ਠੱਗਾਂ ਦੇ ਕਿਹੜਾ ਹਲ ਚਲਦੇ
ਇੱਕ ਠੱਗ ਦੇ ਇਕਬਾਲੀਆ ਬਿਆਨ ਨੂੰ ਦਰਸਾਉਂਦੀ ਕਿਤਾਬ” ਕਨਫ਼ੈਸ਼ਨ ਆਫ਼ ਏ ਠੱਗ” ਅੰਗਰੇਜ਼ ਲਿਖਾਰੀ ਫਲਿੱਪ ਮੈਡਿਊ ਟੇਲਰ ਦੀ ਪ੍ਰਸਿੱਧ ਰਚਨਾ ਹੈ।ਇਹ ਲਿਖਾਰੀ ਅੰਗਰੇਜ਼ ਕਾਲ ਸਮੇਂ ਮੇਜਰ ਦੇ ਅਹੁਦੇ ਉਪਰ ਸੀ ।1839 ਵਿੱਚ ਪ੍ਰਕਾਸ਼ਤ ਹੋਈ ਇਸ ਕਿਤਾਬ ਵਿੱਚ ਠੱਗ ਅਮੀਰ ਅਲੀ ਦੀ ਜੀਵਨ ਗਾਥਾ ਹੈ। ਅਮੀਰ ਅਲੀ ਨੇ ਆਪਣੇ ਜੀਵਨ ਵਿੱਚ ਸੱਤ ਸੌ ਉੱਨੀ ਬੰਦਿਆਂ ਨੂੰ ਰੁਮਾਲ ਨਾਲ ਗਲਾ ਘੁੱਟ ਕੇ ਮਾਰਿਆ ਸੀ ।ਉਹ ਆਪਣੀ ਜੀਵਨ ਗਾਥਾ ਵਿਚ ਠੱਗੀ ਦੇ ਵੱਖ ਵੱਖ ਕਾਰਨਾਮਿਆ ਨੂੰ ਦੱਸਦਾ ਹੈ। ਬਨਾਰਸ ਦੇ ਠੱਗ ਵਾਲੀ ਕਹਾਵਤ ਇਨ੍ਹਾਂ ਠੱਗਾਂ ਦੇ ਕਾਰਨ ਹੀ ਮਸ਼ਹੂਰ ਹੋਈ ।ਇਨ੍ਹਾਂ ਠੱਗਾਂ ਵਿੱਚ ਹਰ ਜਾਤੀ ਧਰਮ ਦੇ ਲੋਕ ਸ਼ਾਮਲ ਸਨ ।ਅੰਗਰੇਜ਼ਾਂ ਦੀ ਸਖ਼ਤੀ ਕਾਰਨ ਬਨਾਰਸ ਦੇ ਠੱਗਾਂ ਦਾ ਖ਼ਾਤਮਾ ਹੋ ਗਿਆ। ਪਰ ਠੱਗੀ ਦਾ ਕਾਰੋਬਾਰ ਵੱਖ ਵੱਖ ਰੂਪਾਂ ਵਿੱਚ ਹਾਲੇ ਤੱਕ ਪ੍ਰਚੱਲਤ ਹੈ। ਪਿੰਡਾਂ ਵਿੱਚ ਵੀ ਠੱਗੀ ਦੇ ਕਲਾਕਾਰ ਦੇਖਣ ਨੂੰ ਮਿਲ ਜਾਂਦੇ ਹਨ। ਪੁਰਾਣੇ ਸਮਿਆਂ ਵਿੱਚ ਤਾਂ ਠੱਗੀ ਨੂੰ ਕਲਾ ਦੇ ਰੂਪ ਚ ਲਿਆ ਜਾਂਦਾ ਸੀ। ਸਾਡੇ ਨੇੜਲੇ ਪਿੰਡ ਦਾ ਇੱਕ ਟੱਬਰ ਵੀ ਇਸੇ ਪਰੰਪਰਾ ਦਾ ਧਾਰਨੀ ਸੀ।ਜਿਨ੍ਹਾਂ ਬੇਅੰਤ ਲੋਕਾਂ ਨਾਲ ਠੱਗੀ ਮਾਰੀ।ਉਹ ਇਸ ਨੂੰ ਆਪਣੀ ਪ੍ਰਾਪਤੀ ਵਜੋਂ ਲੈਂਦੇ ਸਨ।