ਭੁੱਖ ਨਾਲੋਂ ਤਾਕਤਵਰ
ਸਕੂਲੋਂ ਪਰਤਦੇ ਹੋਏ ਨੂੰ ਰੋਜ ਪੰਡ ਪੱਠਿਆਂ ਦੀ ਚੁੱਕ ਘਰੇ ਲਿਆਉਣੀ ਪੈਂਦੀ..
ਇੱਕ ਵਾਰ ਹਾਲਤ ਏਨੇ ਮਾੜੇ ਹੋ ਗਏ ਕੇ ਪੱਠੇ ਮੁੱਲ ਵੀ ਨਾ ਲਏ ਗਏ..ਫੇਰ ਸੜਕ ਕੰਢੇ ਉੱਗਿਆ ਮੈਣਾ ਅਤੇ ਜੰਗਲੀ ਘਾਹ ਵੱਢ ਕੇ ਲਿਆਉਣਾ ਪਿਆ ਕਰਦਾ..ਜਦੋਂ ਮਾੜੀ ਬੂਟੀ ਕਾਰਨ ਡੰਗਰ ਪੱਠਿਆਂ ਨੂੰ ਮੂੰਹ ਨਾ ਲਾਉਂਦੇ ਤਾਂ ਬੜਾ ਗੁੱਸਾ ਆਉਂਦਾ!
ਉਸ ਦਿਨ ਪੰਡ ਟੋਕੇ ਤੇ ਕੁਤਰ ਕੇ ਮੂੰਹ ਹੱਥ ਧੋ ਮਾਂ ਕੋਲੋਂ ਰੋਟੀ ਮੰਗੀ..
ਆਖਣ ਲੱਗੀ ਸ਼ਹਿਰ ਕਰਫਿਊ ਲੱਗ ਗਿਆ ਤੇ ਸੁਵੇਰ ਦਾ ਮੀਂਹ ਵੀ ਪਈ ਜਾਂਦਾ..
ਤੇਰੇ ਪਿਓ ਦੀ ਦਿਹਾੜੀ ਨਹੀਂ ਲੱਗੀ..
ਬਾਹਰ ਸਾਈਕਲ ਦੀ ਚੈਨ ਚੜਾਉਂਦੇ ਹੋਏ ਮੇਰੇ ਬਾਪ ਨੇ ਸ਼ਾਇਦ ਜਾਣ ਬੁਝ ਕੇ ਹੀ ਮੇਰੇ ਵੱਲ ਪਿੱਠ ਕਰ ਰੱਖੀ ਸੀ..
ਭੁੱਖ ਸਿਖਰ ਤੇ ਸੀ ਤੇ ਨਾਲ ਨਾਲ ਮੇਰਾ ਗੁੱਸਾ ਵੀ..ਜੋੜੀ ਰਲਾਉਂਦਿਆਂ ਨੇ ਏਨੇ ਨਿਆਣੇ ਕਿਓਂ ਜੰਮ ਧਰੇ..
ਪਰ ਖਾਲੀ ਪੇਟ ਮੇਰਾ ਦਿਮਾਗ ਹੋਰ ਵੀ ਤੇਜ ਹੋ ਗਿਆ..ਫੇਰ ਹੌਲੀ ਜਿਹੀ ਬਾਹਰ ਨੂੰ ਨਿੱਕਲ ਸਿੱਧਾ ਨਹਿਰ ਦੇ ਪੁਲ ਤੇ ਅੱਪੜ ਗਿਆ..
ਆਥਣ ਵੇਲੇ ਦੇ ਘੁਸਮੁਸੇ ਵਿਚ ਨਾ ਕੋਈ ਮੈਨੂੰ ਵੇਖ ਸਕਦਾ ਸੀ ਤੇ ਨਾ ਹੀ ਮੈਂ ਕਿਸੇ ਨੂੰ..
