ਖੇਡ ਦੇ ਸਿਖਰ ਤੇ ਇਮਰਾਨ ਖ਼ਾਨ ਦੀ ਲੱਤ ਟੁੱਟ ਗਈ..ਦੋ ਸਾਲ ਖੇਡ ਨਾ ਸਕਿਆ..ਵਾਪਿਸ ਪਰਤਿਆ ਤਾਂ ਐਕਸ਼ਨ ਲੈਅ ਵਿਚ ਨਾ ਆਵੇ..ਪੂਰਾ ਪੂਰਾ ਦਿਨ ਲੱਗਾ ਰਹਿੰਦਾ..ਫੇਰ ਵੀ ਗੱਲ ਨਾ ਬਣੀ..ਨਿਰਾਸ਼ ਹੋਇਆ..ਖੁਦ ਨੂੰ ਕੋਸਦਾ ਰਹਿੰਦਾ..ਝਿੜਕਾਂ ਵੀ ਮਾਰਦਾ..ਓਏ ਪਠਾਣਾ ਕੀ ਹੋ ਗਿਆ ਤੈਨੂੰ..?
ਅਖੀਰ ਆਸਟ੍ਰੇਲੀਆ ਗਏ ਨੂੰ ਰਾਤੀ ਸੁਫਨਾ ਆਇਆ..ਅਗਲੇ ਦਿਨ ਓਸੇ ਦੇ ਹਿਸਾਬ ਨਾਲ ਬਾਲਿੰਗ ਕੀਤੀ..!
ਲੈਅ..ਸਪੀਡ..ਐਕਸ਼ਨ ਸਭ ਕੁਝ ਵਾਪਿਸ ਮੁੜ ਆਇਆ..!
ਅਜੇ ਮਸੀਂ-ਮਸੀਂ ਗੱਡੀ ਪਟੜੀ ਤੇ ਆਈ ਹੀ ਸੀ ਕੇ ਮਾਂ ਨੂੰ ਕੈਂਸਰ ਹੋ ਗਿਆ..ਬੜੇ ਧੱਕੇ ਖਾਦੇ..ਉਹ ਬਚੀ ਫੇਰ ਵੀ ਨਾ..ਹਸਪਤਾਲਾਂ ਵਿਚ ਗਰੀਬ ਹਮਾਤੜ ਵੇਖੇ..ਹਰ ਅੱਗੇ ਤਰਲੇ ਲੈਂਦੇ..ਮੇਰੀ ਮਾਂ ਨੂੰ ਬਚਾ ਲਵੋ..ਅੱਬੇ ਤੋਂ ਸਿਵਾਏ ਮੇਰਾ ਕੋਈ ਵੀ ਨਹੀਂ..!
ਜਦੋਂ ਫੇਰ ਵੀ ਨਾ ਬਚਦੇ ਤਾਂ ਗਰੀਬ ਅੱਖੀਆਂ ਮੀਚ ਉਤਾਂਹ ਵੱਲ ਨੂੰ ਵੇਖਦਾ..ਫੇਰ ਸਬਰ ਕਰ ਲੈਂਦਾ..ਪਰ ਕੁਝ ਹੰਝੂ ਭੋਏਂ ਤੇ ਜਰੂਰ ਡਿੱਗਦੇ..ਮੈਂ ਗਿੱਲੀ ਭੋਏਂ ਵੱਲ ਵੇਖਦਾ ਤਾਂ ਉਹ ਆਖ ਰਹੀ ਹੁੰਦੀ..ਓਏ ਪਠਾਣਾਂ ਹੁਣ ਤੈਨੂੰ ਹੀ ਹਿੰਮਤ ਕਰਨੀ ਪੈਣੀ ਏ..ਇਸ ਮੁਲਖ ਦੇ ਸ਼ਰੀਫ ਅਤੇ ਜਰਦਾਰੀ ਸਭ ਗਰੀਬ ਦੀਆਂ ਹੱਡੀਆਂ ਚੂਸਣ ਆਏ ਨੇ..!
ਫੇਰ ਇੱਕ ਦਿਨ ਠੂਠਾ ਲੈ ਕੇ ਨਿੱਕਲ ਪਿਆ..ਦੁਨੀਆ ਸਾਹਵੇਂ..ਕਿੰਨਿਆਂ ਨੇ ਲੱਤਾਂ ਖਿੱਚੀਆਂ..ਇਹ ਮਾਂ ਦੇ ਨਾਮ ਦੀ ਡੋਨੇਸ਼ਨ ਖਾ ਜਾਊ..ਪਰ ਢੀਠ ਬਣ ਲੱਗਾ ਰਿਹਾ..ਅਖੀਰ ਸ਼ੋਕਤ ਖਾਨਮ ਕੈਂਸਰ ਹਸਪਤਾਲ ਬਣਾ ਕੇ ਹੀ ਛੱਡਿਆ..!
ਆਖਦਾ ਏ ਕੇ ਅਲਾਹ ਬੰਦੇ ਦਾ ਇਮਤਿਹਾਨ ਲੈਂਦਾ..ਪੈਰ ਪੈਰ ਤੇ..ਕੁਝ ਥੋੜ ਦਿਲੇ ਮੈਦਾਨ ਛੱਡ ਜਾਂਦੇ ਪਰ ਕੁਝ ਢੀਠ ਡਟੇ ਰਹਿੰਦੇ..!
ਜੋ ਡਟੇ ਰਹਿੰਦੇ ਨੇ ਰੱਬ ਓਹਨਾ ਨੂੰ ਮਾਲਾ ਮਾਲ ਕਰ ਦਿੰਦਾ ਏ!
ਜਿੰਦਗੀ ਦੀ ਸਾਰੀ ਕਹਾਣੀ ਹੀ ਡਟੇ ਰਹਿਣ ਅਤੇ ਭੱਜ ਜਾਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