ਉਹ ਆਪਣੀ ਜ਼ੁਬਾਨ ਦੀ ਖੱਟੀ ਖਾਂਦੇ ਤੇ ਭੋਲੇ ਭਾਲੇ ਲੋਕਾਂ ਨੂੰ ਗੱਲਾਂ ਬਾਤਾਂ ਨਾਲ ਮੂਰਖ ਬਣਾ ਕੇ ਠੱਗ ਲੈਂਦੇ ।ਸਰੀਰਕ ਕੰਮ ਕਰਨ ਨੂੰ ਉਹ ਮੂਰਖਤਾਪੂਰਨ ਸਮਝਦੇ। ਉਨ੍ਹਾਂ ਨੂੰ ਦੇਖ ਕੇ ਅਕਸਰ ਸਿਆਣੇ ਲੋਕ ਆਖਦੇ ਠੱਗਾਂ ਦੇ ਕਿਹੜਾ ਹਲ ਚਲਦੇ ਨੇ ਇਨ੍ਹਾਂ ਨੇ ਇਹੀ ਕਿੱਤਾ ਕਰਨਾ ਹੈ ।
ਪਿੰਡ ਵਿੱਚ ਉਨ੍ਹਾਂ ਦੇ ਅਲ ਦਾਦੇ ਕੇ ਵਜੋਂ ਹੈ । ਉਹ ਰਿਸ਼ਤੇ ਵਿੱਚ ਪਿੰਡ ਵਾਲਿਆਂ ਦੇ ਵੱਡੇ ਥਾਂ ਲੱਗਦੇ ਹਨ ।ਉਨ੍ਹਾਂ ਦਾ ਨਿੱਕਾ ਨਿਆਣਾਂ ਵੀ ਪਿੰਡ ਦੇ ਰਿਸ਼ਤੇ ਵਿੱਚ ਦਾੜ੍ਹੀ ਵਾਲਿਆਂ ਦਾ ਚਾਚਾ ਜਾਂ ਬਾਬਾ ਹੁੰਦਾ ਹੈ ।ਇਸ ਤਰ੍ਹਾਂ ਦੇ ਪਰਿਵਾਰ ਤਾਂ ਹਰ ਪਿੰਡ ਵਿੱਚ ਹੀ ਹੁੰਦੇ ਹਨ। ਜਿਨ੍ਹਾਂ ਨੂੰ ਬਾਬੇ ਕੇ ਜਾਂ ਵਡੇਰਾ ਕਹਿ ਕੇ ਬੁਲਾਇਆ ਜਾਂਦਾ ਹੈ ।ਇਸ ਪਿੰਡ ਦੇ ਬਾਬੇ ਕੇ ਦੀ ਮਸ਼ਹੂਰੀ ਇਕ ਹੋਰ ਖੇਤਰ ਵਿਚ ਵੀ ਹੈ ।ਇਹ ਵੀ ਬਨਾਰਸ ਦੇ ਠੱਗਾਂ ਵਾਲੀ ਵਿਰਾਸਤ ਨੂੰ ਅੱਗੇ ਤੋਰਦੇ ਰਹੇ। ਪੁਰਾਣੇ ਲੋਕ ਦੱਸਦੇ ਹਨ ਕਿ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਕਿਸੇ ਸਮੇਂ ਉਨ੍ਹਾਂ ਕੋਲ ਪਿੰਡ ਦੀ ਕੁੱਲ ਜ਼ਮੀਨ ਦਾ ਚੌਥਾ ਹਿੱਸਾ ਰਕਬਾ ਹੁੰਦਾ ਸੀ। ਇਕ ਪੱਤੀ ਦੀ ਨੰਬਰਦਾਰੀ ਵੀ ਇਨ੍ਹਾਂ ਕੋਲ ਸੀ ।ਇਨ੍ਹਾਂ ਦੇ ਵਡੇਰੇ ਸਮੇਂ ਦੇ ਨਾਲ ਨਾ ਤੁਰ ਸਕੇ ਤੇ ਵੈਲਾ ਐਬਾਂ ਦੇ ਸ਼ਿਕਾਰ ਹੋ ਗਏ।