ਤੇਰੀ ਮੇਰੀ ਕਹਾਣੀ
(ਤੇਰੀ ਮੇਰੀ ਕਹਾਣੀ)
ਅੱਖੀਆਂ ਤੇ ਚਸ਼ਮਾ ਓਦੇ…
ਠੋਡੀ ਤੇ ਹੈ ਤਿਲ ਕਾਲਾ…
ਉੱਚਾ – ਲੰਮਾ ਕੱਦ ਗੌਰੀ ਦਾ…
ਕਰਦਾ ਏ ਜਾਦੂ ਕਾਲਾ…
ਬੇਬੇ – ਉਠ ਦਿਲਜਾਨ ਹੋਰ ਕਿੰਨੀ ਕੂ ਦੇਰ ਸੋਣਾ ਪੁੱਤ।
ਦਿਲਜਾਨ – ਹਮ…. ਹਾਂਜੀ ਬੇਬੇ..ਏਨਾਂ ਚੰਗਾ ਸੁਫਨਾ ਆ ਰਿਹਾ ਸੀ।
ਬੇਬੇ – ਉਠ ਪੁੱਤ ਅੱਜ ਆਪਾਂ ਡਾ: ਨੂੰ ਦਿਖਾਉਣ ਜਾਣਾ ਤੈਨੂੰ ਪਤਾ ਤੇ ਹੈ ਅੱਜ ਮੇਰੀ ਅੱਖ ਦਾ ਓਪਰੇਟ ਹੈ… ਉਠ ਮੇਰਾ ਸ਼ੇਰ ਪੁੱਤ।
ਦਿਲਜਾਨ – ਉਠ ਜਾਨਾ ਬੇਬੇ.. ਹਾਅਅਅਅ…. ਚੱਲ ਯਾਰ ਉਠ ਹੁਣ ਨਹੀਂ ਤਾਂ ” ਬੇਬੇ ਨੇ ਜਾਨ ਖਾ ਲੈਣੀ।”
ਬੇਬੇ – ਕਿ ਕਿਹਾ….?
ਦਿਲਜਾਨ – (ਹੱਸਦਾ ਹੋਇਆ) ਕੁਝ ਨਹੀਂ ਮੇਰੀ ਮਾਂ.. ਚੱਲੋ ਤੁਸੀਂ ਤਿਆਰ ਹੋਜਾਓ ਤੇ ਮੈਂ ਵੀ ਨਹਾ ਲਵਾਂ ।
ਬੇਬੇ ਤੁਸੀਂ ਕਾਰਡ ਕਿੱਥੇ ਰੱਖਿਆ ਹੈ। ਈ, ਸੀ, ਐਚ, ਐਸ, (echs) ਦਾ ਮੈਂਨੂੰ ਲੱਭ ਨਹੀਂ ਰਿਹਾ ਹੈ।
ਬੇਬੇ – ਪੁੱਤ ਅਲਮਾਰੀ ਵਿਚ ਵੇਖ ਓਥੇ ਹੋਣਾ ਹੋਰ ਕਿੱਥੇ ਜਾਣਾ।
ਦਿਲਜਾਨ – ਮਿਲ ਗਿਆ ਬੇਬੇ ਆਹ ਲਓ ਤੁਸੀਂ ਆਪਣੇ ਪਰਸ ਵਿਚ ਪਾ ਲਓ।
ਬੇਬੇ – ਲਿਆ ਪੁੱਤ ਫੜਾ ਦੇ ਕਾਰਡ, ਏਦੇ ਤੇ ਹੀ ਮੇਰਾ ਇਲਾਜ਼ ਹੁੰਦਾ ਹੈ। ਨਹੀਂ ਤੇ ਏਨੇ ਪੈਸੇ ਲੱਗਦੇ ਕਿ ਦਸਾਂ।
ਦਿਲਜਾਨ – ਚੱਲ ਚੰਗੀ ਗੱਲ ਬੇਬੇ ਕੋਈ ਚੰਗੇ ਕਰਮ ਕੀਤੇ ਹੋਣੇ ਜੋ ਪਾਪਾ ਜੀ (ਫੌਜੀ ਸਾਬ) ਮਿਲੇ ਤੁਹਾਨੂੰ।
ਬੇਬੇ – ਤੇ ਹੋਰ ਕੀ ਪੁੱਤ… ਸਹੀ ਕਿਹਾ ਤੂੰ।
(ecsh) ਕਾਰਡ ਆਰਮੀ ਦਾ ਇਕ ਐਸਾ ਕਾਰਡ ਸੀ। ਜਿਸ ਤੋਂ ਮੇਰੀ ਪਿਆਰੀ ਬੇਬੇ ਜੀ ਦੇ ਇਲਜ਼ ਦਾ ਸਾਰਾ ਖਰਚਾ (echs) ਕਰਦਾ ਸੀ। ਬਹੁਤ ਵੱਡੀ ਸਹੂਲਤ ਸੀ। ਐਕਸ, ਸਰਵਿਸ, ਮੈਨਾਂ ਲਈ।
ਦਿਲਜਾਨ – ਓ, ਮਈ, ਗਾਡ, ਏ ਵੀ ਅੱਜ ਹੀ ਹੋਣਾ ਸੀ।
ਬੇਬੇ – ਕਿ ਹੋਇਆ ਦਿਲਜਾਨ….?
ਦਿਲਜਾਨ – ਕੁਝ ਨਹੀਂ ਬੇਬੇ ਗੱਡੀ ਦਾ ਟਾਇਰ ਪੈਂਚਰ ਹੋਇਆ ਪਿਆ ਹੈ। ਮੈਂਨੂੰ ਭੁਲ ਗਇਆ ਸੀ ਲਗਵਾਨਾ ।
ਬੇਬੇ – ਚਲ ਕੋਈ ਨਾ ਫੇਰ ਬਾਇਕ ਤੇ ਚਲੇ ਜਾਂਦੇ ਆਂ …।
ਦਿਲਜਾਨ – ਉਹ ਨਹੀਂ ਬੇਬੇ ਤੁਹਾਡਾ ਸ਼ਰੀਰ ਬਜ਼ੁਰਗ ਤੇ ਭਰਾ ਹੈ। ਐਂਵੇਂ ਕੀਤੇ ਡਿੱਗ ਕੇ ਸੱਟ ਖਾਲਾਂਗੇ।
ਬੇਬੇ – ਤੇ ਪੁੱਤ ਫੇਰ ਹੁਣ ਕਿਸੇ ਆਪਣੇ ਦੋਸਤ ਦੀ ਗੱਡੀ ਪੁੱਛਲਾ…..।
ਦਿਲਜਾਨ – ਠੀਕ ਹੈ ਬੇਬੇ ਮੈਂ ਪਤਾ ਕਰਦਾ….. ।
ਮੈਂ ਆਪਣੇ ਇਕ ਦੋਸਤ ਨੂੰ ਫੋਨ ਲਾਇਆ……….
ਦਿਲਜਾਨ – ਹੈਲੋ ਬਿੱਲੇ ਯਾਰ ਤੇਰੀ ਗੱਡੀ ਚਾਹੀਦੀ ਸੀ । ਉਹ ਯਾਰ ਬੇਬੇ ਦਾ ਓਪਰੇਟ ਹੋਣਾ ਅੱਜ ਅੱਖ ਦਾ, ਸਾਡੇ ਵਾਲੀ ਦਾ ਯਾਰ ਟਾਇਰ ਪੈੰਚਰ ਹੋਇਆ ਪਿਆ ਹੈ।
ਬਿੱਲਾ – ਓ ਤੇ ਠੀਕ ਛੋਟੇ ਵੀਰ ਪਰ ਗੱਡੀ ਤੇ ਅੱਜ.. ਜੱਜ ਸਾਈ ਤੇ ਲੈ ਗਿਆ।
ਦਿਲਜਾਨ – ਕੋਈ ਨਾ ਵੀਰ ਸ਼ੁਕਰੀਆ…।
ਮੈਂ ਫੋਨ ਬੰਦ ਕੀਤਾ….
ਬੇਬੇ ਜੀ – ਕੀ ਕਹਿੰਦਾ….?
ਦਿਲਜਾਨ – ਕੁਝ ਨਹੀਂ ਉਹਦੀ ਗੱਡੀ ਅੱਜ ਸਾਈ ਤੇ ਗਈ ਹੈ।
ਬੇਬੇ – ਐਂਵੇਂ ਮਰਦਾ ਪਿਆ ਤੇਰੇ ਸਾਰੇ ਦੋਸਤ ਇਕ ਨੰ: ਦੇ ਮਤਲਬ ਖੋਰ ਨੇ । ਤਾਂਹੀ ਤੈੰਨੂੰ ਆਖਦੀ ਆਂ…. ਕਿ ਥੋੜ੍ਹਾ ਜਿਹਾ ਚਲਾਕ ਬਣ ਤੇ ਵਿਆਹ ਕਰਵਾਲਾ ਮੇਰੀ ਵੀ ਜਾਨ ਸਾਉਖੀ ਹੋਏ ਕੀਤੇ ।
ਦਿਲਜਾਨ – ਚੱਲੋ ਬੇਬੇ ਟਾਈਮ ਨਾ ਖਰਾਬ ਕਰੀਏ, ਮੈਂ ਰਿਕਸ਼ਾ ਲੈਕੇ ਆਉਂਦਾ ਹਾਂ ।
ਬੱਸ, ਆਟੋ, ਰਿਕਸ਼ਾ, ਤੇ ਬੇਬੇ ਨੂੰ ਲੈਕੇ ਮੈਂ ਓਮ, ਪ੍ਰਕਾਸ਼, ਆਈ, ਹੋਸਪੀਟਲ ਅੰਮ੍ਰਿਤਸਰ ਆ ਗਇਆ । ਡਾ: ਬੇਬੇ ਜੀ ਨੂੰ ਓਪਰੈਸ਼ਨ ਵਾਲੇ ਰੂਮ ਵਿਚ ਲੈ ਗਏ। ਮੈਂਨੂੰ ਬਹੁਤ ਡਰ ਲੱਗ ਰਿਹਾ ਸੀ। ਨਰਸ ਨੇ ਮੈਂਨੂੰ ਬੈਠ ਕੇ ਇੰਤਜ਼ਾਰ ਕਰਨ ਲਈ ਕਿਹਾ। ਮੈਂਨੂੰ ਬਹੁਤ ਟੈਂਸ਼ਨ ਹੋ ਰਹੀ ਸੀ। ਮੈਂ ਮੰਨ ਵਿਚ ਵਾਹਿਗੁਰੂ ਜੀ ਦਾ ਨਾਮ ਜੱਪਣ ਲੱਗਾ। ਮੈਂਨੂੰ ਜਿਆਦਾ ਫਿਕਰ ਤਾਂ ਸੀ। ਕਿ ਬੇਬੇ ਜੀ ਤੋਂ ਬਿਨਾਂ ਮੇਰਾ ਇਸ ਦੁਨੀਆ ਵਿਚ ਆਪਣਾ ਕੋਈ ਨਹੀਂ ਸੀ। ਦਾਦਾ ਜੀ, ਡੈਡੀ ਜੀ ਆਰਮੀ ਵਿਚ ਸੀਗੇ। “ਦਾਦਾ ਜੀ ਚਾਰ ਸਾਲ ਪਹਿਲਾਂ ਗੁਜਰ ਗਏ।” ਤੇ ਡੈਡੀ ਜੀ ਪੈੰ: ਆਨ ਤੋ ਬਾਅਦ ਜਿਆਦਾ ਸ਼ਰਾਬ ਪੀਣ ਕਰਕੇ ਆਪਣੀ “ਅਣਮੁੱਲੀ ਜਾਣ ਗਵਾ ਗਏ।”
ਤੇ ਮਾਂ ਡੈਡੀ ਦੇ ਜਾਣ ਦਾ ਗ਼ਮ ਸਹਾਰ ਨਾ ਸਕੀ ਤੇ ਕੁਝ ਟਾਈਮ ਬਾਅਦ ਉਹ ਵੀ ਤੁਰ ਗਏ। ਹੁਣ ਮੈਂ ਤੇ ਮੇਰੀ ਦਾਦੀ ਹੀ ਇਸ ਦੁਨੀਆਂ ਵਿੱਚ ਇਕੱਲੇ ਹਾਂ। ਤਾਂ ਮੈਂਨੂੰ ਕੁਝ ਜਿਆਦਾ ਬੇਚੈਨੀ ਮਹਿਸੂਸ ਹੋ ਰਹੀ ਸੀ ।
ਕੁਝ ਦੇਰ ਬਾਅਦ…….
