ਵਿਕਰਮ ਮੱਧ ਵਰਗੀ ਪਰਿਵਾਰ ਦਾ ਲੜਕਾ ਸੀ। ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਿਦੇਸ਼ ਚਲਾ ਗਿਆ। ਵਿਕਰਮ ਨੂੰ ਵਿਦੇਸ਼ ਰਹਿੰਦਿਆਂ ਦਸ ਸਾਲ ਤੋਂ ਜਿਆਦਾ ਸਮਾਂ ਹੋ ਚੁੱਕਿਆ ਸੀ। ਇਹਨਾਂ ਦਸ ਸਾਲਾਂ ਵਿੱਚ ਵਿਕਰਮ ਕਦੇ ਕਦਾਈਂ ਪੰਜਾਬ ਗੇੜਾ ਮਾਰ ਆਉਂਦਾ ਪਰ ਹੁਣ ਬੱਚਿਆਂ ਦੀ ਪੜ੍ਹਾਈ ਕਰਕੇ ਕਈ ਸਾਲ ਦਾ ਇੱਥੇ ਹੀ ਸੀ। ਮਾਂ ਹਰ ਰੋਜ਼ ਫੋਨ ‘ਤੇ ਇਹੋ ਆਖਦੀ ਕਿ ਪੁੱਤਰ ਤੈਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਕਦੇ ਪਿੰਡ ਵੀ ਗੇੜਾ ਮਾਰ ਜਾ ਹੁਣ ਤਾਂ ਉਮਰ ਵੀ ਬਹੁਤ ਹੋ ਗਈ ਕੀ ਪਤਾ ਕਦੋਂ ਰੱਬ ਦਾ ਸੱਦਾ ਆ ਜਾਵੇ ਚੰਗਾ ਹੋਊ ਜੇ ਉਸ ਤੋਂ ਪਹਿਲਾਂ ਇੱਕ ਵਾਰ ਤੈਨੂੰ ਮਿਲ ਲਈਏ। ਵਿਕਰਮ ਹਰ ਵਾਰ ਕੰਮ ਅਤੇ ਬੱਚਿਆਂ ਦੀ ਪੜ੍ਹਾਈ ਦਾ ਦੱਸ ਕੇ ਚੁੱਪ ਕਰ ਜਾਂਦਾ। ਇਸ ਵਾਰ ਗਰਮੀ ਦੀਆਂ ਛੁੱਟੀਆਂ ਵਿੱਚ ਬੱਚਿਆਂ ਨੇ ਵੀ ਪੰਜਾਬ ਜਾਣ ਦੀ ਜਿੱਦ ਕੀਤੀ। ਵਿਕਰਮ ਨੇ ਵੀ ਸਹਿਮਤੀ ਜਤਾਉਂਦੇ ਕਿਹਾ ਦਿਲ ਤਾਂ ਮੇਰਾ ਵੀ ਬਹੁਤ ਕਰਦਾ ਬੇਬੇ ਬਾਪੂ ਨੂੰ ਮਿਲਣ ਦਾ, ਆਪਣੇ ਪਿੰਡ ਦੀਆਂ ਗਲੀਆਂ ਦੇਖਣ ਦਾ ਜਿੱਥੇ ਖੇਡਦਿਆਂ ਮੇਰਾ ਬਚਪਨ ਬੀਤਿਆ ਸੀ। ਗਰਮੀ ਦੇ ਦਿਨਾਂ ਦੀਆਂ ਕਿੰਨੀਆਂ ਹੀ ਯਾਦਾਂ ਅੱਜ ਵੀ ਉਸ ਦੇ ਜਹਿਨ ਵਿਚ ਤਰੋ ਤਾਜ਼ਾ ਸਨ। ਅਖੀਰ ਸਭ ਕੁੱਝ ਫਾਈਨਲ ਹੋ ਗਿਆ। ਟਿਕਟਾਂ ਬੁੱਕ ਕਰਵਾ ਲਈਆਂ ਗਈਆਂ, ਬੱਚੇ ਪਹਿਲੀ ਵਾਰ ਪੰਜਾਬ ਜਾ ਰਹੇ ਸਨ ਜਿਸ ਕਰਕੇ ਉਹ ਕੁਝ ਜਿਆਦਾ ਹੀ ਉਤਸੁਕ ਸਨ। ਉਨ੍ਹਾਂ ਨੇ ਗਰਮੀ ਦੇ ਦਿਨਾਂ ਦੀਆਂ ਕਿੰਨੀਆਂ ਹੀ ਗੱਲਾਂ ਸੁਣੀਆਂ ਸਨ। ਸਾਰੀ ਤਿਆਰੀ ਹੋ ਚੁੱਕੀ ਸੀ ।