ਤੇਰੀ ਮੇਰੀ ਕਹਾਣੀ——-
ਹੋਟਲ ਦੇ ਆਲੀਸ਼ਾਨ ਕਮਰੇ ਦੀ ਬਾਲਕੋਨੀ ਵਿੱਚ ਬੈਠ ਘਰ ਤੋਂ ਲੈ ਕੇ ਆਈ ਚਾਹ ਪੀਣ ਦਾ ਆਨੰਦ ਹੀ ਵੱਖਰਾ ਆ ਰਿਹਾ ਸੀ। ਚਾਹ ਦੀ ਲੌਗ- ਲਾਚੀਆਂ ਦੀ ਖੁਸਬੂ, ਠੰਡਾ ਰਮਣੀਕ ਮੌਸਮ ਅਤੇ ਸਰਦਾਰ ਜੀ ਦੀ ਮਿੱਠੀ ਮਿੱਠੀ ਮੁਸਕਰਾਹਟ, ਲੱਗਦਾ ਸੀ ਕਿ ਸਾਰੀ ਕਾਇਨਾਤ ਹੀ ਅੱਜ ਮੇਰੇ ਉੱਤੇ ਮਿਹਰਬਾਨ ਹੋ ਗਈ ਸੀ। ਕੁਰਸੀ ਨਾਲ ਕੁਰਸੀ ਜੋੜ ਬੈਠੀ ਇੱਕ ਵਾਰ ਤਾਂ ਮੈਂ ਆਪਣੇ ਚਿਹਰੇ ਦੀਆਂ ਝੁਰੜੀਆਂ ਅਤੇ ਚਿੱਟੇ ਹੋਏ ਸਿਰ ਨੂੰ ਭੁੱਲ ਹੀ ਗਈ ਸੀ। ਦਿਲ ਉਵੇਂ ਹੀ ਧੱਕ-ਧੱਕ ਕਰ ਰਿਹਾ ਸੀ ਜਿਵੇਂ ਅੱਜ ਤੋਂ 55 ਸਾਲ ਪਹਿਲਾਂ ਵਿਆਹ ਵਾਲੇ ਦਿਨ ਕਰ ਰਿਹਾ ਸੀ। ਉਹ ਗੱਲ ਵੱਖਰੀ ਹੈ ਕਿ ਉਦੋਂ ਡਰ ਅਤੇ ਘਬਰਾਹਟ ਨਾਲ ਕਰ ਰਿਹਾ ਸੀ ਅਤੇ ਅੱਜ ਖੁਸ਼ੀ ਵਿੱਚ। ਇਹ ਦਿਨ ਸਾਲਾਂ ਦੇ ਅਣਥੱਕ ਸਫਰ ਦੀ ਮੰਜ਼ਿਲ ਜਿਹਾ ਲੱਗ ਰਿਹਾ ਸੀ।
ਚਾਰ ਭੈਣਾਂ ਅਤੇ ਦੋ ਭਰਾਵਾਂ ਵਿੱਚੋਂ ਤੀਜੇ ਨੰਬਰ ਤੇ ਮੈਂ ਸੀ। 16 ਕੁ ਸਾਲਾਂ ਦੀ ਸੀ, ਜਦੋਂ ਮਾਸੜ ਨੇ ਮੇਰੇ ਰਿਸ਼ਤੇ ਦੀ ਦੱਸ ਪਾਈ ਸੀ। ਦੱਸਿਆ ਸੀ ਕਿ ਘਰ ਭਵਾਂ ਬਹੁਤਾ ਚੰਗਾ ਨਹੀ ਪਰ ਮੁੰਡਾ ਰੱਜ ਕੇ ਮਿਹਨਤੀ ਹੈ। ਬਾਪੂ ਦੇ ਸਿਰ ਤੇ ਅਜੇ ਹੋਰ ਕਬੀਲਦਾਰੀ ਬਹੁਤ ਪਈ ਸੀ ਤੇ ਝੱਟ ਮੇਰਾ ਰਿਸ਼ਤਾ ਗੰਢ ਦਿੱਤਾ ਸੀ। ਗੱਲ ਤਾਂ ਹੋਈ ਸੀ ਕਿ ਵਿਆਹ ਅਜੇ ਦੋ ਕੁ ਸਾਲ ਠਹਿਰ ਕੇ ਕਰ ਲਵਾਂਗੇ। ਪਰ ਛੇ ਕੁ ਮਹੀਨਿਆਂ ਪਿੱਛੋਂ ਹੀ ਖਬਰ ਆਈ ਕਿ ਮੁੰਡੇ ਦੀ ਮਾਂ ਨੂੰ ਅਧਰੰਗ ਹੋ ਗਿਆ, ਘਰੇ ਹੁਣ ਸਰਦਾ ਨਹੀ, ਵਿਆਹ ਛੇਤੀ ਦੇ ਦਿਉ। ਇੰਜ ਮੈਂ ਸਤਾਰਵੇਂ ਵਿੱਚ ਪੈਰ ਧਰਨ ਸਾਰ ਹੀ ਸਹੁਰੇ ਘਰ ਆ ਪਹੁੰਚੀ। ਸੋਹਣੇ ਰੇਸ਼ਮੀ ਸੂਟਾਂ ਦੀ ਪਹੁੰਚ ਨਾ ਬਾਪੂ ਵਿੱਚ ਸੀ ਤੇ ਨਾ ਮੇਰੇ ਸਰਦਾਰ ਵਿੱਚ। ਵਿਆਹ ਵੀ ਬੱਸ ਪੰਜ ਬੰਦਿਆਂ ਦੀ ਬਰਾਤ ਨਾਲ ਨੇਪਰ੍ਹੇ ਚੜ੍ਹ ਗਿਆ ਸੀ।
ਉਸਦੇ ਮੂੰਹ ਉੱਤੇ ਸਿਹਰੇ ਅਤੇ ਮੇਰੇ ਘੁੰਡ, ਇੱਕ ਦੂਜੇ ਨੂੰ ਤਾਂ ਦੇਖਿਆ ਵੀ ਨਾ ਗਿਆ। ਬੱਸ ਹੱਥ ਪੈਰ ਹੀ ਦਿਸੇ ਸਨ, ਹੱਥਾਂ ਪੈਰਾਂ ਦੀਆਂ ਵਿਆਈਆਂ ਉਸਦੇ ਕਾਮੇ ਹੋਣ ਦੀ ਤਾਂ ਗਵਾਹੀ ਭਰਦੀਆਂ ਸਨ।
ਡੋਲੀ ਘਰ ਪੁੱਜੀ ਤਾਂ ਮੰਜੇ ਉੱਤੇ ਪਈ ਸੱਸ ਨੇ ਪਿਆਰ ਨਾਲ ਹੱਥ ਸਿਰ ਤੇ ਰੱਖ ਦਿੱਤਾ। ਮੰਜਾ ਵੀ ਮੇਰਾ ਬੀਬੀ ਕੋਲ ਹੀ ਸੀ, ਨਾਲ ਹੀ ਨਿੱਕੀ ਨਨਾਣ ਸੌ ਗਈ ਸੀ। ਮਸਾਂ ਦੱਸ ਕੁ ਸਾਲਾਂ ਦੀ ਹੋਊ ਉਦੋਂ। ਉਸ ਦਿਨ ਤਾਂ ਹਨ੍ਹੇਰੇ ਵਿੱਚ ਨਾ ਘਰ ਦਿਖਿਆ ਤੇ ਨਾ ਮੇਰਾ ਕੰਤ। ਅਗਲੀ ਸਵੇਰ ਉੱਠ ਚੁੱਲ੍ਹੇ ਅੱਗ ਪਾਉਣ ਗਈ ਤਾਂ ਦੇਖਿਆ ਕਿ ਬੱਸ ਇੱਕ ਹੀ ਕਮਰਾ, ਜਿੱਥੇ ਬੀਬੀ ਪਈ ਆ, ਮੂਹਰੇ ਕੱਚਾ ਬਰਾਡਾਂ ਅਤੇ ਖੱਬੇ ਹੱਥ ਚੌਕਾ ਚੁੱਲ੍ਹਾ। ਵਿਹੜੇ ਦੇ ਪਰਲੇ ਪਾਸੇ ਮੱਝਾਂ, ਤੂੜੀ ਵਾਲਾ ਕੋਠਾ ਅਤੇ ਕੱਚਾ ਜਿਹਾ ਇੱਟਾਂ ਚਿਣ ਕੇ ਬਣਾਇਆ ਨਹਾਉਣ ਵਾਲਾ। ਚਾਅ ਤਾਂ ਜਿਵੇਂ ਸਾਰੇ ਮਰ ਹੀ ਗਏ ਸਨ ਪਰ ਹੌਸਲਾ ਨਹੀ। ਉਸ ਦਿਨ ਉਹ ਵੀ ਦਿਖਿਆ ਮੱਝ ਦੀ ਧਾਰ ਕੱਢੀ ਜਾਂਦਾ ਸੀ। ਸਾਵਲਾਂ ਜਿਹਾ ਰੰਗ, ਸੋਹਣਾ ਕੱਦ-ਕਾਠ ਅਤੇ ਚਿਹਰੇ ਉੱਤੇ ਸ਼ੁਕਾਰਨਾ। ਬੱਸ ਦੋ ਪਲ ਹੀ ਦੇਖਿਆ ਗਿਆ ਕਿ ਉਸਦੀ ਨਜ਼ਰ ਮੇਰੇ ਚਿਹਰੇ ਤੇ ਪੈ ਗਈ ਅਤੇ ਮੈਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