(ਤਾਲੇ)
ਤਾਲਿਆਂ ਦੀ ਵੀ ਬੜੀ ਅਜੀਬ ਦਾਸਤਾਨ ਹੈ। ਇਹ ਮਕਾਨਾਂ ਅਤੇ ਚੀਜ਼ਾਂ ਨੂੰ ਤਾਂ ਲੱਗਦੇ ਹੀ ਹਨ, ਪਰ ਇਹ ਕਦੀ-ਕਦੀ, ਕਿਸੇ-ਕਿਸੇ ਇਨਸਾਨ ਨੂੰ ਵੀ ਮਜਬੂਰੀ ਵੱਸ ਲਾਉਂਣੇ ਪੈਂਦੇ ਹਨ। ਤਾਲੇ (ਜਿੰਦਰੇ) ਲੱਗ ਹੀ ਜਾਂਦੇ ਹਨ, ਕਦੀ ਘਰਾਂ ਨੂੰ, ਕਦੀ ਜ਼ੁਬਾਨਾਂ ਨੂੰ ਤੇ ਕਦੀ ਰੂਹਾਂ ਨੂੰ, ਪਰ ਕਈ ਵਾਰ ਆਪ ਵੀ ਲਾ ਲੈਂਦੇ ਹਾਂ ਇਹ ਤਾਲੇ! ਕਦੀ ਕਿਸੇ ਡਰ ਕਰਕੇ, ਕਦੀ ਆਪਣਾ ਆਪ ਬਚਾਉਣ ਕਰਕੇ, ਕਦੀ ਆਪਣਾ ਘਰ ਬਚਾਉਣ ਕਰਕੇ। ਜਦੋਂ ਇਹ ਵਕਤ ਸਿਰ ਖੁੱਲ੍ਹਦੇ ਨਹੀਂ ਹਨ, ਤਾਂ ਬਹੁਤ ਨੁਕਸਾਨ ਕਰਦੇ ਹਨ। ਕਦੀ ਰੂਹਾਂ ਨੂੰ ਸ਼ਾਤ ਕਰ ਦਿੰਦੇ ਹਨ, ਕਦੀ ਘਰਾਂ ਨੂੰ ਵੀਰਾਨ ਕਰ ਦਿੰਦੇ ਹਨ ਇਹ ਤਾਲੇ!
ਸਿਆਣੇ ਅਤੇ ਬਜ਼ੁਰਗਾਂ ਦੀ ਅਸੀਂ ਘਰਾਂ ਦੇ ਤਾਲਿਆਂ ਨਾਲ ਤੁਲਨਾ ਕਰਦੇ ਹਾਂ। ਇਹ ਜੀਉਂਦੇ ਜਾਗਦੇ ਤਾਲੇ ਬੜੇ ਕੀਮਤੀ ਹੁੰਦੇ ਹਨ। ਇਹ ਅਮੁੱਲ ਹੁੰਦੇ ਹਨ। ਇਹ ਘਰਾਂ ਦੀਆਂ ਵੀਰਾਨਗੀ ਨੂੰ ਦੂਰ ਕਰਦੇ ਹਨ। ਇਹਨਾਂ ਨੂੰ ਹਰ ਚੰਗੇ ਮਾੜੇ ਦੀ ਪਛਾਣ ਹੁੰਦੀ ਹੈ।ਇਹ ਤਜਰਬਿਆਂ ਵਿੱਚ ਗੜੁੱਚ ਹੁੰਦੇ ਹਨ।
ਕਈ ਵਾਰ ਮਜਬੂਰੀ ਵੱਸ ਵੀ ਲਾਉਂਣੇ ਪੈਂਦੇ ਹਨ ਇਹ ਤਾਲੇ। ਕਦੀ ਆਪਣਿਆਂ ਤੋਂ ਬਚਣ ਲਈ ਅਤੇ ਕਦੀ ਆਪਣਿਆਂ ਨੂੰ ਬਚਾਉਣ ਲਈ। ਇਹਨਾਂ ਦੀ ਵਰਤੋਂ ਹਰ ਇੱਕ ਨੇ ਕੀਤੀ ਹੋਵੇਗੀ। ਜਦੋਂ ਤਾਲੇ ਦੀ ਚਾਬੀ ਗਵਾਚ ਜਾਂਦੀ ਹੈ ਤਾਂ ਇਹ ਪ੍ਰੇਸ਼ਾਨ ਵੀ ਬੜਾ ਕਰਦੀ ਹੈ। ਚਾਬੀ ਬਿਨਾਂ ਤਾਲਾ ਬੇਕਾਰ ਲੱਗਦਾ ਹੈ, ਇਵੇਂ ਹੀ ਸਾਡੀ ਰੂਹ ਦੀ ਚਾਬੀ ਰੂਪੀ ਉਹ ਇਨਸਾਨ ਜੋ ਸਾਨੂੰ ਬੜਾ ਅਜ਼ੀਜ਼ ਹੋਵੇ, ਜਦੋਂ ਦੂਰ ਚਲਾ ਜਾਵੇ ਜਾਂ ਛੱਡ ਕੇ ਚਲਾ ਜਾਵੇ, ਤਾਂ ਚਾਬੀ ਬਗ਼ੈਰ ਤਾਲੇ ਵਾਂਗ ਅਸੀਂ ਵੀ ਆਪਣੇ ਆਪ ਨੂੰ ਬੇਕਾਰ ਹੀ ਸਮਝਦੇ ਹਾਂ।
ਉਂਝ ਇਹ ਬੜੇ ਕਮਾਲ ਦੇ ਹੁੰਦੇ ਹਨ, ਕਿਸੇ ਦੀ ਰੱਖਿਆ ਕਰਦੇ ਹਨ ਅਤੇ ਕਿਸੇ ਦੀ ਅਜ਼ਾਦੀ ਖੋਹ ਲੈਂਦੇ ਹਨ। ਕਦੀ-ਕਦੀ ਇਹ ਸਵਾਰਥੀ ਵੀ ਬਣ ਜਾਂਦੇ ਹਨ। ਕੋਰੋਨਾ ਕਾਲ ਸਮੇਂ ਜਦੋਂ ਇਹ ਲੱਗੇ ਸਨ, ਤਾਂ ਇੰਝ ਲੱਗਿਆ ਜਿਵੇਂ ਪੂਰੀ ਦੁਨੀਆਂ ਹੀ ਕੈਦ ਹੋ ਗਈ ਹੋਵੇ। ਫਿਰ ਹੌਲੀ-ਹੌਲੀ ਖੁੱਲ੍ਹੇ ਤਾਂ ਇਨਸਾਨ ਨੇ ਸੁੱਖ ਦਾ ਸਾਹ ਲਿਆ।
ਕਈਆਂ ਦੇ ਪਿਆਰੇ ਤੁਰ ਗਏ, ਪਿੱਛੇ ਕੱਲੇ ਕਾਰੇ ਰਹਿ ਗਏ, ਕੋਈ ਆਪਣਾ ਆਖ਼ਰੀ ਵਕਤ ਸਿਵਿਆਂ ਤੱਕ ਪਹੁੰਚ ਹੀ ਨਾ ਸਕਿਆ। ਤਾਲਿਆਂ ਨੇ ਜੋ ਰੋਕ ਰੱਖਿਆ ਸੀ! ਸਿਮਟ ਕੇ ਰਹਿ ਗਈ ਸੀ ਜ਼ਿੰਦਗੀ! ਜਿਵੇਂ ਅੱਧੀ- ਅਧੂਰੀ ਹੋਵੇ, ਤੜਫਦੀ, ਵਿਲਕਦੀ, ਚੁੱਪ, ਗੁੰਮ, ਵੀਰਾਨ ਜਹੀ ਹੋ ਗਈ ਹੋਵੇ ਇਹ ਜ਼ਿੰਦਗੀ!
ਇਹਨਾਂ ਦੇ ਬਿੰਨਾਂ ਸਾਡਾ ਸਰਦਾ ਵੀ ਨਹੀਂ ਹੈ। ਘਰਾਂ ਨੂੰ ਲਾਉਣੇ ਪੈਂਦੇ ਹਨ। ਦੂਰ ਦੂਰਾਡੇ ਨੌਕਰੀ ਕਰਨ ਸਮੇਂ, ਕਾਰੋਬਾਰ ਕਰਨ ਸਮੇਂ, ਕਿਸੇ ਆਪਣੇ ਨੂੰ ਮਿਲਣ ਗਿਲਣ ਲਈ ਤਾਂ ਜਾਣਾ ਹੀ ਪੈਦਾ ਹੈ। ਉਸ ਵਕਤ ਵੀ ਸਾਡੀਆਂ ਕੀਮਤੀ ਚੀਜ਼ਾਂ ਦੀ ਰਾਖ਼ੀ ਤਾਂ ਕਰਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