ਬੇਬੇ ਜੀ ਦੀ ਅੱਖ ਤੇ ਪੱਟੀ ਬੰਨ੍ਹੀ ਹੋਈ ਸੀ । ਤੇ ਇਕ ਨਰਸ ਉਹਨਾਂ ਨੂੰ ਵੀਲ ਚੇਅਰ ਤੇ ਲਿਆ ਰਹੇ ਸੀ। ਮੈਂ ਬੇਬੇ ਜੀ ਨੂੰ ਪੁੱਛਿਆ ਠੀਕ ਹੋ ਤੁਸੀਂ ਉਹਨਾਂ ਹੱਥ ਖੜਾ ਕਰ ਇਸ਼ਾਰੇ ਚ ਕਿਹਾ ਠੀਕ ਹੈ।
ਮੈਂਨੂੰ ਕੁਝ ਰਾਹਤ ਮਿਲੀ… ਅਸੀਂ ਦਵਾਈ ਲੈਕੇ ਬਾਹਰ ਆਏ ਮੈਂ ਰਿਕਸ਼ੇ ਵਾਲੇ ਨੂੰ ਹੱਥ ਮਾਰਿਆ। ਮੈਂ ਬੇਬੇ ਨੂੰ ਰਿਕਸ਼ੇ ਤੇ ਬਿਠਾਇਆ ਤੇ ਰਿਕਸ਼ੇ ਵਾਲੇ ਵੀਰ ਨੂੰ ਚੱਲਣ ਲਈ ਕਿਹਾ । ਅਸੀਂ ਥੋੜ੍ਹੀ ਹੀ ਦੂਰ ਗਏ ਸੀ ਕਿ ਦੋ ਲੜਕੇ ਬਾਇਕ ਤੇ ਆਏ ਤੇ ਮੇਰੇ ਹੱਥੋਂ ਬੇਬੇ ਦਾ ਪਰਸ ਖੋਹ ਕੇ ਨਿਕਲ ਗਏ। ਮੈਂ ਬਹੁਤ ਰੌਲਾ – ਰੱਪਾ ਪਾਇਆ। ਪਰ ਉਹ ਕਾਬੂ ਨਾ ਆਏ। ਫਿਰ ਮੈਂ ਬੇਬੇ ਜੀ ਨੂੰ ਛੱਡਕੇ ਇਸ ਹਾਲਤ ਵਿਚ ਕਿਵੇਂ ਜਾਂਦਾ…. ਬੇਬੇ ਜੀ ਕਹਿੰਦੇ – “ਕੋਈ ਨਾ ਜਾਣ ਦੇ ਦਿਲਜਾਨ ਦਫ਼ਾ ਕਰ…।”
ਮੈਂ ਗੁੱਸਾ ਛੱਡ ਬੇਬੇ ਜੀ ਨੂੰ ਲੈਕੇ ਘਰ ਆਇਆ ਤੇ ਮੈਂਨੂੰ ਪਤਾ ਲੱਗਾ ਕਿ ਬੇਬੇ ਜੀ ਦਾ (echs card) ਤੇ ਉਹ ਪਰਸ ਵਿਚ ਸੀ। ਮੈਂ ਸਿਰ ਤੇ ਹੱਥ ਮਾਰ ਬਹੁਤ ਪੱਛਤਾਇਆ।
ਬੇਬੇ ਜੀ – ਚੱਲ ਦਿਲਜਾਨ ਪ੍ਰੇਸ਼ਾਨ ਨਾ ਹੋ। ਜੋ ਹੋਣਾ ਸੀ ਸੌ ਹੋਗਿਆ ਤੂੰ ਠੀਕ ਹੈ ਮੈਂਨੂੰ ਏਨਾਂ ਹੀ ਬਹੁਤ ਹੈ।
ਦਿਲਜਾਨ – ਪਰ ਬੇਬੇ ਕੁਝ ਪੈਸੇ ਵੀ ਸੀ।
ਬੇਬੇ ਜੀ – ਕੋਈ ਨਾ.. ਮੇਰੀ ਅਸਲੀ ਦੋਲਤ ਤੇ ਤੂੰ ਹੈ ਪੁੱਤ।
ਮੇਰਾ ਮੱਥਾ ਚੁੰਮ ਬੇਬੇ ਨੇ ਮੈਂਨੂੰ ਗਲੇ ਲਾ ਲਿਆ। ਜਿੱਥੇ ਸਾਡਾ ਪਰਸ ਚੋਰੀ ਹੋਇਆ ਸੀ। ਮੈਂ ਉਸ ਥਾਣੇ ਜਾਕੇ ਦਰਖ਼ਾਸਤ (F. I. R.) ਕਰਵਾ ਦਿੱਤੀ ।
ਮੈਂ ਵਾਪਿਸ ਘਰ ਆਇਆ ਤੇ ਬੇਬੇ ਜੀ ਨੂੰ ਕਿਹਾ ।
ਦਿਲਜਾਨ – ਬੇਬੇ ਮੈਂ ਥਾਣੇ ਲਿਖਵਾ ਆਇਆ ਹਾਂ ਤੇ ਹੁਣ ਆਪਾਂ ਦੁਬਾਰਾ ਕਾਰਡ ਅਪਲਾਈ ਕਰਦਾ ਗੇ।
ਬੇਬੇ ਜੀ – ਤੂੰ ਦਿਲਜਾਨ ਜਿਆਦਾ ਪ੍ਰੇਸ਼ਾਨ ਨਾ ਹੋ ਕੋਈ ਨਾ ਵਾਹਿਗੁਰੂ ਨੇ ਚਾਹਿਆ ਤੇ ਜਿਵੇਂ ਚੋਰੀ ਹੋਇਆ ਹੈ। ਓਵੇਂ ਮਿਲ ਵੀ ਜਾਏਗਾ ਕੋਈ ਚੰਗੇ ਇਨਸਾਨ ਦੇ ਹੱਥ ਲੱਗ ਗਿਆ ਤੇ ਜ਼ਰੂਰ ਮਿਲਜੁਗਾ ਨਾਲੇ ਚੋਰਾਂ ਨੂੰ ਪੈਸੀਆਂ ਨਾਲ ਮਤਲਬ ਹੁੰਦਾ ਏਨਾਂ ਚੀਜ਼ਾਂ ਨਾਲ ਨਹੀਂ ਬਸ ਨਿਕੰਮੇ ਕੋਈ ਐਸੀ ਥਾਂ ਸੁੱਟ ਦੇਣ ਜਿੱਥੋਂ ਕਿਸੇ ਨੂੰ ਮਿਲ ਜਾਏ ਤੇ ਸਾਡੇ ਨਾਲ ਕੋਈ ਕੰਟੈਕਟ ਕਰਲੇ…।
ਬੇਬੇ ਦੇ ਮੂੰਹੋਂ ਏਨਾਂ ਸੁਣ ਕੇ ਮੈਂਨੂੰ ਕੁਝ ਰਾਹਤ ਮਹਿਸੂਸ ਹੋਈ।
ਚਾਰ ਦਿਨ ਬਾਅਦ ਮੈਂਨੂੰ ਚਾਹ ਪੀਂਦੇ ਇਕ ਅਨ: ਨੰ: ਤੋ ਕਾਲ ਆਈ ਮੈਂ ਫੋਨ ਚੱਕਿਆ..।
ਦਿਲਜਾਨ – ਹਾਂਜੀ ਕੌਣ…?
ਅਨ : – ਜੀ ਸਦਾ ਕੌਰ ਜੀ ਬੋਲਦੇ ਪਏ ਨੇ…।
ਦਿਲਜਾਨ – ਹਾਂਜੀ ਮੈਂ ਉਹਨਾਂ ਦਾ ਪੋਤਰਾ ਹਾਂ, ਜੀ ਦੱਸੋ ਤੁਸੀਂ ਕੌਣ ਹੋ ?
ਅਨ: – ਜੀ ਮੈਂ ਅੰਮ੍ਰਿਤਸਰ, ਇੰਡੀਆ ਗੈਟ ਤੋਂ ਬੋਲ ਰਹੀ ਹਾਂ। ਮੈਂਨੂੰ ਸਦਾ ਕੌਰ ਜੀ ਦਾ (echs) ਕਾਰਡ ਨੀਚੇ ਸੜਕ ਤੇ ਪਿਆ ਮਿਲਿਆ ਹੈ। ਮੈਂ ਤੁਹਾਡੇ ਐਡਰੈਸ ਤੇ ਭੇਜ ਦੇਂਦੀ ਹਾਂ।
ਦਿਲਜਾਨ – ਜੀ ਆਪ ਜੀ ਨੇ ਸਾਨੂੰ ਏਨਾਂ ਦੱਸ ਸਾਡੀ ਪ੍ਰੇਸ਼ਾਨੀ ਦੂਰ ਕਰਤੀ ਹੈ। ਤੁਸੀਂ ਏਨੀ ਖੇਚਲ ਨਾ ਕਰੋ। ਤੁਸੀਂ ਖਾਸ ਅੰਮ੍ਰਿਤਸਰ ਦੇ ਰਹਿਣ ਵਾਲੇ ਹੋ।
ਅਨ: – ਜੀ ਹਾਂਜੀ….।
ਦਿਲਜਾਨ – ਵੈਸੇ ਮੈਂ ਤੇ ਸਦਾ ਕੌਰ ਮੇਰੀ ਦਾਦੀ ਜੀ ਕੱਲ ਅੰਮ੍ਰਿਤਸਰ ਓਮ, ਪ੍ਰਕਾਸ, ਆਈ, ਹਸਪਤਾਲ ਆ ਰਹੇ ਹਾਂ। ਮੈਂ ਤੁਹਾਡੇ ਕੋਲੋ ਆਪ ਹੀ ਕਾਰਡ ਲੈ ਲਵਾਂਗਾ ਜੀ।
ਅਨ: – ਠੀਕ ਹੈ ਜੀ…. ।
ਦਿਲਜਾਨ – ਜੀ ਤੁਹਾਡਾ ਨਾਮ ਕਿ ਹੈ?
ਅਨ : – ਹਰਮੀਤ…।
ਦਿਲਜਾਨ – ਠੀਕ ਹੈ ਹਰਮੀਤ ਜੀ ਕੱਲ ਮਿਲਦੇ ਹਾਂ। ਤੁਹਾਡਾ ਬਹੁਤ ਬੋਹਤ ਧੰਨਵਾਦ, ਮੈਂਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ… ਹਰਮੀਤ… ਜੀ ਤੁਹਾਡਾ ਬਹੁਤ – ੨ ਧੰਨਵਾਦ ਮੈਂਨੂੰ ਸਮਝ ਨਹੀਂ ਆ ਰਿਹਾ ਹੈ। ਮੈਂ ਤੁਹਾਡਾ ਧੰਨਵਾਦ ਕਿਵੇਂ ਕਰਾਂ ਲਫਜ਼ ਵੀ ਥੋੜੇ ਲੱਗਦੇ ਪਏ ਨੇ।
ਏਨਾਂ ਆਖ ਮੈਂ ਫੋਨ ਰੱਖ ਦਿੱਤਾ। ਮੈਂ ਬੇਬੇ ਨੂੰ ਖੁਸ਼ ਖਬਰੀ ਦੇਣ ਲੱਗਾ।
ਬੇਬੇ – ਮੈਂ ਕਿਹਾ ਸੀਨਾ ‘ਕਿ ਪ੍ਰੇਸ਼ਾਨ ਨਾ ਹੋ ਮਿਲ ਜਾਏਗਾ।
ਦਿਲਜਾਨ – ਸਹੀ ਕਿਹਾ ਤੁਸੀਂ।
ਬੇਬੇ – ਤੂੰ ਮੇਰੀ ਵੀ ਗੱਲ ਕਰਵਾ ਦੇਣੀ ਸੀ।
ਦਿਲਜਾਨ – ਲੈ ਬੇਬੇ ਤੂੰ ਗੱਲ ਕਰਲੀ, ਮੈਂ ਕਰਲੀ ਇਕੋ ਗੱਲ ਹੈ। ਨਾਲੇ ਸਵੇਰੇ ਜਲਦੀ ਉਠ ਜਾਈੰ। ਆਪਾਂ ਪੱਟੀ ਖੁਲਵਾਉਣ ਜਾਣਾ ਹੈ ।
ਬੇਬੇ – ਚੰਗਾ ਮੇਰੇ ਪਿਓ…. ਨਾਲੇ ਮੈਂਨੂੰ ਆਖਦਾ ਆਪ ਟਾਈਮ ਨਾਲ ਉਠ ਜਾਈਂ।
ਦਿਲਜਾਨ – ਹਾ.. ਹਾ.. ਹਾ.. ਚੰਗਾ ਬੇਬੇ । (ਹੱਸਦਾ ਹੋਇਆ)
ਸਵੇਰੇ ਬ੍ਰੇਕ ਫਾਸਟ ਕਰ ਕੇ ਮੈ ਬੇਬੇ ਨੂੰ ਗੱਡੀ ਵਿਚ ਬਿਠਾ ਕੇ ਅੰਮ੍ਰਿਤਸਰ ਓਮ, ਪ੍ਰਕਾਸ਼, ਆਈ ਹਸਪਾਤਲ (hospital) ਪਹੁੰਚ ਗਿਆ। (ਅੰਮ੍ਰਿਤਸਰ) ਪਹੁੰਚ ਮੈ ਪਹਿਲਾਂ ਹਰਮੀਤ ਹੁਣਾ ਨੂੰ ਫੋਨ ਲਗਾਇਆ। ਪਰ ਉਹਨਾਂ ਕੋਈ ਜਵਾਬ ਨਾ ਦਿੱਤਾ। ਬੇਬੇ ਜੀ ਦੀ ਪੱਟੀ ਖੁੱਲਵਾਈ ਤੇ, ਦਵਾਈ (madicine) ਲੈ ਕੇ ਅਸੀਂ ਹਾਲੇ ਹਸਪਤਾਲ ਤੋਂ ਬਾਹਰ ਹੀ ਆਏ ਸੀ। ਤੇ ਮੈਂਨੂੰ ਫੋਨ ਆਇਆ। ਉਹੀ ਨੰ: ਤੋਂ ਮੈਂ ਫੋਨ ਚੱਕਿਆ ਮੇਰੇ ਬੋਲਣ ਤੋਂ ਪਹਿਲਾਂ ਹੀ ਹਰਮੀਤ ਬੋਲ ਪਏ।
ਹਰਮੀਤ – ਜੀ ਸੌਰੀ ਮੈਂ ਕਾਲਜ਼ (college) ਸੀ, ਕਲਾਸ ਵਿਚ ਮੈਂ ਤੁਹਾਡਾ ਫੋਨ ਨਹੀਂ ਸੁਣ ਸਕੀ।
ਦਿਲਜਾਨ – ਓ.. ਜੀ ਕੋਈ ਨਾ ਹੋ ਜਾਂਦਾ ਕਈ ਵਾਰ.. ਇੱਟਸ ਓਕੇ…. ।
ਹਰਮੀਤ – ਜੀ ਤੁਸੀਂ ਕਿੱਥੇ ਹੋ ਇਸ ਟਾਈਮ ? ਬੋਲ ਰਹੇ ਸੀ, ਕੱਲ ਅੰਮ੍ਰਿਤਸਰ ਆਉਣਾ ਸੀ।
ਦਿਲਜਾਨ – ਜੀ ਅਸੀਂ ਅੰਮ੍ਰਿਤਸਰ ਹੀ ਆਏ ਹੋਏ ਹਾਂ, ਮੇਰੀ ਦਾਦੀ ਸਦਾ ਕੌਰ ਵੀ ਮੇਰੇ ਨਾਲ ਨੇ ਉਹਨਾਂ ਦੀ ਅੱਖ ਦਾ ਓਪਰੇਟ ਹੋਇਆ ਹੈ। ਅੱਜ ਪੱਟੀ ਖੁੱਲ ਵਾਉਣ ਆਏ ਸੀ।
ਹਰਮੀਤ – ਜੀ ਹੁਣ ਬੀਜ਼ੀ ਕਿਵੇਂ ਨੇ…? ਚੱਲੋ ਫੇਰ ਓਥੇ ਰੁਕੋ ਮੈਂ ਆਉਂਦੀ ਹਾਂ।
ਦਿਲਜਾਨ – ਬੇਬੇ ਜੀ ਬਿਲਕੁਲ ਠੀਕ ਨੇ, ਤੁਹਾਡੀ ਸੋਚ ਬਹੁਤ ਵਧੀਆ ਹੈ ਜੀ, ਪਰ ਤੁਸੀਂ ਏਨੀ ਖੇਚਲ ਨਾ ਕਰੋ ਤੁਸੀਂ ਇਸ ਟਾਈਮ ਕਿੱਥੇ ਹੋ ਅਸੀਂ ਆ ਜਾਂਦੇ ਹਾਂ। ਤੁਸੀਂ ਖੇਚਲ ਨਾ ਕਰੋ।
ਹਰਮੀਤ – ਜੀ ਖੇਚਲ ਕਿਸ ਗੱਲ ਦੀ, ਇਹ ਤੇ ਮੇਰਾ ਫਰਜ਼ ਹੈ, ਤੁਹਾਡੀ ਇਮਾਨਤ ਤੁਹਾਨੂੰ ਵਾਪਿਸ ਲੁਟਾਉਣ ਦਾ, ਇਸ ਟਾਈਮ ਤੇ ਮੈਂ ਖਾਲਸਾ ਕਾਲਜ ਦੇ ਬਾਹਰ ਹਾਂ।
ਦਿਲਜਾਨ – ਜੀ ਬਸ 10 ਮਿੰਟਾਂ ਵਿਚ ਤੁਹਾਡੇ ਕੋਲ ਪਹੁੰਚ ਦੇ ਹਾਂ ਅਸੀਂ, ਵੇਟ ਕਰਿਓ।
ਹਰਮੀਤ – ਜੀ ਜ਼ਰੂਰ…. ।
ਦਿਲਜਾਨ – ਚੰਗਾ ਜੀ…. ਬਾਏ।
ਹਰਮੀਤ – ਵੇਟ – ਵੇਟ…. ਤੁਸੀਂ ਪੇਂਟ, ਸਰਟ ਮੇਰਾ ਮਤਲਬ ਕੱਪੜੇ ਕਿਹੋ ਜਿਹੇ ਪਾਏ ਹੈ।
ਦਿਲਜਾਨ – ਜੀ ਮੈਂ ਬਲੂ ਜੀਨ, ਤੇ ਬਲੈਕ ਸਰਟ ਪਾਈ ਹੋਈ ਹੈ। ਤੇ ਮੇਰੀ ਦਾਦੀ ਨੇ ਸਕਾਈ ਬਲੂ ਸੂਟ ਪਾਇਆ ਹੈ। ਤੇ ਅਸੀਂ ਆਲਟੋ ਕੇ. 10 ਗੱਡੀ ਤੇ ਹਾਂ। ਏਦੇ ਨਾਲ ਤੁਹਾਨੂੰ ਪਛਾਣ ਕਰਨ ਵਿਚ ਆਸਾਨੀ ਹੋਏਗੀ। ਜੀ ਤੁਸੀਂ ਕਿਵੇਂ ਦਾ ਸੂਟ ਪਾਇਆ ਹੋਇਆ ਹੈ?
