ਤਿੰਨ ਧੀਆਂ
ਤਿੰਨ ਧੀਆਂ ਦਾ ਬਾਪ ਸੰਪੂਰਨ ਸਿੰਘ ਅੱਜ ਬੜਾ ਹੀ ਖੁਸ਼ ਸੀ…
ਵੱਡੀ ਧੀ “ਲਾਲੀ” ਅੱਜ ਵਿਆਹ ਤੋਂ ਪੂਰੇ ਅੱਠਾਂ ਵਰ੍ਹਿਆਂ ਬਾਅਦ ਉਸਨੂੰ ਮਿਲਣ ਆਪਣੇ ਘਰੇ ਆਈ ਹੋਈ ਸੀ!
ਵੱਡਾ ਜਵਾਈ ਦਾਜ ਵਿਚ ਵਧੀਆ ਮੋਟਰ ਸਾਈਕਲ ਨਾ ਦੇਣ ਵਾਲੀ ਗੱਲ ਤੋਂ ਏਨਾ ਰੁੱਸਿਆ ਕੇ ਨਾ ਆਪ ਸਹੁਰੇ ਵੜਿਆ ਤੇ ਨਾ ਲਾਲੀ ਹੀ ਮੁੜ ਕਦੀ ਪੇਕੇ ਆਈ..
ਨਾਲਦੀ ਦੇ ਤੁਰ ਜਾਣ ਮਗਰੋਂ ਬਾਕੀ ਦੋ ਧੀਆਂ ਕੱਲੇ ਕਾਰੇ ਨੇ ਕਿਦਾਂ ਵਿਆਹੀਆਂ..ਇਹ ਸਿਰਫ ਉਹ ਆਪ ਹੀ ਜਾਣਦਾ ਸੀ..ਜਮੀਨ,ਜਾਇਦਾਤ..ਸ਼ਹਿਰ ਵਾਲਾ ਮਕਾਨ ਸਭ ਕੁਝ ਹੀ ਗਹਿਣੇ ਪੈ ਗਿਆ!
ਕਦੀ ਲੋਰ ਉੱਠਦਾ ਤਾਂ ਲਾਲੀ ਨੂੰ ਮਿਲਣ ਉਸਦੇ ਸਹੁਰੇ ਘਰ ਪੁੱਜ ਜਾਂਦਾ..
ਅੱਗੋਂ ਰੁੱਖਾ ਜਿਹਾ ਵਰਤਾਉ..ਸਭ ਕੁਝ ਹੱਸਦਾ ਹੋਇਆ ਸਹਿ ਲਿਆ ਕਰਦਾ ਤੇ ਬਿਨਾ ਕੁਝ ਖਾਦੇ ਪੀਤੇ ਹੀ ਵਾਪਿਸ ਮੁੜ ਆਉਂਦਾ!
ਖੈਰ ਏਧਰ ਓਧਰ ਦੀਆਂ ਕੁਝ ਪੂਰਾਣੀਆਂ ਸੋਚਾਂ ਵਿਚਾਰਾਂ ਮਗਰੋਂ ਕੋਲ ਬੈਠੀ ‘ਲਾਲੀ” ਨੇ ਚੁੱਪ ਤੋੜ ਦਿੱਤੀ ਤੇ ਆਖਣ ਲੱਗੀ ਕੇ “ਦਾਰ ਜੀ ਕਦੀ ਕਦੀ ਬੀਜੀ ਬੜੀ ਚੇਤੇ ਆਉਂਦੀ ਏ..ਤੁਸੀਂ ਆਪਣਾ ਖਿਆਲ ਰਖਿਆ ਕਰੋ”
ਆਖਣ ਲੱਗਾ ‘ਧੀਏ ਤੂੰ ਆ ਗਈ ਏਂ..ਤੇਰਾ ਪਿਓ ਇੱਕ ਵਾਰ ਫੇਰ ਤੋਂ ਜੁਆਨ ਹੋ ਗਿਆ..ਬੜਾ ਚਿੱਤ ਕਰਦਾ ਸੀ ਤੈਨੂੰ ਮਿਲਣ ਦਾ..ਚੰਗਾ ਕੀਤਾ ਆ ਗਈ ਏਂ”
“ਦਾਰ ਜੀ ਇੱਕ ਗੱਲ ਕਰਨੀ ਸੀ..ਓਹਨਾ ਨਨਾਣ ਦਾ ਵਿਆਹ ਧਰ ਦਿੱਤਾ ਏ ਅਗਲੀ ਪੰਝੀ ਦਾ..ਤੇ..ਤੇ..ਮੈਂ ”
“ਖੁੱਲ ਕੇ ਗੱਲ ਕਰ ਮੇਰੀ ਲਾਲੀ ਧੀ..ਝਿਜਕਦੀ ਕਿਓਂ ਏਂ..ਬਾਪ ਨਾਲ ਕਾਹਦਾ ਸੰਗ-ਓਹਲਾ..ਤੂੰ ਗੱਲ ਤੇ ਦੱਸ ਮੇਰਾ ਸ਼ਿੰਦਾ ਪੁੱਤ”?
