ਸਵੈ-ਮਾਣ
ਉਚਾ ਲੰਮਾ ਕਦ..ਘੁੰਗਰਾਲੇ ਵਾਲ..ਗੋਰਾ ਚਿੱਟਾ ਰੰਗ..ਦਿਲਕਸ਼ ਅਦਾਵਾਂ..ਅਤੇ ਨਿੱਤ ਦਿਹਾੜੇ ਬਦਲ ਬਦਲ ਕੇ ਗਲ ਪਾਏ ਵੰਨ ਸੁਵੰਨੇ ਸੂਟ..!
ਇਸ ਸਭ ਕੁਝ ਦੇ ਹੁੰਦਿਆਂ ਉਹ ਜਾਣਦੀ ਸੀ ਕੇ ਉਹ ਸਭ ਨਾਲਦੀਆਂ ਤੋਂ ਸੋਹਣੀ ਏ!
ਮੈਨੂੰ ਉਸਤੋਂ ਵੀਹ ਮਿੰਟ ਪਹਿਲਾਂ ਛੁੱਟੀ ਹੋ ਜਾਇਆ ਕਰਦੀ..
ਕਿਲੋਮੀਟਰ ਦਾ ਪੈਂਡਾ ਤਹਿ ਕਰ ਮੈਂ ਉਚੇਚਾ ਉਸ ਪੰਚਰਾਂ ਵਾਲੀ ਦੁਕਾਨ ਤੇ ਆਣ ਬੈਠਿਆ ਕਰਦਾ..
ਉਸ ਨੂੰ ਪਤਾ ਸੀ ਕੇ ਮੈਂ ਉਸਨੂੰ ਵੇਖਣ ਲਈ ਹੀ ਓਥੇ ਬੈਠਾਂ ਹੁੰਦਾ..!
ਜਦੋਂ ਉਹ ਆਉਂਦੀ ਦਿਸ ਪੈਂਦੀ ਤਾਂ ਮੈਂ ਆਪਣਾ ਧਿਆਨ ਥੱਲੇ ਕਰ ਲਿਆ ਕਰਦਾ..ਦਿੱਲ ਦੀ ਧੜਕਣ ਵੱਧ ਜਾਇਆ ਕਰਦੀ..
ਮੈਨੂੰ ਓਥੇ ਬੈਠਾ ਵੇਖ ਓਹਨਾ ਸਾਰੀਆਂ ਵਿਚ ਖੁਸਰ ਫੁਸਰ ਸ਼ੁਰੂ ਹੋ ਜਾਇਆ ਕਰਦੀ..
ਫੇਰ ਜਦੋਂ ਕੋਲ ਆ ਜਾਂਦੀ ਤਾਂ ਮੈਂ ਬਹਾਨੇ ਜਿਹੇ ਨਾਲ ਆਪਣਾ ਸਿਰ ਉੱਪਰ ਨੂੰ ਚੁੱਕਦਾ..ਬਿੰਦ ਕੂ ਲਈ ਨਜਰਾਂ ਮਿਲਦੀਆਂ..ਤੇ ਫੇਰ ਉਹ ਨਾਲਦੀਆਂ ਨਾਲ ਹੱਸਦੀ ਹੋਈ ਅੱਖੋਂ ਓਹਲੇ ਹੋ ਜਾਂਦੀ..!
ਮਗਰੋਂ ਮੈਨੂੰ ਇੰਝ ਲੱਗਦਾ ਜਿੱਦਾਂ ਮੇਰਾ ਪੂਰਾ ਦਿਨ ਲੇਖੇ ਲੱਗ ਗਿਆ ਹੋਵੇ..!
ਉਹ ਕਈ ਵਾਰ ਮੈਨੂੰ ਬਿਨਾ ਵੇਖਿਆਂ ਹੀ ਅਗਾਂਹ ਲੱਗ ਜਾਇਆ ਕਰਦੀ..
ਫੇਰ ਮੈਨੂੰ ਲੱਗਦਾ ਸ਼ਾਇਦ ਮੇਰੀ ਪੱਗ ਵਿਚ ਹੀ ਕੋਈ ਨੁਕਸ ਹੋਣਾ..ਕਦੀ ਮਹਿਸੂਸ ਹੁੰਦਾ ਪੇਂਟ ਬੁਸ਼ਰ੍ਟ ਚੰਗੀ ਤਰਾਂ ਪ੍ਰੈੱਸ ਨਹੀਂ ਹੋਈ ਹੋਣੀ..ਤਾਂ ਹੀ ਸ਼ਾਇਦ..!
ਫੇਰ ਅਗਲੇ ਦਿਨ ਮੈਂ ਹੋਰ ਧਿਆਨ ਨਾਲ ਪੇਚਾਂ ਵਾਲੀ ਪੱਗ ਬੰਨਦਾ..ਹੋਰ ਵੀ ਜਿਆਦਾ ਟੌਰ ਕੱਢਦਾ..!
ਉਸ ਦਿਨ ਵੀ ਜਦੋਂ ਉਹ ਤੁਰੀਆਂ ਆਉਂਦੀਆਂ ਦਿਸ ਪਈਆਂ ਤਾਂ ਮੈਂ ਪਿਛਲੇ ਸਾਈਕਲ ਦੇ ਟਾਇਰ ਦੀ ਹਵਾ ਕੱਢ ਵਾਲਵ ਵਾਲੀ ਰਬੜ ਨੂੰ ਟੋਹ ਕੇ ਵੇਖਣ ਜਾਚਣ ਲੱਗ ਪਿਆ..!
ਕੋਲ ਆਈਆਂ ਤਾਂ ਪਤਾ ਲੱਗਾ ਕੇ ਨਿੱਕੇ ਕਦ ਵਾਲੀ ਨੇ ਆਪਣਾ ਟੁੱਟਿਆ ਹੋਇਆ ਸੈਂਡਲ ਹੱਥ ਵਿਚ ਫੜਿਆ ਹੋਇਆ ਏ...
...
ਤੇ ਉਹ ਬਾਕੀ ਤਿੰਨਾਂ ਤੋਂ ਥੋੜਾ ਪੱਛੜ ਕੇ ਤੁਰ ਰਹੀ ਏ..!
ਫੇਰ ਵੇਖਿਆ ਕੇ ਉਹ ਕਾਹਲੀ ਤੁਰਨ ਦੀ ਕੋਸ਼ਿਸ਼ ਵਿਚ ਅੱਗੇ ਤੁਰੀਆਂ ਜਾਂਦੀਆਂ ਨੂੰ ਵਾਜ ਮਾਰਦੀ ਏ ਪਰ ਉਹ ਪਿੱਛੇ ਮੁੜ ਬਿੰਦ ਕੂ ਲਈ ਉਸ ਵੱਲ ਵੇਖਦੀਆਂ..ਫੇਰ ਉਸਦਾ ਮਜਾਕ ਜਿਹਾ ਉਡਾਉਂਦੀਆਂ ਹੋਈਆਂ ਹੋਰ ਤੇਜ ਹੋ ਜਾਂਦੀਆਂ..!
ਇਸ ਵਾਰ ਪਿੱਛੇ ਰਹਿ ਗਈ ਨੇ ਸ਼ਾਇਦ ਆਖਰੀ ਕੋਸ਼ਿਸ਼ ਕੀਤੀ..
ਉਸਨੇ ਦੂਜਾ ਸੈਂਡਲ ਵੀ ਲਾਹ ਕੇ ਹੱਥ ਵਿਚ ਫੜ ਲਿਆ ਤੇ ਨੰਗੇ ਪੈਰੀ ਹੀ ਓਹਨਾ ਵੱਲ ਨੂੰ ਸ਼ੂਟ ਵੱਟ ਲਈ..!
ਅਚਾਨਕ ਉਸਨੂੰ ਠੇਡਾ ਲੱਗਿਆ ਤੇ ਉਹ ਐਨ ਸੜਕ ਦੇ ਵਿਚਕਾਰ ਚੌਫਾਲ ਲੰਮੇ ਪੈ ਗਈ..!