ਫਰਲਾਂਘ ਦੀ ਵਿੱਥ ਤੇ ਟਾਹਲੀ ਕੋਲ ਉੱਗੇ ਵੱਡੇ ਸਾਰੇ ਪਿੱਪਲ ਕੋਲੋਂ ਦਿਨੇ ਵੀ ਡਰ ਆਇਆ ਕਰਦਾ ਸੀ..
ਨਾਲਦੇ ਅਕਸਰ ਆਖਿਆ ਕਰਦੇ ਕੇ ਇਥੇ ਡੁੱਬ ਕੇ ਮਰਿਆਂ ਦੀ ਰੂਹ ਭਟਕਦੀ ਏ..ਭੂਤ ਰਹਿੰਦੇ ਉਥੇ..
ਪਰ ਉਸ ਦਿਨ ਮੈਨੂੰ ਕੋਈ ਡਰ ਨਹੀਂ ਸੀ ਲੱਗਾ..
ਮੈਨੂੰ ਚੰਗੀ ਤਰਾਂ ਪਤਾ ਸੀ ਕੇ ਨਹਿਰੋਂ ਪਾਰਲੇ ਕੰਢੇ ਬੂਝਿਆਂ ਕੋਲ ਉੱਗੇ ਝਾਲਿਆਂ ਵਿਚ ਅਕਸਰ ਹੀ ਰੁੜੇ ਆਉਂਦੇ...
...
ਕਿੰਨੇ ਸਾਰੇ ਨਾਰੀਅਲ ਦੇ ਖੋਪੇ ਆ ਕੇ ਫਸ ਜਾਇਆ ਕਰਦੇ..!
ਪਰ ਉਸ ਦਿਨ ਕਿਸਮਤ ਚੰਗੀ ਸੀ..ਨਾਰੀਅਲ ਦੇ ਖੋਪਿਆਂ ਦੇ ਨਾਲ ਨਾਲ ਪਟੜੀ ਤੇ ਰੰਗ ਵਾਲੇ ਮਿੱਠੇ ਚੌਲਾਂ ਦੀ ਪੋਟਲੀ..ਮੋਤੀ ਚੂਰ ਦੇ ਕਿੰਨੇ ਸਾਰੇ ਲੱਡੂ..ਕਰੇਲਿਆਂ ਦੀ ਸਬਜੀ ਤੇ ਹੋਰ ਵੀ ਕਿੰਨਾ ਸਾਰਾ ਨਿੱਕ ਸੁੱਕ ਪਿਆ ਸੀ..!
ਛੇਤੀ ਨਾਲ ਪੱਥਰ ਤੇ ਮਾਰ ਗਿਰੀ ਤੋੜ ਸੁੱਟੀ..ਕੁਝ ਪਾਣੀ ਥੱਲੇ ਵਗ ਗਿਆ ਤੇ ਕੁਝ ਪੀ ਲਿਆ..ਫੇਰ ਗਿਰੀ ਖਾਦੀ..ਫੇਰ ਬਾਕੀ ਸ਼ੈਆਂ ਤੇ ਵੀ ਘੜੀ ਲਾਈ..
ਫੇਰ ਮਾਂ ਤੇ ਬਾਕੀ ਦੇ ਜੀਆਂ ਦਾ ਚੇਤਾ ਆ ਗਿਆ ਤੇ ਬਾਕੀ ਦੀਆਂ ਸ਼ੈਆਂ ਪਰਨੇ ਵਿਚ ਬੰਨ ਘਰ ਨੂੰ ਹੋ ਤੁਰਿਆ..ਘਰੇ ਅੱਪੜਿਆਂ ਤਾਂ ਰਗ ਰਗ ਤੋਂ ਵਾਕਿਫ ਮਾਂ ਤੋਂ ਕੁਝ ਵੀ ਲੁਕਾਇਆ ਨਾ ਗਿਆ..ਉਹ ਥੋੜੀ ਨਰਾਜ ਤਾਂ ਲੱਗੀ ਪਰ ਚੁੱਪ ਸੀ..!
