ਤੜਫ ਤੇਰੇ ਜਾਣ ਦੀ
ਤੜਫ ਤੇਰੇ ਜਾਣ ਦੀ
ਕਾਫੀ ਦਿਨਾਂ ਤੋਂ ਮੇਰੇ ਅਤੇ ਮੇਰੀ ਪਤਨੀ ਦੇ ਰਿਸ਼ਤੇ ਵਿੱਚ ਖਿੱਚੋਤਾਣ ਬਣੀ ਹੋਈ ਸੀ, ਹਰ ਵਖਤ ਟੋਕਾ ਟਾਕੀ ,ਬਿਨਾਂ ਮਤਲਬ ਤੋਂ ਉਸਨੂੰ ਗੁੱਸਾ ਆਉਣਾ, ਲੱਗਦਾ ਨਹੀਂ ਸੀ ਕਦੇ ਅਸੀਂ ਹਜਾਰਾਂ ਮੁਸੀਬਤਾਂ ਵਿੱਚੋਂ ਗੁਜਰ ਕੇ ਪ੍ਰੇਮ ਵਿਆਹ ਕੀਤਾ ਹੋਏਗਾ, ਪਿਆਰ ਪਹਿਲਾਂ ਵੀ ਬਹੁਤ ਸੀ ਪਰ ਮੇਰੇ ਦਿਲ ਵਿੱਚ ਅੱਜ ਵੀ ਉਸਦੇ ਲਈ ਉਹੀ ਪਿਆਰ ਅਤੇ ਓਹੀ ਇੱਜਤ ਸੀ ਪਰ ਪਤਾ ਨਹੀਂ ਕਿਉਂ ਪਤਨੀ ਖਿਜੀ ਖਿਜੀ ਰਹਿੰਦੀ ਸੀ, ਪਤਾ ਮੈਨੂੰ ਵੀ ਸੀ ਕੇ ਮੇਰੇ ਵੱਲੋ ਕੋਈ ਦਰਦ ਨਹੀਂ ਸੀ ਪਰ ਉਸਨੂੰ ਪਤਾ ਨਹੀਂ ਕਿਉਂ ਮੈਂ ਦੁਸ਼ਮਣ ਜਿਹਾ ਲੱਗ ਰਿਹਾ ਸੀ, ਹਰ ਗੱਲ ਸਿੱਧੀ ਕਰਨੀ ਮੈਂ ਪਰ ਉਸਨੂੰ ਲੱਗਣਾ ਕੇ ਜਗਜੀਤ ਗਲਤ ਕਹਿ ਰਿਹਾ ਪਰ, ਸਾਡੇ ਵਿੱਚ ਕਾਫੀ ਅਸਹਜਹਿਤਾ ਆ ਗਈ, ਇੱਕ ਦਿਨ ਥੋੜ੍ਹੀ ਜਿਹੀ ਗੱਲ ਤੋਂ ਰੁਸ ਕੇ ਪੇਕੇ ਟੁਰ ਗਈ, ਬਹੁਤ ਰੋਕਿਆ ਪਰ ਨਾਂ ਰੁਕੀ ਮੈਨੂੰ ਵੀ ਗੁੱਸਾ ਆ ਗਿਆ , ਤਾਂ ਮੈਂ ਵੀ ਕਹਿ ਦਿੱਤਾ ਕੇ ਜਾ ਦਫਾ ਹੋ ਜਾ ਜਿੱਥੇ ਮਰਜੀ, ਰੋਂਦੀ ਹੋਈ, ਜੋ ਆਇਆ ਹੱਥ ਵਿੱਚ ਭਰ ਬੈਗ ਤੁਰ ਗਈ ਪੇਕੇ, ਅਜੇ ਦਿਨ 3 ਕੋ ਹੀ ਗੁਜਰੇ ਸੀ , ਸਾਡੇ ਵੱਲੋ ਕੋਈ ਫੋਨ ਨਹੀਂ ਸੀ ਕੀਤਾ ਇੱਕ ਦੂਜੇ ਨੂੰ, ਜਦੋਂ ਰੋਟੀ ਖਾ ਕੇ ਲੰਮੇ ਪੈਣਾ ਤਾਂ ਦਿਲ ਬਹੁਤ ਉਦਾਸ ਹੋਣਾ ਕੇ ਕੀ ਗਲਤੀ ਸੀ, ਕੀ ਕਮੀ ਸੀ ,ਕਿਉਂ ਰੁਸ ਕੇ ਗਈ, ਦਿਲ ਦੀ ਤੜਫ ਹੋਰ ਵੱਧਣ ਲੱਗੀ, ਲਾਗੇ ਪਿਆ ਫੋਨ ਕਹੇ ਕੇ ਮੇਰੀ ਵਰਤੋਂ ਕਰੋ ਆਪਣੇ ਰਿਸ਼ਤੇ ਨੂੰ ਸਧਾਰਨ ਲਈ, ਕਦੇ ਦਿਲ ਕਰੇ ਕੇ ਹੁਣੇ ਫੋਨ ਤੇ ਮੁਆਫੀ ਮੰਗ ਲੈਨਾ ਪਰ ਦੂਜੇ ਪਾਸੇ ਉਹੀ ਦਿਨ ਮੁਨਕਰ ਹੋ ਜਾਏ ਕੇ ਮੁਆਫੀ ਕਿਓਂ ਕੀ ਗੁਨਾਹ ਕੀਤਾ, ਇੱਕ ਦਿਲ ਕਹੇ ਤਲਾਕ ਹੀ ਹੋ ਜਾਏ, ਪਰ ਦੂਜਾ ਕਹੇ ਹੁਣ ਉਠ ਅਤੇ ਪਤਨੀ ਤੋਂ ਮੁਆਫੀ ਮੰਗਕੇ ਅਤੇ ਆਪਣੇ ਨਾਲ ਲਿਆ ਕੇ ਸਾਰੇ ਗਿਲੇੇ ਸ਼ਿਕਵੇ ਦੂਰ ਕਰ, ਤੇ ਇੱਕ ਹੱਸਦੀ ਹੋਈ , ਅਤੇ ਪਿਆਰ ਭਰੀ ਜਿੰਦਗੀ ਬਸਕਰ ਕਰ, ਜਿੰਦਗੀ ਦਾ ਕੀ ਆ ਕਦੋ ਪਟਾਕਾ ਪੈ ਜਾਏ , ਕਿਓਂ ਜਿੰਦਗੀ ਦੇ ਇਹਨਾਂ ਵਧੀਆ ਪਲਾਂ ਨੂੰ ਇਹਨਾਂ ਗਮਾਂ ਵਿੱਚ ਪਾ ਕੇ ਗਰਕ ਕਰ ਰਹੇ ਓ, ਕਿਉਂ ਹੱਸਦੇ ਵਸਦੇ ਘਰ ਨੂੰ ਨਰਕ ਬਣਾ ਦਿੱਤਾ ਤੁਸੀਂ,ਮਾਂ ਪਿਓ ਵੱਖਰੇ ਪ੍ਰੇਸ਼ਾਨ ਕੇ ਕਿਉਂ ਇਹ ਸਭ ਹੋਇਆ, ਲੜਕਾ...
...
