ਟੈਲੀਫੋਨ
ਜੀ ਹਾਂ ਮੈਂ ਟੈਲੀਫੋਨ ਹਾਂ ਲੈਂਡਲਾਈਨ ਜਿਵੇਂ ਕਿ ਟੈਲੀਫੋਨ ਐਕਸਚੇਂਜ ਰਾਹੀਂ ਖੰਬਿਆਂ ਤੇ ਤਾਰਾਂ ਦਾ ਜਾਲ ਵਿਛਾ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਤੇ ਫੇਰ ਮੈਨੂੰ ਘਰਾਂ ਵਿੱਚ ਪਹੁੰਚਾਇਆ ਤੇ ਫੇਰ ਲੋਕਾਂ ਨੇ ਬੜੇ ਚਾਅ ਨਾਲ ਕਰੋਸ਼ੀਏ ਨਾਲ ਬਣੇ ਰੁਮਾਲਾਂ ਤੇ ਜਾਂ ਹੋਰ ਸਜਾਵਟੀ ਕਾਗਜਾਂ ਤ ਮੈਨੂੰ ਬੜੇ ਪਿਆਰ ਨਾਲ ਪੂਰੀ ਇੱਜਤ ਬਖਸ਼ਦਿਆਂ ਟੇਬਲਾਂ ਜਾਂ ਖੁੱਲੀ ਅਲਮਾਰੀ ਖਾਨਿਆਂ ਵਿੱਚ ਸਜਾ ਕੇ ਰੱਖਿਆ ਤੇ ਹਰ ਕੋਈ ਆਨੇ ਬਹਾਨੇ ਮੇਰੇ ਨੇੜੇ ਹੀ ਚਕਰ ਕੱਢਦੇ ਰਹਿੰਦੇ ਕਈ ਸਾਲ ਮੈਂ ਖਾਸਮਖਾਸ ਘਰਾਂ ਦੀ ਸ਼ੋਭਾ ਬਣਿਆ ਫੇਰ ਹੋਲੀ ਹੋਲੀ ਮੈਂ ਮਿਡਲ ਕਲਾਸ ਘਰਾਂ ਦਾ ਖਾਸ ਮਹਿਮਾਨ ਬਣਿਆ ਕੁਝ ਸਾਲ ਹੋਰ ਬੀਤਣ ਤੋਂ ਬਾਅਦ ਮੈਂ ਤਕਰੀਬਨ ਹਰ ਘਰ ਦਾ ਸ਼ਿੰਗਾਰ ਬਣਿਆ ਫੇਰ ਮੇਰੇ ਛੋਟੇ ਭਰਾ ਮੋਬਾਇਲ ਫੋਨ ਦਾ ਜਨਮ ਹੋਇਆ ਜਿਸਤੇ ਕਿਸੇ ਤਾਰ ਜਾਂ ਖੰਬੇ ਦੀ ਲੋੜ ਨਹੀ ਸੀ ਨਾ ਹੀ ਘਰ ਵਿੱਚ ਕਿਸੇ ਤਰਾਂ ਦੀ ਤਾਰ ਦੀ ਲੋੜ ਸੀ ਸਮੇਂ ਅਨੁਸਾਰ ਜਿਵੇਂ ਛੋਟੇ ਬੱਚੇ ਦੇ ਜਨਮ ਤੋਂ ਬਾਅਦ ਵਡੇ ਦੀ ਵੁਕਤ ਜਾਂ ਕਹੋ ਪਿਆਰ ਘਟ ਜਾਂਦਾ ਏ ਇਵੇਂ ਹੀ ਮੇਰੇ ਨਾਲ ਹੋਇਆ ਹਰ ਕੋਈ ਜਿਵੇਂ ਛੋਟੇ ਬੱਚੇ ਨੂੰ ਕੁੱਛੜ ਚੁੱਕਦਾ ਹੈ ਮੇਰੇ ਛੋਟੇ ਭਰਾ ਮੋਬਾਇਲ ਨੂੰ ਬੜੇ ਫਖਰ ਨਾਲ ਜੇਬ ਜਾਂ ਹੱਥ ਵਿੱਚ ਲੈ ਕੇ ਚੱਲਣ ਲੱਗਿਆ ਮੈਨੂੰ ਮੇਰੇ ਛੋਟੇ ਭਾਈ ਮੋਬਾਇਲ ਨਾਲ ਈਰਖਾ ਹੋਣ ਲੱਗੀ ਇਸ ਤੋਂ ਬਾਅਦ ਤੀਜੇ ਭਰਾ ਸਮਾਰਟ ਫੋਨ ਦਾ ਜਨਮ ਹੋਇਆ ਜਿਸ ਨਾਲ ਮੇਰੀ ਅਤੇ ਛੋਟੇ ਭਾਈ ਮੋਬਾਇਲ ਦੀ ਪੁੱਛਗਿੱਛ ਘੱਟ ਹੋ ਗਈ ਹਰ ਕੋਈ ਸਮਾਰਟ ਫੋਨ ਨੂੰ ਕੁੱਛੜ ਚੁੱਕਣ ਜਾਂ ਦਿਖਾਵੋ ਵਾਸਤੇ ਹੱਥ ਵਿੱਚ ਚੁੱਕਣਾ ਆਪਣੀ ਸ਼ਾਨ ਸਮਝਣ ਲੱਗ ਪਿਆ ਉਸ ਤੋਂ ਬਾਅਦ ਕਈ ਤਾਏ ਚਾਚੇ ਦੇ ਪੁੱਤਰ ਜਿਵੇ ਲੈਪਟਾਪ ਅਤੇ ਟੈਬ ਤੇ ਪਤਾ ਨਹੀ ਕੀ ਕੁਝ ਆਮ ਹੋ ਗਿਆ ਤੇ ਮੈਨੂੰ ਯਾਨੀ ਲੈਂਡਲਾਈਨ ਫੋਨ ਨੂੰ ਲੱਗਭਗ ਵਿਸਾਰ ਦਿੱਤਾ ਜਦੋਂ ਕਿ ਮੈਂ ਪਰਿਵਾਰਵਾਦ ਦਾ ਹਾਮੀ ਸੀ ਮੈਂ ਇੱਕ ਸਾਂਝੇ ਚੁੱਲੇ ਵਾਂਗੂ ਪਰਿਵਾਰ ਦੀ ਨੁਮਾਇੰਦਗੀ ਕਰਦਾ ਸੀ ਮੈਂ ਪਰਿਵਾਰ ਦੇ ਏਕੇ ਦਾ ਪ੍ਰਤੀਕ ਸੀ ਮੇਰਾ ਇੱਕ ਘਰ ਹੁੰਦਾ ਸੀ ਪਰ ਮੇਰੇ ਛੋਟੇ ਭਰਾਵਾਂ ਮੋਬਾਇਲ ਫੋਨ ਅਤੇ ਸਮਾਰਟ ਫੋਨ ਨੇ ਪਰਿਵਾਰ ਨੂੰ ਖੇਰੂੰ ਖੇਰੂੰ ਕਰ ਦਿੱਤਾ ਹੁਣ ਮੇਰੇ ਸਾਂਝੇ ਪਰਿਵਾਰ ਦੀ ਧਾਰਨਾ ਨੂੰ ਖਤਮ ਕਰਕੇ ਛੋਟੇ ਭਰਾ ਹਰ ਜੇਬ ਦਾ ਸ਼ਿੰਗਾਰ ਬਣ ਗਏ ਘਰ ਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