“ਇਹ ਆਖਦੇ ਸੀ ਕੇ ਜਿਹੜੇ ਮੋਟਰ ਸਾਈਕਲ ਤੋਂ ਗੁੱਸੇ ਨਰਾਜਗੀ ਹੋਈ ਸੀ..ਜੇ ਉਹ ਹੁਣ ਇਸ ਮੌਕੇ ਮਿਲ ਜਾਂਦਾ ਤਾਂ ਸੁਲ੍ਹਾ-ਸਫਾਈ ਦੇ ਰਾਹ ਖੁੱਲ ਸਕਦੇ ਨੇ”
“ਬੱਸ ਏਨੀ ਗੱਲ..ਕਰ ਦੇਵਾਂਗਾ ਬੰਦੋਬਸਤ ਮੇਰੀ ਧੀ..ਭਾਵੇਂ ਕਿਸੇ ਤਰਾਂ ਵੀ ਕਰਾਂ..ਤੂੰ ਫਿਕਰ ਨਾ ਕਰੀਂ ਭੋਰਾ ਵੀ..ਮੇਰੀ ਧੀ”
ਥੋਡੇ ਚਿਰ ਮਗਰੋਂ ਹੀ ਉਹ ਦਾਰ ਜੀ ਨੂੰ ਜੱਫੀ ਪਾ ਬਾਹਰ ਉਡੀਕਦੇ ਹੋਏ ਆਟੋ ਤੇ ਆਣ ਬੈਠੀ..
ਸ਼ਾਇਦ ਅੱਜ ਵੀ ਗਿਣੇ-ਮਿਥੇ ਟਾਈਮ ਲਈ ਹੀ ਪੇਕੇ...
...
ਆਉਣ ਦੀ ਮਨਜ਼ੂਰੀ ਮਿਲ਼ੀ ਸੀ..!
ਲਾਲੀ ਦੇ ਜਾਣ ਮਗਰੋਂ ਉਹ ਕਿੰਨੀ ਦੇਰ ਖੁੱਲੇ ਪਏ ਗੇਟ ਨੂੰ ਤੱਕਦਾ ਰਿਹਾ..ਨਿਕੀ ਹੁੰਦੀ ਲਾਲੀ ਨੇ ਇਸੇ ਗੇਟ ਤੋਂ ਡਿੱਗ ਕਿੰਨੀ ਵਾਰ ਸੱਟ ਲੁਵਾਈ ਸੀ..ਫੇਰ ਜਿੰਨੀ ਦੇਰ ਆਥਣੇ ਕੰਮ ਤੋਂ ਆਏ ਸੰਪੂਰਨ ਸਿੰਘ ਨੂੰ ਆਪਣਾ ਵਗਦਾ ਲਹੂ ਨਾ ਵਿਖਾ ਲੈਂਦੀ..ਕਿਸੇ ਨੂੰ ਮਰਹਮ ਨਾ ਲਾਉਣ ਦਿੰਦੀ..!
ਬਿਮਾਰੀਆਂ..ਦਵਾਈਆਂ..ਕਰਜੇ ਅਤੇ ਕਿਰਾਏ ਦੇ ਬੋਝ ਥੱਲੇ ਆਇਆ ਹੋਇਆ ਕਿਸੇ ਵੇਲੇ ਹਰੇਕ ਦੀਆਂ ਸੱਟਾਂ ਦੀ ਮਰਹਮ ਪੱਟੀ ਕਰਦਾ ਹੋਇਆ ਦਲੇਰ ਸੰਪੂਰਨ ਸਿੰਘ ਅੱਜ ਬੇਜਾਨ ਮਿੱਟੀ ਦਾ ਢੇਰ ਬਣਿਆ ਲਗਾਤਾਰ ਬਾਹਰ ਵੱਲ ਨੂੰ ਵੇਖੀ ਜਾ ਰਿਹਾ ਸੀ..!
