ਤੀਜੀ ਰੋਟੀ
ਪਾਰਕ ਵਿਚ ਰੋਜ ਸ਼ਾਮ ਬਾਬਿਆਂ ਦੀ ਢਾਣੀ ਵਿਚ ਬੈਠਾ ਹੋਇਆ ਗੁਰਮੁਖ ਸਿੰਘ ਜਦੋਂ ਅਕਸਰ ਹੀ ਏਨੀ ਗੱਲ ਆਖ ਉੱਠਦਾ ਕੇ “ਹੇ ਸੱਚੇ-ਪਾਤਸ਼ਾਹ ਹਰੇਕ ਨੂੰ ਤੀਜੀ ਰੋਟੀ ਤੋਂ ਕਦੀ ਵਾਂਝਿਆਂ ਨਾ ਕਰੀਂ” ਤਾਂ ਚਾਰੇ ਪਾਸੇ ਹਾਸਾ ਜਿਹਾ ਪੈ ਜਾਇਆ ਕਰਦਾ..!
ਕੋਈ ਪੁੱਛਦਾ “ਕੀ ਗੱਲ ਗੁਰਮੁਖ ਸਿਆਂ ਘਰੋਂ ਸਿਰਫ ਦੋ ਹੀ ਮਿਲਦੀਆਂ ਨੇ”?
ਕੋਈ ਆਖਦਾ “ਤੀਜੀ ਖਾਣ ਸਾਡੇ ਵੱਲ ਆ ਜਾਇਆ ਕਰ”
ਕੋਈ ਸਵਾਲ ਕਰਦਾ ਇਹ ਤੀਜੀ ਰੋਟੀ ਦਾ ਚੱਕਰ ਅਖੀਰ ਹੈ ਕੀ ਏ..?
ਉਹ ਅੱਗੋਂ ਹੱਸ ਛੱਡਿਆ ਕਰਦਾ..!
ਉਸ ਦਿਨ ਵੀ ਅਜੇ ਮਹਿਫ਼ਿਲ ਜੰਮਣੀ ਸ਼ੁਰੂ ਹੀ ਹੋਈ ਸੀ ਕੇ ਹਰ ਪਾਸੇ ਸੰਨਾਟਾ ਜਿਹਾ ਛਾ ਗਿਆ..
ਮਹਿਫ਼ਿਲ ਦੀ ਸ਼ਾਨ ਨੁੱਕਰ ਵਾਲੀ ਕੋਠੀ ਵਾਲੇ ਖੰਨਾ ਸਾਬ ਓਲ੍ਡ ਏਜ ਹੋਮ ਵਿਚ ਭਰਤੀ ਹੋਣ ਜਾ ਰਹੇ ਸਨ..!
ਕਨੇਡੀਅਨ ਮੁੰਡੇ ਦਾ ਆਖਣਾ ਸੀ ਕੇ ਭਾਪਾ ਜੀ ਦੀ ਸਿਹਤ ਠੀਕ ਨਹੀਂ ਰਹਿੰਦੀ..!
ਫੇਰ ਕੁਝ ਘੜੀਆਂ ਦੀ ਸੁੰਨ-ਸਾਨ ਮਗਰੋਂ ਉਦਾਸ ਬੈਠੇ ਖੰਨਾ ਸਾਬ ਨੂੰ ਕਲਾਵੇ ਵਿਚ ਲੈਂਦੇ ਹੋਏ ਗੁਰਮੁਖ ਸਿੰਘ ਨੇ ਆਖਣਾ ਸ਼ੁਰੂ ਕੀਤਾ..ਆਜੋ ਦੋਸਤੋ ਅੱਜ ਤੁਹਾਨੂੰ ਆਪਣੀ “ਤੀਜੀ ਰੋਟੀ” ਦਾ ਰਾਜ ਦੱਸਦਾ ਹਾਂ..
“ਪਹਿਲੀ ਰੋਟੀ ਉਹ ਜਿਹੜੀ ਜੰਮਣ ਵਾਲੀ ਜਵਾਕ ਨੂੰ ਆਪਣੀ ਬੁੱਕਲ ਵਿਚ ਬਿਠਾ ਕੇ ਖਵਾਇਆ ਕਰਦੀ ਏ..ਉਸ ਨਾਲ ਢਿਡ੍ਹ ਤਾਂ ਭਰ ਜਾਂਦਾ ਪਰ ਜੀ ਕਰਦਾ ਕੇ...
...
