ਤੀਰਥਾਂ ਦੇ ਦਰਸ਼ਨ
ਫੁੱਟਦੀ ਹੋਈ ਮੁੱਛ ਦੀ ਹਲਕੀ ਜਿਹੀ ਕਾਲੋਂ ਜਦੋਂ ਪਹਿਲੀ ਵਾਰ ਮੈਨੂੰ ਕੰਧ ਤੇ ਟੰਗੇ ਸ਼ੀਸ਼ੇ ਵਿਚ ਸਾਫ ਸਾਫ ਨਜਰੀ ਪਈ ਤਾਂ ਇੰਝ ਲੱਗਾ ਜਿੱਦਾਂ ਜਵਾਨੀ ਦੇ ਵਗਦੇ ਹੋਏ ਖੂਨ ਨੇ ਪਹਿਲੀ ਵਾਰ ਉਬਾਲਾ ਜਿਹਾ ਖਾਦਾ ਹੋਵੇ..!
ਮੈਨੂੰ ਉਸ ਦਿਨ ਮਗਰੋਂ ਸਾਈਕਲ ਤੇ ਕਾਲਜ ਜਾਣਾ ਬਿਲਕੁਲ ਵੀ ਚੰਗਾ ਨਾ ਲੱਗਾ..
ਕਹਾਣੀ ਹੋਰ ਵੀ ਜਿਆਦਾ ਓਦੋਂ ਵਿਗੜ ਜਾਇਆ ਕਰਦੀ ਜਦੋਂ ਕਾਹਲੀ ਨਾਲ ਪੈਡਲ ਮਾਰਦੇ ਹੋਏ ਦੀ ਕਰੀਜਾਂ ਵਾਲੀ ਪੈਂਟ ਮੁੜਕੇ ਨਾਲ ਗੋਡਿਆਂ ਤੋਂ ਗਿੱਲੀ ਹੋ ਜਾਇਆ ਕਰਦੀ..
ਕਈ ਵਾਰ ਪਿੱਛਿਓਂ ਮੋਪਡ ਤੇ ਚੜੀ ਆਉਂਦੀ ਉਹ ਜਦੋਂ ਬਰੋਬਰ ਜਿਹੀ ਹੋ ਕੇ ਮੇਰੇ ਵੱਲ ਤੱਕਦੀ ਤੇ ਫੇਰ ਹਲਕਾ ਜਿਹਾ ਮੁਸਕੁਰਾ ਕੇ ਥੋੜੀ ਜਿਹੀ ਰੇਸ ਦੇ ਕੇ ਘੜੀਆਂ-ਪਲਾਂ ਵਿਚ ਹੀ ਮੈਨੂੰ ਕਿੰਨਾ ਪਿੱਛੇ ਛੱਡ ਦਿਆ ਕਰਦੀ ਤਾਂ ਭਾਪਾ ਜੀ ਦੀ ਕੰਜੂਸੀ ਤੇ ਬੜੀ ਜਿਆਦਾ ਖਿਝ ਚੜ ਜਾਂਦੀ!
ਅਖੀਰ ਮੇਰੇ ਵਾਰ ਵਾਰ ਖਹਿੜੇ ਪੈਣ ਤੇ ਇੱਕ ਦਿਨ ਓਹਨਾ ਆੜਤੀਆਂ ਕੋਲੋਂ ਕਰਜਾ ਚੁੱਕ ਮੇਰੇ ਜੋਗਾ ਹੀਰੋ-ਹਾਂਡਾ ਲੈ ਹੀ ਆਂਦਾ..!
ਬਾਪੂ ਹੋਰਾਂ ਦਾ ਇੱਕ ਬੜਾ ਹੀ ਪੱਕਾ ਅਸੂਲ ਸੀ..ਮੈਨੂੰ ਕਦੀ ਵੀ ਪਾਟੀ ਬੁਨੈਣ ਅਤੇ ਪਾਟੀਆਂ ਜੁਰਾਬਾਂ ਨਹੀਂ ਸਨ ਪਾਉਣ ਦੀਆ ਕਰਦੇ..ਆਖਦੇ ਇੰਝ ਦੀਆਂ ਚੀਜਾਂ ਬਦਕਿਸਮਤੀ ਦੀ ਨਿਆਮਤ ਹੁੰਦੀਆਂ ਨੇ..!
ਓਸੇ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਯਾਰਾਂ ਦੋਸਤਾਂ ਨਾਲ ਮੋਟਰ ਸਾਈਕਲ ਤੇ ਪਾਊਂਟਾਂ ਸਾਬ ਜਾਣ ਦਾ ਪ੍ਰੋਗਰਾਮ ਬਣਾ ਲਿਆ..ਖਰਚੇ ਪਾਣੀ ਲਈ ਹਰੇਕ ਦੇ ਹਿੱਸੇ ਪੰਜ ਪੰਜ ਹਜਾਰ ਆਏ..!
ਘਰੇ ਆ ਕੇ ਗੱਲ ਕੀਤੀ..ਤਾਂ ਉਹ ਸੋਚੀ ਪੈ ਗਏ..ਦੋ ਮਹੀਨੇ ਮਗਰੋਂ ਧਰੇ ਭੈਣ ਦੇ ਵਿਆਹ ਦਾ ਖਿਆਲ ਆ ਗਿਆ ਸੀ ਸ਼ਾਇਦ..!
ਉਹ ਕਿੰਨਾ ਚਿਰ ਮੰਜੇ ਤੇ ਹੀ ਬੈਠੇ ਰਹੇ ਫੇਰ ਬੂਟ ਲਾਹ ਮੰਜੇ ਥੱਲੇ ਵਾੜ ਦਿੱਤੇ ਤੇ ਘੜੀ ਕੂ ਮਗਰੋਂ ਖਿਆਲਾਂ ਵਿਚ ਡੁੱਬੇ ਹੋਏ ਹੀ ਬਾਹਰ ਨੂੰ ਨਿੱਕਲ ਤੁਰੇ..
ਪਤਾ ਨੀ ਉਸ ਦਿਨ ਮੇਰੇ ਦਿਮਾਗ ਵਿਚ ਕੀ ਆਇਆ..
ਕੋਲ...
...
ਮੰਜੇ ਹੇਠ ਪਏ ਬੂਟਾਂ ਅੰਦਰੋਂ ਓਹਨਾ ਦੀਆਂ ਜੁਰਾਬਾਂ ਕੱਢ ਲਈਆਂ..ਹੈਰਾਨ ਰਹਿ ਗਿਆ..ਉਂਗਲਾਂ ਤੋਂ ਸਾਰੀਆਂ ਹੀ ਪਾਟੀਆਂ ਪਈਆਂ ਸਨ..ਜੁੱਤੀ ਦਾ ਤਲਾ ਵੀ ਪੂਰੀ ਤਰਾਂ ਘਸਿਆ ਹੋਇਆ ਸੀ!
ਕੁਝ ਹੋਰ ਵੇਖਣ ਦੀ ਜਗਿਆਸਾ ਵਿਚ ਕੋਲ ਹੀ ਅਲਮਾਰੀ ਵਿਚ ਪਈਆਂ ਓਹਨਾ ਦੀਆਂ ਬੁਨੈਣਾਂ ਤੇ ਵੀ ਝਾਤ ਮਾਰ ਲਈ..ਥਾਂ ਥਾਂ ਤੇ ਪਏ ਹੋਏ ਮਘੋਰੇ ਅਜੀਬ ਜਿਹੀ ਕਹਾਣੀ ਬਿਆਨ ਕਰ ਰਹੇ ਸਨ..!
ਕੱਪੜੇ ਕੱਢਦਿਆਂ ਹੇਠਾਂ ਡਿੱਗ ਪਈ ਓਹਨਾ ਦੀ ਅਕਸਰ ਹੀ ਬੰਨੀ ਜਾਂਦੀ ਪੱਗ ਵੀ ਧਿਆਨ ਨਾਲ ਦੇਖੀ..
ਸਿਉਣ ਥਾਂ-ਥਾਂ ਤੋਂ ਉਧੜੀ ਪਈ ਸੀ..ਪੌਂਚਿਆਂ ਤੋਂ ਘਸੀਆਂ ਪੈਂਟਾਂ ਅਤੇ ਟਾਕੀਆਂ ਲੱਗੇ ਪੂਰਾਣੇ ਕੋਟ ਅਤੇ ਹੋਰ ਵੀ ਕਿੰਨਾ ਕੁਝ..!
ਹਮੇਸ਼ਾਂ ਹੱਸਦੇ ਰਹਿੰਦੇ ਆਪਣੇ ਭਾਪਾ ਜੀ ਅਸਲੀਅਤ ਵੇਖ ਦਿਮਾਗ ਸੁੰਨ ਜਿਹਾ ਹੋ ਗਿਆ..
ਇੰਝ ਲਗਿਆ ਜਿੱਦਾਂ ਹੁਣ ਤੱਕ ਦੀਆਂ ਮੇਰੀਆਂ ਸਾਰੀਆਂ ਬਦ-ਕਿਸ੍ਮਤੀਆਂ ਓਹਨਾ ਆਪਣੇ ਵਜੂਦ ਤੇ ਲੈ ਰੱਖੀਆਂ ਸਨ..
ਫੇਰ ਸਾਰਾ ਕੁਝ ਓੰਜ ਦਾ ਓੰਜ ਹੀ ਵਾਪਿਸ ਅਲਮਾਰੀ ਵਿਚ ਰੱਖ ਦਿੱਤਾ!
ਆਥਣ ਵੇਲੇ ਮੈਨੂੰ ਇੱਕ ਲਫਾਫੇ ਵਿਚ ਬੰਦ ਕਿੰਨੇ ਸਾਰੇ ਪੈਸੇ ਫੜਾਉਂਦਿਆਂ ਹੋਇਆਂ ਆਖਣ ਲੱਗੇ “ਪੁੱਤ ਪਹਾੜੀ ਇਲਾਕਾ ਏ..ਮੋਟਰ ਸਾਈਕਲ ਧਿਆਨ ਨਾਲ ਚਲਾਇਓ”
ਫੇਰ ਅਗਲੇ ਦਿਨ ਮੰਜੇ ਤੇ ਬੈਠੇ ਹੋਇਆਂ ਨੂੰ ਜਦੋਂ ਨਵੀਆਂ ਜੁਰਾਬਾਂ,ਬੁਨੈਣਾਂ ਅਤੇ ਪੀਕੋ ਕੀਤੀਆਂ ਕਿੰਨੀਆਂ ਸਾਰੀਆਂ ਪੱਗਾਂ ਵਾਲੇ ਲਫਾਫੇ ਫੜਾਉਂਦਿਆਂ ਹੋਇਆ ਏਨੀ ਗੱਲ ਆਖ ਦਿੱਤੀ ਕੇ “ਭਾਪਾ ਜੀ ਸਾਡਾ ਪਾਉਂਟਾ ਸਾਬ ਦਾ ਪ੍ਰੋਗਰਾਮ ਕੈਂਸਲ ਹੋ ਗਿਆ ਏ” ਤਾਂ ਓਹਨਾ ਦੀਆਂ ਅੱਖੀਆਂ ਵਿਚੋਂ ਵਹਿ ਤੁਰੇ ਹੰਜੂਆਂ ਦੇ ਕਿੰਨੇ ਸਾਰੇ ਦਰਿਆ ਵੇਖ ਇੰਜ ਮਹਿਸੂਸ ਹੋਇਆ ਜਿੱਦਾਂ ਖੜੇ ਖਲੋਤਿਆਂ ਨੂੰ ਹੀ ਅਨੇਕਾਂ ਤੀਰਥਾਂ ਦੇ ਦਰਸ਼ਨ ਹੋ ਗਏ ਹੋਣ..!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਅੱਜ ਮੈਂ ਸੜਕ ਤੇ ਜਾ ਰਿਹਾ ਸੀ ਸਵੇਰੇ। ਮੈਂ ਸਕੂਟਰ ਤੇ ਸੀ। ਮੇਰੇ ਸਾਹਮਣੇ ਸਰਕਾਰ ਦੇ ਕਿਸੇ ਲੀਡਰ ਦੀ ਮਸ਼ਹੂਰੀ ਕਰਦਾ ਇਕ ਆਟੋ ਜਾ ਰਿਹਾ ਸੀ। ਆਵਾਜ਼ਾਂ ਆ ਰਹੀਆਂ ਸਨ ਕਿ ਫਲਾਣੇ ਨੇਤਾ ਜੀ ਨੇ ਸੜਕਾਂ ਬਣਵਾਈਆਂ!! ਇਲਾਕੇ ਦਾ ਵਿਕਾਸ ਕਰਿਆ!! ਪੜੇ-ਲਿਖੇ ਲੀਡਰ ਹਨ!! ਗਰੀਬਾਂ ਦੀ ਸੁਣਵਾਈ ਕਰਦੇ ਹਨ!! ਲਓ Continue Reading »
