ਬੁਟੀਕ ਦੇ ਕੰਮ ਵਾਸਤੇ ਵੱਡੇ ਬਜਾਰ ਜਾਣਾ ਹੁੰਦਾ ਤਾਂ ਉਹ ਅੰਕਲ ਜੀ ਨੁੱਕਰ ਵਾਲੇ ਸ਼ੋ ਰੂਮ ਦੇ ਬਾਹਰ ਬੈਠੇ ਕਪੜੇ ਦੇ ਰੰਗਦਾਰ ਝੋਲੇ ਵੇਚ ਰਹੇ ਹੁੰਦੇ!
ਇਕ ਦਿਨ ਜੀ ਜਿਹਾ ਕੀਤਾ..ਓਹਨਾ ਦੇ ਕੋਲ ਜਾ ਬ੍ਰੇਕ ਮਾਰ ਲਈ..
ਕਿੰਨੀਆਂ ਗੱਲਾਂ ਕੀਤੀਆਂ..ਕਿੰਨੇ ਸਵਾਲ ਪੁੱਛੇ..ਓਹਨਾ ਹੱਸਦੇ ਹੋਏ ਜਵਾਬ ਦਿੱਤਾ..ਘੜੀ ਕੂ ਮਗਰੋਂ ਬੋਝੇ ਚੋਂ ਕੱਢ ਦਵਾਈ ਖਾਣ ਲੱਗੇ ਤਾਂ ਪਤਾ ਲੱਗਾ ਕੇ ਦਿਲ ਦੀ ਬਿਮਾਰੀ ਵੀ ਏ!
ਉਮਰ ਅੱਸੀ ਸਾਲ..
ਦੱਸਣ ਲੱਗੇ ਕੇ ਦੋ ਮੁੰਡੇ ਸਨ..ਇੱਕ ਕੁਝ ਸਾਲ ਪਹਿਲਾਂ ਐਕਸੀਡੈਂਟ ਦੀ ਭੇਂਟ ਚੜ੍ਹ ਗਿਆ ਤੇ ਦੂਜਾ ਜਮਾਂਦੂਰ ਅਪਾਹਜ..!
ਇੱਕ ਨੂੰਹ ਪੱਕੀ ਪੇਕੇ ਚਲੀ ਗਈ ਤੇ ਦੂਜੀ ਸਾਰਾ ਦਿਨ ਘਰੇ ਝੋਲੇ ਸਿਉਂਦੀ ਰਹਿੰਦੀ ਏ..ਖੁਦ ਦੀ ਨਾਲਦੀ ਦੋ ਸਾਲ ਪਹਿਲਾਂ ਹੀ ਰਵਾਨਗੀ ਪਾ ਗਈ!
ਪੁੱਛਿਆ ਦਿਹਾੜੀ ਦੇ ਕਿੰਨੇ ਕੂ ਵਿਕ ਜਾਂਦੇ..?
ਆਖਣ ਲੱਗੇ ਹੁਣ ਬਹੁਤ ਦੇਰ ਬੈਠਿਆ ਨੀ ਜਾਂਦਾ ਫੇਰ ਵੀ ਦਸ ਕੂ ਤਾਂ ਵਿਕ ਹੀ ਜਾਂਦੇ ਨੇ..ਤੀਹਾਂ ਦਾ ਇੱਕ ਤੇ ਪੰਜਾਹਾਂ ਦੇ ਦੋ ਦਿੰਨਾ ਹਾਂ..ਮਹੀਨੇ ਦਾ ਸੱਤ ਸੌ ਇਹਨਾਂ ਸ਼ੋ ਰੂਮ ਵਾਲਿਆਂ ਨੂੰ ਦੇਣਾ ਪੈਂਦਾ ਏ!
ਮਜਬੂਰੀ ਦੇ ਨਾਲ ਨਾਲ ਗੱਲਾਂ ਬਾਤਾਂ ਤੋਂ ਖੁੱਦਾਰੀ ਵੀ ਸਾਫ ਝਲਕ ਰਹੀ ਸੀ..ਮੈਂ ਸ਼ਸ਼ੋਪੰਝ ਵਿਚ ਪੈ ਗਈ..ਕਿੱਦਾਂ ਮਦਤ ਕੀਤੀ ਜਾ ਸਕਦੀ ਏ?
ਦਿਮਾਗ ਵਿਚ ਇੱਕ ਗੱਲ ਆਈ ਕੇ ਮੇਰੇ ਗ੍ਰਾਹਕ..ਔਸਤਨ ਪੰਜ ਪੰਜ ਹਜਾਰ ਦਾ ਇੱਕ ਸੂਟ..ਜੇ ਪੰਜਾਹ ਸੱਠ ਰੁਪਈਏ ਝੋਲੇ ਦੇ ਵੀ ਬਿੱਲ ਵਿਚ ਜੋੜ ਲਿਆ ਕਰਾਂਗੀ ਤਾਂ ਕਿਸਨੂੰ ਇਤਰਾਜ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Harpreet
Well done fir agge v likho
Inderjit singh saini
very good story