ਹਰਮੀਤ – ਜੀ ਮੈਂ ਬਲੈਕ ਸੂਟ ਪਾਇਆ ਹੋਇਆ ਹੈ ।
ਦਿਲਜਾਨ – ਠੀਕ ਹੈ… ਚਲੋ ਆਉੰਦੇ ਫੇਰ ਅਸੀਂ….।
ਹਰਮੀਤ – ਠੀਕ ਹੈ ਬਾਏ… ।
ਦਿਲਜਾਨ – ਬਾਏ…. ।
ਅੱਜ ਮੋਸਮ ਵੀ ਖਰਾਬ ਸੀ। ਲੱਗਦਾ ਬਾਰਿਸ਼ ਹੋਏਗੀ, ਮੈਂ ਗੱਡੀ ਜਾ ਕੇ ਖਾਲਸਾ ਕਾਲਜ ਦੇ ਕੋਲ ਖੜੀ ਕੀਤੀ। ਤੇ ਹਰਮੀਤ ਨੂੰ ਫੋਨ ਲਗਾਇਆ।
ਦਿਲਜਾਨ – ਹਰਮੀਤ ਤੁਸੀਂ ਕਿੱਥੇ ਹੋ ? ਅਸੀਂ ਕਾਲਜ਼ ਦੇ ਕੋਲ ਹੀ ਖੜੇ ਹਾਂ।
ਹਰਮੀਤ – ਜੀ ਕਿੱਥੇ ਕੂ ਹੋ ?
ਦਿਲਜਾਨ – ਜੀ ਆਹੀ ਜਿੱਥੇ ਆਹ! ਚੁੰਣੀਆਂ ਰੰਗਣ ਵਾਲਾ ਹੈ। ਉਸਦੇ ਬਿਲਕੁਲ ਸਾਹਮਣੇ।
ਹਰਮੀਤ – ਜੀ ਮੈਂ ਦੇਖ ਲਿਆ ਤੁਹਾਨੂੰ, ਆਈ….ਰੁਕੋ ।
ਦਿਲਜਾਨ – ਓਕੇ…. ।
ਮੈਂ ਗੱਡੀ ਵਿਚੋ ਬਾਹਰ ਨਿਕਲ ਏਧਰ – ਓਧਰ ਦੇਖਣ ਲੱਗਾ। ਅਚਾਨਕ ਮੈਂਨੂੰ ਆਵਾਜ਼ ਸੁਣੀ ਬੜੀ ਮਿੱਠੀ ਤੇ ਧਿਮੀ ਜੀਹੀ…. ਮੇਰਾ ਨਾਮ ਲੈ ਬੁਲਾ ਰਹੀ ਸੀ। ਦਿਲਜਾਨ….. ਤੁਸੀਂ ਹੋ…..।
ਮੈਂ ਇਕ ਦਮ ਪਿੱਛੇ ਮੁੜ ਕੇ ਦੇਖਿਆ, ਤੇ ਦੇਖ ਦਾ ਹੀ ਰਹਿ ਗਿਆ। ਕਾਲੇ ਬੱਦਲ ਇਕ ਦਮ ਛਾਅ… ਗਏ ਠੰਡੀ – ਠੰਡੀ ਹਵਾ ਚੱਲਣ ਲੱਗੀ।
ਉਸਦੀਆਂ ਕਾਲੀਆਂ ਅੱਖਾਂ ਦੇਖ ਕੇ ਮੈਂਨੂੰ ਏਦਾਂ ਲੱਗੇ, ਜਿਵੇਂ ਮੇਰਾ ਕਤਲ ਕਰ ਰਹੀਆਂ ਹੋਣ। ਹਵਾ ਦੇ ਚੱਲਣ ਨਾਲ ਉਸਦਾ ਦੁਪੱਟਾ ਸਿਰ ਤੋ ਬਾਰ – ਬਾਰ ਖਿੱਸਕ ਰਹਿਆ ਸੀ। ਤੇ ਬਾਲ ਹਵਾ ਵਿਚ ਉੱਡ ਰਹੇ ਸੀ। ਉਹ ਬਾਰ- ਬਾਰ ਇਕ ਵੱਖਰੀ ਅਦਾ ਨਾਲ ਆਪਣੇ ਬਾਲ ਸਵਾਰ, ਸਿਰ ਤੇ ਦੁਪੱਟਾ ਲੈ ਰਹੀ ਸੀ। ਏਧਰ ਮੇਰਾ ਦਿਲ ਹੱਥੋਂ ਨਿਕਲ ਦਾ ਜਾ ਰਹਿਆ ਸੀ। ਉਸਦਾ ਰੰਗ ਗੋਰਾ ਜਿਵੇਂ ਦੁੱਧ, ਵੀ ਉਸਦਾ ਗੁਲਾਮ ਹੋਏ, ਗੁਲਾਬ ਦੀਆਂ ਪੱਤੀਆਂ ਵਰਗੇ ਉਸਦੇ ਪਤਲੇ ਜਿਹੇ ਬੁੱਲ ਮੈਂਨੂੰ ਕੁਝ ਕਹਿ ਰਹੇ ਸੀ। ਉਸਦੀ ਠੋਠੀ ਵਾਲਾ ਤਿੱਲ ਸੂਲ ਬਣ ਮੇਰੇ ਸੀਨੇ ਵਿਚ ਛੇਦ ਕਰਦਾ ਪਿਆ ਸੀ। ਪਰ ਮੈਂ ਬੁੱਤ ਬਣ ਓਵੇਂ ਹੀ ਖੜਾ ਸੀ। ਤੇ ਮਨ ਹੀ ਮਨ ਵਿਚ ਸੋਚ ਰਿਹਾ ਸੀ। ਏਹ ਕੁੜੀ ਤੇ ਬਿਲਕੁਲ ਮੇਰੇ ਸੁਫਨੇ ਵਰਗੀ ਲੱਗ ਰਹੀ ਹੈ । ਉਸਨੇ ਮੇਰੇ ਚਿਹਰੇ ਦੇ ਅੱਗੇ ਹੱਥ ਹਿਲਾਇਆ।
ਮੈਂ ਇਕ ਦਮ ਚੌਂਕ ਗਿਆ।
ਦਿਲਜਾਨ – ਓ ਤੁਸੀਂ ਆਗੇ ਹੋ ਜੀ…. ।
ਹਰਮੀਤ – ਹਾਂਜੀ ਮੈਂ ਕਦੋਂ ਤੋ ਤੁਹਾਨੂੰ ਆਵਾਜ਼ਾਂ ਦੇ ਰਹੀ ਹਾਂ। ਤੁਸੀਂ ਹੋ ਕਿ ਪਤਾ ਨਹੀਂ ਕਿੱਥੇ ਖੋਏ ਸੀ।
ਦਿਲਜਾਨ – ਓ ਬਸ ਏਥੇ ਸੀ । ਆਹ ਮਿਲੋ ਜੀ ਮੇਰੇ ਦਾਦੀ ਜੀ ਸਦਾ ਕੌਰ….।
ਹਰਮੀਤ – ਸਤਿ ਸ਼੍ਰੀ ਅਕਾਲ ਬੀਜ਼ੀ ਹੁਣ ਠੀਕ ਹੋ। ਹੋ ਆਏ ਹਸਪਤਾਲ ਤੋ…. ।
ਬੇਬੇ – ਹਾਂਜੀ ਪੁੱਤ…. ਹੋਰ ਤੂੰ ਸਣਾ ਸਾਡੇ ਕਰਕੇ ਤੈੰਨੂੰ ਵੀ ਖੱਜਲ ਹੋਣਾ ਪਿਆ….।
ਹਰਮੀਤ – ਓ ਨਹੀਂ ਨਹੀਂ ਬੀਜ਼ੀ ਏਦਾਂ ਦੀ ਕੋਈ ਗੱਲ ਨਹੀਂ ਹੈ ।
ਏਨਾਂ ਆਖ ਉਹ ਮੁਸਕਰਾ ਰਹੀ ਸੀ। ਤੇ ਗੱਡੀ ਵਿਚ ਬੈਠੀ ਮੇਰੀ ਦਾਦੀ ਵੀ ਉਸਨੂੰ ਮਿਲਕੇ ਗੱਲ ਕਰਕੇ ਬਹੁਤ ਖੁਸ਼ ਸੀ। ਦੋਨੋਂ ਇਕ ਦੂਜੇ ਵੱਲ ਪਿਆਰ ਭਰੀਆਂ ਨਜ਼ਰਾਂ ਨਾਲ ਦੇਖ ਰਹੀਆਂ ਸਨ।
ਫਿਰ ਇਕ ਦਮ ਬਾਰਿਸ਼ ਹੋਣ ਲੱਗੀ, ਮੈਂ ਹਰਮੀਤ ਨੂੰ ਗੱਡੀ ਵਿਚ ਬੈਠਣ ਨੂੰ ਕਿਹਾ ਉਹ ਬੈਠ ਗਏ, ਹਰਮੀਤ ਤੇ ਦਾਦੀ ਬਾਰਿਸ਼ ਦੀਆਂ ਗੱਲਾਂ ਕਰਨ ਲੱਗ ਗਏ। ਕਿ ਬਾਰਿਸ਼ ਦਾ ਵੀ ਪਤਾ ਨਹੀਂ ਚਲਦਾ ਹਲੇ ਸਵੇਰੇ ਮੋਸਮ ਠੀਕ- ਠਾਕ ਸੀ। ਫੇਰ ਦਾਦੀ ਨੂੰ ਮੈਂ ਘੱਟ ਬੋਲਣ ਲਈ ਕਿਹਾ ਕਿ ਡਾ: ਨੇ ਮਨਾ ਕੀਤਾ ਹੋਇਆ…..।
ਬੇਬੇ – ਓ ਕੁਝ ਨਹੀਂ ਹੁੰਦਾ ਮੈਂਨੂੰ ਮੇਰੀ ਧੀ ਨਾਲ ਗੱਲਾਂ ਕਰਨ ਦੇ, ਹਮੇਸ਼ਾ ਆਪਣਾ ਰੋਹਬ ਚਾੜਦਾ ਰਹਿੰਦਾ…. ਹੈਂ। (ਬੇਬੇ ਨੇ ਮੈਂਨੂੰ ਘੂਰ ਕੇ ਕਿਹਾ )
ਹਰਮੀਤ, ਸਾਹਮਨੇ ਬੇਬੇ ਕੋਲੋਂ ਮੈਂਨੂੰ ਚਿੜਕਾਂ ਪੈਂਦੀਆਂ ਦੇਖ ਹਰਮੀਤ ਉੱਚੀ – ਉੱਚੀ ਹੱਸਣ ਲੱਗ ਗਏ। ਮੈਂ ਚੁੱਪ ਹੋ ਗਿਆ… ਦੋਨੋਂ ਇਕ ਦੂਜੇ ਵੱਲ ਦੇਖ ਫਿਰ ਮੇਰੇ ਵੱਲ ਦੇਖ ਹੱਸਣ ਲੱਗ ਗਈਆਂ।
ਬੇਬੇ ਜੀ ਨੇ ਹਰਮੀਤ ਦੀ ਫੈਮਿਲੀ ਬਾਰੇ ਪੁੱਛਿਆ। ਹਰਮੀਤ ਨੇ ਕਿਹਾ – “ਕਿ ਉਹ ਤੇ ਉਸਦੀ ਮੰਮਾ ਹੀ ਨੇ, ਉਹਨਾਂ ਦੇ ਪਾਪਾ “ਆਰਮੀ ਵਿਚ ਜੰਗ ਦੋਰਾਨ ਸ਼ਹੀਦ ਹੋ ਗਏ।” ਮੇਰੀ ਏਜ਼ ਉਸ ਟਾਈਮ 10 ਸਾਲ ਸੀ ।
ਮੇਰੀ ਮੰਮਾ ਨੂੰ ਮੇਰੇ ਚਾਚਾ ਜੀ ਨਾਲ ਵਿਆਹ ਕਰਵਾਉਣ ਲਈ ਕਿਹਾ ਗਿਆ। ਪਰ ਉਹ ਨਾ ਮੰਨੇ।
