ਬਾਪੂ ਕਿਵੇਂ ਐ ? ਖੈਰ ਤਾਂ ਹੈ ? ਕਦੇ ਵੇਖਿਆ ਈ ਨੀ? ਕਿੱਥੇ ਰਹਿਨੈ ਅੱਜ ਕੱਲ੍ਹ?
ਬੱਸ ਪੁੱਤਰਾ ਚੰਗਾ ਚੱਲੀ ਜਾਂਦਾ ਰੱਬ ਆਸਰੇ। ਮਾਤਾ ਕਿਵੇਂ ਆ? ਹੁਣ ਮਾਤਾ ਨੂੰ ਵੀ ਵੇਖਿਆਂ ਕਈ ਚਿਰ ਹੋ ਗਿਆ?
ਮਾਤਾ ਵੀ ਤਕੜੀ ਐ। ਨਜਾਰੇ ਲੈ ਰਹੀ ਐ ਅੱਜ ਕੱਲ੍ਹ ਕਨੇਡਾ ਆਪਣੀ ਕੁੜੀ ਕੋਲ਼ੇ।
ਅੱਛਾ ਬਾਪੂ। ਮਾਤਾ ਤੈਨੂੰ ਐਵੇਂ ਦੀ ਹਾਲਤ ਵਿੱਚ ਛੱਡ ਕੇ ਕੁੜੀ ਕੋਲ਼ ਕਨੇਡੇ ਚਲੀ ਗਈ। ਕੋਈ ਖਾਸ ਕੰਮ ਸੀ ਜਾਂ ਵੈਸੇ ਹੀ ?
ਬੱਸ ਪੁੱਤਰਾ ‘ਝੱਗਾ ਚੁੱਕਿਆ ਆਪਣਾ ਹੀ ਢਿੱਡ ਨੰਗਾ ਹੁੰਦਾ। ਕੁੜੀ ਦਾ ਫੋਨ ਆਇਆ ਸੀ ਬਈ ਡੈਡੀ ਮੰਮੀ ਦੀ ਟਿਕਟ ਰੱਖ ਦਿੱਤੀ ਆ ਤੇ ਦੋ ਦਿਨ ਬਾਅਦ ਫਲਾਇਟ ਆ। ਏਥੇ ਬੱਚੇ ਮੈਨੂੰ ਔਖਾ ਕਰੀ ਜਾਂਦੇ ਨੇ ਬਈ ਨਾਨੀ ਕਦੋਂ ਆਊਗੀ? ਅਸੀਂ ਨਾਨੀ ਨੂੰ ਮਿੱਸ ਕਰਦੇ ਆਂ। ਮੰਮਾ ਨਾਨੀ ਨੂੰ ਜਲਦੀ ਕਹੋ ਆਉਣ ਲਈ।
ਪਰ ਬਾਪੂ ਜੀ ਏਹ ਤਾਂ ਭੈਣ ਹੁਰਾਂ ਨੂੰ ਵੀ ਪਤੈ ਬਈ ਤੁਸੀਂ ਏਡੀ ਵੱਡੀ ਬਿਮਾਰੀ ਨਾਲ਼ ਲੜ ਰਹੇ ਓਂ ਤੇ ਤੇ ਘਰ ਚ ਹੋਰ ਕੋਈ ਹੈ ਵੀ ਨਹੀਂ ਤੁਹਾਨੂੰ ਦੇਖਣ ਵਾਲ਼ਾ।
ਓਹ ਪੁੱਤਰਾ ਬਾਹਰਲੇ ਬੱਚੇ ਕਦੋਂ ਆਹ ਸਭ ਦੇਖਿਆ ਕਰਦੇ ਆ। ਨਾਲ਼ੇ ਜੇ ਆਪਣਾ ਖੂਨ ਹੁੰਦਾ ਤਾਂ ਗੱਲ ਵੱਖਰੀ ਸੀ। ਖੈਰ ਰੱਬ ਨੇ ਜੇ ਓਸ ਵੇਲੇ ਸੁਣੀ ਹੁੰਦੀ ਤਾਂ ਸ਼ਾਇਦ ਮੈਨੰ ਆਪਣੀ ਭੈਣ ਦੀ ਔਲਾਦ ਨਾ ਗੋਦ ਲੈਣੀ ਪੈਂਦੀ। ਪਰ ਚਲੋ ਉਨ੍ਹਾਂ ਨੂੰ ਪਿਓ ਨਾਲੋਂ ਡਾਲਰ ਵੱਧ ਪਿਆਰੇ ਨੇ।
ਉਨ੍ਹਾਂ ਨੂੰ ਤਾਂ ਬੱਚੇ ਸਾਂਭਣ ਲਈ ਕੋਈ ਚਾਹੀਦੈ ਤਾਂ ਜੋ ਦਿਨ ਰਾਤ ਸ਼ਿਫਟਾਂ ਲਾ ਡਾਲਰ ਕਮਾ ਸਕਣ।
