ਤੇ ਜਦੋਂ ਅਸੀਂ ਭੂਤ ਬਣੇ……
ਭੂਤਾਂ ਬਾਰੇ ਅਕਸਰ ਹੀ ਹਰ ਕਿਸੇ ਨੇ ਵੱਖ-ਵੱਖ ਕਿੱਸੇ-ਕਹਾਣੀਆਂ ਸੁਣੀਆਂ ਹੋਣਗੀਆਂ। ਇਨ੍ਹਾਂ ’ਚ ਕੁਝ ਕਹਾਣੀਆਂ ਬੇਹੱਦ ਡਰੌਣੀਆਂ ਅਤੇ ਕੁਝ ਬੇਹੱਦ ਰਹੱਸਮਈ ਅਤੇ ਦਿਲਚਸਪ ਹੁੰਦੀਆਂ ਹਨ। ਹਾਲਾਂਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਭੂਤ ਨਹੀਂ ਦੇਖੇ ਪਰ ਮੈਂਨੂੰ ਇੱਕ ਵਾਰ ਖੁਦ ਭੂਤ ਬਣਨ ਦਾ ਮੌਕਾ ਜਰੂਰ ਮਿਲਿਆ ਹੈ।
ਗੱਲ 15 ਕੁ ਸਾਲ ਪੁਰਾਣੀ ਹੈ। ਸਾਡੇ ਪਿੰਡ ਹਰਪੁਰਾ ਦੇ ਖੇਡ ਮੈਦਾਨ ਵਿਖੇ ਉਸ ਸ਼ਾਮ ਨੂੰ ਕੀਰਤਨ ਦਰਬਾਰ ਚੱਲ ਰਿਹਾ ਸੀ। ਸਾਡੇ ਪਿੰਡ ਅਤੇ ਆਸ ਪਾਸ ਦੇ ਪਿੰਡਾਂ ਦੀ ਸੰਗਤ ਕੀਰਤਨ ਦਰਬਾਰ ਵਿੱਚ ਹਾਜ਼ਰੀ ਭਰਨ ਪਹੁੰਚੀ ਹੋਈ ਸੀ। ਠੰਡੀ-ਮਿੱਠੀ ਰੁੱਤ ਸੀ ਅਤੇ ਸ਼ਾਮ ਦਾ ਸੂਰਜ ਡੁੱਬ ਚੁੱਕਾ ਸੀ ਅਤੇ ਸਾਰੇ ਪਾਸੇ ਹਨੇਰਾ ਪੱਸਰ ਰਿਹਾ ਸੀ। ਜਿਉਂ-ਜਿਉਂ ਹਨੇਰਾ ਗੂੜ੍ਹਾ ਹੁੰਦਾ ਜਾ ਰਿਹਾ ਸੀ, ਜੁਗਨੂੰਆਂ ਦੀ ਰੌਸ਼ਨੀ ਹੋਰ ਚਮਕਦਾਰ ਅਤੇ ਤੇਜ਼ ਹੁੰਦੀ ਜਾ ਰਹੀ ਸੀ। ਕੀਰਤਨ ਦਰਬਾਰ ਵਿੱਚ ਰਾਗੀ ਸਿੰਘਾਂ ਵਲੋਂ ਕੀਤਾ ਜਾ ਰਿਹਾ ਇਲਾਹੀ ਬਾਣੀ ਦਾ ਕੀਰਤਨ ਫਿਜ਼ਾ ਵਿੱਚ ਇਲਾਹੀ ਰਸ ਘੋਲ ਰਿਹਾ ਸੀ।
ਮੈਂ ਅਤੇ ਮੇਰੇ ਦੋਸਤ ਜੋ ਆਏ ਤਾਂ ਕੀਰਤਨ ਦਰਬਾਰ ਵਿੱਚ ਸੀ, ਪਰ ਅਸੀਂ ਪਿੰਡ ਤੋਂ ਬਾਹਰਵਾਰ ਨੂੰ ਜਾਂਦੇ ਕੱਚੇ ਰਸਤੇ ਵੱਲ ਨੂੰ ਹੋ ਤੁਰੇ। ਪਿੰਡ ਤੋਂ ਅੱਧਾ-ਪੌਣਾ ਕੁ ਕਿਲੋਮੀਟਰ ਅੱਗੇ ਜਾ ਕੇ ਇਸ ਰਸਤੇ ਉੱਪਰ ਪਿੰਡ ਦਾ ਸ਼ਮਸ਼ਾਨਘਾਟ (ਮੜ੍ਹੀਆਂ) ਸੀ। ਅਸੀਂ ਤੁਰਦੇ ਤੁਰਦੇ ਸ਼ਮਸ਼ਾਨਘਾਟ ਕੋਲ ਪਹੁੰਚ ਗਏ। ਮੜ੍ਹੀਆਂ ਨੂੰ ਸਾਹਮਣੇ ਦੇਖ ਕੇ ਅਸੀਂ ਥੋੜਾ ਜਿਹਾ ਡਰੇ ਵੀ, ਪਰ ਫਿਰ ਦੋਸਤਾਂ ਦਾ ਸਾਥ ਹੋਣ ਕਰਕੇ ਜੋਸ਼ ਜਿਹੇ ਵਿੱਚ ਆ ਗਏ। ਅਸੀਂ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਕਿ ਤੁਹਾਡੇ ’ਚੋਂ ਕੌਣ ਸ਼ਮਸ਼ਾਨਘਾਟ ਵਿੱਚ ਜਾ ਸਕਦਾ ਹੈ……। ਸਾਰੇ ਕਹਿਣ ਲੱਗੇ ਕਿ ਮੈਂ ਜਾ ਸਕਦਾ ਹਾਂ, ਮੈਂ ਜਾ ਸਕਦਾ ਹਾਂ। ਅਸੀਂ ਸਾਰਿਆਂ ਸਲਾਹ ਕੀਤੀ ਕਿ ਅਸੀਂ ਤਾਂ ਹੁਣ ਇਥੇ ਪਹੁੰਚ ਹੀ ਗਏ ਹਾਂ ਸਾਡੇ ’ਚੋਂ ਕਿਸੇ ਨੇ ਨਹੀਂ ਡਰਨਾ, ਕਿਉਂ ਨਾ ਕਿਸੇ ਹੋਰ ਨੂੰ ਡਰਾਇਆ ਜਾਵੇ। ਅਸੀਂ ਦੋਸਤਾਂ ਨੇ ਸਲਾਹ ਕੀਤੀ ਕਿ ਮੈਂ ਅਤੇ ਮੇਰਾ ਦੋਸਤ ਬੰਟੀ ਸ਼ਮਸ਼ਾਨਘਾਟ ਵਿੱਚ ਲੁੱਕ ਕੇ ਬੈਠਣਗੇ ਅਤੇ ਬਾਕੀ ਦੇ ਦੋਸਤ ਪਿੰਡ ਜਾ ਕਿ ਕਿਸੇ ਹੋਰ ਨੂੰ ਗੱਲਾਂ-ਬਾਤਾਂ ਵਿੱਚ ਲਗਾ ਕੇ ਇਥੇ ਲਿਆਉਣਗੇ ਅਤੇ ਫਿਰ ਉਸ ਨਾਲ ਸ਼ਰਤ ਲਗਾ ਕੇ ਮੜ੍ਹੀਆਂ ਵਿੱਚ ਜਾਣ ਲਈ ਕਹਿਣਗੇ।
ਸਾਰੀ ਗੱਲ-ਬਾਤ ਤਹਿ ਕਰਕੇ ਮੇਰੇ ਦੋਸਤ ਪਿੰਡ ਨੂੰ ਚਲੇ ਗਏ ਅਤੇ ਮੈਂ ਤੇ ਬੰਟੀ ਸ਼ਮਸ਼ਾਨਘਾਟ ਵਿੱਚ ਰੁਕ ਕੇ ਉਨ੍ਹਾਂ ਦਾ ਇੰਤਜ਼ਾਰ ਕਰਨ ਲੱਗ ਪਏ। ਸ਼ਮਸ਼ਾਨਘਾਟ ਵਿੱਚ ਹਨੇਰਾ ਪਸਰਿਆ ਹੋਇਆ ਸੀ ਅਤੇ ਕੀਟ-ਪਤੰਗਿਆਂ ਦੀਆਂ ਅਵਾਜ਼ਾਂ ਮਹੌਲ ਨੂੰ ਡਰਾਉਣਾ ਬਣਾ ਰਹੀਆਂ ਸਨ। ਮੈਂ ਤੇ ਬੰਟੀ ਕਿਨ੍ਹਾਂ ਚਿਰ ਗੱਲਾਂ-ਬਾਤਾਂ ਕਰਦੇ ਰਹੇ ਕਿ ਸਾਡਾ ਧਿਆਨ ਇਸ ਗੱਲ ਵੱਲ ਨਾ ਆਵੇ ਕਿ ਅਸੀਂ ਮੜ੍ਹੀਆਂ ਵਿੱਚ ਬੈਠੇ ਹਾਂ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