ਏਨਾਂ ਆਖ ਉਹ ਨੇ ਦੁਬਾਰਾ ਕਿਹਾ ਮੇਰਾ ਤੇ ਮੇਰੀ ਮਾਂ ਦਾ ਇਸ ਦੁਨੀਆਂ ਵਿੱਚ ਹੁਣ ਕੋਈ ਵੀ ਨਹੀਂ ਹੈ। ਸਾਡੇ ਹਿੱਸੇ ਆਉਣ ਵਾਲੀ ਜਮੀਨ ਵੀ ਚਾਚਾ ਜੀ ਹੁਣਾ ਧੌਖੇ ਨਾਲ ਆਪਣੇ ਨਾਮ ਕਰਵਾਲੀ, ਤੇ ਮੇਰੀ ਮਾਂ ਮੈਂਨੂੰ ਲੈਕੇ ਨਾਨਕੇ ਪਿੰਡ ਰਹਿਣ ਲੱਗੀ। ਓਥੇ ਵੀ ਔਖੇ-ਸੋਖੇ ਦਿਨ ਘੱਟ ਦੇ ਰਹੇ ਕੋਈ ਖੁਸ਼ ਨਹੀਂ ਸੀ। ਸਾਡੇ ਉਹਨਾਂ ਕੋਲ ਰਹਿਣ ਵਿਚ । ਤੇ ਫੇਰ ਮੰਮਾ “ਸਰਕਾਰੀ ਟਿਚਰ ਦੀ ਜੌਬ ਕਰਦੇ ਸੀ।” ਆਪਣੀ ਬਦਲੀ ਕਰਵਾ ਅੰਮ੍ਰਿਤਸਰ ਆ ਗਏ ਹੁਣ ਮੈਂ ਮੇਰੀ ਮੰਮਾ ਖੁਸ਼ ਹਾਂ। ਏਨਾਂ ਆਖ ਹਰਮੀਤ ਦੀਆਂ ਕਾਲੀਆ ਅੱਖਾਂ ਵਿੱਚੋ ਖਾਰੇ ਜਿਹੇ ਹੰਝੂ ਨਿਕਲ ਆਏ ਤੇ ਅੱਖਾਂ ਮੱਲ੍ਹਣ ਲੱਗੀ। ਬੇਬੇ ਨੇ ਉਸਦੇ ਸਿਰ ਤੇ ਹੱਥ ਰੱਖਿਆ। ਬੇਬੇ ਪਿੱਛੇ ਵਾਲੀ ਸੀਟ ਤੇ ਸੀ। ਤੇ ਉਹ ਮੇਰੇ ਨਾਲ ਵਾਲੀ ਸੀਟ ਤੇ ਸੀ।
ਮੈ ਕਿਹਾ ਹਰਮੀਤ ਅੱਖਾਂ ਨਾ ਮਲੋ ਡਾ: ਮਨਾ ਕਰਦੇ ਹੈ।( ਬੇਬੇ ਗੁੱਸੇ ਵਿਚ ਬੋਲੇ – “ਤੈੰਨੂੰ ਜਿਆਦਾ ਪਤਾ ਤੂੰ ਚੁੱਪ ਕਰ।”
ਮੈਂ ਫਿਰ ਚੁੱਪ ਹੋ ਗਿਆ। ਹਰਮੀਤ ਮੇਰੇ ਚਿਹਰੇ ਵੱਲ ਦੇਖ ਫਿਰ ਹੱਸਣ ਲੱਗੀ। ਤੇ ਫਿਰ ਅਸੀਂ ਤਿੰਨੋੰ ਇਕ ਦੂਜੇ ਵੱਲ ਦੇਖ ਹੱਸਣ ਲੱਗੇ। ਪਰ ਏਧਰ ਬਾਰਿਸ਼ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਸੀ ।
ਹਰਮੀਤ – ਬੀਜ਼ੀ ਹੁਣ ਮੈਂਨੂੰ ਇਜ਼ਾਜਤ ਦਿਓ ਮੈਂ ਚੱਲਦੀ ਹਾਂ ।
ਬੇਬੇ – ਨਾ ਪੁੱਤ ਏਨੀ ਤੇਜ਼ ਬਾਰਿਸ਼ ਵਿਚ ਮੈਂ ਤੈਨੂੰ ਕੀਤੇ ਨਹੀਂ ਜਾਣ ਦੇਣਾ, ਤੂੰ ਆਪਣਾ ਘਰ ਦੱਸ, ਅਸੀਂ ਤੈਨੂੰ ਤੇਰੇ ਘਰ ਛੱਡਕੇ ਆਉਂਦੇ ਹਾਂ।
ਹਰਮੀਤ – ਬੀਜ਼ੀ ਤੁਸੀਂ ਚਿੰਤਾ ਨਾ ਕਰੋ। ਮੇਰਾ ਤੇ ਰੋਜ਼ ਦਾ ਆਣ – ਜਾਣ ਹੈ।
ਬੇਬੇ ਜੀ – ਜਿਵੇਂ ਮਰਜ਼ੀ ਆਖ ਪਰ ਮੇਰਾ ਤੈੰਨੂੰ ਇਕੱਲੀ ਨੂੰ ਏਨੀ ਬਾਰਿਸ਼ ਵਿਚ ਭੇਜਣ ਨੂੰ ਦਿਲ ਨਹੀਂ ਕਰਦਾ ਪਿਆ ।
ਹਰਮੀਤ – ਕੋਈ ਨਾ ਬੀਜ਼ੀ…. ਮੈਂ ਚਲੀ ਜਵਾਂਗੀ।
ਬੇਬੇ ਜੀ – ਤੂੰ ਸਾਨੂੰ ਤਾਂ ਮਨਾ ਕਰਦੀ ਪਈ ਹੈੰ। ਕਿ ਚਾਹ ਬਣਾਉਣੀ ਪਵੇਗੀ। (ਹੱਸਦੇ ਹੋਏ)
ਹਰਮੀਤ – ਉਹ…. ਨਾ ਬੀਜ਼ੀ ਜੇ ਇਹ ਗੱਲ ਹੈ। ਤੇ ਚੱਲੋ ਫੇਰ ਮੈ ਤੁਹਾਨੂੰ ਆਪਣੇ ਹੱਥ ਦੀ ਵਧੀਆ ਚਾਹ ਬਣਾ ਕੇ ਦੇਵਾਗੀ।
ਏਨੇ ਨੂੰ ਹਰਮੀਤ ਦਾ ਫੋਨ ਵੱਜਣ ਲੱਗਾ।
ਬੇਬੇ – ਕਿਸਦਾ ਫੋਨ ਹੈ ਹਰਮੀਤ।
ਹਰਮੀਤ – ਕੁਝ ਨਹੀਂ ਬੀਜ਼ੀ ਮੰਮਾ ਦਾ ਫੋਨ ਹੈ।
ਬੇਬੇ – ਫੇਰ ਚੱਕ ਲੈਣਾ ਸੀ।
ਹਰਮੀਤ – ਨਹੀਂ ਕੋਈ ਨਾ ਬੀਜ਼ੀ ਅੱਜ ਮੈਂ ਉਹਨਾਂ ਨੂੰ ਸਰਪਰਾਈਜ਼ ਦੇਵਾਂਗੀ। ਸਾਡੇ ਘਰ ਕੋਈ ਵੀ ਗੈਸਟ ਨਹੀ ਆਉਦਾ ਹੈ । ਕਿ ਕੱਲ ਨੂੰ ਹਰਮੀਤ ਦੀ ਮੈਰਿਜ ਤੇ ਪੈਸੇ ਲਾਉਣੇ ਪੈਣਗੇ ਇਸ ਲਈ, ਅੱਜ ਕੋਈ ਪਹਿਲੀ ਵਾਰ ਸਾਡੇ ਘਰ ਆਏਗਾ। ਇਸ ਲਈ ਮੈ ਮੰਮਾ ਦਾ ਫੋਨ ਨਹੀ ਚੱਕਿਆ ਬੀਜ਼ੀ ।
ਬੇਬੇ – ਠੀਕ ਹੈ ਪੁੱਤ….. ਚੱਲ ਦਿਲਜਾਨ ਗੱਡੀ ਚਲਾ ਫੇਰ ਆਪਾਂ ਵੀ ਵਾਪਿਸ ਜਾਣਾ ਹੈ।
ਬੇਬੇ ਨਾਲ ਜੋ ਹਰਮੀਤ ਨੇ ਗੱਲਾਂ ਕੀਤੀਆਂ ਸੀ। ਉਹ ਮੇਰੇ ਦਿਲ ਦੇ ਖ਼ਾਲੀ ਪੰਨਿਆਂ ਤੇ ਅੱਖਰ ਬਣ ਛੱਪ ਗਈਆਂ ਸੀ। ਅਸੀਂ ਕੁਛ ਹੀ ਦੇਰ ਵਿਚ ਹਰਮੀਤ ਦੇ ਘਰ ਪਹੁੰਚ ਗਏ। ਉਸਦੀ ਮੰਮਾ ਸਾਨੂੰ ਨਾਲ ਦੇਖ ਕੇ ਹੈਰਾਨੀ ਭਰੀ ਨਿਗਾਹ ਨਾਲ ਦੇਖਣ ਲੱਗੀ। ਫੇਰ ਹਰਮੀਤ ਬੋਲੀ – “ਮੰਮਾ ਏ ਉਹੀ ਆਂਟੀ ਨੇ ਜਿਨਾਂ ਦਾ ਮੈਂਨੂੰ ਕਾਰਡ ਮਿਲੀਆ ਸੀ। ਏ ਕਾਰਡ ਲੈਣ ਆਏ ਸੀ। ਪਰ ਬਾਰਿਸ਼ ਏਨੀ ਤੇਜ਼ ਸੀ। ਕਿ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਸੀ। ਫਿਰ ਬੀਜ਼ੀ ਜ਼ਿੱਦ ਕਰ ਗਏ ‘ਕਿ ਤੈਨੂੰ ਬਾਰਿਸ਼ ਵਿਚ ਇਕੱਲੀ ਨੂੰ ਨਹੀਂ ਭੇਜਣਾ, ਏਨਾਂ ਸੁਣ ਉਸਦੀ ਮਾਂ ਦੀਆਂ ਅੱਖਾਂ ਵਿਚ ਇਕ ਅਜੀਬ ਜਿਹੀ ਖੁਸ਼ੀ ਆ ਗਈ। ਤੇ ਕਿਹਣ ਲੱਗੀ-” ਹਰਮੀਤ ਹੁਣ ਮਹਿਮਾਨਾਂ ਨੂੰ ਬਾਹਰ ਹੀ ਖੜਾਈ ਰੱਖੇਂਗੀ।”
“ਓਹੋ….. ਚੱਲੋ ਬੀਜ਼ੀ ਅੰਦਰ ਆਓ। ”
ਅਸੀਂ ਅੰਦਰ ਚਲੇ ਗਏ। ਹਰਮੀਤ ਦੀ ਮੰਮਾ ਦਾ ਸੁਭਾਅ ਵੀ ਹਰਮੀਤ ਵਰਗਾ ਸੀ। ਦੋਨਾਂ ਮਾਵਾਂ ਧੀਆਂ ਦੀ ਮੇਰੀ ਦਾਦੀ ਨਾਲ ਚੰਗੀ ਦੋਸਤੀ ਹੋ ਗਈ । ਹਰਮੀਤ ਚਾਹ ਲੈ ਕੇ ਆਈ ਤੇ ਇਸ ਬਾਰ ਉਹ ਮੈਂਨੂੰ ਬੋਲ ਰਹੀ ਸੀ-” ਕੁਝ ਖਾਓ ਵੀ ਕੁਝ ਖਾਂਦੇ ਕਿਉੰ ਨਹੀਂ ਤੁਸੀਂ….? ”
ਉਸਨੇ ਮੇਰੇ ਵੱਲ ਬਿਸਕੁਟ ਕੀਤੇ, ਪਰ ਮੇਰੇ ਲਈ ਉਹ ਬਿਸਕੁਟ ਨਹੀਂ ਸੀ। ਪਿਆਰ ਦੀਆਂ ਸੌਗਾਤਾਂ ਸਨ।
ਬੇਬੇ ਜੀ ਨੇ ਵੀ ਆਪਣੇ ਬਾਰੇ ਸਭ ਕੁਝ ਉਹਨਾਂ ਨੂੰ ਦੱਸਿਆ – ਕਿ ਅਸੀਂ ਵੀ ਦੋਨੋਂ ਦਾਦੀ ਪੋਤਾ ਹੀ ਰਹਿ ਗਏ ਹਾਂ । ਸਾਡਾ ਵੀ ਤੁਹਾਡੇ ਦੋਨਾਂ ਵਾਂਗੂ ਕੋਈ ਨਹੀਂ ਹੈ। ਏਨਾਂ ਆਖ ਬੇਬੇ ਦੀਆਂ ਅੱਖਾਂ ਵਿੱਚੋ ਹੰਝੂ ਨਿਕਲ ਆਏ। ਮੈਂ ਕਿਹਾ – “ਏਦਾਂ ਨਾ ਕਰੋ ਅੱਜ ਹੀ ਪੱਟੀ ਖੁੱਲੀ ਹੈ ਅੱਖ ਖਰਾਬ ਕਰਵਾਲੋ ਗੇ। ”
ਆਂਟੀ ਨੇ ਵੀ ਕਿਹਾ। ਫਿਰ ਹਰਮੀਤ ਨੇ ਬੇਬੇ ਨੂੰ ਜੱਫੀ ਪਾ ਚੁੱਪ ਹੋਣ ਲਈ ਕਿਹਾ।
ਬੇਬੇ ਚੁੱਪ ਹੋ ਗਈ।
ਆਂਟੀ – ਦਿਲਜਾਨ ਬੇਟਾ ਤੁਸੀਂ ਕੀ ਕਰਦੇ ਹੋ?
ਦਿਲਜਾਨ – ਆਂਟੀ ਜੀ ਮੈਂ ਜੰਗਲਾਦ ਮਹਿਕਮੇ( Forest...
...
