ਸੁੰਨਾਂ ਗੁੱਟ
ਰੱਖੜੀਆਂ ਦੀਆਂ ਰੱਖਾਂ ਵਿੱਚ
ਤੇ ਸਿਰ ਦੇ ਸਿਹਰਿਆਂ ਵਿੱਚ,
ਘਰ ਦੀਆਂ ਨੀਹਾਂ ਵਿੱਚ
ਤੇ ਛੱਤ ਦੇ ਨਮੇਰਿਆਂ ਵਿੱਚ,
ਕੁਦਰਤ ਦਾ ਸਭ ਤੋਂ ਅਨਮੋਲ
ਇਹ ਗਹਿਣਾ ਹੁੰਦੀਆਂ ਨੇ,
ਖੁਸ਼ਨਸੀਬ ਹੁੰਦੇ ਨੇ ਉਹ ਲੋਕ
ਜਿਨ੍ਹਾਂ ਕੋਲ ਭੈਣਾਂ ਹੁੰਦੀਆਂ ਨੇ।
ਗੁਰਦੀਪ ਰੱਖੜਾ
“ਉੱਠ ਖੜ ਪੁੱਤ”, ਅੱਜ ਪੂਰਨਮਾਸ਼ੀ ਆ, ਚੱਲ ਗੁਰੂ ਘਰ ਚੱਲੀਏ, ਮੱਥਾ ਟੇਕ ਕੇ ਆਉਣਾ… (ਮੇਰੀ ਦਾਦੀ ਨੇ ਮੈਨੂੰ ਸਵੇਰੇ ਸਵੇਰੇ ਆਵਾਜ਼ ਮਾਰ ਉਠਾਇਆ)
ਮੈਂ:- ਹਾਂਜੀ ਬੀਬੀ…ਉੱਠਦਾ ਮੈਂ…
( ਮੇਰੀਆਂ ਅੱਖਾਂ ਤਾਂ ਕਦੋਂ ਦੀਆਂ ਖੁੱਲ੍ਹੀਆਂ ਹੋਈਆਂ ਸਨ, ਬਸ ਐਵੇਂ ਹੀ ਮਚਲਾ ਜਿਆ ਹੋਇਆ ਪਿਆ ਸੀ)
ਮੈਂ :- ਬੇਬੇ ਅੱਜ ਰੱਖੜੀਆਂ ਨੇ ਹਨਾਂ…?
ਬੇਬੇ:- ਹਾਂ ਪੁੱਤ… ਪੂਰਨਮਾਸ਼ੀ ਵੀ ਆ ਤੇ ਰੱਖੜੀਆਂ ਵੀ ।
ਮੈਂ ਫਟਾਫਟ ਉੱਠ, ਨਹਾਕੇ ਤਿਆਰ ਹੋਇਆ ਤੇ ਮੋਟਰਸਾਈਕਲ ਤੇ ਦਾਦੀ ਨੂੰ ਨਾਲ ਲੈ ਕੇ ਗੁਰੂ ਘਰ ਪਹੁੰਚ ਗਿਆ।
ਓਥੇ ਬਹੁਤ ਸੰਗਤ ਮੱਥਾ ਟੇਕਣ ਆਈ ਹੋਈ ਸੀ। ਉਥੇ ਮੈਂ ਜਿਹੜੇ ਵੀ ਮੁੰਡੇ ਵੱਲ ਦੇਖਾਂ ਤਾਂ ਉਸਦੇ ਹੱਥ ਉੱਤੇ ਰੱਖੜੀ ਬੰਨ੍ਹੀ ਹੀ ਹੁੰਦੀ ਸੀ ਤੇ ਕਈ ਭੈਣ ਭਰਾ ਇਕੱਠੇ ਮੱਥਾ ਟੇਕਣ ਆਏ ਹੋਏ ਸਨ। ਪਰ ਮੇਰੀ ਤਾਂ ਕੋਈ ਭੈਣ ਹੀ ਨਹੀਂ ਹੈ, ਇਸ ਕਰਕੇ ਮੈਨੂੰ ਮੇਰਾ ਗੁੱਟ ਬਿਲਕੁਲ ਖ਼ਾਲੀ ਖ਼ਾਲੀ ਲੱਗ ਰਿਹਾ ਸੀ। ਮੈਂ ਜਦੋਂ ਵੀ ਗੁਰੂ ਘਰ ਜਾਂਦਾ ਹੁੰਦਾ ਸੀ ਤਾਂ ਮੇਰਾ ਮਨ ਹਮੇਸ਼ਾ ਖੁਸ਼ ਹੁੰਦਾ ਸੀ, ਪਰ ਅੱਜ ਪਤਾ ਨਹੀਂ ਕਿਉਂ ਮੇਰਾ ਮਨ ਬਹੁਤ ਜ਼ਿਆਦਾ ਉਦਾਸ ਹੋ ਰਿਹਾ ਸੀ। ਜਿਵੇਂ ਮੈਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਹੋ ਰਹੀ ਹੋਵੇ।
