ਸਮਾਂ
. *ਸਮਾਂ*
*ਪੰਜਵੀਂ ਤਁਕ* ਘਰ ਤੋਂ ਫਁਟੀ ਲੈ ਕੇ ਸਕੂਲ ਗਏ ਸੀ।
*ਸਲੇਟ ਨੂੰ ਜੀਭ ਨਾਲ ਚੱਟ ਕੇ* ਅੱਖਰ ਮਿਟਾਉਣੇ ਸਾਡੀ ਸਥਾਈ ਆਦਤ ਸੀ,ਲੇਕਿਨ ਇਸ ਵਿੱਚ ਪਾਪ-ਬੋਧ ਵੀ ਸੀ ਕਿ ਕਿੱਧਰੇ ਵਿੱਦਿਆ ਮਾਤਾ ਨਰਾਜ ਨਾਂ ਹੋ ਜਾਏ।
*ਪਡ਼ਾਈ ਦਾ ਤਨਾਉ* ਅਸੀਂ ਪੈਨਸਿਲ ਦਾ ਮਗਰਲਾ ਹਿੱਸਾ ਚੱਬ ਕੇ ਮਿਟਾਇਆ ਸੀ।
*ਸਕੂਲ ਵਿਁਚ ਤਁਪਡ਼ ਦੀ ਘਾਟ* ਕਾਰਨ ਘਰੋਂ ਬੋਰੀ ਦਾ ਟੁਕਡ਼ਾ ਲੈਕੇ ਜਾਣਾ ਸਾਡਾ ਨਿੱਤਕਰਮ ਸੀ।
*ਕਿਤਾਬ ਦੇ ਵਿੱਚ* ਵਿੱਦਿਆ-ਪੜ੍ਹਾਈ ਦੇ ਪੌਦੇ ਦੇ ਪੱਤੇ ਅਤੇ ਮੋਰਪੰਖ ਰੱਖਣ ਨਾਲ ਅਸੀਂ ਹੁਸ਼ਿਆਰ ਹੋ ਜਾਵਾਂਗੇ _ਇਹ ਸਾਡਾ ਦਿ੍ਡ਼ ਵਿਸ਼ਵਾਸ਼ ਸੀ।_
ਜਮਾਤ 6ਵੀਂ ਵਿਁਚ *ਪਹਿਲੀ ਵਾਰ ਅਸੀ ਅੰਗਰੇਜੀ* ਦਾ ਐਲਫਾਬੈਟ ਪਡ਼ਿਆ ਅਤੇ ਪਹਿਲੀ ਵਾਰ ਏ ਬੀ ਸੀ ਡੀ ਦੇਖੀ।
ਇਹ ਗੱਲ ਵਁਖਰੀ ਹੈ ਕਿ ਵਧੀਆ *ਸਮਾਲ ਲੈਟਰ ਬਣਾਉਣਾ ਸਾਨੂੰ ਬਾਹਰਵੀਂ ਤੱਕ ਵੀ ਨਹੀਂ ਆਇਆ ਸੀ।*
*ਕੱਪਡ਼ੇ ਦੇ ਝੋਲੇ* ਵਿਁਚ ਕਿਤਾਬਾਂ ਕਾਪੀਆਂ ਨੂੰ ਸਲੀਕੇ ਨਾਲ ਪਾਉਣਾ ਸਾਡਾ ਰਚਨਾਤਮਿਕ ਹੁਨਰ ਸੀ।
*ਹਰ ਸਾਲ ਨਵੀਂ ਕਲਾਸ* ਦੇ ਨਵੇਂ ਬਸਤੇ ਬਣਦੇ ਉਦੋਂ ਕਿਤਾਬਾਂ ਕਾਪੀਆਂ ਉੱਤੇ ਜਿਲਦ ਚਡ਼ਾਉਣਾ ਸਾਡੇ *ਜੀਵਨ ਦਾ ਸਾਲਾਨਾ ਉਤਸਵ* ਸੀ।
*ਮਾਤਾ ਪਿਤਾ ਨੂੰ ਸਾਡੀ ਪਡ਼ਾਈ ਦੀ ਕੋਈ ਫਿਕਰ ਨਹੀ ਸੀ*,ਨਾ ਸਾਡੀ ਪਡ਼ਾਈ ਉਹਨਾਂ ਦੀ ਜੇਬ ਤੇ ਬੋਝ ਸੀ।ਸਾਲੋਂ-ਸਾਲ ਬੀਤ ਜਾਦੇਂ ਪਰ *ਮਾਂ ਪਿਉ ਦੇ ਕਦਮ ਸਾਡੇ ਸਕੂਲ ਵਿਁਚ ਨਹੀਂ ਪੈਂਦੇ ਸਨ।*