ਸਾਰੀ ਰਾਤ ਬੱਸ ਇਸੇ ਉਧੇੜ-ਬੁਣ ਵਿੱਚ ਹੀ ਲੰਘ ਗਈ ਕੇ ਹੁਣ ਉਸ ਕੋਲ ਹੋਰ ਕਿਹੜੀ ਐਸੀ ਸ਼ੈ ਬਾਕੀ ਰਹਿ ਗਈ ਸੀ ਜਿਸ ਨੂੰ ਵੇਚ ਕੇ ਸਿਰ ਤੇ ਅਚਾਨਕ ਆਣ ਪਈ ਇਸ ਪਹਾੜ ਜਿੱਡੀ ਆਫ਼ਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਸੀ?
ਫੇਰ ਸਾਰੀਆਂ ਮੁਸ਼ਕਿਲਾਂ ਦਾ ਹੱਲ ਨਿੱਕਲ ਹੀ ਆਇਆ ਸੀ..
ਇਹ ਖਬਰ ਜੰਗਲ ਦੀ ਅੱਗ ਵਾਂਙ ਫੈਲ ਗਈ..ਪਿਛਲੀ ਰਾਤ ਉਹ ਮੰਜੇ ਤੇ ਪਿਆ ਪਿਆ ਹੀ ਚੜਾਈ ਕਰ ਗਿਆ ਸੀ..ਕਿੰਨੇ ਸਾਰੇ ਦੁਖਾਂ-ਕਲੇਸ਼ਾਂ,ਬਿਮਾਰੀਆਂ ਅਤੇ ਪਦਾਰਥਵਾਦ ਦੇ ਬੇਰਹਿਮ ਪੰਜਿਆਂ ਨਾਲ ਕੱਲਾ ਕਾਰਾ ਲੜਦਾ ਹੋਇਆ ਸੰਪੂਰਨ ਸਿੰਹ ਅਖੀਰ ਪੂਰਨ ਤੌਰ ਤੇ ਅਜਾਦ ਹੋ ਹੀ ਗਿਆ ਸੀ..
ਪਰ ਜਾਂਦਾ ਜਾਂਦਾ ਸ਼ਾਇਦ ਇਹ ਸੁਨੇਹਾ ਵੀ ਦੇ ਗਿਆ ਸੀ ਕੇ ਆਪਣੇ ਰੰਗ ਤਮਾਸ਼ਿਆਂ ਵਿਚ ਗਲਤਾਨ ਹੋਏ ਦੁਨੀਆ ਦੇ ਸੱਭਿਅਕ ਲੋਕੋ..ਹੋਸ਼ ਵਿਚ ਆ ਕੇ ਆਸ ਪਾਸ ਝਾਤੀ ਜਰੂਰ ਮਾਰੋ..ਤੁਹਾਨੂੰ ਦਾਜ ਵਾਲੇ ਕਾਲੇ ਨਾਗਾਂ ਦੇ ਡੱਸੇ ਹੋਏ ਹੋਰ ਕਿੰਨੇ ਸਾਰੇ ਐਸੇ ਸੰਪੂਰਨ ਸਿੰਘ ਜਰੂਰ ਮਿਲਣਗੇ ਜਿਹਨਾਂ ਦਾ ਕਸੂਰ ਸਿਰਫ ਏਨਾ ਏ ਕੇ ਉਹ ਇੱਕ ਤੋਂ ਵੱਧ ਧੀਆਂ ਦੇ ਬਾਪ ਸਨ !
