ਭਰੀ ਬੱਸ ਦੀਆਂ ਸਵਾਰੀਆਂ ਨੂੰ ਅੱਗੇ ਅੱਗੇ ਕਰਦੇ ਕੰਡਕਟਰ ਨਾਲ ਲੜਦੀਆਂ ਦੋ ਔਰਤਾਂ ਬੋਲੀਆਂ ।
“ ਭਾਈ ਅਸੀਂ ਸਮਾਨ ਤਾ ਇਥੇ ਹੀ ਰੱਖਾਂਗੇ, ਕੱਚ ਦਾ ਸਮਾਨ ਐ,ਬੱਸ ਦੀ ਡੱਗੀ ਵਿੱਚ ਰੱਖਿਆ ਟੁੱਟ ਜਾਣੈ “ ।
ਦੋਹੇਂ ਔਰਤਾਂ ਸਮਾਨ ਨਾਲ ਭਰੇ ਵੱਡੇ ਵੱਡੇ ਲਿਫਾਫੇ ਲੈ ਕੇ ਬੱਸ ਵਿੱਚ ਹੀ ਖੜ੍ਹੀਆਂ ਰਹੀਆਂ। ਅੱਡੇ ਵਿੱਚੋ ਬੱਸ ਤੁਰਨ ਤੋਂ ਪਹਿਲਾਂ ਹੀ ਓਸੇ ਪਿੰਡ ਦੀ ਇੱਕ ਹੋਰ ਔਰਤ ਆਪਣੇ ਪੇਕਿਆਂ ਤੋਂ ਮੁੜਦੀ ਬੱਸ ਵਿੱਚ ਆ ਖੜ੍ਹੀ। ਉਸ ਕੋਲ ਵੀ ਕੱਪੜਿਆਂ ਦਾ ਵੱਡਾ ਬੈਗ ਸੀ ।
ਪਿੰਡ ਸ਼ਹਿਰ ਤੋ ਨੇੜੇ ਹੋਣ ਕਰਕੇ ਬੱਸ ਜਲਦੀ ਹੀ ਪਿੰਡ ਪਹੁੰਚ ਗਈ। ਪਰ ਪਿੰਡ ਦਾ ਬੱਸ ਅੱਡਾ ਘਰਾ ਤੋ ਥੋੜ੍ਹਾ ਦੂਰ ਹੋਣ ਕਰਕੇ ਤਿੰਨੇ ਔਰਤਾਂ ਦੁਪਹਿਰ ਦੀ ਗਰਮੀ ਕਰਕੇ ਕੁਝ ਸਮਾਂ ਪਿੰਡ ਦੇ ਅੱਡੇ ਵਿੱਚ ਰੋਕ ਗਈਆਂ। ਉਹਨਾਂ ਵਿਚੋ ਇੱਕ ਔਰਤ ਦਾ ਮੁੰਡਾ ਸ਼ਹਿਰੋ ਮੋਟਰਸਾਇਕਲ ਤੇ ਆਪਣੇ ਦੋਸਤ ਨਾਲ ਆਉਂਦਾ ਸੀ। ਆਪਣੀ ਮਾਂ ਅਤੇ ਤਾਈਂਆਂ ਨੂੰ ਦੇਖ ਸਤਿ ਸ੍ਰੀ ਅਕਾਲ ਬੁਲਾ ਕੇ ਦੋਸਤ ਨਾਲ ਗੱਲਾਂ ਕਰਦੇ ਕਰਦੇ ਪਿੰਡ ਵੱਲ ਚਲਾ ਗਿਆ। ਪੁੱਤ ਨੂੰ ਦੇਖ ਮਾਂ ਆਪਣੇ ਪੁੱਤ ਦੀ ਤਾਰੀਫ਼ ਦੂਜੀਆਂ ਔਰਤਾਂ ਨੂੰ ਸੁਣਾਉਂਦੀ ਬੋਲੀ,
“ ਆਹ ਮੇਰਾ ਪੁੱਤ ਸ਼ਹਿਰ ਪੜ੍ਹ ਦੈ ਅੰਗ੍ਰੇਜ਼ੀ ਸਕੂਲ ਚ ”। ਕੱਲ ਇਨਾਮ ਜਿੱਤਿਐ ਸਾਰੇ ਸਕੂਲ ਚੌ ਵਧੀਆ ਅੰਗ੍ਰੇਜੀ ਬੋਲਣ ਵਿੱਚ। ਗੱਲਾਂ ਕਰਦੀਆਂ ਹੀ ਨੇ ਅਚਾਨਕ ਦੂਜੀ ਔਰਤ ਦਾ ਮੁੰਡਾ ਗੱਡੀ ਵਿਚ ਬੈਠਾ ਸ਼ਹਿਰ ਵੱਲ ਜਾ ਰਿਹਾ ਸੀ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਦਵਿੰਦਰ ਸਿੰਘ
ਬਾਕਮਾਲ ਲਿਖਿਆ ਜੀ
ranjeetsas
good manners start from home