Department) ਵਿੱਚ ਜੌਬ ਕਰਦਾ ਹਾਂ।
ਆਂਟੀ ਜੀ – ਓ… ਗੁਡ ਬੇਟਾ… ।
ਅਸੀਂ ਚਾਹ ਪੀ ਕੇ ਤੁਰਨ ਬਾਰੇ ਕਿਹਾ ਤਾਂ, ਹਰਮੀਤ ਦੀ ਮੰਮਾ ਰੋਟੀ ਖਾਣ ਲਈ ਕਿਹਣ ਲੱਗੇ ਕਿ ਏਦਾਂ ਬਿਨਾਂ ਰੋਟੀ ਖਾਏ ਨਹੀਂ ਜਾਣ ਦੇਣਾ, ਮੈਂ ਕਿਹਾ – “ਆਂਟੀ ਫਿਰ ਕਿਤੇ ਸਹੀ ਹੁਣ ਜਾਣ ਦਿਓ।”
ਪਰ ਹਰਮੀਤ ਦੇ ਕਿਹਣ ਤੇ ਮੈਂ ਕੁਝ ਨਾ ਬੋਲ ਪਾਇਆ। ਉਹਨਾਂ ਬਹੁਤ ਵਧੀਆ ਖਾਣਾ ਤਿਆਰ ਕੀਤਾ। ਰੋਟੀ ਖਾਕੇ ਫਿਰ ਅਸੀਂ ਜਾਣ ਲਈ ਕਿਹਾ। ਬੇਬੇ ਨੇ ਹਰਮੀਤ ਨੂੰ ਆਵਾਜ਼ ਲਗਾਈ ਤੇ ਬੇਬੇ ਨੇ ਕੁਝ ਪਿਆਰ ਵਜੋ ਪੈਸੇ ਦੇਣੇ ਚਾਹੇ ਪਰ ਹਰਮੀਤ ਨਾਹ ਕਰੀ ਜਾਏ – “ਰਹਿਣ ਦੋ ਬੀਜ਼ੀ। ”
ਬੇਬੇ – ਪੁੱਤ ਨਾਹ ਨਹੀਂ ਕਰੀ ਦੀ ਲੈਲਾ…. ।
ਹਰਮੀਤ ਦੀ ਮੰਮਾ – ਬੇਬੇ ਹੁਣ ਤੁਸੀਂ ਰੋਟੀ ਦਾ ਮੁੱਲ ਦਿਓਗੇ….। ਬੇਬੇ ਹਰਮੀਤ ਦੀ ਮੰਮਾ ਦੇ ਸਿਰ ਤੇ ਰੱਖਕੇ ਬੋਲੀ – “ਭਲਾ ਮਾਂ ਆਪਣੀ ਧੀ ਨੂੰ ਕਦੀ ਰੋਟੀ ਦਾ ਮੁੱਲ ਦਏਗੀ। ਮੇਰਾ ਪਿਆਰ ਸਮਝ ਰੱਖ ਲਵੋ…. ।”
ਹਰਮੀਤ ਦੀ ਮੰਮਾ ਨੇ ਬੇਬੇ ਨੂੰ ਜੱਫੀ ਪਾ ਲਈ । ਅਸੀਂ ਉਹਨਾਂ ਤੋਂ ਇਜ਼ਾਜਤ ਮੰਗੀ ਤੇ ਉਹਨਾਂ ਸਾਨੂੰ ਦੁਬਾਰਾ ਆਉਣ ਲਈ ਕਿਹਾ। ਬੇਬੇ ਕਹਿੰਦੇ ਮੇਰੇ ਤੋਂ ਪੁੱਤ ਹੁਣ ਜਲਦੀ ਕਿੱਥੋਂ ਆਇਆ ਜਾਣਾ, ਦਿਲਜਾਨ ਆਉਂਦਾ ਜਾਂਦਾ ਰਹਿੰਦਾ ਹੈ।
ਮੈਂਨੂੰ ਆਂਟੀ ਨੇ ਕਿਹਾ -” ਦਿਲਜਾਨ ਤੇਰਾ ਆਪਣਾ ਘਰ ਹੈ। ਜਦ ਅੰਮ੍ਰਿਤਸਰ ਆਉੰਦਾ ਹੁੰਦਾ ਮਿਲਕੇ ਜਾਇਆ ਕਰੀ….।”
“ਠੀਕ ਹੈ ਆਂਟੀ ਜੀ…। ‘ਤੇ ਤੁਸੀਂ ਵੀ ਕਦੀ ਟਾਈਮ ਕੱਡਿਓ ਤੇ ਸਾਡੇ ਕੋਲ ਆਇਓ ਜੰਡਿਆਲਾ ਮੇਨ ਬਜਾਰ ਵਿੱਚ ਹੀ ਆਪਣਾ ਘਰ ਹੈ।” ਆਂਟੀ – ਜ਼ਰੂਰ ਬੇਟਾ…।
ਚੰਗਾ ਜੀ.. ਸਤਿ .. ਸ਼੍ਰੀ… ਅਕਾਲ ਬੁਲਾ ਅਸੀਂ ਤੁਰਣ ਲੱਗੇ ਮੈਂ ਹਲੇ ਗੱਡੀ ਸਟਾਟ ਹੀ ਕੀਤੀ ਸੀ। ਹਰਮੀਤ ਨੇ ਪਿੱਛੋ ਆਵਾਜ਼ ਮਾਰੀਂ… ਮੈਂ ਗੱਡੀ ਰੋਕ ਹਰਮੀਤ ਕੋਲ ਗਿਆ ‘ਤੇ ਕਿਹਾ – ਹਾਂਜੀ….।
” ਜੀ ਤੁਸੀਂ ਜਿਸ ਕੰਮ ਲਈ ਆਏ ਸੀ। ਓ ਤੇ ਭੁੱਲ ਹੀ ਗਏ ਆਹ ਲਵੋ ਕਾਰਡ…। ”
ਮੈਂ ਆਪਣਾ ਹੱਥ ਅੱਗੇ ਵਧਾਇਆ।
ਉਸਨੇ ਮੇਰੇ ਹੱਥ ਤੇ ਕਾਰਡ ਰੱਖ ਦਿੱਤਾ। ਉਸਦੇ ਨਾਜੁਕ ਤੇ ਗੋਰੇ- ਚਿੱਟੇ ਹੱਥ ਦੀਆਂ ਉਂਗਲਾਂ ਮੇਰੇ ਹੱਥ ਨਾਲ ਲੱਗੀਆਂ ਤਾਂ, ਏਦਾਂ ਲੱਗਾ ਜਿਵੇਂ ਕੋਈ ਮੈਂਨੂੰ ਆਸਮਾਨ ਤੋਂ ਥੱਲੇ ਨੂੰ ਸੁੱਟ ਰਿਹਾ ਹੋਏ । ਘਰ ਪਹੁੰਚ ਫੋਨ ਕਰ ਦਿਓ, ਹਰਮੀਤ ਨੇ ਕਿਹਾ ਤੇ ਉਹ ਬਾਏ ਆਖ ਚਲੀ ਗਈ।
ਅਸੀਂ ਘਰ ਆਏ.. ਪਹਿਲਾਂ ਮੈਂ ਹਰਮੀਤ ਨੂੰ ਫੋਨ ਕਰ ਕਿਹਾ ਕਿ ਅਸੀਂ ਠੀਕ- ਠਾਕ ਪਹੁੰਚ ਗਏ ਹਾਂ। ਫਿਰ ਬੇਬੇ ਨਾਲ ਗੱਲ ਕਰਵਾਈ ਤੇ ਗੱਲ ਕਰਕੇ ਬਾਏ ਬੋਲ ਮੈਂ ਫੋਨ ਰੱਖਤਾ।
ਬੇਬੇ – ਹਰਮੀਤ ਨੂੰ ਮਿਲ ਕੇ ਅੱਜ ਮੈਂਨੂੰ ਬਹੁਤ ਵਧੀਆ ਲੱਗਾ ਦਿਲਜਾਨ ਉਸਦੀ ਮਾਂ ਵੀ ਕਿੰਨੀ ਚੰਗੀ ਹੈ।
ਦਿਲਜਾਨ – ਹਾਂਜੀ ਚੰਗੀ ਤੇ ਆਪੇ ਲੱਗਣੀ, ਅਗਲੀ ਨੇ ਮਟਰ, ਪਨੀਰ, ਖਵਾਕੇ ਕੱਲਿਆ।(ਹੱਸਦੇ ਹੋਏ)
ਬੇਬੇ – (ਬੇਬੇ ਗੁੱਸੇ ਚ) ਤੈੰਨੂੰ ਤੇ ਸਭ ਮਜ਼ਾਕ ਲੱਗਦਾ ਹੈ।
ਦਿਲਜਾਨ – ਓ… ਮੇਰੀ ਮਾਂ ਗੁੱਸਾ ਕਾਹਤੋਂ ਕਰਦੀ ਹੈ। ਮੈਂ ਸਿਰਫ ਮਜ਼ਾਕ ਕਰਦਾ ਪਿਆ ਸੀ।
ਰਾਤ ਦਾ ਸਮੇਂ ….
ਅੰਬਰਾਂ ਵਿਚ ਤਾਰੇ ਜਗਦੇ ਨੇ
ਪਰ ਤੇਰੇ ਹਾਸੇ ਪਿਆਰੇ ਲਗਦੇ ਨੇ
ਮੇਰੇ ਦਿਲ ਵਿਚ ਕਰ ਗਏ ਘਰ ਕੁੜੀਏ
ਤੇਰੇ ਬੋਲ ਏਨੇ ਪਿਆਰੇ ਲਗਦੇ ਨੇ
ਠੋਡੀ ਤੇ ਤੇਰੇ ਤਿਲ ਕੁੜੀਏ ਚਾਰ ਚੰਨ ਲਾਉਂਦਾ
ਤੇਰੇ ਚਿਹਰੇ ਨੂੰ
ਤੇਰੀਆਂ ਮੋਟੀਆਂ ਕਾਲੀਆਂ ਅੱਖੀਆਂ
ਦੇਖ ਕੀਤੇ ਮੈਂ ਭੁੱਲ ਨਾ ਜਾਵਾਂ ਆਪਣੇ
ਸ਼ਹਿਰਾ ਨੂੰ…..
ਮੈਂ ਵਟਸਐਪ ਤੇ ਸਟੇਟਸ ਪਾਇਆ ਹੋਇਆ ਸੀ ਲਿਖਕੇ….।
ਰਾਤ ਨੂੰ 10 ਕੂ ਵਜ਼ੇ ਨਾਲ ਮੈਂਨੂੰ ਵਟਸਐਪ ਤੇ ਮੈੱਸਜ਼ ਦਾ ਨੋਟੀਫਿਕੇਸ਼ਨ ਆਇਆ। ਜਦ ਮੈਂ ਚੈੱਕ ਕੀਤਾ ‘ਤੇ ਦੇਖਿਆ ਹਰਮੀਤ ਨੇ ਮੈੱਸਜ਼ ਕੀਤਾ ਹੋਇਆ ਸੀ।
“ਵਾਹ! ਜੀ.. ਜਨਾਬ ਸ਼ਾਇਰੀ ਵੀ ਕਰਦੇ ਹੈ।”
ਮੈਂ ਰਿਪਲਾਏ ਕੀਤਾ – “ਜੀ ਥੋੜ੍ਹੀ ਬਹੁਤ ਕਰ ਲਈ ਦੀ।”
( ਵਟਸਐਪ ਮੈਸਜ਼)
ਹਰਮੀਤ- ਕੀਤੇ ਸਾਡੇ ਲਈ ਵੀ ਕੁਝ ਬੋਲ ਲਿਖ ਦਿਓ?
ਦਿਲਜਾਨ- ਜੀ ਜ਼ਰੂਰ … ਏ ਕਿਹੜੀ ਗੱਲ ਹੈ। ਆਂਟੀ ਕਿਵੇਂ ਨੇ?
ਹਰਮੀਤ- ਉਹ ਠੀਕ ਨੇ, ਬੀਜ਼ੀ ਕਿਵੇਂ ਨੇ ਠੀਕ ਹੈ ਉਹ, ਤੇ ਤੁਹਾਡਾ ਡਿਨਰ ਹੋ ਗਿਆ।
ਦਿਲਜਾਨ- ਹਾਂਜੀ ਠੀਕ ਨੇ ਉਹ, ਤੁਸੀਂ ਏਨਾਂ ਕੁਝ ਖਿਲਾ ਭੇਜਿਆ ਕਿ ਹੁਣ ਭੁੱਖ ਹੀ ਨਹੀਂ ਲੱਗੀ ਸਾਨੂੰ ।
ਹਰਮੀਤ – ਅੱਛਾ ਜੀ ।
ਦਿਲਜਾਨ – ਜੀ ਬਿਲਕੁਲ… ਅੱਛਾ ਤੁਸੀਂ ਸਟਡੀ ਕਿ ਕਰਦੇ ਪਏ ਹੋ।
ਹਰਮੀਤ- ਸਵੇਰੇ ਤੇ ਇਕ ਵਾਰ ਵੀ ਨਹੀਂ ਪੁੱਛਿਆ ਮੈਂ ਹੁਣ ਕਿਉ? ਦਸਾਂ ਜੀ ਤੁਹਾਨੂੰ।
ਦਿਲਜਾਨ- ਅੱਛਾ ਜੀ ਸਵੇਰੇ ਇਕ ਬਾਰ ਵੀ ਮੇਰੇ ਨਾਲ ਗੱਲ ਕੀਤੀ ਤੁਸੀਂ, ਉਲਟਾ ਬੇਬੇ ਦੇ ਡਾਟਣ ਤੇ ਮੇਰੇ ਤੇ ਹੱਸੇ ਹੋ। ਤੁਸੀਂ ਦੋਨੋਂ ਨਹੀਂ ਮਾਣ ਤੇ ਫੇਰ ਮੰਮਾ ਵੀ ਰੱਲ ਗਏ। ਫਿਰ ਮੈਂ ਬਿਚਾਰਾ! ਕੀ ਕਰਦਾ।
ਹਰਮੀਤ – ਓਕੇ ਜੀ ਮਨ ਲੈਂਦੇ ਹਾਂ, ਜੀ ਮੈਂ ਫਾਈਨਲ ਏਯਰ ( final year )ਕਰਦੀ ਪਈ ਹਾਂ।
ਦਿਲਜਾਨ – ਕਿਆ ਬਾਤ ਹੈ ਜੀ… ਗੁਡ… ਤੁਹਾਨੂੰ ਮਿਲਕੇ ਬਹੁਤ ਚੰਗਾ ਲੱਗਾ।
ਹਰਮੀਤ – ਸਾਨੂੰ ਵੀ…. ਤੇ ਮੰਮਾ ਬਹੁਤ ਖੁਸ਼ ਨੇ, ਅੱਛਾ ਚਲੋ ਦਿਲਜਾਨ ਮੋਰਨਿੰਗ ਗੱਲ ਕਰਦੇ ਹਾਂ।
ਦਿਲਜਾਨ – ਓਕੇ ਹਰਮੀਤ ਬਾਏ ਗੁੱਡ ਨਾਇਟ… ਸਵੀਟ ਡਰੀਮਸ।
ਹਰਮੀਤ – ਗੁੱਡ ਨਾਇਟ ਜੀ…. ਬਾਏ… ਬਾਏ…..।
ਸਵੇਰ…..
