ਅਧਿਆਪਕ ਹੋਣਾ ਕੀ ਹੁੰਦਾ ਹੈ… ਅਧਿਆਪਕ ਹੋਣਾ ਮਾਂ ਹੋਣਾ ਹੁੰਦਾ ਹੈ…ਜਿਸ ਅਧਿਆਪਕ ਵਿਚ ਮਮਤਾ ਨਹੀਂ ਉਹ ਹੋਰ ਕੁਝ ਵੀ ਹੋ ਸਕਦਾ ਹੈ, ਅਧਿਆਪਕ ਨਹੀਂ ਹੋ ਸਕਦਾ… ਅਧਿਆਪਕ ਹੋਣਾ ਮਧੂਮੱਖੀ ਹੋਣਾ ਹੁੰਦਾ ਹੈ ਜੋ ਬਹੁਤ ਸੋਮਿਆਂ ਤੋਂ ਸ਼ਹਿਦ ਇਕੱਠਾ ਕਰਦੀ ਹੈ, ਸਾਂਭਦੀ ਹੈ ਤੇ ਦੂਜਿਆਂ ਦੇ ਵਰਤਣ ਲਈ ਛੱਡ ਕੇ ਮੁੜ ਇਸੇ ਕੰਮ ਤੇ ਲੱਗ ਜਾਂਦੀ ਹੈ… ਅਧਿਆਪਕ ਹੋਣਾ ਮਾਲੀ ਹੋਣਾ ਹੁੰਦਾ ਹੈ, ਜੋ ਬੂਟੇ ਲਾਉਂਦਾ ਵੀ ਹੈ ਤੇ ਸਾਂਭਦਾ ਵੀ ਹੈ..ਲੋੜ ਪਈ ਤੋਂ ਛਾਂਗਦਾ ਵੀ ਹੈ…ਤੇ ਜਦ ਉਹ ਬੂਟੇ ਵੱਡੇ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਥਾਪੜਾ ਦੇ ਨਵੀਂ ਨਰਸਰੀ ਦੀ ਤਿਆਰੀ ਕਰਨ ਲਗਦਾ ਹੈ… ਅਧਿਆਪਕ ਹੋਣਾ ਦੋਸਤ ਹੋਣਾ ਵੀ ਹੁੰਦਾ ਹੈ, ਜੋ ਆਪਣੇ ਬੱਚਿਆਂ ਦੇ ਹਰ ਰਾਜ ਦਾ ਰਾਜਦਾਰ ਹੁੰਦਾ ਹੈ..ਜਿਸ ਕੋਲ ਕੋਈ ਵੀ ਬੱਚਾ ਆਪਣੀ ਗੱਲ ਕਰਨ ਤੋਂ ਝਿਜਕਦਾ ਨਹੀਂ, ਬਲਕਿ ਸਭ ਤੋਂ ਪਹਿਲਾਂ ਉਸ ਨੂੰ ਹੀ ਦੱਸਣ ਲਈ ਭਜਿਆ ਆਉਂਦਾ ਹੈ..ਜੋ ਬੱਚਿਆਂ ਨਾਲ ਖੇਡਦਾ ਵੀ ਹੈ ਤੇ ਲੋੜ ਪੈਣ ਤੇ ਉਹਨਾਂ ਨੂੰ ਸਿਆਣੇ ਦੋਸਤਾਂ ਵਾਂਗ ਵਰਜਦਾ ਵੀ ਹੈ… ਅਧਿਆਪਕ ਹੋਣਾ ਕੁੰਭਕਾਰ ਹੋਣਾ ਵੀ ਹੁੰਦਾ ਹੈ ਜੋ ਬਾਲ ਰੂਪੀ ਮਿੱਟੀ ਨੂੰ ਕੁਟਦਾ, ਭਿਉਂਦਾ, ਗੁੰਨਦਾ, ਪਰੁੰਨਦਾ, ਚੱਕ ਤੇ ਚਾੜ੍ਹਕੇ ਵੱਖ ਵੱਖ ਆਕਾਰ ਦਿੰਦਾ ਹੈ..ਅੰਦਰੋਂ ਸਹਾਰਾ ਦਿੰਦਾ ਹੈ ਤੇ ਬਾਹਰੋਂ ਥਾਪੀ ਨਾਲ ਹਲਕਾ ਹਲਕਾ ਕੁਟਦਾ ਹੈ..ਤੇ ਇੰਝ ਉਸ ਮਿੱਟੀ ਨੂੰ ਕਦੇ ਗਾਗਰ ਬਣਾ ਦਿੰਦਾ ਹੈ, ਕਦੇ ਮਸ਼ਾਲ ਤੇ ਕਦੇ ਹੋਰ ਕੁਝ… ਅਧਿਆਪਕ ਹੋਣਾ ਮਨੋਵਿਗਿਆਨੀ ਹੋਣਾ ਵੀ ਹੁੰਦਾ ਹੈ, ਜੋ ਬੱਚਿਆਂ ਦੀ ਅੱਖ ਵੀ ਪਛਾਣਦਾ ਹੈ ਅਤੇ ਹੱਥ ਵੀ ਪਛਾਣਦਾ ਹੈ..ਉਹ ਮੱਛੀ ਨੂੰ ਕਦੇ ਵੀ ਰੁੱਖ ਤੇ ਚੜ੍ਹਨ ਲਈ ਤੇ ਬਾਂਦਰ ਨੂੰ ਪਾਣੀ ‘ਚ ਤਰਨ ਲਈ ਨਹੀਂ ਕਹਿੰਦਾ…ਬਲਕਿ ਬੱਚੇ ਨੂੰ ਬਿਨਾ ਦੱਸੇ ਨਿਰਖਦਾ, ਪਰਖਦਾ ਤੇ ਜੋਹੰਦਾ ਰਹਿੰਦਾ ਹੈ…ਅਤੇ ਸਹੀ ਸਮੇਂ ਸਮੇਂ ਤੇ ਉਸ ਨੂੰ ਉਹ ਰਾਹ ਤੋਰ ਦਿੰਦਾ ਹੈ,
ਜਿਸ ਰਾਹ ਉਸ ਨੂੰ ਤੁਰਨਾ ਚਾਹੀਦਾ ਹੈ.. ਅਧਿਆਪਕ ਹੋਣਾ ਕਲਾਕਾਰ ਹੋਣਾ ਵੀ ਹੁੰਦਾ ਹੈ ਜੋ ਗਿਆਨ ਨੂੰ ਕੁਨੀਨ ਵਾਂਗ ਨਹੀਂ ਦਿੰਦਾ ਬਲਕਿ ਉਸ ਨੂੰ ਏਨਾ ਸਹਿਜ ਤੇ ਸਰਲ ਬਣਾ ਦਿੰਦਾ ਹੈ ਕਿ ਵਿਦਿਆਰਥੀ ਉਸ ਨੂੰ ਗ੍ਰਹਿਣ ਵੀ ਕਰ ਲਏ ਪਰ ਉਸ ਤੇ ਕਿਸੇ ਪ੍ਰਕਾਰ ਦਾ ਬੋਝ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Charnpreet
It’s amazing storys