ਬਾਹਰਲੇ ਮੁਲਕ ਤਰੱਕੀ ਕਰਕੇ ਅੱਗੇ ਕਿਵੇਂ ਲੰਘ ਗਏ ਸਾਡਾ ਮੁਲਕ ਏਨਾ ਪਿੱਛੇ ਕਿਵੇਂ ਰਹਿ ਗਿਆ ਜੇਕਰ ਕਿਸੇ ਤੋਂ ਸਵਾਲ ਪੁੱਛੋ ਕਹਿਣਗੇ ਉੱਥੇ ਸਰਕਾਰਾ ਚੰਗੀਆਂ ਸਰਕਾਰਾ ਇਮਾਨਦਾਰ ਨੇ ਪਰ ਇਹ ਜਵਾਬ ਸੱਚ ਨਹੀਂ ਸਰਕਾਰਾ ਵੀ ਤਾਂ ਲੋਕ ਹੀ ਚੁਣਦੇ ਨੇ ਉੱਥੇ ਲੋਕ ਇਮਾਨਦਾਰ ਨੇ ਲੋਕ ਚੰਗੇ ਨੇ ਲੋਕ ਲੀਡਰ ਮਗਰ ਮਗਰ ਤੱਲੂਏ ਚੱਟਦੇ ਨਹੀਂ ਫਿਰਦੇ ਲੋਕ ਮੁਫ਼ਤ ਵਿੱਚ ਖਾਣ ਨਹੀਂ ਮੰਗਦੇ
ਵਿਦੇਸ਼ਾਂ ਵਿੱਚ ਲੋਕ ਪੜ੍ਹਾਈ ਸਿੱਖਿਆ ਹਸਪਤਾਲ ਰੋਜ਼ਗਾਰ ਮੰਗਦੇ ਨੇ ਸਾਡੇ ਦੇਸ ਵਿੱਚ ਲੋਕ ਮੁਫ਼ਤ ਬਿਜਲੀ ਮੁਫ਼ਤ ਆਟਾ ਮੁਫ਼ਤ ਬੱਸ ਸਫਰ ਵਗੈਰਾ ਵਗੈਰਾ
ਵਿਦੇਸ਼ਾਂ ਵਿੱਚ ਲੋਕਾ ਦੀ ਮੁੱਖ ਮੰਗ ਪੜ੍ਹਾਈ ਤੋ ਬਆਦ ਰੋਜ਼ਗਾਰ ਦੀ ਹੁੰਦੀ ਹੈ ਤੇ ਸਰਕਾਰ ਨੂੰ ਹਰ ਹਾਲਤ ਵਿੱਚ ਪੂਰੀ ਕਰਨੀ ਪੈਂਦੀ ਹੈ ਸਰਕਾਰੀ ਪ੍ਰਾਈਵੇਟ ਕੰਮ ਵਿੱਚ ਕੋਈ ਫਰਕ ਨਹੀਂ ਸਭ ਨੂੰ ਤਨਖ਼ਾਹ ਸਰਕਾਰ ਦੀ ਦੇਖ ਰੇਖ ਵਿੱਚ ਮਿਲਦੀ ਹੈ ਬੇਸਿਕ ਤਨਖ਼ਾਹ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਜਾਂਦੀ ਹੈ ਉਸਤੋ ਘੱਟ ਤਨਖ਼ਾਹ ਤੇ ਕੋਈ ਕੰਮ ਨਹੀਂ ਕਰਵਾ ਸਕਦਾ ਟੈਕਸ ਦੇ ਰੂਪ ਵਿੱਚ ਕੁਝ ਹਿੱਸਾ ਸਰਕਾਰ ਦੇ ਖਾਤੇ ਵਿੱਚ ਚਲਾ ਜਾਂਦਾ ਹੈ ਤੇ ਸਰਕਾਰ ਉਹ ਪੈਸਾ ਲੋਕਾ ਉੱਪਰ ਹੀ ਖਰਚ ਕਰ ਦਿੰਦੀ ਹੈ । ਸਰਕਾਰ ਦੀ ਅੱਖ ਲੋਕਾ ਉੱਤੇ ਹੁੰਦੀ ਹੈ ਤੇ ਲੋਕਾ ਦੀ ਅੱਖ ਸਰਕਾਰ ਉੱਤੇ ਦੋਨਾ ਵਿੱਚੋ ਜੋ ਵੀ ਗਲਤ ਕੰਮ ਹੇਰਾ ਫੇਰੀ ਕਰਦਾ ਉਸ ਨੂੰ ਉਸ ਦੇ ਗਲਤ ਕੀਤੇ ਕੰਮਾ ਦੀ ਸਜ਼ਾ ਮਿਲਦੀ ਹੈ । ਕਨੂੰਨ ਸਭ ਲਈ ਬਰਾਬਰ ਹੈ ਭਾਵੇਂ ਰਾਜਾ ਹੋਵੇ ਜਾ ਭਿਖਾਰੀ ਸਭ ਨਾਲ ਇਨਸਾਫ਼ ਕਰਦਾ ਕਿਉਂਕਿ ਕਨੂੰਨ ਸਾਡੇ ਦੇਸ ਵਾਂਗ ਲੀਡਰਾ ਦੀ ਕਠਪੁਤਲੀ ਨਹੀਂ ਨਾ ਹੀ ਲੋਕਾ ਦੇ ਹੱਥਾ ਚੋ ਬਾਹਰ
ਪੜ੍ਹਾਈ ਦਾ ਸਿਸਟਮ ਜ਼ਿਆਦਾਤਰ ਪ੍ਰੈਕਟੀਕਲੀ ਹੈ ਲੋਕਾ ਨੂੰ ਉਸੇ ਕੰਮ ਦੀ ਸਿੱਖਿਆ ਦਿੱਤੀ ਜਾਂਦੀ ਹੈ ਜੋ ਲੋਕਾ ਦਾ ਜੀਵਨ ਸਵਾਰ ਸਕੇ ਇੰਡੀਆ ਵਾਂਗ ਥਿਊਰੀ ਦੇ ਰੱਟੇ ਨਹੀਂ ਲਵਾਏ ਜਾਂਦੇ । ਸਿੱਖਿਆ ਚੰਗੀ ਮਿਲਣ ਕਾਰਨ ਚੰਗੇ ਮਾੜੇ ਦੀ ਪਰਖ ਹੈ ਲੋਕ ਲੀਡਰਾ ਨੂੰ ਸੁਣਦੇ ਨੇ ਤੇ ਜਵਾਬ ਵੀ ਮੰਗਦੇ ਨੇ ਸਾਡੇ ਦੇਸ ਵਾਂਗ ਇਕੱਲੇ ਸੁਣਕੇ ਜੈਕਾਰੇ ਨਹੀਂ ਛੱਡਦੇ ਸਾਨੂੰ ਪਤਾ ਹੁੰਦਾ ਸਾਡਾ ਲੀਡਰ ਝੂਠ ਬੋਲ ਰਿਹਾ ਪਰ ਪਾਰਟੀ ਦਾ ਭੂਤ ਸਾਡੇ ਤੇ ਸਵਾਰ ਹੋਣ ਕਰਕੇ ਅਸੀਂ ਉਸਦਾ ਝੂਠ ਵੀ ਸੱਚ ਬਣਾਉਣ ਦੀ ਕੋਸ਼ਿਸ਼ ਕਰਦੇ ਹਾ । ਵਿਦੇਸ਼ਾਂ ਵਿੱਚ ਲੀਡਰ ਝੂਠ ਨਹੀਂ ਬੋਲ ਸਕਦੇ ਲੋਕਾ ਨੂੰ ਗੁੰਮਰਾਹ ਨਹੀਂ ਕਰ ਸਕਦੇ ਕਿਉਂਕਿ ਲੋਕ ਗਲ ਚ ਹੱਥ ਪਾ ਲੈਂਦੇ ਨੇ ਜੇਕਰ ਝੂਠ ਬੋਲ ਕੇ ਰਾਜਨੀਤੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