“ਮੈਂ ਕਿਹਾ ਬੇਬੇ ਚਾਹ ਪਿਲੋ…. ।”
ਬੇਬੇ – ਦਿਲਜਾਨ ਤੂੰ ਹੁਣ ਵਿਆਹ ਕਰਵਾਲਾ ਤੇ ਮੇਰੀ ਵੀ ਚਿੰਤਾ ਮੁੱਕੇ….।
ਦਿਲਜਾਨ – ਠੀਕ ਹੈ ਬੇਬੇ…. ਪਰ ਕੋਈ ਕੁੜੀ ਤੇ ਲੱਭੋ…. ।
ਬੇਬੇ – ਤੂੰ ਤਿਆਰ ਹੈ ਨਾ…. ।
ਦਿਲਜਾਨ – ਹਾਂਜੀ ਬੇਬੇ….. ।
ਬੇਬੇ – ਫੇਰ ਠੀਕ ਹੈ।
ਦਿਲਜਾਨ – ਚਲੋ ਮੈ ਫਿਰ ਤਿਆਰ ਹੋਕੇ ਡਿਊਟੀ ਜਾਵਾ….।
ਬੇਬੇ – ਠੀਕ ਹੈ ਪੁੱਤ ਧਿਆਨ ਨਾਲ ਜਾਵੀ।
ਦਿਲਜਾਨ – ਚੰਗਾ ਬੇਬੇ…. ।
ਮੈਂ ਬੇਬੇ ਨੂੰ ਜੱਫੀ ਪਈ ਤੇ ਮੱਥਾ ਚੁੰਮਿਆ ਤੇ ਚਲਾ ਗਿਆ।
ਸ਼ਾਮ ਨੂੰ ਘਰ ਆਇਆ ਹੀ, ਤੇ ਹਰਮੀਤ ਦਾ ਫੋਨ ਆ ਗਿਆ, ਮੈ ਬੇਬੇ ਨੂੰ ਫੋਨ ਫੜਾ ਕੇ ਆਪ ਵਾਸ਼ ਰੂਮ ਨਹਾਉਣ ਚਲਾ ਗਿਆ। ਮੈਂ ਨਹਾਕੇ ਆਇਆ ਹੀ ਸੀ। ਤੇ ਬੇਬੇ ਕਹਿੰਦੀ ‘ਕਿ ਹਰਮੀਤ ਪੂੱਛ ਰਹੀ ਸੀ। ਦਿਲਜਾਨ ਗੁੱਸੇ ਹੈ ਮੇਰੇ ਨਾਲ ਉਹਨੇ ਗੱਲ ਵੀ ਨਹੀਂ ਕੀਤੀ।
ਦਿਲਜਾਨ – ਤੁਸੀਂ ਦੱਸ ਦੇਣਾ ਸੀ। ਕਿ ਨਹਾਉਣ ਗਿਆ ਆਕੇ ਕਰਦਾ ਗੱਲ।
ਬੇਬੇ – ਦੱਸਤਾ ਸੀ ਪੁੱਤ…।
ਮੈਂ ਫੋਨ ਚੱਕ ਛੱਤ ਤੇ ਚਲਾ ਗਿਆ। ਹਰਮੀਤ ਨੂੰ ਫੋਨ ਲਗਾਇਆ।
ਦਿਲਜਾਨ – ਹੈਲੋ ਕਿਵੇਂ ਹਰਮੀਤ?
ਹਰਮੀਤ – ਲੱਗਦਾ ਤੁਸੀ ਭੁੱਲ ਗਏ।
ਦਿਲਜਾਨ – ਉਹ ਨਹੀਂ ਯਾਰ ਤੈਨੂੰ ਪਤਾ ਤੇ ਹੈ ਮੈਂ ਜੌਬ ਕਰਦਾ ।
ਹਰਮੀਤ – ਤਾਂ ਕਿ ਹੋਇਆ ਬੰਦਾ ਇਕ (good morning) ਦਾ ਮੈੱਸਜ਼ ਤੇ ਕਰ ਸਕਦਾ।
ਦਿਲਜਾਨ – ਓ ਚੰਗਾ ਬਾਬਾ ਗ਼ਲਤੀ ਹੋਗੀ ਮਾਫ਼ ਕਰ ਦਿਓ ਅੱਗੇ ਤੋਂ ਮੈੱਸਜ਼ ਕਰ ਦਿਆ ਕਰਾਂਗਾ ਹੁਣ ਖੁਸ਼…. ।
ਹਰਮੀਤ – ਹਾਂਜੀ ਦਿਲਜਾਨ ।
ਏਦਾਂ ਹੀ ਸਾਡੀ ਰੋਜ਼ ਗੱਲ ਹੋਣ ਲੱਗ ਗਈ। ਬੇਬੇ, ਮੈਂ, ਹਰਮੀਤ, ਤੇ ਆਂਟੀ ਜੀ ਰੋਜ਼ ਫੋਨ ਕਰਨਾ ਇਕ ਦੂਜੇ ਨਾਲ ਗੱਲਾਂ ਕਰਨੀਆਂ । ਸਾਡੀ ਦੋਨਾਂ ਪਰਿਵਾਰਾਂ ਦੀਆਂ ਗੱਲਾਂ ਸਾਂਝੀਆਂ ਹੋਣ ਲੱਗੀਆਂ। ਇਕ ਦੂਜੇ ਵੱਲ ਬਹੁਤ ਆਉਣ ਜਾਣ ਹੋ ਗਿਆ। ਤੇ ਜਦੋ ਹਰਮੀਤ ਪਹਿਲੀ ਵਾਰ ਸਾਡੇ ਘਰ ਆਈ ਤਾਂ ਬੇਬੇ ਨੇ ਉਸਨੂੰ ਬਹੁਤ ਸੋਹਣਾ ਸੂਟ ਲੇਕੇ ਦਿੱਤਾ।
(ਏਦਾਂ ਇਕ ਦੂਜੇ ਨੂੰ ਮਿਲਦੇ ਵਰਤ ਦੇ 6 ਮਹੀਨੇ ਹੋ ਗਏ)
ਦਿਨ ਐਤ: ਦਾ ਸੀ, ਮੈਂਨੂੰ ਪਤਾ ਸੀ। ਹਰਮੀਤ ਹਰ ਐਤ: ਵਾਰ “ਦਰਬਾਰ ਸਾਹਿਬ ਜਾਂਦੀ ਹੈ।” ਮੈਂਨੂੰ ਅੱਜ ਕੋਈ ਕੰਮ ਸੀ। ਮੈਂ ਹਾਲ ਗੈਟ “ਅੰਮ੍ਰਿਤਸਰ” ਜਾਣਾ ਸੀ। ਕੁਝ ਕਿਤਾਬਾਂ ਖ੍ਰੀਦਣੀਆਂ ਸੀ।
ਦਿਲਜਾਨ – ਬੇਬੇ ਮੈਂ ਅੰਮ੍ਰਿਤਸਰ ਚੱਲਿਆ ਵਾ। ਮੈੰ ਕੁਝ ਕਿਤਾਬਾਂ ਲੈਕੇ ਆਉਂਣੀਆ ਹੈ।
ਬੇਬੇ – ਚੰਗਾ ਪੁੱਤ…. ਧਿਆਨ ਨਾਲ ਜਾਈਂ…. ।
ਦਿਲਜਾਨ – ਨਹੀਂ ਬੇਬੇ ਮੈਂ ਤੇ ਬਿੱਲੇ ਨਾਲ ਚੱਲਿਆ.. ਹਾਹਾਹਾਹਾ…।(ਹੱਸਦਾ ਹੋਇਆ)
ਬੇਬੇ – ਅੱਛਾ ਬੁੱਢੀ ਦਾਦੀ ਨਾਲ ਕਰ ਮਖੋਲ ਹੁਣ…… ਹਾ…. ਹਾ… ਕਮਲਾ ਜਿਆ ।(ਹੱਸਦੇ ਹੋਏ)
ਦਿਲਜਾਨ – ਮੈਂ ਰਾਜੂ ਆਂਟੀ ਨੂੰ ਫੋਨ ਕੀਤਾ ਵਾ ਕੁਝ ਦੇਰ ਉਹ ਤੁਹਾਡੇ ਕੋਲ ਆ ਜਾਣਗੇ। ਚੱਲ ਚੰਗਾ ਫੇਰ ਬੇਬੇ ਸ਼ਾਮ ਤੱਕ ਆਜਾਂਗਾ।
ਬੇਬੇ – ਚੰਗਾ… ਪੁੱਤ… ।
ਮੈਂ ਬਾਇਕ ਸਟਾਟ ਕੀਤੀ ਤੇ ਅੰਮ੍ਰਿਤਸਰ ਵੱਲ ਨੂੰ ਤੁਰ ਪਿਆ। ਮੈਂ ਹਾਲ ਗੈਟ ਅਮ੍ਰਿਤਸਰ ਪਹੁੰਚ ਗਿਆ ਹਲੇ ਮੈਂ ਬਾਇਕ ਖੜੀ ਹੀ ਕੀਤੀ ਸੀ। ਮੈਂਨੂੰ ਸਾਹਮਣੇ ਤੋਂ ਹਰਮੀਤ ਆਉਂਦੀ ਨਜ਼ਰ ਆਈ।
ਮੈਂ ਉਸਨੂੰ ਦੇਖ ਕੇ ਲੁੱਕ ਗਿਆ । ਫਿਰ ਮੈੰ ਹਰਮੀਤ ਨੂੰ ਫੋਨ ਕੀਤਾ।
ਦਿਲਜਾਨ – ਹਾਂਜੀ ਕਿਵੇਂ ਜੀ ਬੜੇ ਸੋਹਣੇ ਲੱਗ ਰਹੇ ਹੋਜੀ। ਨੇਵੀ ਬਲੂ ਪਲਾਜੋ ਵਿਚ ਤੇ, ਜਾਣ ਹੀ ਕੱਢੀ ਜਾਂਦੇ ਹੋ।
ਹਰਮੀਤ – ਹਾਏ ਦਿਲਜਾਨ ਮੈਂ ਠੀਕ, ਤੁਸੀਂ ਦੱਸੋ, ਤੁਹਾਨੂੰ ਕਿਵੇਂ ਪਤਾ ਮੈਂ ਨੇਵੀ ਬਲੂ ਕਲਰ ਪਾਇਆ ਹੋਇਆ। ਮੈਂਨੂੰ ਲੱਗਦਾ ਤੁਸੀਂ ਵੀ ਏਥੇ ਕੀਤੇ ਹੋ।
ਦਿਲਜਾਨ – ਓ ਨਹੀਂ ਜੀ, ਮੈਂ ਤੇ ਘਰ ਹਾਂ… ਉਹ ਤੇ ਮੈਂ ਅੰਤਰਜਾਮੀਂ ਹਾਂ ਮੈਂਨੂੰ ਸਭ ਪਤਾ ਚਲ ਜਾਂਦਾ ਜੀ।
ਹਰਮੀਤ – ਅੱਛਾ ਜੀ… ਮੈਂਨੂੰ ਪਤਾ ਤੁਸੀਂ ਏਥੇ ਕੀਤੇ ਹੋ। ਚਲੋ ਸਾਹਮਣੇ ਆਓ ਹੁਣ।
ਦਿਲਜਾਨ – ਠੀਕ ਹੈ ਜੀ।
ਇਕ ਦਮ ਮੈਂ ਛਾਲ ਮਾਰ ਉਸਦੇ ਸਾਹਮਣੇ ਆ ਗਿਆ। ਉਹ ਡਰ ਗਈ ਤੇ ਮੇਰੇ ਹੱਥ ਫੜ ਹੱਸਣ ਲੱਗੀ ਤੇ ਕਹਿਣ ਲੱਗੀ।
ਹਰਮੀਤ – ਏਦਾਂ ਦਾ ਮਜ਼ਾਕ ਨਾ ਕਰਿਆ ਕਰੋ ਤੁਹਾਨੂੰ ਪਤਾ ਤੇ ਹੈ ਮੈਂ ਡਰ ਜਾਂਦੀ ਹਾਂ।
ਦਿਲਜਾਨ – ਓਕੇ… ਜੀ… ਨਹੀਂ ਕਰਦਾ।
ਹਰਮੀਤ – ਏਨਾਂ ਨੂੰ ਮਿਲੋ ਮੇਰੀਆਂ ਫਰੈਂਡਸ ਰਾਣੀ, ਸ਼ਾਲੂ, ਰਜਨੀ,………।
ਦਿਲਜਾਨ – ਹਾਏ ਰਾਣੀ, ਸ਼ਾਲੂ, ਤੇ ਰਜਨੀ……।
ਹਰਮੀਤ – ਹੋਰ ਦੱਸੋ ਬੀਜ਼ੀ ਕਿਵੇਂ ਨੇ…..।
ਦਿਲਜਾਨ – ਠੀਕ ਹੈ ਰੋਜ਼ ਗੱਲ ਹੁੰਦੀ ਤੇ ਹੈ।
ਹਰਮੀਤ – ਹੁੰਦੀ ਤੇ ਹੈ ਫੇਰ ਵੀ ਪੁੱਛਣ ਦਾ ਮੇਰਾ ਫਰਜ਼ ਹੈ।
ਸਾਰੇ ਫ਼ਰਜ਼ ਪੂਰੇ ਕਰੀ ਜਾਂਦੇ ਹੋ ਮੇਰਾ ਫ਼ਰਜ਼ ਕਦੋਂ ਪੂਰਾ ਕਰਨਾ ਮੈਂ ਆਪਣੇ ਮੰਨ ਵਿਚ ਕਿਹਾ।
ਦਿਲਜਾਨ – ਹੋਰ ਹਰਮੀਤ ਮੰਮਾ ਕਿਵੇਂ ਨੇ…।
ਹਰਮੀਤ – ਠੀਕ ਨੇ ਜੀ…।
ਮੈ ਹੁਣ ਉਸਦੀ ਮੰਮਾ ਨੂੰ ਆਂਟੀ ਨਹੀਂ ਮੰਮਾ ਹੀ ਕਹਿਣ ਲੱਗ ਗਿਆ ਸੀ।
ਹਰਮੀਤ – ਤੁਸੀਂ ਕੀ ਕਰਨ ਆਏ ਹੋ ਤੇ ਮੈਂਨੂੰ ਦੱਸਿਆ ਵੀ ਨਹੀਂ।
ਦਿਲਜਾਨ – ਉਹ ਮਾਫ਼ ਕਰੀ ਹਰਮੀਤ ਸਵੇਰੇ ਹੀ ਪ੍ਰੋਗਰਾਮ ਬਣਿਆ। ਓ ਹੈਲੋ ਬਿੱਲਿਆਂ…… ਏਧਰ ਆ ਯਾਰ…. ਹਰਮੀਤ ਏ ਮੇਰਾ ਦੋਸਤ ਹੈ।
ਹਰਮੀਤ – ਸਤਿ ਸ਼੍ਰੀ ਅਕਾਲ ਵੀਰ ਜੀ….. ।
ਬਿੱਲਾ – ਸਤਿ ਸ੍ਰੀ ਅਕਾਲ ਜੀ…।