ਇਹ ਪਹਿਲੀ ਵਾਰ ਨਹੀਂ ਸਗੋਂ ਹਰ ਸਾਲ ਰੱਖੜੀਆਂ ਵਾਲੇ ਦਿਨ ਐਵੇਂ ਹੀ ਮਹਿਸੂਸ ਹੁੰਦਾ । ਮੈਂ ਆਪਣੇ ਗੁੱਟ ਵੱਲ ਦੇਖਿਆ ਤਾਂ ਮੇਰਾ ਗੁੱਟ ਬਿਲਕੁਲ ਸੁੰਨਾਂ ਸੀ। ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ । ਕਈ ਲੋਕਾਂ ਨੇ ਗੁਰੂ ਘਰ ਦੇ ਗੋਲਕ ਵਿਚ ਰੱਖੜੀਆਂ ਤੇ ਭਾਂਤ ਭਾਂਤ ਦੀਆਂ ਮਿਠਾਈਆਂ ਦੇ ਡੱਬੇ ਵੀ ਰੱਖੇ ਹੋਏ ਸੀ। ਉੱਥੇ ਆਏ ਲੋਕ ਪਤਾ ਨਹੀਂ ਕਿ ਕੁਝ ਮੰਗ ਰਹੇ ਸਨ, ਪਰ ਮੈਂ ਰੱਖੜੀ ਵਾਲੇ ਦਿਨ ਸਿਰਫ਼ ਏਨਾ ਹੀ ਮੰਗਿਆ ਸੀ ਕਿ “ਰੱਬਾ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਬਸ ਮੈਨੂੰ ਇੱਕ ਭੈਣ ਚਾਹੀਦੀ ਹੈ , ਜਿਹੜੀ ਮੇਰੇ ਨਾਲ ਲੜੇ,ਮੇਰੀਆਂ ਚੀਜਾਂ ਨੂੰ ਆਪਣਾ ਕਹਿ ਮੇਰੇ ਬਾਪੂ ਤੋਂ ਮੇਰੇ ਗਾਲਾਂ ਪਵਾਵੇ। ਮੇਰੀ ਮੰਮੀ ਨਾਲ ਘਰ ਦੇ ਕੰਮ ਕਰਾਵੇ। ਮੈਨੂੰ ਰੁਲਾ ਕੇ ਖੁਦ ਵੀ ਰੋ ਪਵੇ ਤੇ ਮੇਰੇ ਹੱਸਣ ਤੇ ਉਹ ਖ਼ੁਦ ਹੱਸੇ।
ਜਿਵੇਂ ਮੇਰੀ ਮੰਮੀ ਮੇਰੀ ਦੇਖਭਾਲ ਕਰਦੀ ਹੈ, ਬਸ ਉਹ ਵੀ ਮੇਰਾ ਇਵੇਂ ਹੀ ਖ਼ਿਆਲ ਰੱਖੇ।
ਅਰਦਾਸ ਕਰਦੇ ਕਰਦੇ ਮੇਰੀਆਂ ਅੱਖਾਂ ਵਿਚੋਂ ਪਾਣੀ ਨਿਕਲ ਕੇ ਬਾਹਰ ਆ ਰਿਹਾ ਸੀ। ਮੈਂ ਕਿੰਨਾ ਹੀ ਸਮਾਂ ਗੁਰੂ ਘਰ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਹੱਥ ਜੋੜ ਕੇ ਅਰਦਾਸ ਕਰੀ ਗਿਆ।
ਅਚਾਨਕ ਉਠ ਕੇ ਮੈਂ ਮੋਟਰਸਾਈਕਲ ਕੋਲ ਚਲਾ ਗਿਆ, ਜਿੱਥੇ ਬੈਠ ਮੈਂ ਰੋਣ ਲੱਗਾ, ਤੇ ਰੱਬ ਨੂੰ ਕਹੀ ਗਿਆ।
ਰੱਬਾ ਮੈਂ ਭੈਣ ਹੀ ਮੰਗ ਰਿਹਾ, ਹੋਰ ਕੋਈ ਮੈਂ ਤੇਰੇ ਤੋਂ ਪੂਰੀ ਦੁਨੀਆਂ ਥੋੜੀ ਮੰਗੀ ਏ। ਏਨੇ ਨੂੰ ਮੇਰੀ ਦਾਦੀ ਮੇਰੇ ਕੋਲ ਆਈ ਤੇ ਪੁੱਛਣ ਲੱਗੀ…
ਬੇਬੇ:- ਕਿ ਹੋਇਆ ਪੁੱਤ…? ਏਵੇਂ ਭੱਜ ਆਇਆ…ਤੂੰ ਲੰਗਰ ਨਹੀਂ ਛਕਣਾ…?