ਕੁੱਤੇ ਨੂੰ ਸਭ ਤੋਂ ਸਿਆਣਾ ਜਾਨਵਰ ਅਤੇ ਇਨਸਾਨ ਦਾ ਸਭ ਤੋਂ ਵਫ਼ਾਦਾਰ ਮੰਨਿਆ ਜਾਂਦਾ ਹੈ । ਇਨਸਾਨ ਧੋਖਾ ਦੇ ਸਕਦਾ ਹੈ ਪਰ ਇਹ ਜਾਨਵਰ ਨਹੀਂ । ਇਕ ਅਜਿਹੀ ਵਫ਼ਾਦਾਰੀ ਦੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ । ਇਕ ਵਾਰ ਮੈਂ ਤੇ ਮੇਰੇ ਛੋਟੇ ਭਰਾ ਨੇ ਇਕ ਮਿੱਤਰ ਕੋਲੋਂ ਕੁੱਤੇ Continue Reading »
ਕਿੱਥੇ ਗਈਆਂ ਚੁੰਨੀਆਂ ਮੁਟਿਆਰੇ ?? ਬਾਪੂ, ਤੁਹਾਡੇ ਵੇਲੇ ਵੀ ਆਪਣਾ ਇਹਦਾਂ ਦਾ ਵਿਰਸਾ ਸੀ, ਜਿੱਦਾਂ ਦਾ ਹੁਣ ਏ? ਨਹੀਂ ਕੰਵਲ ਪੁੱਤ, ਉਹਦੋਂ ਤਾਂ ਵਿਰਸਾ ਬਹੁਤ ਵਧੀਆ ਸੀ।ਕਿਵੇ ਦਾ ਸੀ ਭਲਾ, ਦੱਸੋ ਤਾਂ ਬਾਪੂ ਜੀ, ਲੈ ਸੁਣ ਕੰਵਲ ਪੁੱਤ – ਮੁਟਿਆਰਾਂ ਦਾ ਪਹਿਰਾਵਾ:- ਹੁਣ ਤਾਂ ਪੰਜਾਬਣ ਮੁਟਿਆਰਾਂ ਦਾ ਪਹਿਰਾਵਾ ਹੀ ਬਦਲਿਆ Continue Reading »
ਦੀਵਾਲ਼ੀ ਤੋਂ ਤਿੰਨ – ਚਾਰ ਦਿਨ ਪਹਿਲਾਂ ਤਾਰੋ ਘਮਿਆਰੀ ਘਰ -ਘਰ ਮਿੱਟੀ ਦੇ ਦੀਵੇ ਵੰਡਦੀ ਬੜੀ ਚੰਗੀ ਲਗਦੀ….ਉਹ ਦੀਵੇ ਵੰਡ ਰੋਸ਼ਨੀਆਂ ਦੇ ਤਿਉਹਾਰ ਦਾ ਹੋਕਾ ਦੇਈ ਜਾਂਦੀ! ਤਾਰੋ ਨੂੰ ਵੇਖ ਬੇਬੇ ਨੂੰ ਚਾਅ ਚੜ੍ਹ ਜਾਂਦਾ! ਜਦੋਂ ਉਹ ਵੇਹੜੇ ਵਿਚ ਭੁੰਜੇ ਬਹਿਣ ਦੀ ਕੋਸ਼ਿਸ਼ ਕਰਦੀ ਤਾਂ ਬੇਬੇ ਪੀਡ਼ੀ ‘ਤੇ ਬੈਠਾ ਕੇ Continue Reading »
