ਚਾਰ ਸਾਲ ਪੁਰਾਣੀ ਉੱਚੀ ਅੱਡੀ ਵਾਲੀ ਰਕਾਬੀ ,ਲਿਸ਼ਕਾ ,ਚਮਕਾ ਕੇ ਜਦੋਂ ਪੈਰਾਂ ਵਿੱਚ ਪਾਈ ਤਾਂ ਨਵੇਂ ਸੂਟ ਨਾਲ ਮੇਰੀ ਟੌਹਰ ਨਿਕਲ ਆਈ।
ਸ਼ੀਸ਼ੇ ਵਿਚ ਦੇਖਿਆ। ਚੰਗਾ ਲੱਗਿਆ।
ਸਕੂਲ ਗਈ ਤਾਂ ਨਾਲ ਦੀਆਂ ਸਾਥਣਾ ਨੇ ਵੀ ਤਾਰੀਫਾਂ ਦੇ ਪੁਲ ਬੰਨ ਦਿੱਤੇ। ਅਖੇ ,ਸੁਲਾਹੀ ਦੀ ਸੁਲਾਹੀ ਦੀ ਖੀਰ ਦੰਦਾਂ ਨੂੰ ਲੱਗ ਜਾਂਦੀ ਆ।
ਬਾਰਾਂ ਕੁ ਵਜੇ ਤੱਕ ,ਪੈਰਾਂ ਵੱਲ ਦੇਖਿਆ, ਰਕਾਬੀ ਤੇੜੋ ਤੇੜ ਹੋਈ ਪਈ ਸੀ।
“ਇਹ ਤਾਂ ਖਿਲਰ ਹੀ ਨਾ ਜਾਵੇ ਕਿਤੇ?” ਮੈਂ ਕਿਹਾ।
ਗੋਲਡੀ ਜੀ ਨੂੰ ਫੋਨ ਕੀਤਾ। ਸਕੂਲ ਘਰ ਦੇ ਨੇੜੇ ਹੋਣ ਕਾਰਨ ਗੋਲਡੀ ਪੰਜ ਮਿੰਟਾਂ ਵਿੱਚ ਆ ਗਏ।
ਜਦੋਂ ਤੁਰ ਕੇ ਗੇਟ ਤੱਕ ਪਹੁੰਚੀ ਉਸਦੀ ਇਕ ਅੱਡੀ ਵੀ ਲਹਿ ਗਈ ਨਾਲੋਂ।
ਕਾਰ ਵਿੱਚ ਜੁੱਤੀ ਰੱਖਣ ਲੱਗੀ ਨੇ ਗੋਲਡੀ ਕਿਹਾ ਕਿ ਇਸ ਨੂੰ ਰਾਹ ਵਿਚ ਰੱਖ ਜਾਇਓ ਕਿਤੇ।
ਗੋਲਡੀ ਕਹਿੰਦੇ ,” ਮੈਨੂੰ ਜੋ ਚੁਕਾਉਂਦੀ ਆਂ ਇੱਥੇ ਹੀ ਰੱਖ ਦੇ ਕਿਤੇ?”
ਸਕੂਲ ਦੇ ਗੇਟ ਦੇ ਅੱਗੋਂ ਦੀ ਚਾਲੀ ਕੁ ਫੁੱਟ ਚੌੜੀ ਪਹੀ ਦੇ ਖੇਤਾਂ ਵਾਲੇ ਪਾਸੇ ਨੂੰ ਸਕੂਲ ਦੇ ਗੇਟ ਦੇ ਨਾਲ ਵਾਲੀ ਕੰਧ ਕੋਲ ਟੁੱਟੀ ਰਕਾਬੀ ਰੱਖ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