ਵਿਚਾਰਾ ਵੀ ਸਾਡੇ ਲੜਦਿਆਂ ਦੇ ਮੂੰਹ ਵੱਲ ਦੇਖਕੇ ਡਰਿਆ ਡਰਿਆ ਜਿਹਾ ਝਾਕੇ , ਰਾਤ ਪੂਰੀ ਲੰਘ ਗਈ ਪਰ ਉਸਦੇ ਪਏ ਖਾਲੀ ਬੈਡ ਨੇ ਵੀ ਦੁਹਾਈ ਪਾਈ ਕੇ ਮੈਡਮ ਨੂੰ ਵਾਪਿਸ ਲਿਆਓ ਜਲਦੀ, ਹੁਣ ਉਹਨਾਂ ਤੋਂ ਬਿਨਾਂ ਘਰ ਸੁਨਾ ਲੱਗਦਾ, ਅਤੇ ਵਿਹੜੇ ਦੀਆਂ ਖੁਸ਼ੀਆਂ ਵੀ ਤਾਜੀ ਹੋਈ ਮੌਤ ਦੀ ਤਰਾਂ ਅਫਸੋਸ ਕਰ ਰਹੀਆਂ ਸੀ, ਇੱਕ ਹੱਸਦਾ ਹੋਇਆ ਘਰ ਉਜੜੇ ਬਾਗ ਵਰਗਾ ਲੱਗ ਰਿਹਾ ਸੀ, ਪੂਰੀ ਰਾਤ ਲੰਘ ਗਈ ਪਰ ਨੀਂਦ ਨਹੀਂ ਆ ਰਹੀ ਸੀ,ਤੜਫ ਰਹੀ ਰੂਹ ਨੂੰ ਸ਼ਾਂਤ ਕਰਨ ਲਈ ਕਈ ਦਿਲਾਸੇ ਦਿੱਤੇ, ਸਵੇਰ ਹੁੰਦਿਆਂ ਹੀ ,ਸਾਰੇ ਗਿੱਲੇ ਸ਼ਿਕਵੇਂਆ ਇੱਕ ਰੱਦੀ ਵਾਲੀ ਟੋਕਰੀ ਵਿੱਚ ਸੁੱਟ ਕਿ ਤੜ੍ਹਕਸਾਰ ਹੀ
ਫੋਨ ਕੀਤਾ ਅਤੇ ਅਗਿਓ ਸਤਿ ਸ਼੍ਰੀ ਅਕਾਲ ਦਾ ਜਵਾਬ ਆਇਆ ਅਤੇ ਦਿਲ ਉਤੇ ਠੰਡ ਪੈ ਗਈ ਕੇ ਮੇਰੀ ਪਿਆਰੀ ਪਤਨੀ ਸ਼ਾਂਤ ਹੋ ਗਈ ਲੱਗਦੀ, ਸ਼ਾਹਿਦ ਉਹ ਵੀ ਮੇਰੀ ਕਾਲ ਦਾ ਇੰਤਜਾਰ ਕਰ ਰਹੀ ਸੀ, ਮੈਂ ਕਿਹਾ ਤੁਸੀਂ ਠੀਕ ਹੋ ਤਾਂ ਹਾਂ ਕਿਹਾ ਤੇ , ਅੱਗੋਂ ਕਹਿਣ ਲੱਗੀ ਕਦੋ ਆ ਰਹੇ ਓ ਮੈਨੂੰ ਲੈਣ ਤਾਂ ਮੈਂ ਕਿਹਾ ਬੱਸ ਤਿਆਰ ਹੋ ਰਿਹਾ, ਇੰਨੀ ਗੱਲ ਸੁਣਕੇ ਕੇ ਕਈਆਂ ਦਿਨਾਂ ਦਾ ਗੁੱਸਾ ਇੱਕ ਮਿੰਟ ਵਿੱਚ ਗ਼ਾਇਬ ਹੋ ਗਿਆ, ਤੇ ਫ੍ਹੜ ਆਪਣੀ ਕਾਰ 1 ਘੰਟੇ ਵਿੱਚ ਪਤਨੀ ਦੇ ਦਰਾਂ ਤੇ ਜਾ ਖੜ੍ਹਾ ਜਿੱਥੇ ਨਵਾਂ ਸੂਟ ਪਾ ਕੇ ਨਵੀਂ ਵਿਆਹੀ ਦੁਲਹਨ ਵਾਂਗ ਸੱਜੀ ਹੋਈ ਸੱਜਰੀ ਸਵੇਰ ਵਰਗੀ ਸ਼ਾਇਦ ਮੇਰਾ ਹੀ ਇੰਤਜਾਰ ਕਰ ਰਹੀ ਸੀ, ਸਾਰੇ ਸ਼ਿਕਵੇ ਦੂਰ ਹੋ ਗਏ ਮਨ ਵਿੱਚ ਆਏ ਸਾਰੇ ਬੁਰੇ ਸੁਪਨੇ ਪਿਆਰ ਦੀ ਹਨੇਰੀ ਵਿੱਚ ਉੱਡ ਗਏ,ਹੱਸਦੇ ਹੋਏ, ਸਹੁਰੇ ਪਰਿਵਾਰ ਤੋਂ ਵਿਦਾ ਲੈ ਆਪਣੇ ਘਰ ਆ ਗਏ,, ਜਿੱਥੇ ਸਾਡੀਆਂ ਖੁਸ਼ੀਆਂ ਸਾਡਾ ਇੰਤਜਾਰ ਕਰ ਰਹੀਆਂ ਸਨ,, ਨਾਂ ਕਦੇ ਗੁਸਾ ਨਾ ਗਿਲਾ ਬੱਸ ਪਿਆਰ ਹੀ ਪਿਆਰ ਸੀ..।।
ਗੁੱਸਾ ਬੰਦੇ ਨੂੰ ਹੰਕਾਰੀ ਅਤੇ ਆਪਣੇ ਵੀ ਦੁਸ਼ਮਣ ਬਣਾ ਦੇਂਦਾ, ਇਸ ਨੂੰ ਪਿਆਰ ਹੀ ਰੋਕ ਸਕਦਾ,, ਜੇ ਤੁਸੀਂ ਆਪਣਿਆਂ ਤੋਂ ਨਿਰਾਜ ਹੋ ਤਾਂ ਇੱਕ ਕੋਸ਼ਿਸ਼ ਕਰਕੇ ਵੇਖੋ ਜਗਜੀਤ ਦੀ ਤਰਾਂ ਤੁਹਾਡਾ ਵੀ ਇੰਤਜਾਰ ਕਰ ਰਿਹਾ ਹੋਏਗਾ ਕੋਈ,
ਲੇਖਕ:- ਜਗਜੀਤ ਸਿੰਘ ਡੱਲ, ਪ੍ਰੈਸ ਮੀਡੀਆ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਮੈ ਕਾਲਜ ਤੋਂ ਪਿੰਡ ਆ ਗਿਆ ਸੀ ਪਰ ਦਿਮਾਗ ਵਿੱਚ ਅਜੇ ਵੀ ਉਹਦੇ ਬੋਲਾ ਦੀ ਹਿੰਦੀ ਨਾਟਕਾਂ ਵਾਗੰੂ ਧੁੰਮ ਧਾਣਾ ਨਾਣਾ ਹੋ ਰਹੀ ਸੀ ।ਚਾਹੇ ਉਹਨੂੰ ਮਾਰਚ ਵਿੱਚ ਦਿਲ ਦਾ ਹਾਲ ਦੱਸ ਦਿੱਤਾ ਸੀ ।ਪਰ ਹੁਣ ਉਸ ਗੱਲ ਨੰੂ 7-8 ਮਹੀਨੇ ਹੋ ਚੁੱਕੇ ਸੀ ਕੀ ਪਤਾ ਉਹਦਾ ਜਵਾਬ ਕੀ ਹੁਣਾ Continue Reading »