ਫਿਰ ਮੈਂ ਬਿੱਲੇ ਨੂੰ ਉਸਦੀਆਂ ਸਹੇਲੀਆਂ ਨਾਲ ਮਿਲਾਇਆ। ਹਰਮੀਤ ਇਹਨਾਂ ਨੇ ਆਪਨੇ ਬੇਟੇ ਲਈ ਕੁਝ ਕਿਤਾਬਾਂ ਲੈਣੀਆਂ ਸੀ। ਤੇ ਮੈਂ ਸੋਚਿਆ ਚੱਲ ਫੇਰ ਮੈਂ ਵੀ ਕੁਝ (ਸਾਹਿਤਿਕ ਅਤੇ ਕੁਝ ਕਵਿਤਾ ਵਾਲਿਆਂ ਕਿਤਾਬਾਂ ਲੈ ਲਾਂ ਗਾ) ਤਾਂ ਤੁਹਾਨੂੰ ਬਿਨਾਂ ਦੱਸੇ ਪੁੱਛੇ ਆ ਗਿਆ।
ਹਰਮੀਤ – ਚੱਲੋ ਕੋਈ ਨਾ ਤੁਸੀਂ ਬੁੱਕਸ ( book’s) ਖ਼ਰੀਦ ਲਈਆਂ….. ।
ਦਿਲਜਾਨ – ਨਹੀਂ ਹਲੇ ਤੇ ਆਏ ਹੀ ਆਂ…..।
ਹਰਮੀਤ – ਚੱਲੋ ਬਾਅਦ ਚ ਲੈਲਿਓ ਪਹਿਲਾਂ ਗੁਰੂ ਸਾਹਿਬ ਦੇ ਦਰਸ਼ਨ ਕਰ ਆਈਏ….. ।
ਦਿਲਜਾਨ – ਚੱਲੋ ਠੀਕ ਹੈ… ਬਿੱਲੇ ਵੀਰ ਜਲਦੀ ਤੇ ਨਹੀਂ…. ।
ਬਿੱਲਾ – ਨਹੀਂ ਕੋਈ ਜਲਦੀ ਨਹੀਂ…. ।
ਦਿਲਜਾਨ – ਓਕੇ.. ।
ਮੈਂ ਸਭ ਦੇ ਜੋੜੇ ਲੈਕੇ ਜਮਾਂ ਕਰਵਾ ਦਿੱਤੇ। ਤੇ ਆਪਣਾ ਸਿਰ ਢੱਕਕੇ ਹਰਮੀਤ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਵਧਿਆ।ਅਸੀਂ ਪਰਕਰਮਾਂ ਕੀਤੀ ਤੇ ਪ੍ਰਸ਼ਾਦ ਵੀ ਕਰਵਾਇਆ। ਦਰਬਾਰ ਸਾਹਿਬ ਬਹੁਤ ਸੰਗਤ ਆਈ ਹੋਈ ਸੀ। ਮੈਂ ਹਰਮੀਤ ਨੂੰ ਕਿਹਾ ਟਾਈਮ ਬਹੁਤ ਲੱਗ ਜਾਣਾ ਅੰਦਰ ਰਹਿਣ ਦੇਂਦੇ ਹਾਂ।
ਹਰਮੀਤ – ਉਹੋ…. ਫਿਰ ਆਉਣ ਦਾ ਕੀ ਫਾਇਦਾ ਜੇ ਗੁਰੂ ਦੇ ਦਰਸ਼ਨ ਕੀਤੇ ਬਿਨਾਂ ਮੁੜ ਜਾਣਾ….।
ਮੇਰਾ ਹੱਥ ਫੜ ਕੇ ਹਰਮੀਤ ਬੋਲੀ ਚੱਲੋ ਲੱਗੋ ਲਈਨ ਵਿਚ,ਇਕ ਘੰਟੇ ਬਾਅਦ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਬਾਹਰ ਆ ਗਏ ਤੇ ਫਿਰ ਲੰਗਰ ਵੀ ਛੱਕਿਆ।
ਬਾਹਰ ਆਏ ਤੇ ਮੈਂ ਸਭ ਦੇ ਜੋੜੇ ਲਿਆ ਦਿੱਤੇ।
ਫਿਰ ਹਰਮੀਤ ਦੀਆਂ ਦੋ ਸਹੇਲੀਆਂ ਚੱਲੀਆਂ ਗਈਆਂ, ਸ਼ਾਲੂ, ਤੇ ਹਰਮੀਤ ਸਾਡੇ ਨਾਲ ਸਨ। ਅਸੀਂ ਇਕ ਬੁੱਕ ਸ਼ੌਪ ਤੇ ਗਏ ਤੇ ਬੁੱਕਸ ਵੀ ਖ੍ਰੀਦ ਲਈਆਂ।
ਹਰਮੀਤ – ਤੁਸੀਂ ਮੇਰੇ ਲਈ ਕੁਝ ਲਿਖਦੇ ਹੀ ਨਹੀਂ।
ਦਿਲਜਾਨ – ਅੱਛਾ… ਜੀ…।
ਹਰਮੀਤ – ਜਾਓ ਮੈਂ ਨਹੀਂ ਤੁਹਾਡੇ ਨਾਲ ਬੋਲਣਾ।
ਦਿਲਜਾਨ – … ਹਾ… ਹਾ.. ਏਨਾਂ ਗੁੱਸਾ ਜਨਾਬ ਕੋਈ ਨਾ ਲਿਖਦਾ ਗਾਂ……. ।( ਹੱਸਦਾ ਹੋਇਆ)
ਹਰਮੀਤ – ਲਿਖਦਾ ਗਾਂ ਲਿਖਿਆ ਤਾਂ ਨਹੀਂ ਨਾਂ….।
ਦਿਲਜਾਨ – ਜੇ ਲਿਖਿਆ ਹੋਏ ਫਿਰ…. ।
ਮੈਂ ਉਸਦੇ ਚਿਹਰੇ ਵੱਲ ਦੇਖਿਆ ਤੇ ਕਿਹਾ – “ਮੈਂ ਬਹੁਤ ਕੁਛ ਲਿਖਿਆ। ਸਾਰੀ ਜ਼ਿੰਦਗੀ ਵੀ ਸੁਣਾਈ ਜਵਾਂ ਤਾਂ ਵੀ ਮੁੱਕੇ ਨਾ…..।”
ਹਰਮੀਤ – ਅੱਛਾ…. ਹਾਂਜੀ….. ਤੇ ਸੁਣਾਉ ਕੁਝ…… ।
ਦਿਲਜਾਨ – ਲਓ ਸੁਣੋ ਫੇਰ…. ।
ਸੂਬਾ ਦੇ ਸੂਰਜ ਤੇ ਜੰਗਲਾ ਦੀ ਅੱਗ ਵਾਂਗ,
ਚਿਹਰਾ ਤੇਰਾ ਜੱਗਦਾ ਆ, ਅੰਬਰਾਂ ਦੇ ਚੰਨ ਵਾਂਗ,
ਅੱਖੀਆਂ ਆਂ ਕਾਲੇ ਬੱਦਲਾਂ, ਦੀ ਸ਼ਾਨ ਜਿਹੀ ਗੌਰੀਏ,
ਬੁੱਲ੍ਹਿਆਂ ਆਂ, ਪੱਤੀਆਂ ਗੁਲਾਬ ਜਿਹੇ ਗੌਰੀਏ,
ਦੇਖ ਦੇਖ ਅੰਬਰਾਂ ਦੀ ਹਿੱਕ ਵਿਚ ਤਾਰੇ ਜਿੱਦਾਂ ਲੱਗਦੇ ਆ,
ਰੂਪ ਤੇਰੇ ਵਾਂਗ, ਬੋਲ ਨਿਖਾਰੇ ਮੇਰੇ ਲੱਗਦੇ ਆ,
ਮੈਂ ਉਸਦਾ ਹੱਥ ਆਪਣੇ ਹੱਥਾਂ ਵਿਚ ਲੈ ਲਿਆ, ਤੇ ਉਸਦੇ ਚਿਹਰੇ ਨੂੰ ਨਿਹਾਰਣ ਲੱਗਾ। ਅਸੀਂ ਦੋਨੋਂ ਇਕ ਦੂਜੇ ਨੂੰ, ਇਕ ਦੂਜੇ ਦੀਆਂ ਅੱਖਾਂ ਵਿਚੋ ਲੱਭਣ ਲੱਗੇ, ਤੇ ਫਿਰ ਉਸਨੇ ਮੈਂਨੂੰ ਪੁੱਛਿਆ – “ਤੁਸੀਂ ਰੱਬ ਤੋਂ ਕਿ ਮੰਗਿਆ।”
ਮੈਂ ਸਾਫ ਜੇ ਲਫ਼ਜ਼ਾਂ ਵਿਚ ਬੋਲਤਾ – “ਤੁਹਾਨੂੰ ਹਰਮੀਤ ਹੋਰ ਮੈਂ ਮੰਗਣਾ ਵੀ ਕੀ ਹੈ।”
ਏਨਾਂ ਆਖ ਮੈਂ ਤੁਰ ਪਿਆ ਤੇ ਉਸਦੇ ਚਿਹਰੇ ਨੂੰ ਕਈ ਬਾਰ ਪਿੱਛੇ ਮੁੜ – ਮੁੜ ਦੇਖਦਾ ਰਿਹਾ। ਉਸਨੇ ਨਜ਼ਰਾਂ ਹੇਠਾਂ ਕੀਤੀਆਂ ਹੋਈਆਂ ਸੀ। ਮੈਂ ਜਦ ਵੀ ਪਿੱਛੇ ਮੁੜ ਦੇਖਦਾ, ਇਕ ਨਜ਼ਰ ਦੇਖ ਫਿਰ ਨਜ਼ਰਾਂ ਹੇਠਾਂ ਕਰ ਸਮਾਈਲ ਕਰਨ ਲੱਗਦੀ। ਉਹ ਉਹਨਾਂ ਤੱਕ ਮੈਂਨੂੰ ਦੇਖ ਦੀ ਰਹੀ ਤੇ ਮੈਂ ਉਸਨੂੰ, ਜਿਨ੍ਹਾਂ ਤੱਕ ਅਸੀਂ ਇਕ ਦੂਜੇ ਦੀਆਂ ਨਜ਼ਰਾਂ ਤੋਂ ਦੂਰ ਨਾ ਹੋਏ।
ਮੈਂ ਘਰ ਆਇਆ…..
ਬੇਬੇ – ਆ ਗਿਆ ਪੁੱਤ…।
ਦਿਲਜਾਨ – ਹਾਂ ਜੀ ਬੇਬੇ….।
ਬੇਬੇ – ਆਜਾ ਪੁੱਤ ਕੋਲ ਬੈਠ ਮੈਂ ਇਕ ਗੱਲ ਕਰਨੀ…..।
ਦਿਲਜਾਨ – ਹਾਂ ਜੀ ਬੇਬੇ….।
ਬੇਬੇ – ਪੁੱਤ ਰਾਜੂ ਤੇਰੇ ਰਿਸ਼ਤੇ ਬਾਰੇ ਆਖ ਰਹੀ ਸੀ।
ਦਿਲਜਾਨ – ਉਹ ਬੇਬੇ ਮੈਂ ਹਲੇ ਵਿਆਹ ਨਹੀਂ ਕਰਨਾ…. ।
ਬੇਬੇ – ਤੇ ਹੋਰ ਕੱਦੋ ਕਰਨਾ….।
ਦਿਲਜਾਨ – ਪਤਾ ਨਹੀਂ…. ਪਰ ਹਾਲੇ ਨਹੀਂ…. ।
ਬੇਬੇ – ਜੇ ਕੋਈ ਕੁੜੀ ਦੇਖੀਂ ਤੇ ਦੱਸ ਦੇ……।
ਬੇਬੇ ਦੀ ਇਹ ਗੱਲ ਸੁਣਕੇ ਮੈਂ ਮਨ ਵਿਚ ਸੋਚਣ ਲੱਗਾ ਦਸਾਂ ਜਾਂ ਨਾਂ, ਚੱਲ ਦੱਸ ਹੀ ਦੇਂਦਾ ਹਾਂ।
ਦਿਲਜਾਨ – ਕੁੜੀ ਤੇ ਹੈ ਬੇਬੇ….. ।
ਬੇਬੇ – (ਬੇਬੇ ਖੁਸ਼ੀ ਨਾਲ) ਦੱਸ ਵੇ ਕੌਣ ਹੈ…. ।
ਦਿਲਜਾਨ – ਤੁਸੀਂ ਜਾਣਦੇ ਹੋ…।
ਬੇਬੇ – ਮੈਂ ਜਾਣਦੀ ਹਾਂ…… ਕੌਣ ?….. ਉਹ ਕਿਤੇ ਹਰਮੀਤ ਤੇ ਨਹੀਂ…..।
ਦਿਲਜਾਨ – ਹਾਂਜੀ ਬੇਬੇ…. ।
ਬੇਬੇ – ਜੇ ਏਹ ਗੱਲ ਹੈ ਤੇ ਫੋਨ ਕਰ…. ਹੁਣੀ ਮੈਂ ਗੱਲ ਕਰਦੀ ਹਾਂ…..।
ਦਿਲਜਾਨ – ਰੁਕੋ ਕਰਦਾ… ਆਹ ਲਓ ਚੱਕ ਲਿਆ ਫੋਨ….. ।
ਬੇਬੇ- ਹਰਮੀਤ ਮੈਂ ਤੇਰੀ ਬੇਬੇ ਬੋਲਦੀ ਹਾਂ।
ਹਰਮੀਤ – ਸਤਿ ਸ੍ਰੀ ਅਕਾਲ ਬੇਬੇ।
ਬੇਬੇ – ਸਤਿ ਸ੍ਰੀ ਅਕਾਲ ਪੁੱਤ। ਆਪਣੀ ਮੰਮਾ ਨੂੰ ਫੋਨ ਦੇਵੀਂ ਮੈਂ ਕੋਈ ਗੱਲ ਕਰਨੀ ਹੈ।
ਹਰਮੀਤ – ਓਕੇ.. ਬੇਬੇ ਰੁਕੋ ਮੈਂ ਦੇਂਦੀ ਹਾਂ।
ਹਰਮੀਤ ਦੀ ਮੰਮਾ – ਹਾਂ ਜੀ ਬੇਬੇ ਸਤਿ ਸ੍ਰੀ ਅਕਾਲ, ਹੋਰ ਸੁਣਾਓ ਕਿਵੇਂ ਹੋ, ਸਹਿਤ ਦਾ ਦੱਸੋ ਕਿਵੇਂ ਹੁਣ?
