ਟਾਇਮ ਪਾਸ
ਜਿੰਦਗੀ ਵਿੱਚ ਕੰਮ ਆਉਣ ਵਾਲੀ ਗਿਆਨ ਦੀ ਗੱਲ।
ਕੇਰਾਂ ਚੰਡੀਗੜ੍ਹ ਤੋਂ ਬੁਢਲਾਡਾ ਦੇ ਬੱਸ ਸਫ਼ਰ ਦੌਰਾਨ ਦੋ ਬੰਦੇ ਉੱਚੀ-ਉੱਚੀ ਵਾਜ ਵਿੱਚ ਗੱਲਾਂ ਬਾਤਾਂ ਕਰਦੇ ਰਹੇ। ਗੱਲ ਕੀ,ਸਾਰੀ ਬੱਸ ਦਾ ਸਿਰ ਖਾ ਲਿਆ? ਕੁਝ ਸਵਾਰਿਆ ਨੇ ਉਹਨਾਂ ਵੱਲ ਬਹੁਤਾ ਧਿਆਨ ਨਾ ਦਿੱਤਾ।
ਘੰਟੇ ਕੁੰ ਦੇ ਸਫ਼ਰ ਤੋਂ ਬਾਅਦ ਉਹ ਦੋਵੇਂ ਗੱਲਾਂ ਵਿੱਚ ਲੀਨ।
ਇੱਕ ਕਹਿੰਦਾ ਬਾਈ ਆਪਾਂ ਗੱਲਾਂਬਾਤਾਂ ਵਿੱਚ ਹੀ ਭੁੱਲ ਗਏ?…. ਐਵੇਂ ਤਾਂ ਦੱਸਿਆ ਹੀ ਨਹੀਂ ਵੀ ਤੈ ਜਾਣਾ ਕਿੱਥੇ ਐਂ?…..
ਦੂਸਰਾ ਕਹਿੰਦਾ ਗੱਲ ਤਾਂ ਤੇਰੀ ਠੀਕ ਐਂ ਬਾਈ ਆਪਾਂ ਗੱਲਾਂ ਗੱਲਾਂ ਵਿੱਚ ਹੀ ਭੁੱਲ ਗਏ? ਮੇਰੇ ਵੀ ਚੇਤੇ ਨੀ ਆਈ ਗੱਲ….. ਮੈਂ ਜਾਣਾ ਬੁਲਾਡੇ?…
ਪਹਿਲਾਂ ਕਹਿੰਦਾ ਲ਼ੈ ਫੇਰ ਬਣ ਗਈ ਗੱਲ?? ਜਾਣਾ ਮੈਂ ਵੀ ਬੁਲਾਡੇ ਹੀ ਐਂ?
ਪਹਿਲੇ ਨੇ ਫੇਰ ਪੁੱਛਿਆ,ਅਖੇ ਬਾਈ ਬੁਲਾਡੇ ਰਹਿੰਦਾ ਕਿੱਥੇ ਐਂ?….
ਦੂਸਰਾ ਕਹਿੰਦਾ ਬਾਈ ਸਿਨੇਮਾ ਆਲੇ ਰੋਡ?…
ਪਹਿਲਾਂ ਹੱਸ ਕੇ, ਲ਼ੈ ਬਾਈ ਫੇਰ ਮੈਂ ਵੀ ਸਿਨੇਮਾ ਆਲੇ ਰੋਡ ਤੇ ਹੀ ਰਹਿੰਦਾ?….
ਪਹਿਲਾਂ ਕਹਿੰਦਾ ਬਾਈ ਕਿਹੜੀ ਗਲ਼ੀ ਵਿੱਚ ਘਰ ਐਂ?….
ਦੂਸਰਾ ……… ਗਲ਼ੀ ਨੰਬਰ ਪੰਜ ਵਿੱਚ ਐਂ ਪਿਆਰਿਓ?…
ਪਹਿਲਾਂ...
...