ਮੈਂ:- ਕੁਝ ਨਹੀਂ ਬੇਬੇ…ਤੁਸੀ ਚੱਲੋ… ਮੈਂ ਆਇਆ…
ਅਸੀਂ ਨਿਸ਼ਾਨ ਸਾਹਿਬ ਮੱਥਾ ਟੇਕਣ ਗਏ ਤੇ ਉੱਥੇ ਵੀ ਕਿੰਨੀਆਂ ਹੀ ਰੱਖੜੀਆਂ ਬੰਨ੍ਹੀਆਂ ਹੋਇਆਂ ਸਨ। ਸਭ ਕਿਤੇ ਮੱਥਾ ਟੇਕਣ ਤੋਂ ਬਾਅਦ ਅਸੀਂ ਲੰਗਰ ਛਕਣ ਲਈ ਲੰਗਰ ਹਾਲ ਚਲੇ ਗਏ ।
ਲੰਗਰ ਛਕਣ ਤੋਂ ਬਾਅਦ ਅਸੀਂ ਵਾਪਿਸ ਆਪਣੇ ਘਰ ਆ ਗਏ।
ਮੰਮੀ ਤੇ ਵੱਡਾ ਭਰਾ ਦੋਵੇਂ ਇੱਕ ਦਿਨ ਪਹਿਲਾਂ ਹੀ ਨਾਨਕੇ ਗਏ ਹੋਏ ਸਨ ਜੋ ਕਿ ਅਜੇ ਆਏ ਨਹੀਂ ਸਨ। ਤੇ ਮੇਰਾ ਡੈਡੀ ਕੰਮ ਉੱਤੇ ਤੇ ਛੋਟਾ ਭਾਈ ਸਕੂਲ ਚਲਾ ਗਿਆ, ਅੱਜ ਰੱਖੜੀਆਂ ਕਾਰਨ ਸਕੂਲ ਆਪਣੇ ਨਿਸ਼ਚਿਤ ਸਮੇਂ ਤੋਂ ਥੋੜ੍ਹਾ ਜਿਹਾ ਦੇਰੀ ਨਾਲ ਖੁੱਲ੍ਹਣਾ ਸੀ।
ਤੇ ਮੈਂ ਅੱਜ ਛੁੱਟੀ ਲੈ ਲਈ ਸੀ ਸਕੂਲੋਂ, ਕਿਉਂਕਿ ਘਰ ਡੰਗਰਾਂ ਦਾ ਕੰਮ ਬਹੁਤਾ ਹੁੰਦਾ, ਇਸ ਲਈ ਕਿਸੇ ਇੱਕ ਨੂੰ ਤਾਂ ਘਰ ਵਿੱਚ ਰੁਕਣਾ ਪੈਣਾ ਸੀ ਤੇ ਦਾਦੀ ਤੋਂ ਇੰਨਾਂ ਕੰਮ ਨਹੀਂ ਸੀ ਬਣਦਾ । ਹੁਣ ਘਰ ਵਿੱਚ ਮੈਂ ਤੇ ਮੇਰੀ ਦਾਦੀ ਹੀ ਸੀ।
ਮੈਂ ਦਾਦੀ ਕੋਲ ਗੱਲਾਂ ਕਰਨ ਲਈ ਬੈਠ ਗਿਆ ਤੇ ਦਾਦੀ ਨੂੰ
ਪੁੱਛਿਆ… “ਦਾਦੀ…ਭੂਆ ਹੁਣੀਆਂ ਕਾਤੋਂ ਨੀ ਆਈਆਂ ਰੱਖੜੀ ਬੰਨਣ…?