ਏਧਰ ਵਿਕਰਮ ਦੇ ਮਾਂ ਪਿਉ ਨੇ ਵੀ ਆਪਣੇ ਬੱਚਿਆਂ ਦੇ ਸੁਆਗਤ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ, ਕਿੰਨੇ ਚਿਰ ਦੀ ਰੀਝ ਸੀ ਆਪਣੇ ਬੱਚਿਆਂ ਨੂੰ ਮਿਲਣ ਦੀ ਆਖਰ ਅੱਜ ਪੂਰੀ ਹੋ ਗਈ । ਵਿਕਰਮ ਆਪਣੇ ਪਰਿਵਾਰ ਸਮੇਤ ਆਪਣੇ ਪਿੰਡ ਘਰ ਆ ਕੇ ਬਹੁਤ ਖੁਸ਼ ਹੋਇਆ । ਸਾਰਾ ਪਰਿਵਾਰ ਇੱਕ ਦੂਜੇ ਨੂੰ ਮਿਲ ਕੇ ਖੁਸ਼ ਸੀ ਪਰ ਵਿਕਰਮ ਅੰਦਰ ਅਜੇ ਵੀ ਕੋਈ ਚਾਹਤ ਸੀ ਕਿਸੇ ਨੂੰ ਮਿਲਣ ਦੀ। ਬੱਚੇ ਸਾਰਾ ਦਿਨ ਆਪਣੇ ਦਾਦਾ ਜੀ ਨਾਲ ਮਿਲ ਕੇ ਮਸਤੀ ਕਰਦੇ ।ਕਦੇ ਖੇਤ ਚਲੇ ਜਾਂਦੇ, ਮੋਟਰ ਦਾ ਪਾਣੀ ਉਹਨਾਂ ਨੂੰ ਸਵੀਮਿੰਗ ਪੂਲ ਦੇ ਪਾਣੀ ਤੋਂ ਕਿਤੇ ਵਧੀਆ ਲੱਗਦਾ। ਇੱਕ ਦਿਨ ਸ਼ਾਮ ਨੂੰ ਸਾਰੇ ਇਕੱਠੇ ਬੈਠ ਕੇ ਖਾਣਾ ਖਾ ਰਹੇ ਸਨ ਤਾਂ ਬੱਚਿਆਂ ਨੇ ਆਪਣੇ ਦਾਦਾ ਜੀ ਨੂੰ ਕਿਹਾ, “ਦਾਦਾ ਜੀ ਕੱਲ੍ਹ ਨੂੰ ਅਸੀਂ ਨਹਿਰ ‘ਤੇ ਫਿਰ ਜਾਵਾਂਗੇ, ਅੱਜ ਬਹੁਤ ਮਜਾ ਆਇਆ। ” ਵਿਕਰਮ ਨੇ ਪੁੱਛਿਆ, ਕਿਹੜੀ ਨਹਿਰ? ” ਉਸ ਦੇ ਬਾਪੂ ਨੇ ਦੱਸਿਆ, ਨਹਿਰ ਨਹੀਂ ਪੁੱਤ, ਜੋ ਸਾਡੇ ਖੇਤਾਂ ਵੱਲ ਸੂਆ ਜਾਂਦਾ ਬੱਚੇ ਉਸ ਨੂੰ ਨਹਿਰ ਕਹਿ ਰਹੇ ਹਨ। ” ਵਿਕਰਮ ਦੀਆਂ ਅੱਖਾਂ ਅੱਗੇ ਕਿੰਨੀਆਂ ਹੀ ਯਾਦਾਂ ਇੱਕ ਫਿਲਮ ਦੀ ਤਰ੍ਹਾਂ ਚੱਲਣ ਲੱਗੀਆਂ, ਸੂਏ ਦਾ ਨਾਮ ਸੁਣਦੇ ਹੀ। ਉਸ ਰਾਤ ਵਿਕਰਮ ਸਾਰੀ ਰਾਤ ਸੌਂ ਨਾ ਸਕਿਆ। ਉਸ ਦੀਆਂ ਅੱਖਾਂ ਅੱਗੇ ਵਾਰ ਵਾਰ ਸੂਏ ਵਾਲੀ ਤਰਵੈਣੀ ਆ ਰਹੀ ਸੀ। ਸਵੇਰ ਹੁੰਦਿਆਂ ਹੀ ਵਿਕਰਮ ਸਵੇਰ ਦੀ ਸੈਰ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਉਸ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਅੱਜ ਸੂਏ ਵੱਲ ਹੀ ਜਾਇਆ ਜਾਵੇ। ਬੇਸ਼ੱਕ ਉਸ ਦਾ ਦਿਲ ਬਹੁਤ ਵਾਰ ਕੀਤਾ ਜਾਣ ਨੂੰ ਪਰ ਉਹ ਕਦੇ ਜਾਣ ਦੀ ਹਿੰਮਤ ਨਾ ਕਰ ਸਕਿਆ। ਵਿਕਰਮ ਆਪਣੇ ਲਾਗਲੇ ਪਿੰਡ ਦੇ ਸਕੂਲ ਵਿੱਚ ਪੜਦਾ ਸੀ ਜਦ ਉਸ ਦੀ ਦੋਸਤੀ ਹਰਜੀਤ ਨਾਲ ਹੋਈ । ਉਹ ਦੋਵੇਂ ਆਪਣੇ ਆਪਣੇ ਸਾਇਕਲ ‘ਤੇ ਸਕੂਲ ਜਾਇਆ ਕਰਦੇ ਸਨ। ਹਰਜੀਤ ਦਾ ਪਿੰਡ ਸੂਏ ਤੋਂ ਪਰਲੇ ਪਾਸੇ ਸੀ ।ਦੋਵੇਂ ਪਿੰਡਾਂ ਨੂੰ ਜਾਣ ਵਾਲਾ ਰਸਤਾ ਕੱਚਾ ਸੀ। ਸਾਇਕਲ ਵੀ ਕਿਸੇ ਕਿਸੇ ਘਰ ਹੁੰਦਾ ਸੀ। ਜਿਆਦਾਤਰ ਲੋਕ ਪੈਦਲ ਹੀ ਜਾਇਆ ਕਰਦੇ ਸਨ। ਦੋਵੇਂ ਪਿੰਡਾਂ ਨੂੰ ਜੋੜਨ ਲਈ ਸੂਏ ਉੱਪਰ ਇੱਕ ਪੁਲ ਬਣਾਇਆ ਹੋਇਆ ਸੀ। ਜਿਸ ਦੇ ਪੱਛਮ ਵਾਲੇ ਪਾਸੇ ‘ਤੇ ਇੱਕ ਤਰਵੈਣੀ ਸੀ। ਜਿਸ ਦੀ ਛਾਂ ਬਹੁਤ ਸੰਘਣੀ ਸੀ। ਬੇਸ਼ੱਕ ਇੱਥੇ ਹਰ ਤਰ੍ਹਾਂ ਦੇ ਦਰੱਖਤ ਲੱਗੇ ਹੋਏ ਸਨ ।ਪਰ ਇਹ ਜਗ੍ਹਾ ਸੂਏ ਵਾਲੀ ਤਰਵੈਣੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Gurbhej singh
Wah,,,👌👌👍👍
boht khub