ਉਨ੍ਹਾਂ ਨੇ ਜ਼ਮੀਨ ਨੂੰ ਵਾਢਾ ਧਰ ਲਿਆ ।ਪੁਰਾਣੇ ਸਮੇਂ ਵਿੱਚ ਜ਼ਮੀਨ ਦਾ ਬਹੁਤਾ ਮੁੱਲ ਨਹੀਂ ਹੁੰਦਾ ਸੀ ।ਲੋਕਾਂ ਨੂੰ ਉਸ ਦਾ ਮੋਹ ਵੀ ਘੱਟ ਸੀ ।ਇਸ ਕਰਕੇ ਜ਼ਮੀਨ ਘੱਟਦੀ ਗਈ ਤੇ ਪਰਿਵਾਰ ਵੱਡਾ ਹੁੰਦਾ ਗਿਆ ।
ਆਜ਼ਾਦੀ ਤੋਂ ਬਾਅਦ ਪਰਿਵਾਰ ਦੇ ਕੋਲ ਥੋੜ੍ਹੀ ਜ਼ਮੀਨ ਰਹਿ ਗਈ ।ਜਦੋਂ ਸਾਧਨ ਘੱਟਦੇ ਹਨ ਤਾ ਉਨ੍ਹਾਂ ਦੀ ਪੂਰਤੀ ਕਰਨ ਲਈ ਬੰਦੇ ਸਾਹਮਣੇ ਦੋ ਰਾਹ ਹੁੰਦੇ ਹਨ ਇਕ ਹੈ ਮਿਹਨਤ ਕਰ ਕੇ ਦੁਬਾਰਾ ਉਠਿਆ ਜਾਵੇ ਤੇ ਦੂਜਾ ਠੱਗੀ ਠੋਰੀ ਵੱਲ ਤੁਰਿਆ ਜਾਵੇ ।ਇਨ੍ਹਾਂ ਦੇ ਪਰਿਵਾਰ ਨੇ ਦੂਜਾ ਰਾਹ ਚੁਣਿਆ।
ਪਹਿਲੀ ਪੀੜ੍ਹੀ ਵਿਚ ਚਾਰ ਭਰਾ ਸਨ ।ਸਭ ਤੋਂ ਵੱਡਾ ਮੰਗੂ ,ਫੇਰ ਕ੍ਰਿਪਾ, ਤੀਜੇ ਨੰਬਰ ਵਾਲਾ ਸ਼ੇਰਾ ਤੇ ਚੌਥਾ ਦੀਪਾ ਪੰਦਰਾਂ ਕੁ ਸਾਲ ਦਾ ਸੀ ।ਇਨ੍ਹਾਂ ਵਿੱਚੋਂ ਸਿਰਫ਼ ਮੰਗੂ ਵਿਆਹਿਆ ਹੋਇਆ ਸੀ ਜਿਸ ਦੀ ਘਰਵਾਲੀ ਜੰਗੀਰ ਕੌਰ ਸੀ।ਅੱਜ ਤੋਂ ਸੱਤਰ ਕੁ ਸਾਲ ਪਹਿਲਾਂ ਕੁੜੀਆਂ ਦੀ ਘਾਟ ਸੀ।ਜੇਕਰ ਕਿਸੇ ਦੇ ਤਿੰਨ ਮੁੰਡੇ ਹੁੰਦੇ ਤਾਂ ਇੱਕ ਮੁਸ਼ਕਲ ਨਾਲ ਹੀ ਵਿਆਹਿਆ ਜਾਂਦਾ । ਦੂਜੇ ਛੜੇ ਰਹਿ ਜਾਂਦੇ ।ਬਹੁਤ ਸਾਰੀਆਂ ਔਰਤਾਂ ਨੂੰ ਸਮਝੌਤੇ ਕਰਕੇ ਵੀ ਸਾਰਿਆਂ ਦੇ ਨਾਲ ਰਹਿਣਾ ਪਿਆ ।ਇਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