ਡੱਬੇ ਦੇ ਬਾਹਰ ਲੱਗੇ ਰਿਜਰਵੇਸ਼ਨ ਚਾਰਟ ਵਿਚ ਆਪਣਾ ਨਾਮ ਪੜਿਆ..ਜਿਗਿਆਸਾ ਜਾਗੀ..ਨਾਲਦੀਆਂ ਸਵਾਰੀਆਂ ਕੌਣ ਨੇ..ਇੱਕ ਨਾਮ ਸੀ “ਨਵਜੋਤ ਕੌਰ”! ਅੰਦਰ ਖਿੜ ਗਿਆ..ਚਲੋ ਦੋ ਘੰਟੇ ਦਾ ਸਫ਼ਰ ਚੰਗਾ ਕਟ ਜਾਵੇਗਾ..! ਅੰਦਰ ਸਾਮਣੇ ਸੀਟ ਤੇ..ਗੋਰਾ ਚਿੱਟਾ ਰੰਗ..ਮੋਟੀਆਂ ਮੋਟੀਆਂ ਅੱਖਾਂ..ਸਧਾਰਨ ਕੱਪੜੇ ਪਾਈ ਸ਼ਾਲ ਦੀ ਬੁੱਕਲ ਮਾਰੀ ਉਹ ਅਖਬਾਰ ਤੇ ਨਜਰਾਂ ਟਿਕਾਈ ਬੈਠੀ ਸੀ..! ਨੈਣ Continue Reading »
ਇਸਦਾ ਪਤਾ ਲਗਾਉਣ ਤੋਂ ਬਾਅਦ ਕੀ ਉਹ ਕੀ ਕਰਨ ਆਈ ਹੈਂ….ਸ਼ਿਵਮ ਇੱਕ ਗਹਿਰਾ ਸਾਹ ਲੈਂਦਾ ਹੈਂ, ਆਪਣੀ ਮੁੱਠੀ ਚੁੱਕਦਾ ਹੈ ਫਿਰ ਅਖੀਰ ਸਨੇਹਾ ਕੋਲ਼ ਜਾਂਦਾ ਏ… ਹਾਲਾਂਕਿ, ਜਦੋਂ ਸਨੇਹਾ ਵਿਲਾ ਪਹੁੰਚੀ, ਤਾਂ ਸਾਰੀ ਰਾਤ ਉਸ ਭਿਆਨਕ ਚਿਹਰੇ ਵਾਰੇ ਸੋਚ ਕੇ ਉਹ ਦਹਿਸ਼ਤ ਵਿੱਚ ਡੁੱਬ ਗਈ ਅਤੇ ਦਰਵਾਜ਼ਾ ਖੜਕਾਉਣ ਤੋਂ ਡਰਦੀ Continue Reading »
ਹਸਪਤਾਲ ਦੇ ਬੈਡ ਤੇ ਅਡੋਲ ਪਈ ਮਾਂ,ਕੋਲ ਖੜੇ ਡਾਕਟਰ ,ਨਰਸਾਂ ਦੇ ਵਿੱਚ ਦੀ ਮੇਰੇ ਵੱਲ ਵੇਖੀ ਜਾ ਰਹੀ ਏ ਬਾਂਹ ‘ਚ ਸੂਈ ਲੱਗਣ ਪੀੜ ਸਾਰੇ ਸਰੀਰ ਚੋ ਲਰਜ਼ਦੀ ੲੈ ਚਿਹਰੇ ਦੇ ਤਣਾਓ ਤੋਂ ਦਰਦ ਮਹਿਸੂਸ ਹੋ ਰਿਹਾ ਏ। ਹਰ ਵਾਰ ਨਵੀਂ ਥਾਂ ਸੁਈ ਲੱਗਣ ਨਾਲ ਸੋਜ ਹੋਣ ਕਾਰਨ ਨਾੜ ਲਭਣ Continue Reading »
ਉਹ ਅਕਸਰ ਪੂਰਾਣੇ ਵੇਲੇ ਹੁੰਦੇ ਵਿਓਪਰਾਂ ਦੀ ਗੱਲ ਸੁਣਾਇਆ ਕਰਦੇ.. ਸੁਵੇਰੇ ਹਰ ਬੰਦਾ ਦੁਕਾਨ ਖੋਲਣ ਮਗਰੋਂ ਇੱਕ ਖਾਲੀ ਕੁਰਸੀ ਬਾਹਰ ਰੱਖ ਦਿਆ ਕਰਦਾ! ਜਿਉਂ ਹੀ ਬੋਹਣੀ ਹੁੰਦੀ ਤਾਂ ਉਹ ਕੁਰਸੀ ਚੁੱਕ ਅੰਦਰ ਰੱਖ ਲਈ ਜਾਂਦੀ.. ਫੇਰ ਅਗਲੇ ਆਏ ਗ੍ਰਾਹਕ ਨੂੰ ਏਨੀ ਗੱਲ ਆਖ ਉਸ ਹੱਟੀ ਵੱਲ ਤੋਰ ਦਿੱਤਾ ਜਾਂਦਾ ਜਿਥੇ Continue Reading »