ਦਾਦੀ:- ਪੁੱਤ ਉਹਨਾਂ ਨੂੰ ਕੰਮ ਹੋਣਾ ਕੋਈ…ਬਸ ਤਾਹੀਂ ਨੀ ਆਈਆਂ…
ਮੈਂ:- ਫਿਰ ਕੀ ਹੁੰਦਾ…ਮੰਮੀ ਨੂੰ ਵੀ ਤਾਂ ਕਿੰਨਾ ਕੰਮ ਹੁੰਦਾ…. ਉਹ ਵੀ ਤਾਂ ਗਏ ਹੀ ਨੇ,… ਨਾਲੇ ਭਾਈਆਂ ਵਾਸਤੇ ਇੱਕ ਦਿਨ ਵੀ ਨ੍ਹੀ ਕੱਢ ਸਕਦੇ ਸੀ ਓ…?…. ਇੱਕ ਦਿਨ ਪਹਿਲਾਂ ਆਕੇ ਹੀ ਬੰਨ੍ਹ ਜਾਂਦੀਆਂ…. ਇੱਕ ਦਿਨ ਤਾਂ ਹੁੰਦਾ ਰੱਖੜੀਆਂ ਦਾ…ਇੱਕ ਦਿਨ ਵੀ ਨੀ ਟਾਈਮ ਨਿਕਲਦਾ…? ਜੇ ਮੇਰੀ ਸਕੀ ਭੈਣ ਹੁੰਦੀ…ਫ਼ਿਰ ਚਾਹੇ ਕੋਈ ਨਾ ਆਉਦਾ…। ਮੈਂ ਤਾਂ ਤਾਹੀਂ ਕਹਿ ਰਿਹਾ ਵੀ ਨਾਲ਼ੇ ਸਾਡੇ ਰੱਖੜੀ ਬੰਨ੍ਹ ਜਾਂਦੀਆਂ ਤੇ ਨਾਲੇ ਡੈਡੀ ਦੇ…ਬਾਕੀ ਨਹੀਂ ਆਉਂਦੀਆਂ ਤਾਂ ਨਾ ਸਹੀ…।
ਦਾਦੀ:- ਪੁੱਤ… ਉਹਨਾਂ ਨੂੰ ਵੀ ਕਿੰਨੇ ਕੰਮ ਹੁੰਦੇ ਨੇ…ਹਾਂ ਪਰ…ਜੇ ਤੇਰੀ ਭੈਣ ਅੱਜ ਜਿਉਂਦੀ ਹੁੰਦੀ ਤਾਂ ਆਪਾਂ ਕਿਸੇ ਨੂੰ ਕੁਝ ਨਹੀਂ ਸੀ ਕਹਿਣਾ…।
ਮੈਂ:- ਜਿਉਂਦੀ ਹੁੰਦੀ…? ਕੀ ਮਤਲਬ…? ਕਿ ਮੇਰੀ ਭੈਣ ਹੈਗੀ ਸੀ…?(ਮੈਂ ਬਹੁਤ ਹੀ ਅਚੰਭੇ ਜੇ ਨਾਲ ਪੁੱਛਿਆ)
ਦਾਦੀ:- ਹੈਗੀ ਸੀ ਪੁੱਤ…ਥੋਡੇ ਸਾਰੀਆਂ ਤੋਂ ਵੱਡੀ ਸੀ…ਜੇ ਉਹ ਹੁੰਦੀ ਤਾਂ ਅੱਜ ਕੱਲ੍ਹ ਵਿੱਚ ਵਿਹਾਉਣ ਵਾਲੀ ਉਮਰ ਹੋ ਜਾਂਦੀ ਉਸਦੀ…ਪਰ ਜਦੋਂ ਉਹ ਜੰਮੀ ਸੀ…ਉਸਦਾ ਵਜ਼ਨ ਬਹੁਤ ਘੱਟ ਸੀ ਤੇ ਬਹੁਤ ਹੀ ਮਾੜੀ ਹਾਲਤ ਸੀ ਓਸਦੀ….. ਜਮਾਂ ਹੀ ਅੱਧਾ ਪੌਣਾ ਕਿੱਲੋ ਵਜ਼ਨ ਸੀ। ਉਹ ਤੇ ਜੰਮੀ ਹੀ ਬਿਮਾਰ ਰਹਿਣ ਲੱਗ ਪਈ…… ਅਜੇ ਤਾਂ ਉਹ ਮਹੀਨੇ ਦੀ ਵੀ ਨਹੀਂ ਸੀ ਹੋਈ…ਬਹੁਤ ਹੀ ਪਿਆਰੀ ਸੀ ਤੇਰੀ ਭੈਣ ਮੈਂ ਇੰਨੇ ਬੱਚੇ ਦੇਖੇ ਨੇ ਹੁਣ ਤੱਕ ਪਰ ਉਸਦਾ ਚਿਹਰਾ ਅੱਜ ਵੀ ਨਹੀਂ ਭੁੱਲਦਾ…. ਸਭ ਤੋਂ ਵੱਖਰਾ ਹੀ ਨੂਰ ਸੀ ਉਸਦੇ ਚਿਹਰੇ ਤੇ…ਸ਼ਾਇਦ ਇੰਨਾਂ ਪਿਆਰਾ ਬੱਚਾ ਰੱਬ ਨੇ ਪਹਿਲੀ ਵਾਰ ਬਣਾਇਆ ਸੀ….. ਤਾਹੀਓਂ ਤਾਂ ਰੱਬ ਨੇ ਇੰਨੀਂ ਜਲਦੀ ਉਹਨੂੰ ਆਪਣੇ ਕੋਲ ਬੁਲਾ ਲਿਆ। ਜ਼ਿਆਦਾ ਬਿਮਾਰ ਰਹਿਣ ਕਰਕੇ ਉਹ ਰੱਬ ਨੂੰ ਪਿਆਰੀ ਹੋ ਗਈ…।
ਮੈਨੂੰ ਬਹੁਤ ਝਟਕਾ ਜਿਹਾ ਲੱਗਾ ਇਹ ਸੁਣ ਕੇ… ਮੇਰੀ ਬੋਲਤੀ ਜਿਹੀ ਹੀ ਬੰਦ ਹੋ ਗਈ ਸੀ ….. ਹੁਣ ਤੱਕ ਮੈਨੂੰ ਲੱਗਦਾ ਸੀ ਕਿ ਮੇਰੀ ਕੋਈ ਭੈਣ ਹੀ ਨਹੀਂ ਸੀ… ਪਰ ਇਹ ਜੋ ਅੱਜ ਪਤਾ ਲੱਗਾ…। ਤਾਂ ਮੈਂ ਰੱਬ ਨੂੰ ਹੋਰ ਬੁਰਾ ਭਲਾ ਬੋਲਣ ਲੱਗਾ ਕਿ ਰੱਬਾ… ਜੇਕਰ ਤੂੰ ਮਾਰਨਾ ਹੀ ਸੀ ਤਾਂ ਮੈਨੂੰ ਮਾਰ ਦਿੰਦਾ…ਮੇਰੀ ਭੈਣ ਨੂੰ ਕਿਉਂ ਕੁੱਝ ਕੀਤਾ। ਹੁਣ ਮੇਰਾ ਮਨ ਪਹਿਲਾਂ ਤੋਂ ਵੀ ਜਿਆਦਾ ਖ਼ਰਾਬ ਹੋ ਗਿਆ ਸੀ। ਉਸ ਰੱਬ ਤੋਂ ਇੰਨੀ ਸ਼ਿਕਾਇਤ ਕਦੇ ਨਾ ਹੋਈ… ਜਿੰਨੀ ਇਸ ਵਾਰ ਹੋ ਰਹੀ ਸੀ।
ਮੈਂ ਦਾਦੀ ਨੂੰ ਪੁੱਛਿਆ, ” ਫ਼ੇਰ ਓਸ ਤੋਂ ਬਾਅਦ ….? ਕਿਸੇ ਤੋਂ ਇੱਕ ਕੁੜੀ ਹੀ ਲੈ ਲੈਂਦੇ… ਜੋ ਮੇਰੀ ਭੈਣ ਬਣਕੇ ਰਹਿੰਦੀ …ਦੇਖੀ ਮੈਨੂੰ ਭੈਣ ਚਾਹੀਦੀ ਆ…”।
ਦਾਦੀ:- ਅੱਛਾ…..ਇੱਕ ਵਾਰ ਦੀ ਗੱਲ ਦੱਸਦੀ ਆ ਮੈਂ…