ਅਜੇ ਹੋਰ ਖਾਈ ਜਾਈਏ..”
“ਦੂਜੀ ਉਹ ਜਿਹੜੀ ਨਾਲਦੀ ਵੱਲੋਂ ਵੇਲੇ ਹੋਏ ਪੇੜੇ ਨਾਲ ਬਣਾਈ ਜਾਂਦੀ ਏ..ਜਿਸ ਵਿੱਚ ਅੰਤਾਂ ਦਾ ਪਿਆਰ ਅਤੇ ਆਪਣਾ ਪਣ ਭਰਿਆ ਹੁੰਦਾ ਏ ਤੇ ਜਿਸ ਵਿਚੋਂ ਨਿੱਕਲੇ ਮੁੱਹਬਤ ਦੇ ਝਰਨੇ ਨਾਲ ਅਕਸਰ ਹੀ ਅੱਖਾਂ ਬੰਦ ਹੋ ਜਾਇਆ ਕਰਦੀਆਂ..”
“ਤੀਜੀ ਉਹ ਜਿਹੜੀ ਨੂੰਹ ਦੇ ਰੂਪ ਵਿਚ ਘਰੇ ਲਿਆਂਧੀ ਧੀ ਦੇ ਹੱਥਾਂ ਦੀ ਪੱਕੀ ਹੁੰਦੀ ਏ..ਜਿਸ ਵਿਚ ਸਵਾਦ ਵੀ ਹੁੰਦਾ..ਤਸੱਲੀ ਅਤੇ ਸਿਦਕ ਵੀ ਝਲਕਦਾ ਏ ਤੇ ਜਿਹੜੀ ਬੁਢਾਪੇ ਨੂੰ ਠੰਡੀ ਹਵਾ ਦੇ ਬੁੱਲੇ ਨਾਲ ਹਮੇਸ਼ਾਂ ਹੀ ਸ਼ਰਸ਼ਾਰ ਕਰ ਦਿਆ ਕਰਦੀ ਏ..”
ਤੇ ਚੋਥੀ ਉਹ ਹੁੰਦੀ ਜਿਹੜੀ ਤਨਖਾਹ ਤੇ ਰੱਖੀ ਨੌਕਰਾਣੀ ਵੱਲੋਂ ਕਾਹਲੀ ਕਾਹਲੀ ਗੁੰਨੇ ਹੋਏ ਕੱਚੇ-ਪੱਕੇ ਆਟੇ ਦੀ ਬਣਾਈ ਹੋਈ ਹੁੰਦੀ ਏ..ਜਿਸ ਵਿਚ ਨਾ ਤੇ ਸਵਾਦ ਹੀ ਹੁੰਦਾ ਤੇ ਨਾ ਹੀ ਸਿਦਕ..ਇਹ ਐਸੀ ਰੋਟੀ ਹੁੰਦੀ ਏ ਜਿਸਨੂੰ ਖਾਂਦਿਆਂ ਤੀਜੇ ਥਾਂ ਵਾਲੀ ਬੜੀ ਹੀ ਚੇਤੇ ਆਉਂਦੀ ਏ”
ਏਨੀ ਗੱਲ ਸੁਣਦਿਆਂ ਹੀ ਸਾਰਿਆਂ ਦੇ ਹੱਥ ਆਪਣੇ ਆਪ ਹੀ “ਤੀਜੀ ਰੋਟੀ” ਦੀ ਅਰਦਾਸ ਵਿਚ ਜੁੜ ਗਏ..!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਸੀਰਤ ਦੋ ਭਰਾਵਾਂ ਦੀ ਇਕੱਲੀ ਭੈਣ ਹੈ। ਗੁਰਮੁਖ ਸਿੰਘ ਤੇ ਹਰਨਾਮ ਕੋਰ ਨੇ ਬਹੁਤ ਹੀ ਲਾਡਾ ਤੇ ਚਾਵਾਂ ਨਾਲ ਪਾਲਿਆ ਸੀਰਤ ਨੂੰ। ਦੋਵੇਂ ਵੱਡੇ ਵੀਰ ਹਰਮਨ ਤੇ ਮਨਵੀਰ ਵੀ ਬਹੁਤ ਪਿਆਰ ਕਰਦੇ ਆਪਣੀ ਭੈਣ ਨੂੰ। ਜੋ ਕੁਝ ਮੰਗਣਾ, ਪਹਿਲੇ ਬੋਲ ਹੀ ਹਾਜਰ ਹੋ ਜਾਂਦਾ ਸੀ।ਨਿੱਕੀ ਜੀ ਜਦੋ ਸਾਰੇ ਘਰ ਵਿੱਚ Continue Reading »