ਪਲੇਠੀ ਦਾ ਪੁੱਤ..ਟੂਣਾ ਸਿਰ ਚੜ ਕੇ ਹੀ ਨਾ ਬੋਲਣ ਲੱਗ ਪਵੇ..ਛੇਤੀ ਨਾਲ ਚੋਂਕੇ ਖੜ ਮੇਰੇ ਸਿਰ ਤੋਂ ਮਿਰਚਾਂ ਵਾਰੀਆਂ ਤੇ ਫੇਰ ਕੁਝ ਸੋਚਦੀ ਨੇ ਮੈਨੂੰ ਆਪਣੀ ਬੁੱਕਲ ਚ ਲੁਕੋ ਲਿਆ..!
ਘੜੀ ਕੂ ਮਗਰੋਂ ਹੌਕਿਆਂ ਦੀ ਵਾਜ ਸੁਣ ਹੌਲੀ ਜਿਹੀ ਬੁੱਕਲ ਚੋਂ ਮੂੰਹ ਬਾਹਰ ਕੱਢਿਆ ਤੇ ਉਸਦੀ ਚੁੰਨੀ ਦੇ ਕਿਨਾਰੇ ਨਾਲ ਉਸਦੇ ਅਥਰੂ ਪੂੰਝ ਸੁੱਟੇ..
ਫੇਰ ਹੌਲੀ ਜਿਹੀ ਆਖਿਆ ਘਬਰਾ ਨਾ ਮਾਂ..ਦੁਨੀਆਂ ਦਾ ਕੋਈ ਭੂਤ ਜਾਂ ਟੂਣਾ ਭੁੱਖ ਨਾਲੋਂ ਜਿਆਦਾ ਤਾਕਤਵਰ ਨਹੀਂ ਹੁੰਦਾ!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Preet SinghUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
“ਝੂਠੇ ਦਿਲਾਸੇ “ ਆਹ ਮੈਨੂੰ ਆਪਣੇ ਮੁੰਡੇ ਦੀ ਸਮਝ ਨਹੀਂ ਆੳਦੀ ਪਤਾ ਨਹੀਂ ਕੀ ਕਰਦੇ ਰਹਿੰਦੇ ਆ ਸਾਰਾ ਦਿਨ ਕੈਮਰਾ ਚੁੱਕ ਕਦੇ ਆਹ ਵੇਖੋ ਸਾਡਾ ਸੌਣ ਵਾਲਾ ਕਮਰਾ ,ਆਹ ਨਹਾਉਣ ਵਾਲਾ ,ਏਥੇ ਅਸੀ ਰੋਟੀ ਖਾਂਦੇ ਹਾਂ ,ਏਥੇ ਭਾਂਡੇ ਧੋਤੇ ਜਾਂਦੇ ਹਨ ।ਆਹ ਮੇਰੇ ਜਵਾਕਾਂ ਨੇ ਅੱਜ ਇੱਕ ਦੂਜੇ ਮਾਰਿਆ ,ਅੱਜ Continue Reading »
ਬੇਟਾ ਇੰਡੋ-ਤਿੱਬਤੀਐਨ ਪੁਲਸ ਵਿਚ ਡਿਪਟੀ-ਕਮਾਂਡੈਂਟ ਬਣ ਗਿਆ ਤਾਂ ਚੱਢਾ ਸਾਬ ਨੇ ਮਹਿਕਮੇਂ ਵਿਚੋਂ ਸਮੇਂ ਤੋਂ ਪਹਿਲਾਂ ਵਾਲੀ ਰਿਟਾਇਰਮੈਂਟ ਲੈ ਲਈ..! ਫੇਰ ਅਕਸਰ ਹੀ ਕਾਲੇ ਰੰਗ ਦੀ ਅੰਬੈਸਡਰ ਤੇ ਟੇਸ਼ਨ ਆਇਆ ਕਰਦੇ..