ਕਾਫੀ ਦਿਨਾਂ ਤੋਂ ਮੇਰੇ ਅਤੇ ਮੇਰੀ ਪਤਨੀ ਵੀਰਪਾਲ ਦੇ ਰਿਸ਼ਤੇ ਵਿੱਚ ਖਿੱਚੋਤਾਣ ਜਹੀ ਬਣੀ ਸੀ, ਹਰ ਵਖਤ ਟੋਕਾ ਟਾਕੀ ,ਬਿਨਾਂ ਮਤਲਬ ਤੋਂ ਉਸਨੂੰ ਗੁੱਸਾ ਆਉਣਾ, ਲੱਗਦਾ ਨਹੀਂ ਸੀ ਕਦੇ ਅਸੀਂ ਹਜਾਰਾਂ ਮੁਸੀਬਤਾਂ ਵਿੱਚੋਂ ਗੁਜਰ ਕੇ ਪ੍ਰੇਮ ਵਿਆਹ ਕੀਤਾ ਹੋਏਗਾ, ਪਿਆਰ ਪਹਿਲਾਂ ਵੀ ਬਹੁਤ ਸੀ ਪਰ ਮੇਰੇ ਦਿਲ ਵਿੱਚ ਅੱਜ ਵੀ ਉਸਦੇ ਲਈ ਉਹੀ ਪਿਆਰ ਅਤੇ ਓਹੀ ਇੱਜਤ, ਸੀ ਪਰ ਪਤਾ ਨਹੀਂ ਕਿਉਂ ਪਤਨੀ ਖਿਜੀ ਖਿਜੀ ਰਹਿੰਦੀ ਸੀ, ਪਤਾ ਮੈਨੂੰ ਵੀ ਸੀ ਕੇ ਮੇਰੇ ਵੱਲੋ ਕੋਈ ਦਰਦ ਨਹੀਂ ਸੀ ਪਰ ਉਸਨੂੰ ਪਤਾ ਨਹੀਂ ਕਿਉਂ ਮੈਂ ਦੁਸ਼ਮਣ ਜਿਹਾ ਲੱਗ ਰਿਹਾ ਸੀ, ਹਰ ਗੱਲ ਸਿੱਧੀ ਕਰਨੀ ਮੈਂ ਪਰ ਉਸਨੂੰ ਲੱਗਣਾ ਕੇ ਜਗਜੀਤ ਗਲਤ ਕਹਿ ਰਿਹਾ ਪਰ, ਸਾਡੇ ਵਿੱਚ ਕਾਫੀ ਅਸਹਜਹਿਤਾ ਆ ਗਈ, ਇੱਕ ਦਿਨ ਥੋੜ੍ਹੀ ਜਿਹੀ ਗੱਲ ਤੋਂ ਰੁਸ ਕੇ ਪੇਕੇ ਟੁਰ ਗਈ, ਬਹੁਤ ਰੋਕਿਆ ਪਰ ਨਾਂ ਰੁਕੀ ਮੈਨੂੰ ਵੀ ਗੁੱਸਾ ਆ ਗਿਆ ਫਿਰ ਤਾਂ ਮੈਂ ਵੀ ਕਹਿ ਦਿੱਤਾ ਕੇ ਜਾ ਦਫਾ ਹੋ ਜਾ ਜਿੱਥੇ ਮਰਜੀ, ਰੋਂਦੀ ਹੋਈ, ਜੋ ਆਇਆ ਹੱਥ ਵਿੱਚ ਭਰ ਬੈਗ ਤੁਰ ਗਈ ਪੇਕੇ, ਅਜੇ ਦਿਨ 3 ਕੋ ਹੀ ਗੁਜਰੇ ਸੀ , ਸਾਡੇ ਵੱਲੋ ਕੋਈ ਫੋਨ ਨਹੀਂ ਸੀ ਕੀਤਾ ਇੱਕ ਦੂਜੇ ਨੂੰ, ਜਦੋਂ ਰੋਟੀ ਖਾ ਕੇ ਲੰਮੇ ਪੈਣਾ ਤਾਂ ਦਿਲ ਬਹੁਤ ਉਦਾਸ ਹੋਣਾ ਕੇ ਕੀ ਗਲਤੀ ਸੀ, ਕੀ ਕਮੀ ਸੀ ,ਕਿਉਂ ਰੁਸ ਕੇ ਗਈ, ਦਿਲ ਦੀ ਤੜਫ ਹੋਰ ਵੱਧਣ ਲੱਗੀ, ਲਾਗੇ ਪਿਆ ਫੋਨ ਕਹੇ ਕੇ ਕੇ ਮੇਰੀ ਵਰਤੋਂ ਕਰੋ ਆਪਣੇ ਰਿਸ਼ਤੇ ਨੂੰ ਸਧਾਰਨ ਲਈ, ਕਦੇ ਦਿਲ ਕਰੇ ਕੇ ਹੁਣੇ ਫੋਨ ਤੇ ਮੁਆਫੀ ਮੰਗ ਲੈਣਾ ਪਰ ਦੂਜੇ ਪਾਸੇ ਉਹੀ ਦਿਨ ਮੁਨਕਰ ਹੋ ਜਾਏ ਕੇ ਮੁਆਫੀ ਕਿਓਂ ਕੀ ਗੁਨਾਹ ਕੀਤਾ, ਇੱਕ ਦਿਲ ਕਹੇ ਤਲਾਕ ਹੀ ਹੋ ਜਾਏ, ਪਰ ਦੂਜਾ ਕਹੇ ਹੁਣ ਉਠ ਅਤੇ ਵੀਰਪਾਲ ਤੋਂ ਮੁਆਫੀ ਮੰਗਕੇ ਅਤੇ ਆਪਣੇ ਨਾਲ ਲਿਆ ਕੇ ਸਾਰੇ ਗਿਲੇੇ ਸ਼ਿਕਵੇ ਦੂਰ ਕਰ, ਤੇ ਇੱਕ ਹੱਸਦੀ ਹੋਈ , ਅਤੇ ਪਿਆਰ ਭਰੀ ਜਿੰਦਗੀ ਬਸਕਰ ਕਰ, ਜਿੰਦਗੀ ਦਾ ਕੀ ਆ ਕਦੋ ਪਟਾਕਾ ਪੈ ਜਾਏ , ਕਿਓਂ ਜਿੰਦਗੀ ਦੇ ਇਹਨਾਂ ਵਧੀਆ ਪਲਾਂ ਨੂੰ ਇਹਨਾਂ ਗਮਾਂ ਵਿੱਚ ਪਾ ਕੇ ਗਰਕ ਕਰ ਰਹੇ ਓ, ਕਿਉਂ ਹੱਸਦੇ ਵਸਦੇ ਘਰ ਨੂੰ ਨਰਕ ਬਣਾ ਦਿੱਤਾ ਤੁਸੀਂ,ਮਾਂ ਪਿਓ ਵੱਖਰੇ ਪ੍ਰੇਸ਼ਾਨ ਕੇ ਕਿਉਂ ਇਹ ਸਭ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