ਸਮੇਂ ਸਮੇਂ ਦੀ ਗੱਲ ਆ ਵੈਸੇ ਮੈਂ ਕੋਈ ਬਹੁਤ ਪੁਰਾਣਾ ਤਾਂ ਨਹੀਂ ਇਸ ਸਮਾਜ ਦੇ ਵਿੱਚ ਪਰ ਬਚਪਨ ਦੇ ਕਿੱਸੇ ਮੇਰੇ ਵੀ ਅਜਿਹੇ
ਨੇ ਜੋ ਬਹੁਤ ਪੁਰਾਣੇ ਲੱਗਦੇ ਨੇ.. ਬਚਪਨ ਵਿੱਚ ਘਰ ਰੇਡੀਓ ਹੋਣ ਦੇ ਬਾਵਜੂਦ ਸਿਰ ਤੇ ਭੂਤ ਸਵਾਰ ਸੀ ਇਕ ਟੇਪ ਰਿਕਾਰਡ ਲੇਨ ਦਾ..
ਮੈ ਦੋਸਤਾਂ ਨਾਲ ਖੇਡ ਕੇ ਬਾਹਰੋਂ ਆਇਆ, ਮੇਰੇ ਪਿਤਾ ਜੀ ਬਾਹਰ ਮੰਜੇ ਤੇ ਸਿਖਰ ਦੁਪਹਿਰੇ ਚਾਹ ਦੀ ਬਾਟੀ ਦੋਵੇਂ ਹੱਥਾਂ ਨਾਲ ਫੜ ਕੇ ਬੈਠੇ ਸਨ. ਤੇ ਮੇਰੀ ਮਾਂ ਥੱਲੇ ਬੈਠੇ ਹੋਏ ਸਨ. ਆਉਣ ਸਾਰ ਲਿਬੜੇ ਜੇ ਕਪੜੇਆ ਵਿੱਚ ਮੇਂ ਕਲੇਸ਼ ਪਾ ਲਿਆ ਮੈਂਨੂੰ ਇਕ ਟੇਪ ਰਿਕਾਰਡ ਲੈ ਕੇ ਦਿਉ,, ਏਨਾ ਕਿਹ ਕੇ ਮੈ ਮੰਜੇ ਤੇ ਬੈਠ ਗਿਆ. ਮੇਰੇ ਮਾਤਾ ਜੀ ਬੋਲੇ “.ਚੁੱਪ ਕਰਕੇ ਚਾਹ ਪੀ ਲਾ ਤੇ ਕਿਤਾਬਾਂ ਚੱਕ ਲਾ ਜ਼ਿਆਦਾ ਫਾਲਤੂ ਗੱਲਾਂ ਨਾ ਕਰ.. ਪਰ ਮੈਂ ਸ਼ਰੂ ਤੋਂ ਹੀ ਥੋੜ੍ਹਾ ਜ਼ਿੱਦੀ ਹਾਂ.. ਕੌਣ ਸਮਝਾਵੇ?. ਮੈ ਇੱਕੋ ਗੱਲ ਨੂੰ ਰਟ ਲਗਾ ਲਈ… ਮੇਰੇ ਪਿਤਾ ਜੀ ਨੇ ਕਿਹਾ “ਕੀ ਕਰਨੀ ਆ.? ਘਰ ਰੇਡੀਓ ਹੈਗਾ ਤਾਂ ਹੈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