ਤਨਖਾਹ ਵਾਲੇ ਦਿਨ..
ਬੀਜੀ ਅਕਸਰ ਹੀ ਦਾਰ ਜੀ ਨਾਲ ਲੜ ਪਿਆ ਕਰਦੀ..
ਆਖਿਆ ਕਰਦੀ..”ਉੱਪਰ ਦੀ ਹੇਰਾਫੇਰੀ ਵਾਲੀ ਦੀ ਮੈਨੂੰ ਕੋਈ ਲੋੜ ਨੀ ਪਰ ਖੂਨ ਪਸੀਨੇ ਵਾਲੀ ਤਨਖਾਹ ਤੇ ਘੱਟੋ ਘੱਟ ਪੂਰੀ ਘਰੇ ਲੈ ਆਇਆ ਕਰੋ..”
ਅੱਗੋਂ ਹੱਸ ਪਿਆ ਕਰਦੇ..
ਆਖਦੇ ਪਿਆਰ ਕੁਰੇ..ਕੋਈ ਲੋੜਵੰਦ ਸਿੰਘ ਟੱਕਰ ਗਿਆ ਸੀ..ਮੈਥੋਂ ਨਾਂਹ ਨਾ ਹੋਈ..!
ਫੇਰ ਦਿਲਾਸਾ ਦਿੰਦੇੇ..ਘਬਰਾਵੀਂ ਨਾ..ਰੋਟੀ ਟੁੱਕ ਦਾ ਜੁਗਾੜ ਕਰਾਉਣ ਵਾਲਾ ਬੈਠਾ ਉੱਪਰ..ਰਹੀ ਗੱਲ ਦੋ ਧੀਆਂ ਦੀ..ਇਹਨਾਂ ਜੋਗੀ ਮੇਰੀ ਪੈਨਸ਼ਨ ਵਾਧੂ..!
ਹੌਲਦਾਰ ਬੰਤ ਸਿੰਘ..
ਮਹਿਕਮਾਂ ਭਾਵੇਂ ਪੁਲਸ ਦਾ ਸੀ ਪਰ ਲੋਕ ਅਤੇ ਨਾਲਦੇ ਅਕਸਰ ਧਾਰਨ ਕੀਤੇ ਹੋਏ ਗਾਤਰੇ ਕਰਕੇ ਗਿਆਨੀ ਬੰਤ ਸਿੰਘ ਆਂਖ ਬੁਲਾਇਆ ਕਰਦੇ!
ਸਬਜੀ ਵਾਲਾ..ਜੂਸ ਵਾਲਾ..ਰੇਹੜੀ ਵਾਲਾ ਤੇ ਜਾਂ ਕੋਈ ਦੁਕਾਨਦਾਰ ਕਦੀ ਪੈਸੇ ਲੈਣ ਤੋਂ ਨਾਂਹ ਕਰਦਾ ਤਾਂ ਅੱਗੋਂ ਲੜ ਪਿਆ ਕਰਦੇ..
ਅਖ਼ੇ ਗੁਰਮੁਖਾ ਮੇਰੀ ਗਲ਼ ਪਈ ਵਰਦੀ ਵੱਲ ਨਾ ਵੇਖ ਇਸਦੇ ਹੇਠ ਦਸਮ ਪਿਤਾ ਦਾ ਬਖਸ਼ਿਆ ਹੋਏ ਗਾਤਰਾ ਵੇਖ..!
ਸੁਭਾਅ ਕਰਕੇ ਅਕਸਰ ਛੇਤੀ ਹੀ ਤਬਾਦਲਾ ਹੋ ਜਾਇਆ ਕਰਦਾ..
ਫੇਰ ਵੀ ਖਿੜੇ ਮੱਥੇ ਪ੍ਰਵਾਨ!
ਪਰ ਓਥੋਂ ਤੁਰਨ ਲੱਗੇ ਰੁੱਖ ਜਰੂਰ ਲਾ ਜਾਇਆ ਕਰਦੇ..
ਕੋਈ ਮਖੌਲ ਕਰਦਾ ਤਾਂ ਆਖਦੇ ਭਾਈ ਅਗਲੀਆਂ ਪੀੜੀਆਂ ਛਾਵੇਂ ਬਿਹਾ ਕਰਨਗੀਆਂ!
ਏਨੇ ਵਰ੍ਹਿਆਂ ਬਾਅਦ..
ਭਾਵੇਂ ਬੀਜੀ ਬਾਪੂ ਤੇ ਰਹੇ ਨਹੀਂ ਸਨ ਫੇਰ ਵੀ ਉਸ ਦਿਨ ਜੀ ਕੀਤਾ ਪਿੰਡ ਵੇਖ ਜਾਵਾਂ..!
ਸਿਆਲੀ ਛੋਟੇ ਦਿਨ ਅਤੇ ਸੜਕ ਦੇ ਐਨ ਵਿਚਕਾਰ ਕਾਰ ਖਰਾਬ ਹੋ ਗਈ..
ਬੇਬਸ ਜਿਹੇ ਦਿਸਦੇ ਡਰਾਈਵਰ ਦੀ ਬੱਸ ਹੋ ਗਈ!
ਸੈੱਲ ਫੋਨ ਤੇ ਹੋਇਆ ਨਹੀਂ ਸਨ ਕਰਦੇ..
ਫੇਰ ਵੀ ਸਾਈਕਲ ਤੇ ਲੋਈ ਦੀ ਬੁੱਕਲ ਮਾਰੀ ਪੈਡਲ ਮਾਰੀ ਜਾਂਦੇ ਬਜ਼ੁਰਗ ਕੋਲ ਖਲੋ ਗਏ..!
ਹਾਲ ਪੁੱਛਿਆ..ਹੋਰਨਾਂ ਗੱਲਾਂ ਤੋਂ ਇਲਾਵਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