ਮਨਰੀਤ ਦਾ ਹਸਦਾ ਵਸਦਾ ਪਰਿਵਾਰ ਜਿਸ ਵਿੱਚ ਮਨਰੀਤ,ਉਸਦੇ ਪਤੀ,ਦੋ ਪਿਆਰੇ ਜਿਹੇ ਬੱਚੇ ਨੂਰ ਤੇ ਜੱਸ,ਉਹਨਾਂ ਦੇ ਦਾਦਾ ਦਾਦੀ ਤੇ ਮਨਰੀਤ ਦੀ ਛੋਟੀ ਨਣਾਨ ਅਰਸ਼ ਸਨ।ਕੁਝ ਦਿਨਾਂ ਤੋਂ ਘਰ ਦਾ ਮਾਹੌਲ ਤਣਾਅ ਭਰਿਆ ਸੀ।ਕਾਰਣ ਇਹ ਕਿ ਦਿਨ ਰਾਤ ਮਿਹਨਤ ਕਰਨ ਤੋਂ ਬਾਅਦ ਵੀ ‘ਅਰਸ਼’ ਸਰਕਾਰੀ ਨੌਕਰੀ ਲਈ ਮੁਕਾਬਲੇ ਦਾ ਇਮਤਿਹਾਨ ਪਾਸ ਕਰਨ ਵਿੱਚ ਨਾਕਾਮ ਰਹੀ ਸੀ।ਇਸੇ ਲਈ ਉਹ ਉਦਾਸ ਤੇ ਗੁੰਮਸੁੰਮ ਜਿਹੀ ਹੋ ਕੇ ਆਪਣੇ ਕਮਰੇ ਵਿੱਚ ਬੈਠੀ ਰਹਿੰਦੀ ।ਸਭ ਨੇ ਬੜੀ ਕੋਸ਼ਿਸ਼ ਕੀਤੀ ਉਸਨੂੰ ਸਮਝਾਉਣ ਦੀ ਪਰ ਓਹ ਤਾਂ ਗੱਲ ਦਿਲ ਤੇ ਲਾਈ ਬੈਠੀ ਸੀ।
ਕੁਝ ਦਿਨਾਂ ਦੀਆਂ ਛੁੱਟੀਆਂ ਹੋਣ ਕਾਰਨ ਸਾਰਾ ਪਰਿਵਾਰ ਘਰ ਹੀ ਸੀ।ਬੱਚੇ ਖੇਡਣ ਵਿੱਚ ਮਸਤ ਸਨ।ਮਨਰੀਤ ਨੇ ਘਰ ਦੀ ਸਾਫ਼ ਸਫ਼ਾਈ ਕੀਤੀ।ਓਹ ਸਾਰਾ ਦਿਨ ਰੁੱਝੀ ਰਹੀ ਤੇ ਆਥਣ ਤੱਕ ਥੱਕ ਕੇ ਚੂਰ ਹੋ ਗਈ।
ਮਨ ਹੀ ਮਨ ਸੋਚਿਆ ,”ਅੱਜ ਮੈਂ ਸਾਰਾ ਕੰਮ ਨਿਪਟਾ ਲਿਆ।ਕੱਲ੍ਹ ਸਾਰਾ ਦਿਨ ਆਰਾਮ ਕਰੂੰਗੀ।”
ਜੱਸ ਨੇ ਜਿਵੇਂ ਉਸਦੇ ਮਨ ਦੀ ਗੱਲ ਬੁੱਝ ਲਈ।
“ਮੰਮੀ ਕੱਲ੍ਹ ਆਪਾਂ ਰਲ਼ ਕੇ ਖੇਡਾਂਗੇ।”
“ਠੀਕ ਹੈ ਜੱਸ ਪਰ ਹੁਣ ਮੈਨੂੰ ਸੌਣ ਦੇ..”ਕਹਿ ਕੇ ਮਨਰੀਤ ਨੀੰਦ ਦੀ ਗੋਦ ਵਿੱਚ ਉੱਤਰ ਗਈ।
ਸਵੇਰੇ ਚਾਰ ਕੁ ਵਜੇ ਉਸਦੀ ਜਾਗ ਖੁੱਲ੍ਹੀ ।ਬਾਹਰ ਤੇਜ਼ ਹਨੇਰੀ ਚੱਲ ਪਈ ਸੀ।
” ਓ ਹੋ…ਹੋ ਗਿਆ ਸੱਤਿਆਨਾਸ..”ਓਹ ਮਨ ਹੀ ਮਨ ਬੁੜਬੜਾਉਣ ਲੱਗੀ।
ਬਹੁਤ ਹੀ ਭਿਆਨਕ ਤੂਫ਼ਾਨ ਸੀ।ਦਿਨ ਚੜ੍ਹੇ ਤੋਂ ਪਤਾ ਲੱਗਿਆ ਕਿ ਘਰ ਫ਼ੇਰ ਤੋਂ ਭਰ ਗਿਆ ਸੀ ਮਿੱਟੀ ਘੱਟੇ ਨਾਲ਼..ਇੰਝ ਲਗਦਾ ਸੀ ਜਿਵੇਂ ਵਰਿਆਂ ਤੋਂ ਇੱਥੇ ਕੋਈ ਨਾ ਰਹਿੰਦਾ ਹੋਵੇ।
ਮਨਰੀਤ ਤਾਂ ਸਿਰ ਫੜ ਕੇ ਬੈਠ ਗਈ,”ਹਾਇ ਰੱਬਾ ਹੁਣ ਕੀ ਕਰਾਂ?”
“ਮੰਮਾ!ਕਿੰਨੀ ਮਿਹਨਤ ਕੀਤੀ ਸੀ ਤੁਸੀੰ ਕੱਲ੍ਹ ..ਰੱਬ ਨੂੰ ਭੋਰਾ ਤਰਸ ਨੀੰ ਆਇਆ ਥੋਡੇ ਤੇ..”,ਕਹਿੰਦੀ ਹੋਈ ਨੂਰ ਵੀ ਕੋਲ਼ ਆ ਕੇ ਬੈਠ ਗਈ।
ਮਨਰੀਤ ਕੁਝ ਚਿਰ ਤਾਂ ਬੈਠੀ ਰਹੀ।ਫੇਰ ਪਤਾ ਨਹੀਂ ਮਨ ਵਿੱਚ ਕੀ ਆਇਆ ਕਿ ਫ਼ੇਰ ਝਾੜੂ ਚੱਕ ਲਿਆ।
“ਹੁਣ ਫ਼ੇਰ ਸਫ਼ਾਈ ਕਰੋਗੇ ਮੰਮੀ?”ਜੱਸ ਬੋਲਿਆ ।
“ਹਾਂ ਬੇਟੇ !ਮੰਨਿਆ ਕਿ ਮੇਰੀ ਮਿਹਨਤ ਬੇਕਾਰ ਕਰ ਦਿੱਤੀ ਇਸ ਤੂਫ਼ਾਨ ਨੇ ਪਰ ਹੌਸਲਾ ਥੋੜ੍ਹਾ ਹਾਰੀਦਾ ਹੁੰਦਾ ?ਤੂਫ਼ਾਨ ਤਾਂ ਆਉਂਦੇ ਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