ਇੱਕ *ਦੋਸਤ ਨੂੰ ਸਾਈਕਲ* ਦੇ ਡੰਡੇ ਉੱਤੇ ਦੂਸਰੇ ਨੂੰ ਮਗਰ ਕੈਰੀਅਰ ਉੱਤੇ ਬਿਠਾ ਅਸੀਂ ਕਿੰਨੇ ਰਾਸਤੇ ਮਿਣੇ । *ਇਹ ਹੁਣ ਯਾਦ ਨਹੀਂ ਬਸ ਕੁੱਝ ਧੁੰਦਲੀਆਂ ਯਾਦਾਂ ਹਨ*।
*ਸਕੂਲ ਵਿੱਚ ਕੁੱਟ ਖਾਂਦੇ* ਅਤੇ ਮੁਰਗਾ ਬਣਦੇ ਸਾਡੀ *”ਈਗੋ”* ਸਾਨੂੰ ਕਦੇ ਪੇ੍ਸ਼ਾਨ ਨਹੀਂ...
...
ਕਰਦੀ ਸੀ, ਦਰਅਸਲ *ਅਸੀਂ ਜਾਣਦੇ ਹੀ ਨਹੀਂ ਸੀ ਕਿ “ਈਗੋ” ਹੁੰਦੀ ਕੀ ਹੈ?*
*ਕੁੱਟ* ਸਾਡੇ ਰੋਜਾਨਾ ਜੀਵਨ ਦੀ ਸਹਿਜ ਆਮ ਪ੍ਕਿਰਿਆ ਸੀ। ਕੁੱਟਣ ਵਾਲਾ ਅਤੇ ਕੁੱਟਿਆ ਜਾਣ ਵਾਲਾ ਦੋਨੋ ਖੁਸ਼ ਸੀ। ਕੁੱਟਿਆ ਜਾਣ ਵਾਲਾ ਇਸ ਲਈ ਕਿ ਘੱਟ ਪਈਆਂ, *ਕੁੱਟਣ ਵਾਲਾ ਇਸ ਲਈ ਖੁਸ਼ ਕਿ ਹੱਥ ਸਾਫ ਹੋਇਆ।*
ਅਸੀਂ *ਆਪਣੇ ਮਾਂ ਪਿਉ ਨੂੰ* ਕਦੇ ਨਹੀਂ ਦਁਸ ਸਕੇ *ਕਿ ਅਸੀਂ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਹਾਂ,* ਕਿਉਂ ਕਿ ਸਾਨੂੰ _ਆਈ ਲਵ ਯੂ_ ਕਹਿਣਾ ਨਹੀਂ ਆਉਂਦਾ ਸੀ।
ਅੱਜ *ਅਸੀਂ ਡਿਁਗਦੇ-ਸੰਭਲਦੇ,ਸੰਘਰਸ਼ ਕਰਦੇ* ਦੁਨੀਆਂ ਦਾ ਹਿੱਸਾ ਬਣ ਚੁੱਕੇ ਹਾਂ। *ਕੁਁਝ ਮੰਜਿਲ ਪਾ ਗਏ ਤੇ ਕੁਁਝ ਨਾ ਜਾਣੇ ਕਿਁਥੇ ਗੁੰਮ ਹੋ ਗਏ ।*
ਅਸੀਂ *ਦੁਨੀਆਂ ਵਿਁਚ ਕਿਧਰੇ ਵੀ ਹੋਈਏ* ਲੇਕਿਨ ਇਹ ਸੱਚ ਹੈ,ਸਾਨੂੰ ਹਕੀਕਤਾਂ ਨੇ ਪਾਲਿਆ ਹੈ , *ਅਸੀ ਸੱਚ ਦੀ ਦੁਨੀਆਂ ਦੇ ਯੋਧੇ* ਰਹੇ ਹਾਂ।