ਅਗਾਂਹ ਤੁਰੀਆਂ ਜਾਂਦੀਆਂ ਨੇ ਇਸ ਵਾਰ ਮੁੜ ਕੇ ਵੇਖਿਆ..ਤੇ ਫੇਰ ਉਹ ਸਾਰੀਆਂ ਜ਼ੋਰ ਨਾਲ ਹੱਸਣ ਲੱਗ ਪਈਆਂ..ਘੁੰਗਰਾਲੇ ਵਾਲਾ ਵਾਲੀ ਹੁਣ ਸਭ ਤੋਂ ਜਿਆਦਾ ਹੱਸ ਰਹੀ ਸੀ..!
ਅਖੀਰ ਭੁੰਜੇ ਡਿੱਗੀ ਪਈ ਖੁਦ ਹੀ ਕੋਸ਼ਿਸ਼ ਕਰਦੀ ਏ..
ਪੈਰਾਂ ਸਿਰ ਹੋਈ..ਖਿਲਰੀਆਂ ਹੋਈਆਂ ਕਿਤਾਬਾਂ ਚੁੱਕਦੀ..ਫੇਰ ਆਪਣਾ ਸੂਟ ਝਾੜਦੀ ਹੋਈ ਦੂਰ ਤੁਰੀਆਂ ਜਾਂਦੀਆਂ ਵੱਲ ਇੱਕ ਵਾਰ ਨਜਰ ਭਰ ਕੇ ਵੇਖ ਕੁਝ ਸੋਚ ਆਪਣੀ ਕੁਦਰਤੀ ਸਪੀਡ ਨਾਲ ਰਵਾਂ-ਰਵੀ ਆਪਣੇ ਘਰ ਨੂੰ ਹੋ ਤੁਰਦੀ..!
ਇਹ ਸਾਰਾ ਕੁਝ ਸਾਮਣੇ ਵਾਪਰਦਾ ਵੇਖ ਅੱਜ ਪਹਿਲੀ ਵਾਰ ਉਹ ਮੈਨੂੰ ਬਿਲਕੁਲ ਵੀ ਸੋਹਣੀ ਨਹੀਂ ਸੀ ਲੱਗੀ..ਮੈਨੂੰ ਇੰਝ ਲੱਗਿਆ ਜਿੱਦਾਂ ਅੱਜ ਉਹ ਨਿੱਕੇ ਕਦ ਵਾਲੀ ਕੁੜੀ ਹੀ ਥੱਲੇ ਨਹੀਂ ਸੀ ਡਿੱਗੀ ਸਗੋਂ ਮੇਰਾ ਖੁਦ ਦਾ ਸਵੈ-ਮਾਣ ਵੀ ਭੁੰਜੇ ਆਣ ਡਿੱਗਾ ਸੀ!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਉਸਦਾ ਸਾਡੇ ਘਰੇ ਆਉਣਾ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ.. ਪਰ ਉਸ ਵੇਲੇ ਹੋਰ ਜਿਆਦਾ ਖਿਝ ਚੜ੍ਹ ਜਾਇਆ ਕਰਦੀ ਜਦੋਂ ਗੁਸਲਖਾਨੇ ਵਿਚ ਗਲਤੀ ਨਾਲ ਰਹਿ ਗਏ ਆਪਣੇ ਗੁੱਟ ਵਾਲੇ ਕੜੇ ਨੂੰ ਲੈਣ ਉਹ ਵਾਪਿਸ ਪਰਤ ਆਇਆ ਕਰਦਾ ਤੇ ਫੇਰ ਬਹਾਨੇ ਜਿਹੇ ਨਾਲ ਇੱਕ ਵਾਰ ਫੇਰ ਧਰਾ ਲਈ ਚਾਹ ਨੂੰ ਪੀਣ Continue Reading »
