ਅਸੀਂ ਹਰ ਦਿਨ ਕੋਸ਼ਿਸ਼ ਕਰਦੇ ਹਾਂ ਹੋਰ ਤੇਜ,, ਹੋਰ ਤੇਜ ਕਿਵੇਂ ਹੋ ਸਕੀਏ। ਪੈਦਲ ਚੱਲਦੇ ਚੱਲਦੇ ਕਦੋਂ ਸਾਈਕਲ, ਗੱਡਿਆਂ ਤੋਂ ਹੁੰਦੇ ਹੋਏ ਕਰੋੜਾਂ ਦੀਆਂ ਤੇਜ ਰਫਤਾਰ ਗੱਡੀਆਂ ਤੇ ਚੜ ਗਏ। ਕੱਚੀਆਂ ਪਹੀਆਂ ਤੇ ਉੱਡਦੇ ਰੇਤਿਆਂ ਦੀ ਧੂੜ ਚੋਂ ਨਿਕਲ ਐਕਸਪ੍ਰੈੱਸ ਹਾਈਵੇ ਤੇ ਚੜ ਕੇ ਅਸਮਾਨ ਵਿੱਚ ਉੱਡ ਕੇ ਹੁਣ ਅਸੀਂ ਇਸਤੋਂ ਅੱਗੇ ਕੁੱਝ ਹੋਰ ਲੱਭ ਰਹੇ ਹਾਂ ਜਿਸ ਨਾਲ ਰਫਤਾਰ ਹੋਰ ਤੇਜ ਕਰ ਸਕੀਏ ।
ਖੂਹਾਂ, ਖਾਲਿਆਂ, ਕੱਸੀਆਂ ਤੋਂ ਬੁੱਕਾਂ ਨਾਲ ਪਾਣੀ ਪੀਂਦੇ ਪੀਂਦੇ ਕਦੋਂ ਘੜਿਆਂ ਨੂੰ ਮੂਧੇ ਮਾਰ, ਨਲਕਿਆਂ ਨੂੰ ਗੇੜਦੇ ਗੇੜਦੇ ਹੱਥਾਂ ਵਿੱਚ ਬਿਸਲੇਰੀ ਦੀਆਂ ਪਾਣੀ ਦੀਆਂ ਬੋਤਲਾਂ ਫੜ ਲਈਆਂ।
ਕਾਹੜੀਨੀਆਂ ਦੇ ਥੱਲੇ ਹਾਰਿਆ ਚ ਧੁਖਦੀਆਂ ਪਾਥੀਆਂ ਪਤਾ ਨਹੀਂ ਕਦੋਂ ਧੂੰਆਂ ਕੱਢਦੀਆਂ ਕੱਢਦੀਆਂ ਬੁੱਝ ਗਈਆਂ। ਛੱਪੜਾਂ ਚ ਨਹਾ ਕੇ , ਚਰਾਂਦਾਂ ਚ ਚਰ ਕੇ ਆਉੰਦੀਆਂ ਮੱਝਾਂ ਦੇ ਦੁੱਧ ਨੂੰ ਛੱਡ ਪੈਕਟਾਂ ਦੇ ਦੁੱਧ, ਲੱਸੀ ਅਤੇ ਦਹੀ ਨੂੰ ਹੱਥ ਪਾ ਲਿਆ।
ਜਿੰਦਗੀ ਦੀ ਰਫਤਾਰ ਤੇਜ ਕਰਦੇ ਕਰਦੇ ਅਸੀਂ ਜਿੰਦਗੀ ਦਾ ਝੱਟਪਟ ਸਫਰ ਨਿਬੇੜ ਰਹੇ ਹਾਂ। ਪਹਿਲੇ ਸਮੇਂ ਵਿੱਚ ਜਿੱਥੇ ਜਿੰਦਗੀ ਵਿੱਚ ਠਹਿਰਾਅ ਸੀ ਉੱਥੇ ਉਮਰਾਂ ਦਾ ਸਫਰ ਵੀ ਲੰਬਾ ਸੀ। ਅੱਜ ਦੇ ਸਮੇਂ ਵਿੱਚ ਟਾਵੇਂ ਟਾਵੇਂ ਘਰਾਂ ਵਿੱਚ ਹੀ ਬਜੁਰਗ ਦਿੱਸਦੇ ਹਨ। ਨਹੀਂ ਤਾਂ ਤੇਜ ਰਫਤਾਰ ਵਿੱਚ ਲੋਕ ਛੋਟੀ ਉਮਰ ਵਿੱਚ ਹੀ ਆਪਣਾ ਸਫਰ ਨਿਬੇੜ ਤੁਰਦੇ ਜਾ ਰਹੇ ਹਨ।
ਘਰਾਂ ਦੇ ਇਤਫਾਕ ਸਮੇਂ ਦੇ ਨਾਲ ਨਾਲ ਮੁੱਕਦੇ ਜਾ ਰਹੇ ਹਨ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
ਜਦੋ ਘਰ ਕੱਚੇ ਸੀ ਉਦੋ ਦਿਲ ਵੀ ਸੱਚੇ ਸੀ