*ਕੱਪਡ਼ਿਆਂ ਨੂੰ ਵਲਾਂ ਤੋ ਬਚਾਈ ਰਁਖਣਾ* ਅਤੇ ਰਿਸ਼ਤਿਆ ਨੂੰ ਉਪਚਾਰਿਕਤਾ ਨਾਲ ਬਣਾਈ ਰੱਖਣਾ ਸਾਨੂੰ ਕਦੇ ਨਹੀਂ ਆਇਆ, *ਇਸ ਮਾਮਲੇ ਵਿੱਚ ਅਸੀਂ ਸਦਾ ਮੂਰਖ ਹੀ ਰਹੇ ।*
*ਆਪਣਾ ਆਪਣਾ ਹਰ ਦੁੱਖ ਸਹਿੰਦੇ ਹੋਏ* ਅਸੀਂ ਅੱਜ ਵੀ ਸੁਪਨੇ ਬੁਣ ਰਹੇ ਹਾਂ। ਸ਼ਾਇਦ ਸੁਪਨੇ ਬੁਨਣਾ ਹੀ ਸਾਨੂੰ ਜਿੰਦਾ ਰੱਖ ਰਿਹਾ ਹੈ, ਵਰਨਾ *ਜੋ ਜੀਵਨ ਅਸੀਂ ਜੀ ਕੇ ਆਏ ਹਾਂ, ਉਸਦੇ ਸਾਹਮਣੇ ਵਰਤਮਾਨ ਕੁੱਝ ਵੀ ਨਹੀਂ।* ਅਸੀਂ *ਚੰਗੇ ਸੀ, ਜਾਂ ਮੰਦੇ ਸੀ, ਪਰ ਅਸੀਂ ਆਪਣੇ ਆਪ ਵਿੱਚ ਪੂਰਣ ਤੌਰ ‘ਤੇ ਇੱਕ ਸਮਾਂ ਹੁੰਦੇ ਸੀ।*
ਕਾਸ਼ ਉਹ ਸਮਾਂ ਫਿਰ ਮੁਡ਼ ਆਵੇ !
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਗੱਲ ਅਸੀਵਿਆਂ ਦੀ ਹੈ.. ਧਾਰੀਵਾਲ ਨਵਾਂ ਨਵਾਂ ਟੇਸ਼ਨ ਮਾਸਟਰ ਲੱਗਾ ਸਾਂ..ਇੱਕ ਦਿਨ ਬੁਖਾਰ ਦੀ ਦਵਾਈ ਲੈਣ ਹਸਪਤਾਲ ਚਲਾ ਗਿਆ..! ਲਾਈਨ ਲੰਮੀ ਸੀ ਤੇ ਗਰਮੀ ਵੀ ਜੋਰਾਂ ਤੇ..ਅਚਾਨਕ ਰੌਲਾ ਪੈਣ ਲੱਗਾ..ਪੰਜਾਹ-ਪਚਵੰਜਾ ਸਾਲ ਦਾ ਇੱਕ ਬਾਬਾ ਜੀ ਖਲੋਤੇ ਹੋਏ ਸਾਰਿਆਂ ਨੂੰ ਪਾਸੇ ਹਟਾਉਂਦਾ ਹੋਇਆ ਕਾਊਂਟਰ ਪਿੱਛੇ ਬੈਠੀ ਨਰਸ ਕੋਲ ਗਿਆ ਤੇ ਪੁੱਛਣ Continue Reading »
“ਕੀ ਲੋੜ ਸੀ ਇੱਕ ਹੋਰ ਨਿਆਣਾ ਜੰਮਣ ਦੀ? ਅੱਗੇ ਹੈ ਗੇ ਤਾਂ ਸੀ ਦੋ ਮੁੰਡੇ! ਰੱਬ ਕੋਈ ਚੰਗੀ ਚੀਜ਼ ਦੇ ਦਿੰਦਾ ਫੇਰ ਵੀ ਠੀਕ ਸੀ, ਪੱਥਰ ਚੁੱਕ ਮਾਰਿਆ ਮੱਥੇ ਤੇਰੇ! ਜਮਾਨਾ ਬੜਾ ਮਾੜਾ ਏ, ਭਾਈ! ਘਰੇ ਕੁੜੀ ਦਾ ਜੰਮਣਾ ਗ੍ਰਹਿਣ ਲੱਗਣ ਸਮਾਨ ਏ! ਦਸਾਂ-ਬਾਰਾਂ ਸਾਲਾਂ ਦੀ ਨੂੰ ਲੋਕ ਡੇਲੇ ਪਾੜ-ਪਾੜ Continue Reading »