ਆਉਂਦਿਆਂ ਹੀ ਬੇਟੇ ਦੇ ਮਹਿਕਮੇਂ ਦੀਆਂ ਸਿਫਤਾਂ ਕਰਨੀਆਂ ਸ਼ੁਰੂ ਕਰ ਦਿੰਦੇ! ਫੇਰ ਗੱਲਾਂ ਗੱਲਾਂ ਵਿਚ ਰੇਲਵੇ ਦੇ ਮਹਿਕਮੇਂ ਵਿਚ ਹੀ Continue Reading »
ਇਹ ਕਹਾਣੀ ਇੱਕ ਕੁੜੀ ਦੀ ਹੈ।ਜੋ ਕੇ ਹਜੇ 18 ਸਾਲ ਦੀ ਹੋਈ ਸੀ ।ਪੜਣ ਚ ਤੇਜ ਅਤੇ ਥੋੜਾ ਬਚਪਨ ਸੀ।ਇੱਕ ਮੁੰਡਾ ਜੋ ਕੇ ਉਹਦੇ ਹੀ ਸਕੂਲ ਚ ਪੜਿਆ ਪਰ ਦੋਵਾਂ ਨੇ ਕਦੇ ਇੱਕ ਦੁਜੇ ਨੂੰ ਨਹੀਂ ਦੇਖਿਆ ਸੀ।ਇੱਕ ਪਰਿਵਾਰਕ ਉਤਸਵ ਤੇ ਮਿਲੇ ਥੋੜੀ ਬੋਲਚਾਲ ਹੋਈ ਤੇ ਪਤਾ ਲੱਗਿਆ ਦੋਵੇਂ ਇੱਕੋ Continue Reading »
ਸ੍ਰੀ ਗੁਰੂ ਗ੍ਰੰਥ ਸਾਹਿਬ ਤੋੰ ਉੱਪਰ ਕੁਸ਼ ਨਹੀੰ” ‘ਵਧਾਈਆਂ ਜੀ ਸਾਰੇ ਟੱਬਰ ਨੂੰ’ ਪਿੰਡ ਚੋਂ ਆਈ ਜਨਾਨੀ ਨੇ ਘਰਦਿਆਂ ਨੂੰ ਮੁੰਡਾ ਜੰਮਣ ਦੀਆਂ ਵਧਾਈਆਂ ਦਿੱਤੀਆਂ। ‘ਰੱਬ ਸਾਰਿਆਂ ਨੂਂੰ ਵਧਾਵੇ’ ਮੁੰਡੇ ਦੀ ਦਾਦੀ ਨੇ ਮੋੜਮਾਂ ਉੱਤਰ ਦਿੱਤਾ। ‘ਨਾਂ ਕੀ ਰੱਖਿਆ ਮੁੰਡੇ ਦਾ?’ ਜਨਾਨੀ ਨੇ ਪੁਛਿਆ। ‘ਤੜਕੇ ਏਹਦਾ ਬਾਪੂ ਜਾਊਗਾ ਗੁਰੂਘਰ..ਜੇਹੜਾ ਪਹਿਲਾ Continue Reading »
“ਮੰਮਾ-ਮੰਮਾ ਵੋ ਛੱਤ ਪਰ ਬਲੈਕ ਸਾ ਬਰਡ ਕਿਆ ਹੈ???” ,,,,,,,,,, ਸੁਣ ਕੇ ਕਾਂ ਦਾ ਕਾਲਜਾ ਚੀਰਿਆ ਗਿਆ,,,,”ਹਾਏ ਓਏ ਰੱਬਾ!!! ਇੰਨੀ ਬੇਕਦਰੀ,,,,,, ਇਹਨਾਂ ਘਰਾਂ ਚ ਕਦੇ ਮੇਰੀ ਆਵਾਜ਼ ਤੋਂ ਪ੍ਰਾਹੁਣਿਆਂ ਦੀ ਆਮਦ ਦਾ ਪਤਾ ਲੱਗਦਾ ਸੀ,,, ਤੇ ਹੁਣ ਆਹ ਟੁੱਕ ਜੇ ਨੇ ਮੇਰੀ ਰੜਕ ਮਾਰ ਛੱਡੀ ਆ”,,, ਹੈਲੋ ਹਾਂ ਚੱਲ ਪਏ, Continue Reading »
