ਸੁਖਵਿੰਦਰ ਕੌਰ ਸੁਭਾਅ ਦੀ ਮਿੱਠੀ ਪਰ ਅੰਦਰੋਂ ਖੋਟੀ ਕਿਸਮ ਦੀ ਔਰਤ ਸੀ। ਸਾਂਝੇ ਪਰਿਵਾਰ ਤੇ ਉਸਦੀ ਤੜੀ ਚੱਲਦੀ ਸੀ। ਪੁਰਾਣੇ ਸਮਿਆਂ ਦੀ ਬੀ:ਏ: ਪਾਸ ਹੋਣ ਕਰਕੇ ਸਭ ਨੂੰ ਟਿੱਚ ਜਾਣਦੀ ਸੀ। ਉਹਦੇ ਘਰ ਵਾਲਾ ਤੇ ਜੇਠ ਟੱਬਰ ਦੀ ਇੱਜ਼ਤ-ਵੁੱਕਤ ਦੇ ਮੱਦੇਨਜ਼ਰ ਉਹਨੂੰ ਅਣਗੌਲਿਆਂ ਕਰ ਛੱਡਦੇ। ਸੱਸ-ਸਹਰੇ ਦੇ ਗੁਜ਼ਰਨ ਤੋਂ ਬਾਅਦ ਉਹਦੀਆਂ ਵਧੀਕੀਆਂ ਸਹਿਣ ਨੂੰ ਰਹਿ ਗਈ ਸੀ ਤਾਂ ਬੱਸ….
ਉਹਦੀ ਜੇਠਾਣੀ। ਸਮਾਂ ਲੰਘਦਾ ਗਿਆ….ਬੱਚੇ ਵੀ ਜਵਾਨ ਹੋ ਗਏ ਸਨ। ਜੇਠ ਦੇ ਵੱਡੇ ਮੁੰਡੇ ਦਾ ਵਿਆਹ ਇੱਕ ਸੁਘੜ ਸਿਆਣੀ ਕੁੜੀ ਨਾਲ ਹੋ ਗਿਆ । ਪੜੀ ਲਿਖੀ ਹੋਣ ਦੇ ਬਾਵਜੂਦ ਆਉਂਦੀ ਨੇ ਈ ਘਰ ਦਾ ਸਾਰਾ ਕੰਮ ਸੰਭਾਲ ਲਿਆ ਸੀ ਪਰ ਉਹਨੂੰ ਵੀ ਨੱਕ ਹੇਠ ਨਾ ਲਿਆਉਂਦੀ
“ਲੈ ਕੇਰਾਂ ਦਾ ਕੰਮ ਕਰਕੇ ਚੁਬਾਰੇ ਚੜਕੇ ਪੈ ਜਾਂਦੀ ਐ, ਜੇ ਕੋਈ ਭਲਾ ਹੇਠਾਂ ਚਾਹ ਪਾਣੀ ਆਲਾ ਆ ਜਾਏ ਫੇਰ”?
“ਉੱਠਣ ਸਾਰ ਈ ਕੱਪੜੇ ਧੋਣ ਲੱਗ ਜਾਂਦੀ ਐ ਆਏਂ ਨੀ ਵੀ ਚੁੱਲੇ ਕਨੀਂ ਦੇਖ ਲਾਂ” ਸਾਰਾ ਦਿਨ ਨਿੱਕੀਆਂ ਨਿੱਕੀਆਂ ਗੱਲਾਂ ਤੇ ਭਸੂੜੀ ਪਾਈਂ ਰੱਖਦੀ।
ਜੇ ਅੱਗਿਓਂ ਉਹ ਕਿਸੇ ਗੱਲ ਦਾ ਜਵਾਬ ਦੇ ਦਿੰਦੀ ਤਾਂ ਘਰ ਚ ਉਹ ਮਹਾਂਭਾਰਤ ਛਿੜਦਾ…..ਰਹੇ ਰੱਬ ਦਾ ਨਾਂ।
ਉਹਦੀ ਸੱਸ ਵੀ ਓਹਲਿਓ- ਚੋਰੀ ਓਸੇ ਨੂੰ ਚੁੱਪ ਰਹਿਣ ਨੂੰ ਕਹਿੰਦੀ। ਦੋਵੇਂ ਸੱਸ-ਨੂੰਹਾਂ ਕਿਸੇ ਤਰਾਂ ਸਮਾਂ ਲੰਘਾ ਰਹੀਆਂ ਸਨ।
ਹੁਣ ਉਹਦੇ ਆਪਣੇ ਮੁੰਡੇ ਦਾ ਰਿਸ਼ਤਾ ਵੀ ਪੱਕਾ ਹੋ ਗਿਆ ਸੀ। ਠੋਕ ਵਜਾਕੇ, ਚੰਗੀ ਤਰਾਂ ਦੇਖ ਪਰਖ ਕੇ ਰਿਸ਼ਤਾ ਲਿਆ ਸੀ ਉਹਨੇ…..” ਕੋਈ ਚੰਗੇ ਘਰ ਦੀ ਧੀ ਆ ਜਾਏ, ਜਿਹੜੀ ਮੇਰੀ ਸੇਵਾ ਕਰੇ, ਮੇਰੇ ਤਾਂ ਗੋਡੇ ਪਹਿਲਾਂ ਈ ਦੁਖਦੇ ਨੇ” ਆਢਣਾਂ- ਗੁਆਢਣਾਂ ਨੂੰ ਆਖਦੀ, ਉਹਦੀ ਕਰਤੂਤ ਤੋਂ ਸਭ ਵਾਕਿਫ ਸਨ ਪਰ ਮੂੰਹ ਤੇ ਸਭ ਹਾਂ ਚ ਹਾਂ ਮਿਲਾ ਦਿੰਦੀਆਂ ।
ਵਿਆਹ ਹੋਇਆ, ਨੂੰਹ ਆ ਗਈ। ਮਹੀਨਾ- ਵੀਹ ਦਿਨ ਤਾਂ ਲਾਡਾਂ ਸ਼ਗਨਾਂ ਚ ਈ ਲੰਘ ਗਏ। ਉਸਤੋਂ ਬਾਅਦ ਵੀ ਤੋਰਾ ਫੇਰਾ ਕਦੇ ਕਿਤੇ ਕਿਤੇ…..ਉਸਤੋਂ ਬਾਅਦ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