ਅਸੀਵਿਆਂ ਵੇਲੇ ਦੀ ਪੂਰਾਣੀ ਗੱਲ ਏ..
ਬਰਾਤ ਸ੍ਰੀ ਹਰਗੋਬਿੰਦਪੁਰ ਲਾਗੋਂ ਮੇਰੇ ਨਾਨਕੇ ਪਿੰਡੋਂ ਬਟਾਲੇ ਲਾਗੇ ਛੀਨਾ ਰੇਲ ਵਾਲਾ ਆਉਣੀ ਸੀ..
ਪਿਤਾ ਜੀ ਵਿਚੋਲੇ ਸਨ..ਸੱਦਾ ਦੋਵੇਂ ਪਾਸਿਓਂ ਇੱਕੋ ਜਿੰਨਾ ਹੀ ਸੀ..
ਅੱਧਾ ਪਰਿਵਾਰ ਮੁੰਡੇ ਆਲੇ ਪਾਸਿਓਂ ਤੇ ਅੱਧਾ ਕੁੜੀ ਵਾਲੇ ਪਾਸਿਓਂ ਢੁੱਕਿਆ..
ਹਰੇ ਰੰਗ ਦੀ ਅੰਬੈਸਡਰ ਕਾਰ ਵਿਚ ਮੈਂ ਵਿਆਹ ਵਾਲੇ ਮੁੰਡੇ ਦੇ ਬਿਲਕੁਲ ਨਾਲ ਬੈਠਾ ਸਾਂ..
ਦੂਜੇ ਬਰਾਤੀ ਪੰਜਾਬ ਰੋਡਵੇਜ ਦੀ ਬੱਸ ਅੰਦਰ..
ਬੈਂਡ ਵਾਜੇ ਵਾਲੇ ਬੱਸ ਦੀ ਛੱਤ ਤੇ ਬਿਠਾਏ..ਕਾਰ ਵਿਚ ਬਹਿਣ ਤੋਂ ਕਾਫੀ ਲੜਾਈਆਂ ਵੀ ਹੋਈਆਂ
ਅਜੇ ਵੀ ਯਾਦ ਏ ਵਡਾਲਾ ਗ੍ਰੰਥੀਆਂ ਤੋਂ ਅੱਗੇ ਸੇਖਵਾਂ ਤੋਂ ਥੋੜਾ ਉਰਾਂ ਆ ਕੇ ਕਾਰ ਪੈਂਚਰ ਹੋ ਗਈ..
ਡਰਾਈਵਰ ਨੇ ਅੱਧਾ ਘੰਟਾ ਲਾ ਕੇ ਟਾਇਰ ਬਦਲਿਆਂ..ਉਹ ਔਖਾ ਭਾਰਾ ਹੁੰਦਾ ਆਖੀ ਜਾਵੇ ਅੱਠ ਨੌ ਸਵਾਰੀਆਂ ਬੈਠੀਆਂ..ਪੈਂਚਰ ਤੇ ਆਪੇ ਹੋਣੀ ਸੀ!
ਬਰਾਤ ਨੋ ਵਜੇ ਦੀ ਜਗਾ ਪੂਰੇ ਸਾਡੇ ਗਿਆਰਾਂ ਵਜੇ ਢੁੱਕੀ..
ਮੁੰਡੇ ਦੇ ਪਿਓ ਨੇ ਚਵਾਨੀਆਂ ਦਸੀਆਂ ਪੰਜੀਆਂ ਦਸੀਆਂ ਦੀ ਖੁੱਲੀ ਛੋਟ ਕੀਤੀ..
ਮੇਰੇ ਸਾਮਣੇ ਪੈਸਿਆਂ ਦਾ ਮੀਂਹ ਵਰ ਰਿਹਾ ਸੀ..ਪਰ ਮੈਂ ਮਜਬੂਰ ਸਾਂ..ਸਖਤ ਹਿਦਾਇਤ ਸੀ ਕੇ ਕੋਈ ਪੈਸਾ ਨਹੀਂ ਚੁੱਕਣਾ..
ਫੇਰ ਵੀ ਸਾਮਣੇ ਡਿੱਗੀ ਧੇਲੀ ਪੈਰ ਹੇਠ ਦੱਬ ਹੀ ਲਈ..ਚੁੱਕਦੇ ਹੋਏ ਤੇ ਪਿਤਾ ਦੀ ਨਜਰ ਪੈ ਗਈ..ਕੁੱਟ ਪਈ ਤੇ ਨਾਲੇ ਸਜਾ ਵੀ ਮਿਲ਼ੀ
ਬਰਾਤੀਆਂ ਦੇ ਹੱਥ ਧੋਣ ਵਾਲੇ ਦੇਸੀ ਟੱਬ ਮਗਰ ਬਣੇ ਪਾਣੀ ਦੇ ਟੈਂਕ ਦਾ ਖਿਆਲ ਰੱਖਣਾ ਮੇਰੀ ਜੁੰਮੇਵਾਰੀ ਲਾ ਦਿੱਤੀ ਗਈ..ਦੂਜਾ ਕੰਮ ਸੀ ਗਿੱਲਾ ਤੌਲੀਆ ਬਦਲਣਾ..!
ਲੋਕੀ ਹੱਥ ਧੋਈ ਜਾਣ ਤੇ ਨਾਲੇ ਮਖੌਲ ਕਰੀ ਜਾਣ..ਅਖੇ ਵਿਚੋਲੇ ਦਾ ਮੁੰਡਾ ਬੈਰਿਆਂ ਵਿਚ ਭਰਤੀ ਹੋ ਗਿਆ..! ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਅਖੀਰ ਮੇਰੇ ਮਾਸੜ ਨੂੰ ਮੇਰੇ ਤੇ ਤਰਸ ਆਇਆ..
ਉਸਨੇ ਮੇਰੀ ਜਗਾ ਇੱਕ ਹੋਰ ਮੁੰਡਾ ਖਲਿਆਰ ਦਿੱਤਾ..ਤੇ ਨਾਲੇ ਇੱਕ ਮੇਹਰਬਾਨੀ ਹੋਰ ਕਰ ਦਿੱਤੀ..
ਅਨੰਦ ਕਾਰਜ ਮਗਰੋਂ ਪੜੀ ਜਾਂਦੀ ਸਿਖਿਆ ਤੇ ਸੇਹਰੇ ਵੇਲੇ ਮਾਈਕ ਫੜਨ ਦੀ ਜੁੰਮੇਵਾਰੀ ਮੇਰੀ ਲਾ ਦਿੱਤੀ..!
Rav
Your stories are always too good and real. I read all your stories.