ਦਰਮਿਆਨੇ ਕੱਦ – ਕਾਠ ਦੀ ਸੋਹਣੀ- ਸੁਨੱਖੀ ਪ੍ਰੀਤ ਦਾ ਜਦ ਮਨਦੀਪ ਨਾਲ ਰਿਸ਼ਤਾ ਤੈਅ ਹੋਇਆ ਤਾਂ ਉਹ ਅੰਤਾਂ ਦੀ ਖੁਸ਼ ਸੀ। ਉਹ ਮਨ ਹੀ ਮਨ ਆਪਣੇ ਹੋਣ ਵਾਲੇ ਪਤੀ ਨੂੰ ਬਹੁਤ ਹੀ ਪਿਆਰ ਕਰਨ ਲੱਗੀ ਸੀ। ਆਪਣੇ ਦਿਲ ‘ਚ ਲੱਖਾਂ ਹੀ ਅਰਮਾਨ ਸਮੋਈ ਪ੍ਰੀਤ ਵਿਆਹ ਕੇ ਸਹੁਰੇ ਘਰ ਆ ਗਈ। ਪਰ ਉਸ ਨੂੰ ਬਹੁਤ ਜਲਦੀ ਅਹਿਸਾਸ ਹੋ ਗਿਆ ਕਿ ਉਸ ਦੀ ਸੱਸ ਬਹੁਤ ਹੀ ਤਿੱਖੇ ਸੁਭਾਅ ਦੀ ਹੈ । ਤੇ ਉਸ ਦਾ ਪਤੀ ਵੀ ਆਕੜ ਵਾਲੇ ਸੁਭਾਅ ਦਾ ਹੈ। ਵਕਤ ਬੀਤਦਾ ਗਿਆ । ਪ੍ਰੀਤ ਦੀ ਹਮੇਸ਼ਾ ਦਿਲੀ ਇੱਛਾ ਹੁੰਦੀ ਕਿ ਮਨਦੀਪ ਉਸ ਦੇ ਕੋਲ ਬੈਠੇ। ਉਸ ਨਾਲ ਦੁੱਖ – ਸੁੱਖ ਸਾਂਝਾ ਕਰੇ । ਉਸ ਨਾਲ ਢੇਰ ਸਾਰੀਆਂ ਗੱਲਾਂ ਕਰੇ ।ਉਸ ਨੂੰ ਬਾਹਾਂ ਚ ਭਰ ਲਵੇ…….. ਤੇ ਉਹ ਉਸ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਤੀਤ ਕਰੇ। ਪਰ ਮਨਦੀਪ ਅਜਿਹਾ ਕੁਝ ਨਾ ਕਰਦਾ ਉਹ ਪ੍ਰੀਤ ਤੋਂ ਬਿਲਕੁਲ ਹੀ ਬੇ – ਪ੍ਰਵਾਹ, ਕੰਮ ਤੋਂ ਆਉਂਦਿਆਂ ਜਾਂ ਮਾਂ ਕੋਲ ,ਟੀ .ਵੀ ਤੇ ਜਾਂ ਮੋਬਾਈਲ ਚ ਖੁੱਭਿਆ ਰਹਿੰਦਾ ।ਉਹ ਪ੍ਰੀਤ ਨਾਲ ਸਿਰਫ਼ ਮਤਲਬ ਦੀ ਗੱਲ ਹੀ ਕਰਦਾ । ਜਦ ਪ੍ਰੀਤ ਉਸ ਨੂੰ ਆਪਣੀਆਂ ਭਾਵਨਾਵਾਂ ਦਾ ਅਹਿਸਾਸ ਕਰਵਾਉਣਾ ਚਾਹੁੰਦੀ ਤਾਂ ਮਨਦੀਪ ਉਸ ਨੂੰ ਹੀ ਦੋਸ਼ੀ ਠਹਿਰਾ ਲੜ – ਝਗੜ ਦੂਜੇ ਕਮਰੇ ‘ਚ ਚਲਾ ਜਾਂਦਾ ਤੇ ਪ੍ਰੀਤ ਘੰਟਿਆਂ ਬੱਧੀ ਰੋਣ ਲਈ ਮਜਬੂਰ ਹੋ ਜਾਂਦੀ । ਇੰਝ ਹੀ ਵਕਤ ਬੀਤਦਾ ਗਿਆ । ਮਨਦੀਪ ਦਾ ਵਿਹਾਰ ਦੇਖ ਪ੍ਰੀਤ ਬਹੁਤ ਤੜਫਦੀ । ਉਸ ਦੇ ਅੰਦਰ ਇੱਕ ਖਾਲੀਪਣ ਵਧਦਾ ਜਾਂਦਾ । ਦੋ ਬੱਚੇ ਵੀ ਹੋ ਗਏ ।ਪਰ ਉਨ੍ਹਾਂ ਦੇ ਮਨ ਦੀ ਸਾਂਝ ਨਾ ਬਣ ਸਕੀ। । ਵਕਤ ਦੀਆਂ ਤੈਹਾਂ ਚ ਕਈ ਵਰ੍ਹੇ ਬੀਤ ਗਏ। ਵਕਤ ਬੀਤਣ ਨਾਲ ਪ੍ਰੀਤ ਅੰਦਰਲਾ ਖਾਲੀਪਣ ਹੋਰ ਵੀ ਵਧਦਾ ਗਿਆ । ਉਸ ਨੂੰ ਸਿਰ- ਦਰਦ, ਡਿਪਰੈਸ਼ਨ ਤੇ ਹੋਰ ਕਈ ਬਿਮਾਰੀਆਂ ਨੇ ਘੇਰ ਲਿਆ । ਪਰ ਮਨਦੀਪ ਇਸ ਸਭ ਤੋਂ ਬੇਖ਼ਬਰ ਪ੍ਰੀਤ ਤੋਂ ਅਲੱਗ ਬੈਠਾ ਰਹਿੰਦਾ ਤੇ ਅਲੱਗ ਹੀ ਸੌਂ ਜਾਂਦਾ । ਵਕਤ ਬੀਤਣ ਨਾਲ ਦੋਵੇਂ ਬੱਚੇ ਵਿਆਹੇ ਗਏ । ਮੁੰਡਾ ਵਿਦੇਸ਼ ਵਿੱਚ ਹੀ ਸੈੱਟ ਹੋ ਗਿਆ। ਹੁਣ ਘਰ ਵਿੱਚ ਉਹ ਦੋਵੇਂ ਇਕੱਲੇ ਹੀ ਰਹਿ ਗਏ । ਪਰ ਇਸ ਦੇ ਬਾਵਜੂਦ ਅਲੱਗ -ਅਲੱਗ ਕਮਰਿਆਂ ‘ਚ ਅਜਨਬੀਆਂ ਵਾਂਗ ਬੈਠੇ ਰਹਿੰਦੇ ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Gurjeevan singh
Kai kise nu samjan lyi pal bhut hunda te kai waar umra v chotiea reh jndiea samjan nu
Bhut sohni story aa