ਜਦੋਂ ਸੰਨ ਚੁਰਾਸੀ ਦੇ ਅਕਤੂਬਰ ਮਹੀਨੇ ਦੀ ਕੱਤੀ ਤਰੀਖ ਨੂੰ ਇੰਦਰਾ ਗਾਂਧੀ ਮਾਰੀ ਗਈ ਤਾਂ ਉਸ ਵੇਲੇ ਉਸਦਾ ਇਹ ਪੁੱਤਰ ਕਲਕੱਤੇ ਵਿਚ ਸੀ..!
ਦਿੱਲੀ ਪਹੁੰਚਿਆ..ਸੱਜਣ ਕੁਮਾਰ,ਜਗਦੀਸ਼ ਟਾਈਟਲਰ,ਭਗਤ ਅਤੇ ਹੋਰ ਕਿੰਨੇ ਸਾਰੇ ਚੇਲੇ ਚਾਟਕੇ ਏਮਸ ਵਿਚ ਇਸਨੂੰ ਮਿਲਣ ਲਈ ਅਗਾਂਹ ਹੋਏ ਤਾਂ ਮੇਹਣਾ ਦਿੰਦਾ ਆਖਣ ਲੱਗਾ ਓਏ ਓਹਨਾ ਮੇਰੀ ਮਾਂ ਮਾਰ ਦਿੱਤੀ ਤੇ ਤੁਸੀਂ ਇਥੇ ਤੁਰੇ ਫਿਰਦੇ ਓ..ਇਸ਼ਾਰਾ ਸਮਝਦਿਆਂ ਹੀ ਅਗਲਿਆਂ ਹਨੇਰੀ ਲਿਆ ਦਿੱਤੀ..!
ਤਿੰਨ ਦਿਨ ਵਹਸ਼ਿਅਤ ਨੰਗਾ ਨਾਚ ਨੱਚਦੀ ਰਹੀ..ਮਗਰੋਂ ਏਨੀ ਗੱਲ ਆਖ ਬੁੱਤਾ ਸਾਰ ਦਿੱਤਾ ਕੇ ਜਦੋਂ ਵੱਡਾ ਰੁੱਖ ਡਿੱਗਦਾ..ਧਰਤੀ ