਭਰ ਵਿਚ ਬਹੁਤੀਆਂ ਔਰਤਾਂ ਆਪ ਦੀਆਂ ਛਾਤੀਆਂ ਤੋ ਖੁਸ਼ ਨਹੀ ਹਨ ! ਹੁਣ ਤੱਕ ਇਕ ਕਰੋੜ ਦੇ ਕਰੀਬ ਔਰਤਾਂ ਆਪ ਦੀਆਂ ਛਾਤੀਆਂ ਦੇ ਸਾਈਜ਼ ਵੱਡੇ ਕਰਨ ਲਈ ਉਹਦੇ ਅੰਦਰ ਪਲਾਸਟਿਕ ਭਰ ਚੁਕੀਆਂ ਹਨ ! ਅਮਰੀਕਾ ਵਿੱਚ 4 ਲੱਖ ਤੋਂ ਉਪਰ ਹਰ ਸਾਲ ਔਰਤਾਂ ਇਹ ਸਰਜਰੀ ਕਰਾਉਂਦੀਆਂ ਹਨ ਤੇ ਲੱਖ ਦੇ ਕਰੀਬ ਦੁਬਾਰਾ ਕਢਾਉਂਦੀਆਂ ਹਨ ਜਾਂ ਤਾਂ ਕੈਂਸਰ ਦਾ ਡਰ ਹੋ ਜਾਂਦਾ ਤੇ ਜਾਂ ਉਨਾਂ ਦੇ ਭਾਰ ਵਧਣ ਘਟਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