ਇੱਕ ਸੂਫੀ ਕਹਾਣੀ ਤੁਹਾਡੇ ਨਾਲ ਸਾਂਝੀ ਕਰੀਏ । ਇੱਕ ਆਦਮੀ ਜੰਗਲ ਗਿਆ । ਸ਼ਿਕਾਰੀ ਸੀ । ਕਿਸੇ ਝਾੜ ਦੇ ਹੇਠਾਂ ਬੈਠਾ ਸੀ ਥੱਕਿਆ – ਟੁੱਟਿਆ, ਕੋਲ ਹੀ ਇੱਕ ਖੋਪੜੀ ਪਈ ਸੀ, ਕਿਸੇ ਆਦਮੀ ਦੀ । ਅਜਿਹਾ, ਕਦੇ – ਕਦੇ ਹੋ ਜਾਂਦਾ ਹੈ, ਕਿ ਤੁਸੀ ਵੀ ਆਪਣੇ ਗੁਸਲ਼ਖਾਨੇ ਵਿੱਚ ਆਪਣੇ ਨਾਲ Continue Reading »
ਯਾਦਾਂ ਦਾ ਸਫ਼ਰ ਆਪਣੇ ਪਿਤਾ ਦੇ ਮੁੜਕੇ ਨੂੰ ਯਾਦ ਕਰਦਿਆਂ:- ਪਿਤਾ , ਇੱਕ ਬੱਚੇ ਦੇ ਜੀਵਨ ਦੀ ਸਭ ਤੋਂ ਵੱਡੀ ਅਸੀਸ ਹੁੰਦੀ ਹੈ। ਮਾਂ ਬੱਚੇ ਨੂੰ 9 ਮਹੀਨੇ ਕੁੱਖ ਵਿੱਚ ਰੱਖਦੀ ਹੈ ਤਾਂ ਪਿਤਾ ਸਾਰੀ ਉਮਰ ਉਸ ਬੱਚੇ ਨੂੰ ਆਪਣੇ ਦਿਮਾਗ ਵਿੱਚ ਰੱਖਦਾ ਹੈ। ਮੇਰੇ ਪਾਪਾ ਨੇ ਕਦੇ ਵੀ ਮੇਰੀ Continue Reading »
ਲੇਖਕ – ਪਰਵੀਨ ਰੱਖੜਾ ਸਤਿ ਸ੍ਰੀ ਅਕਾਲ ਜੀ ਸਾਰੀਆਂ ਨੂੰ, ਇਹ ਮੇਰੀ ਜ਼ਿੰਦਗੀ ਦੀ ਪਹਿਲੀ ਕਿਤਾਬ ਹੈ। ਇਸ ਕਿਤਾਬ ਨੂੰ ਲਿਖਣ ਦਾ ਮੇਰਾ ਮਕਸਦ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ । ਇਹ ਕੁਝ ਸਵਾਲ ਹਨ ਜੋ ਕਦੇ ਕਦੇ ਮੈਂ ਆਪਣੇ ਆਪ ਨੂੰ ਪੁੱਛਦਾ । ਪਰ ਕਦੇ ਮੈਨੂੰ Continue Reading »
ਇੱਕ ਹਮਾਤੜ ਦੇ ਦੋ ਵਿਆਹ..ਦੋਵੇਂ ਨਾਲ ਹੀ ਰਹਿੰਦੀਆਂ ਸਨ..ਇੱਕ ਉਮਰੋਂ ਵੱਡੀ ਤੇ ਦੂਜੀ ਛੋਟੀ..ਜਦੋਂ ਕਦੇ ਵੱਡੀ ਦੀ ਝੋਲੀ ਵਿਚ ਸਿਰ ਰੱਖ ਸੋਂ ਜਾਂਦਾ ਤਾਂ ਉਹ ਤੇਲ ਝੱਸਣ ਬਹਾਨੇ ਕਿੰਨੇ ਸਾਰੇ “ਕਾਲੇ” ਵਾਲ ਪੁੱਟ ਦਿਆ ਕਰਦੀ..ਤਾਂ ਕੇ ਉਮਰੋਂ ਮੇਰੇ ਜਿੱਡਾ ਹੀ ਜਾਪੇ..! ਛੋਟੀ ਦਾ ਵੀ ਜਦੋਂ ਦਾਅ ਲੱਗਦਾ ਤਾਂ ਉਹ ਚਿੱਟੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
ninder
nice