ਇੱਕ ਆਦਮੀ ਸੀ, ਇੱਕ ਬਹੁਤ ਹੀ ਅਨੋਖਾ ਆਦਮੀ – ਲਾਰੈਂਸ। ਥਾਮਸ ਐਡਵਰਡ ਲਾਰੈਂਸ। ਉਹ ਅਰੇਬੀਆ ਵਿੱਚ, ਬਹੁਤ ਸਾਲਾਂ ਤੱਕ ਅਰਬ ਵਿੱਚ ਆ ਕੇ ਰਿਹਾ। ਅਰਬ ਦੀ ਕ੍ਰਾਂਤੀ ਵਿੱਚ ਉਸਨੇ ਹਿੱਸਾ ਲਿਆ। ਅਤੇ ਹੌਲੀ ਹੌਲੀ ਅਰਬ ਲੋਕਾਂ ਨਾਲ ਉਸਦਾ ਇੰਨਾ ਪਿਆਰ ਪੈ ਗਿਆ ਕਿ ਉਹ ਲਗਭਗ ਅਰਬੀ ਹੋ ਗਿਆ। ਫਿਰ ਉਹ Continue Reading »
ਖਾਲੀ ਥਾਂ ਭਰੋ। ਸਕੂਲ ਚ ਹਿਸਾਬ ਜਾਂ ਦੂਜੇ ਵਿਸ਼ਿਆਂ ਚ ਆਮ ਈ ਇਕ ਸਵਾਲ ਹੁੰਦਾ ਸੀ “ਖ਼ਾਲੀ ਥਾਂ ਭਰੋ”। ਅੱਟੇ ਸਟੇ ਜਾਂ ਜਿਵੇਂ ਵੀ ਹੋਣਾ ਹੱਲ ਕਰਕੇ ਸਵਾਦ ਜਿਹਾ ਆਉਂਦਾ ਸੀ।ਥਾਂ ਖ਼ਾਲੀ ਛੱਡਕੇ ਨੀ ਸੀ ਆਉਂਦੇ। ਜਿਓਂ ਜਿਓਂ ਵੱਡੇ ਹੋਈ ਗਏ ਜ਼ਿੰਦਗੀ ਦੇ ਸਵਾਲ ਵੀ ਔਖੇ ਹੁੰਦੇ ਗਏ ਅਤੇ ਅਧਿਆਪਕ Continue Reading »
ਇੱਕ ਮਨਸਵਿਦ ਨੇ, ਇੱਕ ਹੀ ਜਮਾਤ ਦੇ ਪੰਦਰਾਂ ਵਿਦਿਆਰਥੀਆਂ ਨੂੰ ਇੱਕ ਕਮਰੇ ਵਿੱਚ, ਅਤੇ ਪੰਦਰਾਂ ਨੂੰ ਦੂਜੇ ਕਮਰੇ ਵਿਚ ਬਿਠਾਇਆ। ਅਤੇ ਪਹਿਲੇ ਵਰਗ ਨੂੰ, ਪੰਦਰਾਂ ਦੀ ਟੁਕੜੀ ਨੂੰ ਉਸ ਨੇ ਇੱਕ ਸਵਾਲ ਲਿਖਾਇਆ। ਅਤੇ ਕਿਹਾ ਕਿ ਇਹ ਸਵਾਲ ਬਹੁਤ ਸਰਲ ਹੈ। ਇਹ ਏਨਾ ਸੌਖਾ ਹੈ, ਕਿ ਤੁਹਾਡੇ ਤੋਂ ਹੇਠਲੀ ਜਮਾਤ Continue Reading »
ਕੋਈ 25 ਕੁ ਸਾਲ ਪੁਰਾਣੀ ਗੱਲ ਹੈ, ਸਾਡੇ ਘਰ ਕੋਈ ਪ੍ਰੋਗਰਾਮ ਸੀ l ਮੈਨੂੰ ਮੇਰੇ ਘਰਦਿਆਂ ਨੇ ਸਮਾਨ ਦੀ ਲਿਸਟ ਦੇ ਕੇ ਸਮਾਨ ਖਰੀਦਣ ਲਈ ਬਜਾਰ ਭੇਜ ਦਿੱਤਾ l ਬਾਜ਼ਾਰ ਪਿੰਡ ਤੋਂ ਕੋਈ 5-6 ਕਿਲੋਮੀਟਰ ਦੂਰ ਸੀ l ਬਾਜ਼ਾਰ ਤੋਂ ਸਮਾਨ ਲੈ ਕੇ ਉਸ ਨੂੰ ਇੱਕ ਬੋਰੀ ਵਿੱਚ ਪਾ ਲਿਆ Continue Reading »