ਪਿਛਲੇ ਸਾਲ ਸਾਡੇ ਪਿੰਡ ਆਲੇ ਜੰਟੇ ਵਰਗੇ “ਮਾਊਂਟ ਆਬੂ” ਘੁਮਣ ਬਾਗੇ, ਅਕੇ ਸੂਰਜ ਛਿਪਦਾ ਦੇਖਣੈ। ਊਂ ਤਾਂ ਕਦੇ ਪਿੰਡੋਂ ਬਾਹਰ ਘੱਟ-ਵੱਧ ਈ ਨਿਕਲੇ ਸੀ, ਕੇਰਾਂ ਜੰਟੇ ਨੇ ਵਿਆਹ ‘ਚ ਕਿਸੇ ਤੋਂ ਸੁਣ ਲਿਆ ਵੀ ਰਾਜਸਥਾਨ ‘ਚ ਮਾਊਂਟ ਆਬੂ ਸੂਰਜ ਵਾਹਲਾ ਵਧੀਆ ਛਿਪਦੈ, ਦੇਖਣ ਆਲਾ ਹੁੰਦੈ। ਬੱਸ ਸੂਰਜ ਛਿਪਦਾ ਦੇਖਣ ਵਾਸਤੇ Continue Reading »
ਮੈਨੂੰ ਇੱਕ ਕਹਾਣੀ ਯਾਦ ਆਉਂਦੀ ਹੈ. ਇੱਕ ਬੁੱਢਾ ਆਦਮੀ, ਬਹੁਤ ਅਮੀਰ ਸੀ, ਕਿਉਂਕਿ ਉਹ ਦੇ ਤਿੰਨ ਪੁੱਤਰ ਸਨ; ਸਮੱਸਿਆ ਇਹ ਸੀ ਕਿ ਸਾਰੇ ਤਿੰਨ ਪੁੱਤਰ ਇਕੋ ਸਮੇਂ ਪੈਦਾ ਹੋਏ ਸਨ, ਉਨ੍ਹਾਂ ਦੀ ਉਮਰ ਇਕੋ ਸੀ. ਨਹੀਂ ਤਾਂ, ਪੂਰਬ ਵਿਚ, ਵੱਡਾ ਪੁੱਤਰ, ਵਿਰਾਸਤ ਵਿਚ ਆਉਂਦਾ ਹੈ. ਬੁੱ .ੇ ਆਦਮੀ ਲਈ ਮੁਸ਼ਕਲ Continue Reading »
ਰੇਲਵੇ ਸਟੇਸ਼ਨ ਦੇ ਬਾਹਰ ਸੜਕ ਦੇ ਕਿਨਾਰੇ ਇੱਕ ਭਿਖਾਰੀ ਕਟੋਰਾ ਲੈ ਕੇ ਬੈਠਦਾ ਸੀ,ਉਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਕਟੋਰੇ ਵਿੱਚ ਜਮਾਂ ਕੀਤੇ ਸਿੱਕਿਆਂ ਨੂੰ ਹਿਲਾਉਂਦਾ ਰਹਿੰਦਾ ਅਤੇ ਜੋ ਆਵਾਜ਼ ਪੈਦਾ ਹੁੰਦੀ, ਉਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ। ਆਉਦੇ ਜਾਂਦੇ ਲੋਕ ਕਟੋਰੇ ਵਿੱਚ ਸਿੱਕੇ ਸੁੱਟਦੇ ਤੇ ਅਗਾਂਹ Continue Reading »