ਸਰਦੀਆਂ ਦਾ ਸਮਾਂ ਸੀ ਤੇ ਬਹੁਤ ਹੀ ਸਵੇਰੇ ਸਵੇਰੇ ਮੈਂ ਤੇ ਤੇਰਾ ਤਾਇਆ ਅਸੀਂ ਤੇਰੀ ਭੂਆ ਨੂੰ ਮਿਲਣ ਗੋਬਿੰਦਗੜ੍ਹ ਜਾ ਰਹੇ ਸੀ। ਓਥੇ ਰਾਸਤੇ ਵਿੱਚ ਮਿੱਲਾਂ ਹੋਣ ਕਰਕੇ ਬਹੁਤੇ ਟਰੱਕ ਜਿਹੇ ਖੜੇ ਰਹਿੰਦੇ ਨੇ । ਬੱਸ ‘ਚੋਂ ਉਤਰ ਕੇ ਥੋੜ੍ਹਾ ਜਿਹਾ ਤੁਰ ਕੇ ਉਹਨਾਂ ਦੇ ਘਰ ਵੱਲ ਨੂੰ ਜਾਣਾ ਪੈਂਦਾ । ਤੇ ਜਦੋਂ ਅਸੀਂ ਤੁਰ ਕੇ ਜਾ ਰਹੇ ਸੀ ਤਾਂ ਇੱਕ ਟਰੱਕ ਦੇ ਟਾਇਰਾਂ ਕੋਲ ਤੇਰੇ ਤਾਏ ਨੂੰ ਇੱਕ ਪੋਟਲੀ ਜਿਹੀ ਦਿਸੀ.. ਜੋ ਕਿ ਖੁਦ ਹੀ ਹੱਲ ਰਹੀ ਸੀ… ਜਿਵੇਂ ਓਸ ‘ਚ ਕੁਝ ਹੋਵੇ…ਤੇਰੇ ਤਾਏ ਨੇ ਬਿਨਾਂ ਕੁਝ ਸੋਚੇ ਸਮਝੇ ਓਸ ਨੂੰ ਚੁੱਕ ਲਿਆ…. ਹਾਲੇ ਮੈਂ ਤਾਂ ਮਨ੍ਹਾਂ ਹੀ ਕਰ ਰਹੀ ਸੀ ਕਿ ਪਤਾ ਨਹੀਂ ਕੀ ਹੋਵੇਗਾ…। ਪਰ ਤੇਰੇ ਤਾਏ ਨੇ ਉਹ ਪੋਟਲੀ ਨੂੰ ਚੱਕ ਕੇ ਖੋਲ੍ਹਿਆ ਤਾਂ ਉਸ ਵਿੱਚ ਇੱਕ ਨਵਜੰਮੀ ਬੱਚੀ ਪਈ ਸੀ। ਜੋ ਕਿ ਟਰੱਕ ਦੇ ਟਾਇਰਾਂ ਦੇ ਬਿਲਕੁੱਲ ਨਜ਼ਦੀਕ ਪਈ ਸੀ। ਜੇਕਰ ਕੋਈ ਟਰੱਕ ਨੂੰ ਸਟਾਰਟ ਕਰ ਕੇ ਚਲਾਉਂਦਾ ਤਾਂ ਉਸ ਕੁੜੀ ਨੇ ਟਰੱਕ ਦੇ ਟਾਇਰਾਂ ਦੇ ਹੇਠ ਆ ਜਾਣਾ ਸੀ। ਉਸਦੀ ਇਹੋ ਜਿਹੀ ਹਾਲਤ ਤੇ ਮੇਰਾ ਰੋਣਾ ਨਿੱਕਲ ਆਇਆ ਸੀ, ਕਿ ਕਿਹੋ ਜਿਹੀ ਦੁਨੀਆਂ ਇਹ ਕਿਹੋ ਜਿਹੇ ਲੋਕ ਨੇ ਐਥੇ… ਬਹੁਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
parveen rakhra
bhut sohna likhya bro
sukh singh
boht sohna likheya ji
ਮੇਰੀਆ ਲਿਖੀਆ ਕਹਾਣੀਆ ਰਾਣੋ ਦੀ ਰੱਖੜੀ,ਔਰਤ ਦੀ ਇੱਜਤ,ਰੀਝਾ ਸੁਪਨੇ , ਪੁਰਾਣੇ ਭਾਰਤ ਪਾਕਿਸਤਾਨ ਦੇ ਲੋਕ ਜਰੂਰ ਪੜਿਉ ਸਾਰੇ 🙏