ਸਾਡਾ ਤਿੰਨ ਸਹੇਲੀਆਂ ਦਾ ਪੱਕਾ ਜੁੱਟ..ਦੋ ਮੈਥੋਂ ਪਹਿਲਾਂ ਵਿਆਹੀਆਂ ਗਈਆਂ.. ਜਦੋਂ ਵੀ ਮਿਲਦੀਆਂ ਘਰ ਦੇ ਰੋਣੇ..ਇੰਝ ਹੋ ਗਿਆ..ਉਂਝ ਹੋ ਗਿਆ..ਨਨਾਣ ਨੇ ਆਹ ਆਖ ਦਿੱਤਾ..ਸੱਸ ਨੇ ਅਹੁ ਆਖ ਦਿੱਤਾ..ਫੇਰ ਸਲਾਹ ਦਿੰਦੀਆਂ ਜੇ ਸੁਖੀ ਰਹਿਣਾ ਤਾਂ ਵਿਆਹ ਓਥੇ ਕਰਾਈਂ ਸੱਸ-ਸਹੁਰੇ ਵਾਲਾ ਚੱਕਰ ਹੀ ਨਾ ਹੋਵੇ..! ਫੇਰ ਜਦੋਂ ਹੋਇਆ ਤਾ ਅਗਲੇ ਪਾਸੇ ਦੋਵੇਂ Continue Reading »
ਪੁਲਿਸ ਦਾ ਵਤੀਰਾ ਬਨਾਮ ਜੱਜ ਸਾਬ ਕਾਫੀ ਚਿਰ ਪਹਿਲਾਂ ਸ਼ਿਮਲਾ ਹਾਈ ਕੋਰਟ ਵਿੱਚ ਇੱਕ ਸਰਦਾਰ ਪੀ੍ਤਮ ਸਿੰਘ ਜੱਜ ਲੱਗਿਆ ਹੋਇਆ ਸੀ | ਉਹ ਇਕੱਲਾ ਹੀ ਮਾਲ ਰੋਡ ‘ਤੇ ਸਰਕਾਰੀ ਕੋਠੀ ਵਿੱਚ ਰਹਿੰਦਾ ਸੀ ਤੇ ਇੱਕ ਨੌਕਰ ਸੀ ਜੋ ਉਸਦਾ ਰੋਟੀ ਟੁੱਕ ਤੇ ਚਾਹ ਪਾਣੀ ਬਣਾ ਦਿੰਦਾ ਸੀ | ਇੱਕ ਦਿਨ Continue Reading »
ਡੱਬੇ ਚ ਬੰਦ ਫੁਰਮਾਨ ਹੋਇਆ ” ਦੀਵਾਲੀ ਆ ਰਹੀ ਆ। ਚੰਗੀ ਤਰਾਂ ਸਫਾਈਆਂ ਸ਼ੁਰੂ ਕਰ ਲੳ। ਫਾਲਤੂ ਸਮਾਨ ਸਾਰਾ ਬਾਹਰ ਕੱਢ ਦਿਓ ਜਿਹੜਾ ਇਧਰ ਉਧਰ ਤੁਰਿਆ ਫਿਰਦਾ” “ਫਾਲਤੂ ਦਾ ਮਤਲਵ ?” ਆਪ ਮੁਹਾਰੇ ਮੇਰੇ ਮੂੰਹ ਚੋਂ ਨਿਕਲਿਆ। “ਟੁੱਟ ਭੱਜ ਸਾਰੀ ਫਾਲਤੂ ਈ ਆ ਜਿਹੜੀ ਸਾਂਭੀ ਫਿਰਦੀ” ” ਚਾਨਣਾ ਪਾਓ ਜਰਾ” Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)