ਥੋੜ੍ਹਾ ਹੋਰ ਹੱਸ ਪਿਆ,ਅਖੇ ਬਾਈ ਪੰਜ ਨੰਬਰ ਵਿੱਚ ਹੀ ਮੈਂ ਰਹਿੰਦਾ ਹਾਂ?… ਕਦੇ ਮਿਲੇ ਹੀ ਨਹੀਂ?
ਪਹਿਲੇ ਨੇ ਫੇਰ ਸਵਾਲ ਕਰਤਾ?ਪੰਜ ਨੰਬਰ ਗਲ਼ੀ ਵਿੱਚ ਮਕਾਨ ਨੰਬਰ ਕਿੰਨਾ ਐਂ ਜੀ?
ਦੂਸਰਾ ਨੇ ਕਿਹਾ?…….. ਮਕਾਨ ਨੰਬਰ ਪੰਦਰਾਂ???
ਪਹਿਲਾਂ ਹੈਰਾਨ ਹੋ ਕੇ!……ਕੀ ਗੱਲ ਕਰਦੇ ਓ ਜੀ?…. ਪੰਦਰਾਂ ਨੰਬਰ ਕੋਠੀ ਵਿੱਚ ਤਾਂ ਮੈਂ ਵੀ ਰਹਿੰਦਾ ਹਾਂ?
ਪਹਿਲਾਂ ਕਹਿੰਦਾ ਮੈਂ ਹੇਠਾਂ ਰਹਿੰਦਾ ਹਾਂ ਜੀ?
ਦੂਸਰਾ ਕਹਿੰਦਾ ਮੈਂ ਉੱਪਰ????
ਪਿੱਛਲੀਆਂ ਸਵਾਰੀਆਂ ਗੱਲਾਂ ਸੁਣ ਰਹੀਆਂ ਸੀ। ਇੱਕ ਪੜ੍ਹਿਆ ਲਿਖਿਆ ਜਿਹਾ ਬੰਦਾ ਕਹਿੰਦਾ ਬਾਈ ਤੁਸੀਂ ਰਹਿੰਦੇ ਵੀ ਇੱਕ ਘਰ ਵਿੱਚ ਹੋ, ਇੱਕ ਹੀ ਸ਼ਹਿਰ ਦੇ ਹੋ?…. ਫੇਰ ਵੀ ਇੱਕ ਦੂਜੇ ਨੂੰ ਨਹੀਂ ਜਾਣਦੇ?
ਐਨੇ ਵਿੱਚ ਉਹ ਕਹਿੰਦੇ ਚੁੱਪ ਕਰ ਭਾਈ ਅਸੀਂ ਤਾਂ ਪਿਓ ਪੁੱਤ ਆ। ਅਸੀਂ ਤਾਂ ਟਾਇਮ ਪਾਸ ਕਰ ਰਹੇ ਆ।ਤੈ ਦੱਸ ਕੀ ਲੈਣਾ 😀
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਖ਼ਾਲੀ ਬੈੱਡ …ਕਹਾਣੀ ਕੁਰਸੀ ਤੇ ਬੈਠੀ ਬੈਠੀ ਦੀ ਸੁਰਭੀ ਦੀ ਅੱਜ ਅੱਖ ਲੱਗ ਗਈ। ਪਿਛਲੇ ਦੋ ਦਿਨਾਂ ਤੋਂ ਤਾਂ ਉਸ ਨੇ ਇਕ ਮਿੰਟ ਲਈ ਵੀ ਸੌਂ ਕੇ ਨਹੀਂ ਸੀ ਵੇਖਿਆ । ਕਦੇ ਕੁਰਸੀ ਤੇ ਬੈਠ ਜਾਂਦੀ ਤੇ ਡੂੰਘੀਆਂ ਸੋਚਾਂ ‘ਚ ਗੁਆਚ ਜਾਂਦੀ ਤੇ ਕਦੇ ਉਸੇ ਕੁਰਸੀ ਤੋੰ ਆਪਣੇ ਪਤੀ ਦੇ Continue Reading »
ਮਾਂ ਦੇ ਪਿਆਰ ਦੀ ਭੁੱਖ ਮੈਂ ਅਜੇ ਤਿੰਨ ਕੁ ਸਾਲ ਦਾ ਸੀ ਕਿ ਮੇਰੀ ਅੰਮੀ ਕਿਸੇ ਬਿਮਾਰੀ ਕਾਰਨ ਮੈਨੂੰ ਤੇ ਮੇਰੇ ਪਿਤਾ ਨੂੰ ਅਲਵਿਦਾ ਕਹਿ ਇਸ ਸੰਸਾਰ ਤੋਂ ਚਲੀ ਗਈ।ਮੇਰੇ ਪਿਤਾ ਜੀ ਦੇ ਦੱਸਣ ਦੇ ਮੁਤਾਬਿਕ ਮੈਂ ਇੱਕ ਹਫ਼ਤਾ ਕੁਝ ਵੀ ਨਹੀਂ ਖਾਦਾ ਤੇ ਬਿਮਾਰ ਹੋ ਗਿਆ ਸੀ। ਪਰ ਹੌਲੀ Continue Reading »
ਬਹੁਤ ਸਾਲ ਪਹਿਲਾਂ ਮੇਰੀ ਸਰਦਾਰਨੀ ਦੇ ਪਿੰਡੋਂ ਖ਼ਾਸ ਰਿਸ਼ਤੇਦਾਰ ਦਾ ਮੁੰਡਾ ਲੁਧਿਆਣੇ ਕਿਸੇ ਕੰਮ ਆਇਆ ਤੇ ਉਸ ਨੇ ਮੈਨੂੰ ਸ਼ਾਮ ਨੂੰ ਫ਼ੋਨ ਕੀਤਾ ਕਿ ਮੈਂ ਤੁਹਾਨੂੰ ਮਿਲਣ ਆਉਣਾ ਮੈਂ ਘਰ ਦਾ ਪਤਾ ਤੇ ਘਰ ਦਾ ਫ਼ੋਨ ਨੰਬਰ ਵੀ ਲਿਖਵਾ ਤਾ ਤੇ ਰਸਤਾ ਵੀ ਸਮਝਾ ਦਿੱਤਾ ਉਸ ਨੇ ਪੁਰਾਣੇ ਸ਼ਹਿਰ ਵੱਲੋਂ Continue Reading »
ਰੋਟੀ ਵਾਲਾ ਡੱਬਾ ਖੋਲਿਆ..ਅੰਦਰ ਅੱਜ ਫੇਰ ਬੱਸ ਓਹੋ ਕੁਝ ਹੀ ਸੀ.. ਅੰਬ ਦਾ ਅਚਾਰ..ਪੁਦੀਨੇ ਦੀ ਚਟਨੀ..ਅਤੇ ਸੁੱਕੇ ਪੱਤਿਆਂ ਵਾਂਙ ਆਕੜੇ ਹੋਏ ਦੋ ਫੁਲਕੇ..! ਰੋਸ ਜਿਹਾ ਜਾਗਿਆ ਕੇ ਅੱਜ ਘਰੇ ਜਾ ਕੇ ਜਰੂਰ ਆਖਾਂਗਾ ਕੇ ਬੇਹੇ ਫੁਲਕੇ ਪੈਕ ਨਾ ਕਰਿਆ ਕਰੋ! ਪਹਿਲੀ ਬੁਰਕੀ ਮੂੰਹ ਵਿਚ ਪਾਉਣ ਹੀ ਲੱਗਾ ਸਾਂ ਕੇ ਅਚਾਨਕ Continue Reading »
ਲਛਮਣ ਸਿੰਘ ਗਿੱਲ ਅਕਾਲੀਆਂ ਦੀ ਜਸਟਸ ਗੁਰਨਾਮ ਸਿੰਘ ਦੀ ਸਰਕਾਰ ਨੂੰ ਡੇਗਕੇ ਕਾਂਗਰਸ ਦੀ ਬਾਹਰੀ ਮਦਦ ਨਾਲ ਮੁੱਖ ਮੰਤਰੀ ਬਣੇ ਸੀ। ਬਜ਼ੁਰਗ ਦੱਸਦੇ ਹਨ ਕਿ ਅੱਜ ਜੋ ਪੰਜਾਬ ਚ ਜੋ ਸੜਕਾਂ , ਕੱਸੀਆਂ , ਤਾਰਾਂ ਦਾ ਜਾਲ਼ ਵਿਛਿਆ ਦਿਸਦਾ ਇਹ ਲਛਮਣ ਸਿੰਘ ਦੀ ਦੇਣ ਹੈ। ਪਹਿਲੀ ਵਾਰ ਕਣਕ ਦਾ ਸਰਕਾਰੀ Continue Reading »
