ਮਨ ਕਿਸੇ ਗੱਲੋਂ ਦੁਖੀ ਸੀ..ਸੋਚਿਆ ਦਰਬਾਰ ਸਾਹਿਬ ਮੱਥਾ ਟੇਕ ਆਵਾਂ..!
ਵਾਪਿਸ ਪਰਤਦੇ ਹੋਏ ਕੀ ਵੇਖਿਆ..ਸਿਰ ਤੇ ਇੱਕ ਭਾਰੀ ਜਿਹੀ ਪੰਡ ਰੱਖੀ ਉਹ ਧਰਮ ਸਿੰਘ ਮਾਰਕੀਟ ਨਾਲ ਨਾਲ ਤੁਰੀ ਜਾ ਰਹੀ ਸੀ..!
ਚੰਗੇ ਘਰੋਂ ਲੱਗਦੀ ਵੱਲ ਵੇਖ ਮਨ ਹੀ ਮਨ ਸੋਚਿਆ ਕੇ ਐਸੀ ਵੀ ਕਾਹਦੀ ਕੰਜੂਸੀ..ਰਿਕਸ਼ਾ ਹੀ ਕਰ ਲੈਂਦੀ!
ਏਨੇ ਨੂੰ ਰਸ਼ ਘਟ ਗਿਆ ਤੇ ਗੱਡੀਆਂ ਤੁਰ ਪਈਆਂ..ਪਰ ਪਤਾ ਨੀ ਕਿਓਂ ਮੈਥੋਂ ਅੱਗੇ ਨਾ ਤੁਰਿਆ ਗਿਆ..ਇੰਝ ਲੱਗੇ ਵਖਤਾਂ ਮਾਰੇ ਕਿਸੇ ਮਨ ਵਿਚੋਂ ਨਿਕਲੀ ਇੱਕ ਵੇਦਨਾ ਨੇ ਰਾਹ ਜਿਹਾ ਡੱਕ ਲਿਆ ਹੋਵੇ!
ਉਸਦੇ ਅੱਗੇ ਬ੍ਰੇਕ ਮਾਰ ਲਈ ਤੇ ਪੁੱਛਿਆ ਕਿਥੇ ਜਾਣਾ?
ਆਖਣ ਲੱਗੀ ਜੀ ਬੱਸ ਅੱਡੇ..ਆਖਿਆ ਮੇਰੇ ਮਗਰ ਬੈਠ ਜਾ ਲਾਹ ਦਿੰਨੀ ਹਾਂ..!
ਉਸਨੇ ਭਾਰੀ ਜਿਹੀ ਗਠੜੀ ਮੇਰੇ ਪੈਰਾਂ ਵਿਚ ਟਿਕਾ ਦਿੱਤੀ ਅਤੇ ਦੂਸਰੀ ਆਪਣੇ ਕਲਾਵੇ ਵਿਚ ਲੈ ਕੇ ਮਗਰ ਬੈਠ ਗਈ..!
ਕੁਝ ਪਲਾਂ ਦੀ ਚੁੱਪ ਮਗਰੋਂ ਪੁੱਛ ਲਿਆ ਕਿਹੜੇ ਸ਼ਹਿਰ ਜਾਣਾ..?
ਅੱਗਿਓਂ ਹੱਸ ਪਈ ਆਖਣ ਲੱਗੀ ਸੁਲਤਾਨਪੁਰ ਲੋਧੀ..ਓਹੀ ਸੁਲਤਾਨ ਪੁਰ ਜਿੱਥੇ ਮੋਦੀ ਖਾਨੇ ਬੈਠਾ ਬਾਬਾ ਨਾਨਕ ਕਿਸੇ ਵੇਲੇ ਤੇਰਾ ਤੇਰਾ ਆਖ ਸਭ ਕੁਝ ਲੋੜਵੰਦਾਂ ਦੀ ਝੋਲੀ ਵਿਚ ਪਾਈ ਜਾਇਆ ਕਰਦਾ ਸੀ..!
ਬਾਬੇ ਨਾਨਕ ਦਾ ਜਿਕਰ ਆਉਂਦਿਆਂ ਹੀ ਮੈਂ ਅਜੀਬ ਜਿਹੇ ਰੂਹਾਨੀ ਸੁਕੂਨ ਨਾਲ ਭਰ ਜਿਹੀ ਗਈ..!
ਉਸਦੀ ਅਗਲੀ ਕਹਾਣੀ ਕੁਝ ਇੰਝ ਦੀ ਸੀ..ਉੰਨੀਆਂ ਸਾਲਾਂ ਦੀ ਨਿੱਕੀ ਉਮਰੇ ਵਿਆਹੀ ਗਈ ਉਹ ਬਾਈਆਂ ਤੱਕ ਅੱਪੜਦੀ-ਅੱਪੜਦੀ ਦੋ ਬੱਚਿਆਂ ਦੀ ਮਾਂ ਵੀ ਬਣ ਗਈ..!
ਪਿਛਲੇ ਸਾਲ ਪਹਿਲੋਂ ਘਰਵਾਲਾ ਦਿਲ ਦੇ ਦੌਰੇ ਨਾਲ ਚੱਲ ਵੱਸਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