ਜਦੋਂ ਆਪਣਾ ਫੈਸਲਾ ਸੁਣਾਇਆਂ ਤਾਂ ਜਿਆਦਾਤਰ ਸਾਕ ਸਬੰਦੀਆਂ ਅਤੇ ਦੋਸਤਾਂ ਮਿੱਤਰਾਂ ਬੜਾ ਮੌਜੂ ਬਣਾਇਆ ਆਖਣ ਲੱਗੇ ਹਰਦੀਪ ਸਿਹਾਂ ਸ਼ਹਿਰ ਕਿੰਨੇ ਸਾਰੇ ਸੋਹਣੇ ਸੋਹਣੇ ਹਾਲ ਅਤੇ ਮੈਰਿਜ ਪੈਲੇਸ.. ਆਹ ਪੁੱਤ ਦੇ ਵਿਆਹ ਵਾਲਾ ਕਾਰਜ ਪਿੰਡ ਵਿਚ ਕਰਨ ਵਾਲਾ ਤੇਰਾ ਫੈਸਲਾ ਸਾਡੀੇ ਸਮਝ ਵਿਚ ਤਾਂ ਬਿਲਕੁਲ ਵੀ ਨੀ ਆਇਆ.. ਸੌ ਮੀਂਹ ਕਣੀ Continue Reading »
ਕੱਬਾ (ਪਾਤਰ) ਸ਼ਹਿਰ ਤੋਂ ਘਰ ਆ ਰਿਹਾ ਸੀ , ਐਨ ਪਿੰਡ ਦੀ ਜੂਹ ਚ ਪੁੱਜਦਿਆਂ ਤਿੰਨ ਚਾਰ ਬਦਮਾਸ਼ਾ ਨੇ ਓਸਨੂੰ ਘੇਰ ਲਿਆ ਤੇ ਕਿਹਾ , ਜੇ ਜਾਨ ਪਿਆਰੀ ਹੈ ਤਾਂ ਜੋ ਵੀ ਹੈ ਜੇਬ ਵਿੱਚ ਸੱਭ ਸਾਡੇ ਹਵਾਲੇ ਕਰਦੇ , ਅਸੀ ਤੈਨੂੰ ਕੁਝ ਨਹੀਂ ਆਖਾਂਗੇ , ਪਰ ਕੱਬੇ ਨੇ ਆਪਣੇ Continue Reading »
ਨਵੇਂ ਸ਼ਹਿਰ ਸ਼ਿਫਟ ਹੋਣ ਮਗਰੋਂ ਸਭ ਤੋਂ ਵੱਧ ਫਿਕਰ ਨਿੱਕੀ ਧੀ ਦਾ ਹੀ ਸੀ..ਬੜੀ ਅਜੀਬ ਆਦਤ ਹੋਇਆ ਕਰਦੀ ਸੀ ਉਸ ਦੀ..ਕਿਸੇ ਓਪਰੇ ਨੂੰ ਵੇਖਦਿਆਂ ਸਾਰ ਹੀ ਉੱਚੀ-ਉੱਚੀ ਰੋਣ ਲੱਗ ਪੈਂਦੀ..ਹਰ ਵੇਲੇ ਇਹੋ ਚਿੰਤਾ..ਜਦੋਂ ਦੋਵੇਂ ਚਲੇ ਜਾਇਆ ਕਰਾਂਗੇ ਤਾਂ ਇਸਨੂੰ ਕਿਸ ਕੋਲ ਛੱਡਾਂਗੇ..! ਅਖੀਰ ਨੈਣੀ ਵਾਸਤੇ ਇਸ਼ਤਿਹਾਰ ਦੇ ਦਿੱਤਾ..ਕਿੰਨੀਆਂ ਦੱਸਾਂ ਪਈਆਂ..ਬੜੇ Continue Reading »
ਪੂਰਾਣੀ ਗੱਲ ਏ.. ਬਟਾਲੇ ਕਰਫਿਊ ਲੱਗਾ ਹੋਇਆ ਸੀ.. ਮੈਂ ਤੇ ਪਿਤਾ ਜੀ ਬਾਹਰ ਪੈਲੀਆਂ ਵਿਚ ਡੰਗਰਾਂ ਜੋਗੇ ਪੱਠੇ ਵੱਡ ਰਹੇ ਸਾਂ.. ਇੱਕ ਹਿੰਦੂ ਵੀਰ ਕੋਲ ਆਇਆ..ਕੁੱਛੜ ਪਿਆਰੀ ਜਿਹੀ ਕੁੜੀ ਚੁੱਕੀ ਹੋਈ ਸੀ..! ਆਖਣ ਲੱਗਾ ਸਰਦਾਰ ਜੀ ਨਿਆਣਿਆਂ ਜੋਗਾ ਗੋਕਾ ਦੁੱਧ ਚਾਹੀਦਾ..ਕਿਸੇ ਆਖਿਆ ਕੇ ਉਹ ਦੂਰ ਜਿਹੜੇ ਸਰਦਾਰ ਹੂਰੀ ਪੱਠੇ ਵੱਢ Continue Reading »