ਜਸਮੀਤ ਦਾ ਵਿਆਹ ਕਨੇਡਾ ਰਹਿੰਦੇ ਮੁੰਡੇ ਨਾਲ ਹੋਇਆ।ਉਹਦੇ ਤੋਂ ਚਾਅ ਚੁੱਕਿਆ ਨਹੀਂ ਸੀ ਜਾਂਦਾ।ਪਰ ਉਹਦੀ ਖੁਸ਼ੀ ਥੋੜੇ ਚਿਰ ਦੀ ਸੀ ਕਿਉਂਕਿ ਦੋ ਮਹੀਨਿਆਂ ਬਾਅਦ ਉਹਦਾ ਪਤੀ ਪਰਦੀਪ ਵਾਪਿਸ ਚਲਾ ਗਿਆ।ਹੁਣ ਕਦੇ ਕਦਾਈਂ ਫ਼ੋਨ ਤੇ ਗੱਲ ਹੁੰਦੀ ਉਹਦੇ ਕੋਲ ਆਪਣਾ ਫ਼ੋਨ ਨਹੀਂ ਸੀ ।ਇਸ ਕਰਕੇ ਜਦੋਂ ਉਹਦੇ ਸੱਸ ,ਸਹੁਰੇ ਜਾਂ ਦਿਉਰ Continue Reading »
ਮੇਰੀ ਡਿਊਟੀ ਸਕਾਉਟ ਕੈਂਪ ਵਿੱਚ ਤਾਰਾਦੇਵੀ (ਸ਼ਿਮਲਾ) ਲੱਗ ਗਈ ਮੇਰੇ ਪਤੀ ਕਹਿਣ ਲੱਗੇ ਇਂਨੀ ਦੂਰ ਜਾਣਾ ਤੇਰੇ ਲਈ ਮੁਸ਼ਕਲ ਹੈ। ਤੂੰ ਨਹੀਂ ਜਾ ਸਕਦੀ। ਡਿਊਟੀ ਤਾਂ ਨਿਭਾਨੀ ਪੈਣੀ ਸੀ। ਮਨ ਵਿੱਚ ਸ਼ਿਮਲਾ ਘੁੰਮਣ ਦਾ ਚਾਅ ਵੀ ਬਹੁਤ ਸੀ। ਕੁਦਰਤ ਦੇ ਸੁੰਦਰ, ਮਨਮੋਹਕ ਨਜ਼ਾਰੇ ਅੱਖਾਂ ਸਾਹਮਣੇ ਘੁੰਮਣ ਲੱਗੇ। ਪਤੀ ਦੀ ਅਵਾਜ਼ Continue Reading »
ਪਿਛਲੇ ਭਾਗ ਵਿੱਚ ਤੁਸੀਂ ਪੜਿਆ ਸਾਰੇ ਦੋਸਤ ਬੰਗਲੇ ਵਿੱਚ ਪਹੁੰਚ ਗਏ ਹਨ, ਹੁਣ ਇਸ ਤੋਂ ਅੱਗੇ, ਰਾਤ ਦਾ ਸਮਾਂ 8.00 pm ਹੋਇਆ ਤਾਂ ਸਭ ਨੂੰ ਖਾਣਾ ਦੀ ਯਾਦ ਆਈ, ਰੀਨਾ ਤੇ ਸੁਮਨ ਬੰਗਲੇ ਵਿੱਚ ਬਣੀ ਰਸੋਈ ਵਿੱਚ ਗਈਆ , ਤਾਂ ਦੇਖਿਆ ਜੋ ਆਦਮੀ ਕਹਿ ਕੇ ਗਿਆ ਸੀ। ਖਾਣ ਦਾ ਸਭ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
malkeet
purane din yaad kra dity