ਪਿਛਲੇ ਕਈ ਦਿਨਾਂ ਤੋਂ ਜੰਗਲ ਤੇ ਆਲੇ ਦੁਆਲੇ ਦਾ ਸ਼ਾਂਤਮਈ ਵਾਤਾਵਰਨ ਦੇਖ ਕੇ ਸ਼ੇਰ ਨੇ ਸਾਰੇ ਜਾਨਵਰਾਂ ਦੀ ਇੱਕ ਮੀਟਿੰਗ ਬੁਲਾਈ। ਹਰ ਕਿਸੇ ਨੂੰ ਇਸ ਸ਼ੋਰ ਰਹਿਤ ਤੇ ਸੁਹਾਵਣੇ ਵਾਤਾਵਰਨ ਦਾ ਕਾਰਨ ਪੁੱਛਿਆ। ਸਾਰੇ ਜਾਨਵਰਾਂ ਤੇ ਪੰਛੀਆਂ ਨੇ ਇਸ ਸੰਬੰਧੀ ਆਪਣਾ-ਆਪਣਾ ਤਰਕ ਪੇਸ਼ ਕੀਤਾ। ਪਰ ਸ਼ੇਰ ਨੂੰ ਸਭ ਤੋਂ ਵਧੀਆ Continue Reading »
ਅਰੇ ਮੇਰਾ ਸਿਰ ਚਕਰਾ ਰਿਹਾ ਏ, ਮੇਰੇ ਤੋਂ ਖੜਾ ਵੀ ਨਹੀਂ ਹੋਇਆ ਜਾ ਰਿਹਾ, ਮੇਰੇ ਸਰਾਹਣੇ ਖੜ੍ਹ ਉੱਚੀ ਨਾ ਬੋਲੋ-ਮੇਰਾ ਸਿਰ ਚ ਥੋਡੀ ਆਵਾਜ਼ ਗੂੰਝਦੀ …, ਜਵਾਕੋ ਚੁੱਪ ਕਰ ਜਾਉ ਤੇ ਟੀਵੀ ਬੰਦ ਕਰੋ ..ਮੈਂ ਠੀਕ ਨੀ ਆ …ਆਖਦੀ ਪਤਨੀ ਬੁੜ-ਬੁੜਾਏ ਜਾ ਰਹੀ ਸੀ। ਉਸਦੀ ਗੱਲ ਉਸਦੇ ਪਤੀ ਤੇ ਬੱਚਿਆਂ Continue Reading »
Dabbu ❤️ ਡੱਬੂ ਦਾ ਵੀ ਇਸ ਧਰਤੀ ਤੇ ਪੂਰਾ ਹਕ਼ ਹੈ ਪਿਛਲੇ ਕੁੱਝ ਸਾਲਾਂ ਦੌਰਾਨ ਮੇਰੀ ਸੋਚ ਅਤੇ ਸਮਜ ਵਿੱਚ ਬੜਾ ਫਰਕ ਆਇਆ , ਤਹਾਡੇ ਨਾਲ ਮੈਂ ਆਪਣੀ ਜ਼ਿੰਦਗੀ ਦੇ ਬਹੁਤ ਤਜਰਬੇ ਸਾਂਝੇ ਕਰ ਸਕਦਾ ,ਪਰ ਮੈਂ ਹਰ ਵਕਤ ਸੋਸ਼ਲ ਮੀਡੀਆ ਦਾ ਹਿਸਾ ਤੇ ਲੋਕਾਂ ਦਾ ਕੇਂਦਰ ਦਾ ਬਿੰਦੂ ਬਣਿਆ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Ranveer Singh
sirra babbe
ranjeetsas
funny..nice time pass story