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਰਾਜ ੨੧ ਕੁ ਸਾਲਾ ਦੀ ਸੀ ਤੇ ਉਹਦੀ ਬੀ. ਏ. ਦੀ ਪੜਾਈ ਤਕਰੀਬਨ ਪੂਰੀ ਹੋਣ ਵਾਲੀ ਸੀ, ਘਰਦੇ ਇਹ ਵੇਖ ਕੇ ਉਹਦੇ ਵਿਆਹ ਦੀਆ ਸਲਾਹਾ ਕਰਦੇ ਰਹਿੰਦੇ ਸੀ ਜਿਵੇੰ ਸਭ ਘਰਾਂ ਚ ਧੀ-ਪੁੱਤ ਦੇ ਜਵਾਨ ਹੋਣ ਤੇ ਹੁੰਦਾ ਏ। ਉਹ ਬੜੇ ਚਾਅ ਨਾਲ ਘਰ ਵਿੱਚ ਖੇਡਦੀ-ਮੱਲਦੀ ਤੇ ਬਹੁਤ ਹੀ ਚੰਚਲ Continue Reading »
———-ਪੀਨੂੰ (ਇੱਕ ਯਾਦ ਪੁਰਾਣੀ) ————- ਕਈ ਵਾਰ ਕੁੱਝ ਯਾਦਾਂ ਤੁਹਾਡੇ ਚੇਤਿਆਂ ਵਿੱਚ ਕਿਧਰੇ ਦੱਬੀਆਂ ਪਈਆਂ ਹੁੰਦੀਆਂ ਹਨ । ਉਹ ਆਪਣੀ ਵਾਰੀ ਦੇ ਇੰਤਜਾਰ ਵਿੱਚ ਮਨ ਦੇ ਹਨ੍ਹੇਰੇ ਕਮਰੇ ਵਿੱਚੋ ਝੀਥਾਂ ਰਾਹੀ ਤੱਕਦੀਆਂ ਰਹਿੰਦੀਆਂ ਹਨ ਅਤੇ ਅਚਾਨਕ ਇੱਕ ਦਿਨ ਤੁਹਾਡੇ ਸਾਹਵੇਂ ਆ ਖਲੋ ਜਾਂਦੀਆਂ ਹਨ। ‘ਪੀਨੂੰ’ ਵੀ ਉਸ ਯਾਦਾਂ ਦੇ ਝਰੋਖੇ Continue Reading »
ਇਕ ਦਿਨ ਸਵੇਰੇ ਸਵੇਰੇ ਬਜਾਰ ਜਾਉਂਦਿਆ ਰਾਹ ਵਿੱਚ ਮਨ ਬੜੇ ਸੋਚੀ ਜਿਹਾ ਪੈ ਗਿਆ ਜਦ ਵੇਖਿਆ ਕਿ ਇਸ ਸੰਸਾਰ ਵਿੱਚ ਪਰਮਾਤਮਾ ਨੇ ਰਿਜ਼ਕ ਪਾਉਣ ਲਈ ਹਰ ਇਨਸਾਨ ਨੂੰ ਕੋਈ ਨਾ ਕੋਈ ਧੰਦੇ ਲਾਇਆ ਹੋਇਆ ਹੈ।ਕੋਈ ਜੁਤੀਆਂ ਬਣਾ ਰਿਹਾ ਹੈ ਕੋਈ ਚਸ਼ਮੇ ਤੇ ਕੋਈ ਡਾਕਟਰ ਹੈ ਤੇ ਕੋਈ ਕਸਾਈ।ਹਰ ਮਨੁੱਖ ਚਾਹੇ Continue Reading »
ਇਸ ਸਮੇ ਰਸ਼ੀਆ – ਯੂਕਰੇਨ ਵਿਵਾਦ ਤੋਂ ਬਾਅਦ ਪਿਆਰ ਦਾ ਹਫ਼ਤਾ ਸਭ ਤੋਂ ਵੱਧ ਚਰਚਾ ਵਿੱਚ ਹੈ। ਆਸ਼ਕ ਲਾਣੇ ਕਾਰਨ ਸਾਡੇ ਵਰਗੇ ਸ਼ਰੀਫ਼ਾ ਦਾ ਵੀ ਬਾਹਰ ਆਉਣਾ ਜਾਣਾ ਔਖਾ ਹੋਇਆਂ ਹੈ । ਕੱਲ ਮੈ ਸ਼ਹਿਰ ਕਿਸੇ ਕੰਮ ਲਈ ਗਿਆ ਸੀ ਤੇ ਰੱਬੀ ਮੇਰੇ ਨਾਲ ਸਾਡੇ ਪਿੰਡ ਦੀ ਇੱਕ ਅੰਟੀ ਬੈਠ Continue Reading »
ਮਿੰਨੀ ਕਹਾਣੀ…ਉਮੀਦ ————————– ਸੰਜੈ ਦੇ ਵਿਆਹ ਤੋਂ ਬਾਅਦ ਮੈਂ ਅਤੇ ਰਾਜ ਬਹੁਤ ਖੁਸ਼ ਸੀ ਕਿ ਅਸੀਂ ਆਪਣਾ ਫਰਜ਼ ਪੂਰਾ ਕਰ ਦਿੱਤਾ ਹੈ। ਹੱਸੀ -ਖੁਸ਼ੀ ਬੀਤ ਰਹੇ ਜੀਵਨ ਵਿੱਚ ਇੱਕ ਦਿਨ ਅਜਿਹੀ ਹਨ੍ਹੇਰੀ ਆਈ, ਜਿਹੜੀ ਸਾਡੀਆਂ ਸਾਰੀਆਂ ਖੁਸ਼ੀਆਂ ਉਡਾ ਕੇ ਲੈ ਗਈ..ਕਿਉਂਕਿ ਸਾਡੀ ਨੂੰਹ ਜਯੋਤੀ ਕੁੱਝ ਛੋਟੀਆਂ ਛੋਟੀਆਂ ਘਰੈਲੂ ਗੱਲਾਂ ਦਾ Continue Reading »