ਬੇਬੇ – ਬਹੁਤ ਵਧੀਆ ਪੁੱਤ, ਮੈਂ ਕੋਈ ਜ਼ਰੂਰੀ ਗੱਲ ਕਰਨੀ ਤੇਰੇ ਨਾਲ।
ਮੰਮਾ – ਹਾਂਜੀ ਦੱਸੋ ਬੇਬੇ।
ਬੇਬੇ – ਹਰਮੀਤ ਲਈ ਮੁੰਡਾ ਵੇਖਿਆ ਤੂੰ ਕੀਤੇ ਜਾਂ ਨਹੀਂ।
ਮੰਮਾ – ਨਹੀਂ ਬੇਬੇ ਵੈਸੇ ਇਕ ਥਾਂ ਦੱਸ ਪਈ ਸੀ। ਪਰ ਪਤਾ ਲੱਗਾ ਤੇ ਮੁੰਡਾ ਨਸ਼ੇੜੀ ਸੀ।
ਬੇਬੇ – ਚੱਲ ਚੰਗਾ ਹੋਇਆ ਨਹੀਂ ਤੇ ਨਿਆਣੀ ਦੀ ਜ਼ਿੰਦਗੀ ਰੁਲ ਜਾਣੀ ਸੀ।
ਮੰਮਾ – ਸਹੀ ਕਿਹਾ ਤੁਸੀਂ।
ਬੇਬੇ – ਮੇਰੀ ਨਜ਼ਰ ਵਿਚ ਮੁੰਡਾ ਹੈ।
ਮੰਮਾ – ਕੌਣ ਬੇਬੇ ?
ਬੇਬੇ – ਤੂੰ ਜਾਣਦੀ ਹੈ ਉਸਨੂੰ।
ਮੰਮਾ – ਮੈਂ ਜਾਣਦੀ ਹਾਂ… ਕੀਤੇ ਦਿਲਜਾਨ ਤੇ ਨਹੀਂ।
ਬੇਬੇ – ਸਹੀ ਪਹਿਚਾਣ ਲਿਆ, ਜੇ ਤੁਹਾਨੂੰ ਮਨਜੂਰ ਹੋਏ ਤਾਂ, ਪੁੱਤ। ਤੇ ਹਰਮੀਤ ਨੂੰ ਇਕ ਵਾਰ ਜਰੂਰ ਪੁੱਛਣਾ।
ਮੰਮਾ – ਮਨਜੂਰ ਕਿਉਂ ਨਾ ਹੋਏ ਬੇਬੇ, ਦਿਲਜਾਨ ਤੇ ਵੈਸੇ ਵੀ ਮੈਂਨੂੰ ਬਹੁਤ ਪਸੰਦ ਹੈ। ਰਹੀ ਗੱਲ ਹਰਮੀਤ ਦੀ ਉਹ ਇਸ ਰਿਸ਼ਤੇ ਨੂੰ ਨਾਂਹ ਨਹੀਂ ਕਹੇਗੀ।
ਬੇਬੇ – ਚੱਲ ਪੁੱਤ ਗੱਲ ਕਰਕੇ ਤੇ ਸਲਾਹ ਕਰਕੇ ਦੱਸਿਉ ਫੇਰ।
ਮੰਮਾ – ਠੀਕ ਹੈ ਬੇਬੇ ਮੈਂ ਗੱਲ ਕਰਕੇ ਹਰਮੀਤ ਨਾਲ ਤੁਹਾਨੂੰ ਥੋੜ੍ਹੀ ਦੇਰ ਤੱਕ ਕਾਲ ਕਰਦੀ ਹਾਂ ।
ਬੇਬੇ – ਠੀਕ ਹੈ ਪੁੱਤ ਚੰਗਾ ਫੇਰ ਸਤਿ ਸ੍ਰੀ ਅਕਾਲ…. ।
ਮੰਮਾ – ਅੱਛਾ.. ਬੇਬੇ ਸਤਿ ਸ੍ਰੀ ਅਕਾਲ…. ।
ਥੋੜ੍ਹੀ ਦੇਰ ਬਾਅਦ ਫੋਨ ਮੈਂਨੂੰ ਆਇਆ…
ਦਿਲਜਾਨ – ਹਾਂਜੀ ਮੰਮਾ ਪੈਰੀਂ ਪੈਂਦਾ…. ।
ਮੰਮਾ – ਜਿਊਂਦਾ ਰਹਿ ਬੇਟਾ, ਬੇਬੇ ਨਾਲ ਗੱਲ ਕਰਵਾਈ…. ।
ਦਿਲਜਾਨ – ਓਕੇ ਮੰਮਾ…।
ਮੈਂ ਭੱਜਿਆ ਗਿਆ, ਬੇਬੇ… ਬੇਬੇ…. ਆਹ ਗੱਲ ਕਰਿਓ…..
ਬੇਬੇ – ਹੈਲੋ….. ।
ਮੰਮਾ- ਬੇਬੇ ਵਧਾਈਆਂ ਹੋਣ ਬੇਬੇ ਮੁਬਾਰਕਾਂ ਤੁਹਾਨੂੰ ਹਰਮੀਤ ਮੰਨ ਗਈ, ਤੁਸੀਂ ਇਕ ਵਾਰ ਦਿਲਜਾਨ ਨੂੰ ਵੀ ਪੁੱਛ ਲਓ….।
ਬੇਬੇ – ਉਹ ਪੁੱਤ ਮੰਨਿਆ ਪਿਆ ਹੈ, ਬਲਕਿ ਉਹਨੇ ਹੀ ਮੈਂਨੂੰ ਦੱਸਿਆ ਕਿ ਮੈਂਨੂੰ ਹਰਮੀਤ ਬਹੁਤ ਪਸੰਦ ਹੈ…..।
ਮੰਮਾ – ਫਿਰ ਹੋਰ ਵੀ ਵਧੀਆ ਹੈ ਬੇਬੇ, ਜੇ ਏ ਗੱਲ ਹੈ ਤੇ ਮੈਂਨੂੰ ਲੱਗਦਾ ਹਰਮੀਤ ਵੀ ਦਿਲਜਾਨ ਨੂੰ ਬਹੁਤ ਪਸੰਦ ਕਰਦੀ ਹੈ। ਤਾਂਹੀ ਉਸਨੇ ਆਸਾਨੀ ਨਾਲ ਹਾਂ ਕਰਤੀ…… ।
ਬੇਬੇ – ਚੱਲ ਵਧੀਆ ਗੱਲ ਪੁੱਤ ਫੇਰ ਸਵੇਰ ਤੋੰ ਕਰਦੇ ਵਾਂ ਤਾਰੀਕਾਂ ਪੱਕਿਆਂ……. ।
ਮੰਮਾ – ਜ਼ਰੂਰ ਬੇਬੇ…. ।
ਬੇਬੇ – ਅੱਛਾ ਪੁੱਤ….।
ਮੰਮਾ – ਚੰਗਾ ਬੇਬੇ..।
ਥੋੜ੍ਹੀ ਦੇਰ ਬਾਅਦ ਰਾਤ ਜੀ ਨੂੰ ਮੈਂਨੂੰ ਹਰਮੀਤ ਦਾ ਫੋਨ ਆਇਆ।
ਹਰਮੀਤ – ਸੁੱਤੇ ਨਹੀਂ ਜੀ ?
ਦਿਲਜਾਨ – ਹੁਣ ਕਿੱਥੇ ਕੱਲੇ ਨੀਂਦ ਆਉਂਦੀ।
ਹਰਮੀਤ – ਅੱਛਾ ਜੀ ਪਹਿਲਾਂ ਕਿਵੇਂ ਆਉਂਦੀ ਸੀ?
ਦਿਲਜਾਨ – ਪਹਿਲਾਂ ਗੱਲ ਹੋਰ ਸੀ।
ਹਰਮੀਤ – ਤੇ ਹੁਣ…?
ਦਿਲਜਾਨ – ਹੁਣ ਗੱਲ ਕੁਝ ਹੋਰ ਏ।
ਹਰਮੀਤ – ਚਲੋ ਸਵੇਰੇ ਮਿਲਦੇ ਹਾਂ, ਓਕੇ ਬਾਏ ਗੁੱਡ ਨਾਈਟ
ਦਿਲਜਾਨ – ਓਕੇ ਜੀ ਗੁੱਡ ਨਾਈਟ ਬਾਏ।
ਸਵੇਰੇ ਸਾਡਾ ਰੋਕਾ ਹੋਇਆ। ਫਿਰ ਮੰਗਣੀ ਤੇ ਕੁਝ ਮਹੀਨੇ ਬਾਅਦ ਸਾਡੀ ਮੈਰਿਜ਼ ਹੋਗੀ। ਅੱਜ ਦੁਲਹਨ ਦੇ ਜੋੜੇ ਵਿਚ ਹਰਮੀਤ ਬਹੁਤ ਸੋਹਣੀ ਲੱਗ ਰਹੀ ਸੀ।
ਦਿਲਜਾਨ – ਹਰਮੀਤ ਤੁਹਾਨੂੰ ਪਤਾ ਮੈੰ ਕਿਉਂ ਪਿਆਰ ਕਰਦਾ…?
ਹਰਮੀਤ – ਜੀ ਕਿਉ ?
ਦਿਲਜਾਨ – ਕਿਉੰ ਕੀ…. ਤੂੰ ਪਿਆਰੀ ਬਹੁਤ ਲੱਗਦੀ ‘ਤੇ ਹੁਕਮ ਮੇਰਾ ਤੁਹਾਨੂੰ ਮੰਨਣਾ ਪਿਆ ਕਰਨਾ।
ਹਰਮੀਤ – ਅੱਛਾ ਜੀ ਪਹਿਲਾਂ ਤੋਂ ਹੀ ਹੁਕਮ ਚਲਾਣੇ ਸ਼ੁਰੂ ਕਰਤੇ ਜੀ।
ਦਿਲਜਾਨ – ਹਾਂਜੀ…. ।
ਅਸੀਂ ਆਪਣੀ ਜ਼ਿੰਦਗੀ ਵਿਚ “ਬਹੁਤ ਖੁਸ਼ ਰਹਿਣ ਲੱਗੇ।”
(4 ਸਾਲ ਬਾਅਦ)
ਅੱਜ ਮੈਂ ਆਪਣੀ ਵਿਆਹ ਵਾਲੀ “ਐਲਬਮ ਦੇਖ ਰਿਹਾ ਸੀ।” ਮੇਰੀ ਗੋਦੀ ਵਿਚ ਮੇਰਾ ਬੇਟਾ ਸੀ। ਜਿਸਦਾ ਨਾਮ ਏਕਨੂਰ ਹੈ। ਮੈਂ ਐਲਬਮ ਬੰਦ ਕੀਤੀ ਤੇ ਏਕਨੂਰ ਪੁੱਛਦਾ – “ਪਾਪਾ ਏ ਐਲਬਮ ਦੇ ਪਿੱਛੇ ਕਿ ਲਿਖਿਆ ਹੋਇਆ ਹੈ?”
ਮੈਂ ਮੁਸਕਰਾ ਕੇ ਕਿਹਾ – ” ਤੇਰੀ ਮੇਰੀ ਕਹਾਣੀ।”
ਤੇ ਹਰਮੀਤ ਵੀ ਚਾਹ ਲੈਕੇ ਆ ਗਈ, ਹੁਣ ਹਰਮੀਤ ਦੀਆਂ ਕਾਲੀਆਂ ਘਟਾਂ ਵਰਗੀਆਂ ਅੱਖੀਆਂ ਤੇ ਚਸ਼ਮਾ ਲੱਗਾ ਹੋਇਆ ਹੈ । ਜੋ ਉਸਦੇ ਚਿਹਰੇ ਨੂੰ ਹੋਰ ਵੀ ਚਾਰ ਚੰਨ ਲਾ ਰਹਿਆ ਸੀ।
ਕੁਝ ਸਾਲ ਪਹਿਲਾਂ ਦੇਖਿਆ ਹੋਇਆ ਮੇਰਾ ਸੁਫਨਾ ਅੱਜ ਸੱਚ ਹੋਇਆ।
ਅੱਖੀਆਂ ਤੇ ਚਸ਼ਮਾ ਓਦੇ…
ਠੋਡੀ ਤੇ ਹੈ ਤਿਲ ਕਾਲਾ…
ਉੱਚਾ – ਲੰਮਾ ਕੱਦ ਗੌਰੀ ਦਾ…
ਕਰਦਾ ਏ ਜਾਦੂ ਕਾਲਾ…
ਜਿਵੇਂ ਵਿਛੜਿਆ ਮਿਲਿਆ ਨਦੀਆਂ ਦਾ ਪਾਣੀ “ਲੈ ਹੁਣ ਬਣ
ਗਈ ਤੇਰੀ ਮੇਰੀ ਕਹਾਣੀ।”
******
ਨੋਟ :- ਇਹ ਕਹਾਣੀ ਮੇਰੀ ਕਲਪਨਾ ਹੈ, ਇਸ ਕਹਾਣੀ ਲਈ ਆਪਣੇ ਵਿਚਾਰ ਦੇਣ ਲਈ ਸਾਨੂੰ ਸਾਡੇ ਵਟਸਐਪ ਨੰਬਰ ਜਾਂ ਇੰਸਟਾਗਰਾਮ ਉਤੇ ਮੈੱਸਜ ਕਰ ਸਕਦੇ ਹੋ। ਇਸ ਕਹਾਣੀ ਨੂੰ ਪੜਨ ਵਾਲੇ ਸਾਰੇ ਮੇਰੇ ਆਪਣੀਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ।
(ਆਪ ਜੀ ਦਾ ਨਿਮਾਣਾ)
_____ਪ੍ਰਿੰਸ
whatsapp : – 7986230226
instagram : – @official_prince_grewal
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Gagandeep Singh
👌👌👌👌