ਇਹਦਾ ਸਿਰਲੇਖ ਇਹ ਲਿਖੀਂ ਕਿ ਮੁਹੱਬਤ ਇੱਕ ਕਾਤਲ ਵੀ ਹੁੰਦੀ ਹੈ। ਸੁਖ ਤੇਰਾ ਹਰ ਦਿਨ ਦਾ ਇਹੀ ਸਵਾਲ ਹੁੰਦਾ ਹੈ ਕਿ ਮੈਂ ਉਦਾਸ ਕਿਉਂ ਰਹਿੰਦੀ ਹਾਂ, ਕਿਉਂ ਇਹ ਭੋਲ਼ਾ ਜਿਹਾ ਚਿਹਰਾ ਕਿਸੇ ਵੀ ਪਲ਼ ਖਿੜਦਾ ਨਹੀਂ, ਤੈਨੂੰ ਪਤਾ ਜੋ ਮੈਂ ਤੇਰੇ ਅੱਗੇ ਰੱਖ ਰਹੀ ਹਾਂ ਇਹਨੂੰ ਸੁਣਦਿਆਂ ਹੋ ਸਕਦਾ ਤੇਰੇ Continue Reading »
ਮਨਦੀਪ ਕਾਲਜ ਤੋਂ ਘਰ ਵੱਲ ਜਾ ਰਹੀ ਸੀ। ਅੱਜ ਉਸਦੀ ਸਹੇਲੀ ਆਪਣੀ ਮਾਸੀ ਦੀ ਧੀ ਦੇ ਵਿਆਹ ਤੇ ਗਈ ਹੋਈ ਸੀ। ਤਾਂ ਹੀ ਤਾਂ ਮਨਦੀਪ ਕੱਲੀ ਜਾ ਰਹੀ ਸੀ। ਉਹ ਘਰ ਵੱਲ ਆ ਰਹੀ ਸੀ। ਬਹੁਤ ਗਰਮੀ ਸੀ। ਰਸਤਾ ਸੁੰਨਸਾਨ ਸੀ। ਮਨਦੀਪ ਨੂੰ ਇਵੇ ਮਹਿਸੂਸ ਹੋਇਆ ਕਿ ਉਸਦਾ ਪਿੱਛਾ ਕੋਈ Continue Reading »
ਇਕ ਗਰੀਬ ਜਿਹਾ ਮੁੰਡਾ ਰੋਜ ਗੁਰਦੁਆਰੇ ਕੋਲ ਦੀ ਲੰਘਿਆ ਕਰੇ ਟਿਫਨ ਡਿਲਵਰੀ ਦਾ ਕੰਮ ਕਰਦਾ ਗੱਲ ਏ ਮੁਹਾਲੀ ਦੀ ਮੈਂ ਤੇ ਮੇਰਾ ਇਕ ਦੋਸਤ ਰੋਜ ਯੂ ਟਿਊਬ ਤੇ ਪਾਉਣ ਲਈ ਵੀਡੀਓ ਜਾ ਫੋਟੋਆ ਕਲਿੱਕ ਕਰਿਆ ਕਰੀਏ ਸਾਡਾ ਚੈਨਲ ਏ ਯੂ ਟਿਊਬ ਤੇ PB 65 Studio ਦੇ ਨਾਮ ਤੇ ਉਹ ਰੋਜ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Dilraj
nice