ਪਰ ਬਾਪੂ ਜੀ ਤੁਸੀਂ ਭੈਣ ਹੁਰਾਂ ਨਾਲ ਗੱਲ ਤਾਂ ਕਰਕੇ ਦੇਖਦੇ ਬਈ ਮੇਰਾ ਸਰਦਾ ਨੀ। ਮੈਂ ਕੈਂਸਰ ਵਰਗੀ ਬਿਮਾਰੀ ਨਾਲ਼ ਤਾਂ ਪਹਿਲਾਂ ਈ ਜੂਝ ਰਿਹੈਂ, ਉੱਪਰੋਂ ਰੋਟੀ ਪਾਣੀ ਦਾ ਅੱਡ ਔਖਾ।
ਕਹਿਣ ਨੂੰ ਤਾਂ ਕਹਿ ਦੇਵਾਂ ਪਰ ਤੇਰੀ ਭੈਣ ਗੱਲ ਕਰੇ ਤਾਂ ਹੀ ਆਂ। ਜਿੱਦਣ ਦੀ ਓਹਦੀ ਮਾਂ ਗਈ ਏ, ਇੱਕ ਵੇਰਾਂ ਵੀ ਗੱਲ ਕਰ ਪਿਓ ਦਾ ਹਾਲ ਨਹੀਂਓ ਪੁੱਛਿਆ। ਪਿਓ ਤਾਂ ਜਿਊਂਦਾ ਜਾ ਮਰਿਆ ਉਨ੍ਹਾਂ ਲਈ ਇੱਕ ਬਰਾਬਰ ਐ। ਉਨ੍ਹਾਂ ਦਾ ਰਾਂਝਾ ਰਾਜੀ ਐ ਬਸ ਏਸੇ ਗੱਲ ਦਾ ਸਬਰ ਐ। ਚੱਲ ਕੋਈ ਨੀ ਪੁੱਤਰਾ ਕਰਮਾਂ ਦੇ ਫਲ਼ ਨੇ ਏਹ ਭੁਗਤਣੇ ਪੈਣੇ ਨੇ।ਏਹ ਕਹਿੰਦਾ ਹੋਇਆ ਬਾਪੂ ਅਗਾਂਹ ਲੰਘ ਗਿਆ।
ਮਨ ਚ’ ਖਿਆਲ ਆਇਆ ਬਈ ਦੁਨੀਆਂ ਐਨੀ ਮਤਲਬੀ ਹੋ ਸਕਦੀ ਐ। ਬੁੱਢੇ ਬਾਪ ਨੂੰ ਉਵੇਂ ਤਾਂ ਨਹੀਂ ਪੁੱਛਣਾ ਬਿਮਾਰੀ ਵੇਲੇ ਤਾਂ ਪੁੱਛ ਈ ਸਕਦੇ ਆ।ਚਲੋ ਖੈਰ ਰੱਬ ਦੁਨੀਆਂ ਨੂੰ ਸਮੱਤ ਬਖਸ਼ੇ।
ਪਰ ਕਿਸੇ ਦਿਨ ਖੁਦ ਫੋਨ ਕਰਕੇ ਭੈਣ ਹੁਰਾਂ ਨੂੰ ਲਾਹਨਤਾਂ ਪਾਵਾਂਗਾ ਬਈ ਬਾਪੂ ਵਿਚਾਰੇ ਨੂੰ ਵੀ ਪੁੱਛ ਲਿਆ ਕਰੋ। ਤੁਸੀਂ ਸਾਰਾ ਟੱਬਰ ਕਨੇਡੇ ਕੱਠਾ ਹੋਇਆ ਬੈਠਾ ਤੇ ਏਥੇ ਓਹ ਵਿਚਾਰਾ ਕੱਲਾ ਜਿੰਦਗੀ ਨਾਲ ਲੜ ਰਿਹੈ। ਤੁਸੀਂ ਘੱਟੋ ਘੱਟ ਨਈਂ ਤਾਂ ਫੋਨ ਤੇ ਗੱਲ ਹੀ ਕਰ ਲਿਆ ਕਰੋ। ਏਨੇ ਨੂੰ ਕਈ ਦਿਨ ਬੀਤ ਗਏ।
ਇੱਕ ਦਿਨ ਬਾਪੂ ਫੇਰ ਆਉਂਦਾ ਦਿਖਿਐ। ਕਿਵੇਂ ਆਂ ਬਾਪੂ ? ਆਇਆ ਨੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