ਬੀਜੀ ਨੂੰ ਸੋਨੇ ਨਾਲ ਅਤੇ ਭੈਣ ਜੀ ਨੂੰ ਆਪਣੇ ਕਮਰੇ ਨਾਲ ਬਹੁਤ ਪਿਆਰ ਸੀ.. ਬੀਜੀ ਨੇ ਕਿਧਰੇ ਜਾਣਾ ਹੁੰਦਾ ਤਾਂ ਗਹਿਣਿਆਂ ਵਾਲੀ ਪੋਟਲੀ ਹਮੇਸ਼ਾਂ ਆਪਣੇ ਨਾਲ ਹੀ ਰਖਿਆ ਕਰਦੀ.. ਭੈਣ ਜੀ ਵੀ ਜਦੋਂ ਕਾਲਜ ਵੱਲੋਂ ਕੈਂਪ ਤੇ ਜਾਂਦੀ ਤੇ ਆਪਣੇ ਕਮਰੇ ਨੂੰ ਜਿੰਦਾ ਮਾਰ ਜਾਇਆ ਕਰਦੀ..ਮੈਨੂੰ ਫਰੋਲਾ-ਫਰੋਲੀ ਦੀ ਆਦਤ..ਮੈਂ ਲੁਕਾਈ Continue Reading »
ਸੰਨ ਉੱਨੀ ਸੌ ਪਚਾਸੀ.. ਲੈਕਚਰਾਰ ਲੱਗਣ ਮਗਰੋਂ ਰਿਸ਼ਤਿਆਂ ਦਾ ਜਿਵੇਂ ਹੜ ਆ ਗਿਆ ਹੋਵੇ.. ਰਸੋਈ..ਗੇਟ ਦੇ ਬਿਲਕੁਲ ਸਾਹਮਣੇ ਹੋਣ ਕਰਕੇ ਹਰ ਅੰਦਰ ਲੰਘ ਆਏ ਨੂੰ ਅੰਦਰੋਂ ਵੇਖ ਲਿਆ ਕਰਦੀ.. ਫੇਰ ਹਰੇਕ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਨਾਂਹ ਕਰ ਦੇਣੀ ਮੇਰੀ ਆਦਤ ਜਿਹੀ ਬਣ ਗਈ ਸੀ..ਮਗਰੋਂ ਦਾਦੀ ਦੀਆਂ ਗੱਲਾਂ Continue Reading »
ਮਾਪਿਆਂ ਦੀ ਲਾਡਾਂ ਨਾਲ ਪਾਲੀ ਪ੍ਰੀਤ ਸਰਵ ਗੁਣ ਸੰਪੰਨ ਸੀ। ਹਰ ਪਲ ਹੱਸੂੰ-ਹੱਸੂੰ ਕਰਦੀ ਰਹਿੰਦੀ ਤੇ ਹਰ ਕਿਸੇ ਨਾਲ ਪਿਆਰ ਨਾਲ ਪੇਸ਼ ਆਉਂਦੀ। ਪੜਾਈ ਵਿੱਚ ਵੀ ਹਮੇਸ਼ਾ ਅੱਵਲ ਹੀ ਰਹਿੰਦੀ ਸੀ। ਸਾਰੇ ਸਕੂਲ ਨੂੰ ਉਸ ਉੱਤੇ ਮਾਣ ਸੀ। ਹੋਵੇ ਵੀ ਕਿਉਂ ਨਾ, ਕਿਉਂਕਿ ਉਸਨੇ ਹਰ ਖੇਤਰ ਵਿੱਚ ਸਕੂਲ ਦਾ ਨਾਂ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)