ਕੰਮ ਵਾਲੀ ਨੂੰ ਜਨਮ ਦਿਨ ਤੇ ਗੈਸ ਵਾਲਾ ਚੁੱਲ੍ਹਾ ਤੋਹਫੇ ਵੱਜੋਂ ਲੈ ਕੇ ਦੇਣ ਦੀ ਗੱਲ ਤੋਰੀ ਤਾਂ ਇਹਨਾਂ ਅੱਗੋਂ ਝੱਟਪੱਟ ਹੀ ਆਖ ਦਿੱਤਾ “ਬਹੁਤਾ ਸਿਰੇ ਨਹੀਂ ਚੜ੍ਹਾਈਦਾ ਇਹਨਾਂ ਲੋਕਾਂ ਨੂੰ..ਚੁੱਪ ਕਰਕੇ ਪੰਜ ਸੌ ਦਾ ਨੋਟ ਫੜਾ ਦੇਵੀਂ ਤੇ ਬਸ”! ਅਜੇ ਆਖੀ ਹੋਈ ਗੱਲ ਦੇ ਹੱਕ ਵਿਚ ਇੱਕ ਹੋਰ ਦਲੀਲ Continue Reading »
ਚਾਲੀਆਂ ਨੂੰ ਟੱਪੀ ਰੱਜੀ ਜਦੋਂ ਦੱਸਵੀ ਕਲਾਸ ਵਾਲੇ ਪ੍ਰੀਖਿਆ ਕੇਂਦਰ ਵਿੱਚ ਪਹੁੰਚੀ ਤਾਂ, ਜਵਾਕ ਭੁਲੇਖਾ ਖਾ ਉਸਦੇ ਸਤਿਕਾਰ ਵਿੱਚ ਖੜ੍ਹੇ ਹੋ ਗਏ। ਪਰ ਉਹ ਚੁੱਪਚਾਪ ਪਰਚੀ ਤੋਂ ਆਪਣਾ ਰੋਲ ਨੰਬਰ ਟਟੋਲਦੀ ਆਪਣੇ ਬੈਂਚ ਤੇ ਜਾ ਬੈਠ ਗਈ। ਇਹ ਸਭ ਦੇਖ ਜਵਾਕਾਂ ਵਿੱਚ ਹਾਸੜ ਪੈ ਗਈ। ਇੱਕ ਦੋ ਤਾਂ ਅਧਿਆਪਕਾਂ ਵੀ Continue Reading »
ਸ਼ਮਾ ਘੋੜੇ ਦੀ ਤਰਾਂ ਤੇਜ਼ ਅਤੇ ਇਕ ਰਫਤਾਰ ਤੇ ਦੋੜਦਾ ਹੈ, ਸਾਇਦ ਅੱਜ ਵੀ ਮੇਰੇ ਇਹ ਵਿਚਾਰ ਹੁੰਦੇ ਜੇ ਮੈਂ ਇਸ ਨੂੰ ਆਪਣੇ ਆਪ ਨਾਲ ਹੋ ਰਹੇ ਤਜ਼ਰਬੇ ਨਾਲ ਮਹਿਸੂਸ ਨਾ ਕੀਤਾ ਹੁੰਦਾ ਜਦੋ ਮੈਂ ਬੱਚਾ ਸੀ ਉਦੋਂ ਮੇਰੇ ਲਈ ਸ਼ਮੇ ਦੀ ਰਫਤਾਰ ਹੋਲੀ ਸੀ ਤੇ ਜਦੋ ਮੈਂ ਜਵਾਨ ਹੋਇਆ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)