More Punjabi Kahaniya  Posts
ਤਰਸ


ਅਜੀਬ ਜਹੀ ਗੱਲ ਹੋਈ ਇੱਕ ਦਿਨ ! ਰੂਹੀ ਜੋ ਕਿ ਪਰਿਵਾਰ ਦੀ ਸਭ ਤੋ ਵੱਡੀ ਲੜਕੀ ਸੀ , ਅਚਾਨਕ ਲਾਪਤਾ ਹੋ ਗਈ। ( ਮਾਂ – ਪਰਮਜੀਤ ) ਪਸੀਨੋ – ਪਸੀਨਾ ਹੋਈ ਬਾਹਰ ਗਲੀ ਵਿੱਚ ਰੋਲਾ ਪਾਉਣ ਲੱਗ ਪੈਂਦੀ ਹੈ , ਰਾਤ ਅੱਧੀ ਬੀਤ ਚੁਕੀ ਸੀ ਰਾਤ ਦਾ ਤੀਜਾ ਪਹਿਰ ਚੱਲ ਰਿਹਾ ਸੀ। ਸਾਰੇ ਲੋਕ ਆਵਾਜ ਸੁਣ ਕੇ ਆਪਣੇ – ਆਪਣੇ ਘਰਾਂ ਚੋਂ ਬਾਹਰ ਨਿਕਲਦੇ ਹਨ , ਤੇ ਉਸ ਨੂੰ ਪੁਛਦੇ ਹਨ ਕਿ , ਕੀ ਗੱਲ ਹੋਈ ਹੈ।
ਪਰਮਜੀਤ ਸਾਰਿਆ ਨੂੰ ਦਸਦੀ ਹੈ ਕਿ ਜਦ ਉਸਦੀ ਸੁੱਤੀ ਪਈ ਦੀ ਅੱਖ ਖੁੱਲ੍ਹੀ ਤਾਂ ਉਸਨੇ ਦੇਖਿਆ ਕੀ , ਰੂਹੀ ਆਪਣੇ ਬਿਸਤਰ ਤੇ ਨਹੀਂ ਸੀ , ਉਸ ਨੂੰ ਕੁੱਝ ਨੀ ਸੁਝਿਆ , ਉਸਨੇ ਘਰ ਦੇ ਸਾਰੇ ਕਮਰੇ ਦੇਖੇ ਪਰ , ਉਹ ਕਿਤੇ ਵੀ ਨਹੀਂ ਸੀ। ਰੂਹੀ ਨੂੰ ਗਵਾਚੇ ਤਕਰੀਬਨ ਅੱਧਾ ਘੰਟਾ ਹੋ ਚੁੱਕਾ ਸੀ।
ਰੂਹੀ ਜੋ ਕਿ ਪਰਿਵਾਰ ਦੀ ਸਭ ਤੋਂ ਵੱਡੀ ਲੜਕੀ ਸੀ , ਉਸ ਦੀਆਂ ਦੋ ਛੋਟੀਆਂ ਭੈਣਾ ਵੀ ਸਨ , ਉਸ ਦੇ ਪਿਤਾ ਦੀ ਦਿਲ ਦੀ ਬਿਮਾਰੀ ਕਾਰਨ ਛੇ ਸਾਲ ਪਹਿਲਾ ਮੋਤ ਹੋ ਚੁਕੀ ਸੀ। ਰੂਹੀ ਦੀ ਉਮਰ ਵੀਹ ਸਾਲ ਸੀ , ਉਹ ਕਾਲਜ਼ ਵਿਚ ਡਿਗਰੀ ਦੀ ਪੜ੍ਹਾਈ ਕਰ ਰਹੀ ਸੀ , ਉਹ ਪਹਿਲਾ ਤੋਂ ਹੀ ਖੁੱਲੇ ਵਿਚਾਰਾਂ ਤੇ ਖੁੱਲ੍ਹੇ ਦਿਲ ਦੀ ਸੀ , ਉਹ ਇੱਕ ਸਹਿਰ ਤੋਂ ਦੂਰ ਦੇ ਇੱਕ ਪਿਛੜੇ ਇਲਾਕੇ ਵਿੱਚ ਰਹਿੰਦੀ ਸੀ। ਉਹ ਪਿੰਡ ਦੀ ਰਹਿਣ ਵਾਲੀ ਸੀ ਪਰ ਉਸ ਦਾ ਪਹਿਰਾਵਾ ਸ਼ਹਿਰੀ ਸੀ , ਜਦ ਉਹ ਕਾਲ਼ਜ ਜਾਂਦੀ ਤਾਂ ਪਿੰਡ ਦੀਆਂ ਬਜ਼ੁਰਗ ਔਰਤਾਂ ਉਸ ਬਾਰੇ ਤਰਾਂ – ਤਰਾਂ ਦੀਆਂ ਗੱਲਾਂ ਕਰਦੀਆਂ , ਉਸ ਨੂੰ ਇਸ ਗੱਲ ਦਾ ਪਤਾ ਵੀ ਸੀ ਪਰ ਉਹ ਇਹਨਾਂ ਤੇ ਜ਼ਿਆਦਾ ਗੌਰ ਨਾ ਕਰਦੀ ਹੋਈ ਆਪਣੇ ਧਿਆਨ ਵਿੱਚ ਮਗਨ ਰਹਿੰਦੀ।
ਰੂਹੀ ਨੂੰ ਗਵਾਚੇ ਹੁਣ ਕਾਫ਼ੀ ਚਾਈਮ ਹੋ ਚੁਕਾ ਸੀ , ਆਲੇ ਦੁਆਲੇ ਦੇ ਗੁਆਂਢੀਆ ਨੇ ਉਸ ਨੂੰ ਮੋਟਸਾਈਕਲਾਂ ਤੇ ਪਿੰਡ ਅਤੇ ਪਿੰਡ ਦੇ ਬਾਹਰ ਲੱਭਣ ਦਾ ਫੈਂਸਲਾ ਕੀਤਾ। ਪਿੰਡ ਹੁਣ ਇੰਝ ਹੋ ਗਿਆ ਸੀ ਜਿਵੇਂ ਮੇਲਾ ਲੱਗ ਗਿਆ ਹੋਵੇ , ਲੋਕ ਘਰਾਂ ਤੋਂ ਬਾਹਰ ਆ ਕੇ ਦਰਵਾਜ਼ੇਆਂ ਵਿੱਚ ਬੈਠ ਗਏ ਹਨ , ਕਈ ਲੋਕ ਇਸ ਤੇ ਚਿੰਤਾਂ ਪ੍ਰਗਟ ਕਰ ਰਹੇ ਸਨ ਤੇ ਕਈ ਗੱਲਾਂ ਕਰ ਕਰ ਖੁ਼ਸ਼ ਹੋ ਰਹੇ ਸਨ। ਇੱਕ ਅਜੀਬ ਜਿਹੀ ਖਾਮੋਸ਼ੀ ਸਾਰੇ ਪਿੰਡ ਵਿੱਚ ਫੈਲ ਰਹੀ ਸੀ , ਤੇ ਇਸ ਖਾਮੋਸ਼ੀ ਵਿੱਚ , ਜਗ੍ਹਾ – ਜਗ੍ਹਾ ਤੇ ਗਰੁੱਪ ਬਣਾ ਕੇ ਬੈਠੀਆਂ ਔਰਤਾਂ ਦੇ ਫੁਸ਼ਫੁਸਾਹਟ ਦੀ ਅਵਾਜ਼ ਆ ਰਹੀ ਸੀ। ਕੁੱਝ ਕੁ ਗੱਲਾਂ ਕੰਨੀ ਪੈ ਰਹੀਆਂ ਸੀ ,