ਗੱਲ ਦੋ ਪੱਕੇ ਤੇ ਜਿਗਰੀ ਯਾਰਾਂ ਦੀ……. ਧੀਰਾ ਤੇ ਸ਼ਮਸ਼ੇਰ ਬਚਪਨ ਤੋਂ ਇਕੱਠੇ ਖੇਲਦੇ ਵੱਡੇ ਹੋਏ ਪਿਆਰ ਵੀ ਦੋਹਾਂ ਨੂੰ ਇਕ ਦੂਜੇ ਦੇ ਘਰੋਂ ਪੁੱਤਰਾਂ ਵਾਲਾ ਹੀ ਮਿਲਿਆ ਪਿਆਰ ਇਨ੍ਹਾਂ ਕੇ ਇੱਕ ਦੂਜੇ ਤੋਂ ਜਾਨ ਵਾਰਦੇ ਇਕੱਠੇ ਵੱਡੇ ਹੋਏ ਇਕੱਠੇ ਜਵਾਨ ਹੋਏ….. ਧੀਰੇ ਦਾ ਵਿਆਹ ਸ਼ਮਸ਼ੇਰ ਦੇ ਵਿਆਹ ਤੋਂ ਇੱਕ Continue Reading »
ਮਹਿਮਾਨ ਚਾਹ ਨਾਲ ਮਿਠਾਈ ਅਤੇ ਪਕੌੜਿਆਂ ਨੂੰ ਚਟਖ਼ਾਰੇ ਲੈ ਕੇ ਖ਼ਾ ਰਹੇ ਸਨ। ਛੋਟਾ ਭਰਾ ਕਾਜੂ ਬਦਾਮਾਂ ਦੀਆਂ ਪਲੇਟਾਂ ਚੁੱਕ ਚੁੱਕ ਮਹਿਮਾਨਾ ਅਗੇ ਕਰ ਰਿਹਾ ਸੀ।ਮੰਮੀ ਨਵੀ ਮੰਗਵਾਈ ਕਰੋਕਰੀ ਵਿਚ ਚਾਹ ਵਰਤਾ ਰਹੇ ਸੀ।ਸਾਰਾ ਟੱਬਰ ਉਨ੍ਹਾਂ ਸਾਹਮਣੇ ਵਿਛਿਆ ਪਿਆ ਸੀ। ਸੰਦੀਪ ਨੀਵੀਂ ਪਾਈ ਸੋਚ ਰਹੀ ਸੀ ਕਿ ਪੰਜਾਬ ਵਿੱਚ ਆਹ Continue Reading »
ਮੇਰੀ ਪਹਿਲੀ ਕਹਾਣੀ (ਧੀ ਦਾ ਸਵਾਲ)ਪੜ੍ਹਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ🤲,ਉਮੀਦ ਹੈ ਇਹ ਵੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ। ❤ਫਰਿਸ਼ਤਾ ❤ ਹਰੇਕ ਦੀ ਜਿੰਦਗੀ ਵਿੱਚ ਇੱਕ ਅਜਿਹਾ ਇਨਸਾਨ ਜ਼ਰੂਰ ਆਉਂਦਾ ,ਜਿਹੜਾ ਤੁਹਾਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੰਦਾ, ਤੁਹਾਡੀ ਸੋਚ, ਤੁਹਾਡੇ ਵਿਵਹਾਰ ਨੂੰ ਵੀ, ਉਹ ਇਨਸਾਨ ਜਾਂ ਤਾਂ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Jasdeep Sandhu
ਆਪ ਜੀ ਦੀਆਂ ਲਿਖਤਾਂ ਸਿੱਖਿਆਦਾਇਕ ਹੁੰਦੀਆਂ ਹਨ। ਤਿੰਨ ਧੀਆਂ ਕਹਾਣੀ ਵੀ ਬਹੁਤ ਵਧੀਆ ਲੱਗੀ।
Sukhjeet Mann
bohat heart touching story aa g ..👍
Lalli Badshah
very nyc