ਬਹੁਤ ਸਮਾਂ ਪਹਿਲਾਂ ਕਿਸੇ ਨੇ ਰਾਜੇ ਨੂੰ ਦੋ ਬਾਜਾਂ ਦੇ ਬੱਚੇ ਤੋਹਫ਼ੇ ਵਜੋਂ ਦਿੱਤੇ। ਉਹ ਬਹੁਤ ਚੰਗੀ ਨਸਲ ਦੇ ਸਨ ਅਤੇ ਰਾਜੇ ਨੇ ਪਹਿਲਾਂ ਕਦੇ ਵੀ ਇੰਨੇ ਵਧੀਆ ਬਾਜਾਂ ਨੂੰ ਨਹੀਂ ਵੇਖਿਆ ਸੀ। ਰਾਜੇ ਨੇ ਇੱਕ ਤਜਰਬੇਕਾਰ ਆਦਮੀ ਨੂੰ ਉਹਨਾਂ ਦੀ ਦੇਖਭਾਲ ਲਈ ਨਿਯੁਕਤ ਕੀਤਾ ਜਦੋਂ ਕੁਝ ਮਹੀਨੇ ਬੀਤ ਗਏ ਤਾਂ ਰਾਜੇ ਨੇ ਬਾਜਾਂ ਨੂੰ ਵੇਖਣ ਦਾ ਮਨ ਬਣਾਇਆ ਅਤੇ ਵੇਖਣ ਲਈ ਉੱਥੇ ਚਲਾ ਗਿਆ ਜਿਥੇ ਉਹਨਾ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਸੀ, ਰਾਜੇ ਨੇ ਵੇਖਿਆ ਕਿ ਦੋਵੇਂ ਬਾਜ਼ ਬਹੁਤ ਵੱਡੇ ਹੋ ਗਏ ਹਨ ਅਤੇ ਹੁਣ ਪਹਿਲਾਂ ਨਾਲੋਂ ਵੀ ਵਧੀਆ ਦਿਖਾਈ ਦੇ ਰਹੇ ਹਨ। , ਰਾਜੇ ਨੇ ਕਿਹਾ ਕਿ “ਮੈਂ ਉਨ੍ਹਾਂ ਦੀ ਉਡਾਣ ਵੇਖਣਾ ਚਾਹੁੰਦਾ ਹਾਂ, ਤੁਸੀਂ ਉਨ੍ਹਾਂ ਨੂੰ ਉਡਾਣ ਭਰਨ ਲਈ ਕਹੋ, ਜਿਵੇਂ ਹੀ ਆਦਮੀ ਨੇ ਇਸ਼ਾਰਾ ਕੀਤਾ, ਦੋਵੇਂ ਬਾਜ਼ ਉੱਡਣ ਲੱਗ ਪਏ, ਪਰ ਜਿੱਥੇ ਇਕ ਬਾਜ਼ ਆਕਾਸ਼ ਦੀਆਂ ਉਚਾਈਆਂ ਨੂੰ ਛੂਹ ਰਿਹਾ ਸੀ, ਦੂਸਰਾ ਜਲਦੀ ਹੀ ਵਾਪਿਸ ਆ ਗਿਆ ਅਤੇ ਉਸੇ ਹੀ ਜਗ੍ਹਾ ਤੇ ਬੈਠ ਗਿਆ ਜਿੱਥੋ ਉਸਨੇ ਉਡਾਨ ਭਰੀ ਸੀ। ਇਹ ਵੇਖ ਕੇ ਰਾਜੇ ਨੂੰ ਕੁਝ ਅਜੀਬ ਜਿਹਾ ਮਹਿਸੂਸ ਹੋਇਆ, “ਕੀ ਗੱਲ ਹੈ ਜਿੱਥੇ ਇਕ ਬਾਜ਼ ਇੰਨੀ ਚੰਗੀ ਤਰ੍ਹਾਂ ਉੱਡ ਰਿਹਾ ਹੈ, ਜਦੋਂ ਕਿ ਦੂਸਰਾ ਬਾਜ਼ ਉੱਡਣਾ ਨਹੀਂ ਚਾਹੁੰਦਾ?” ਰਾਜੇ ਨੇ ਪੁੱਛਿਆ ਤਾਂ ਉਸ ਆਦਮੀ ਨੇ ਕਿਹਾ ਕਿ ਇਸ ਬਾਜ਼ ਦੇ ਨਾਲ ਇਹੀ ਸਮੱਸਿਆ ਹੈ,ਇਹ ਬਾਜ਼ ਇਸ ਟਾਹਣੀ ਨੂੰ ਨਹੀਂ ਛੱਡਦਾ। ਅਤੇ ਜਲਦੀ ਹੀ ਉਡਾਨ ਭਰਨ ਤੋਂ ਬਾਅਦ ਇਸੇ ਜਗਾ ਆ ਕੇ ਬੈਠ ਜਾਦਾ ਹੈ। ਰਾਜਾ ਦੋਵੇਂ ਬਾਜ਼ਾ ਨੂੰ ਬਹੁਤ ਪਿਆਰ ਕਰਦਾ ਸੀ, ਅਤੇ ਉਹ ਦੂਜੇ ਬਾਜ਼ ਨੂੰ ਉਵੇਂ ਹੀ ਉਡਦਾ ਵੇਖਣਾ ਚਾਹੁੰਦਾ ਸੀ। ਅਗਲੇ ਦਿਨ, ਪੂਰੇ ਰਾਜ ਵਿਚ ਇਹ ਘੋਸ਼ਣਾ ਕੀਤੀ ਗਈ ਕਿ ਜਿਹੜਾ ਵਿਅਕਤੀ ਇਸ ਬਾਜ਼ ਨੂੰ ਉਡਾਨ ਦੇਵੇਗਾ, ਉਸ ਨੂੰ ਬਹੁਤ ਸਾਰਾ ਇਨਾਮ ਦਿੱਤਾ ਜਾਵੇਗਾ, ਫਿਰ ਇਕ ਵਿਦਵਾਨ ਆਇਆ ਅਤੇ ਉਸ ਨੇ ਬਾਜ਼ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ, ਪਰੰਤੂ ਹਫ਼ਤਿਆਂ ਦੀ ਮਿਹਨਤ ਤੋਂ ਬਾਅਦ ਵੀ, ਉਹ ਥੋੜਾ ਜਿਹਾ ਉੱਡਦਾ ਸੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Seema Goyal
It’s a inspirational and beautiful story. 🤗🤗🤗