ਇੱਕ ਔਰਤ ਗਰੁੱਪ ਵਿੱਚ ਬੈਠੀ ਬਹੁਤ ਧੀਮੀ ਆਵਾਜ਼ ਵਿੱਚ ਗੱਲ ਕਰ ਰਹੀ ਸੀ “ ਮੈਂਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਕੁੜੀ ਦੇ ਚਾਲ – ਚਲਣ ਠੀਕ ਨਹੀਂ ਸਨ , ਦੇਖਿਆ ਨਹੀ ਸੀ ਸਾਰਾ ਦਿਨ ਤਾਂ ਮੋਬਾਇਲ ਨਾਲ ਚਿਬੜੀ ਰਹਿੰਦੀ ਸੀ। “
ਇਸ ਦੌਰਾਨ ਹੀ ਦੂਸਰੀ ਔਰਤ ਬੋਲਦੀ ਹੈ “ ਹਾਂ ਹਾਂ ਨਿਕਲ ਗਈ ਹੁਣੀ ਆ ਕਿਸੇ ਨਾਲ , ਅੱਜ ਕੱਲ ਦੇ ਜਵਾਕਾਂ ਦਾ ਭਲਾ ਪਤਾ ਲਗਦਾ ਕਿਤੇ , ਮਾਰ ਕਿਤੇ ਐਕਟਰ ਬਣ – ਬਣ ਘੁੰਮਦੇ ਆ , ਮੈਂ ਤਾਂ ਪਹਿਲਾਂ ਹੀ ਦਸਦੀ ਸੀ। “
ਤਿਸਰੀ ਔਰਤ ਹੌਂਕਾ ਲੈ ਕੇ ਬੋਲਦੀ ਹੈ , “ ਵੀ ਮੈਂ ਇਹਦੀ ਮਾਂ ਨੂੰ ਇੱਕ ਵਾਰ ਕਿਹਾ ਸੀ , ਆ ਕੀ ਤੇਰੀ ਕੁੜੀ ਲੀੜੇ (ਕੱਪੜੇ) ਪਾਈ ਰੱਖਦੀ ਆ , ਭਲਾ ਚੰਗੇ ਲਗਦੇ ਆ , ਢਿੱਡ ਨੰਗਾ ਹੁੰਦਾ ਔਹਦਾ , ਤੇ ਪੈਂਟ ਚੱਕੀ ਰੱਖਦੀ ਆ ਗਿੱਟਿਆਂ ਤੋਂ ਉੱਪਰ ਨੂੰ , ਉਹਨੂੰ ਕਿਹਾ ਕਰ ਕੋਈ ਚੱਜ ਦੇ ਲੀੜੇ ਪਾਇਆ ਕਰ ,” ਪਹਿਲੀ ਔਰਤ ਪੁਛਦੀ ਹੈ “ਫੇਰ ਓਹਦੀ ਮਾਂ ਨੇ ਕੀ ਕਿਹਾ ” ਤਿਸਰੀ ਔਰਤ ਜਵਾਬ ਦਿੰਦੀ ਹੈ। “ ਹਾਂ.. ਮਾਂ ਨੇ ਕੀ ਕਹਿਣਾ , ਕਹਿੰਦੀ ਅਖੇ , ‘ ਤਾਈ ਅੱਜ-ਕੱਲ ਦਾ ਰਿਵਾਜ਼ ਈ ਇਹੇ ਆ , ਨਿਆਣੇ ਭਲਾ ਮੰਨਦੇ ਆ ਅੱਜ-ਕੱਲ ਕਿਸੇ ਦੀ ‘, ਆਹ ਜਵਾਬ ਦਿੱਤਾ ਔਹਦੀ ਮਾਂ ਨੇ “ ਦੂਜੀ ਔਰਤ ਜਵਾਬ ਦਿੰਦੀ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)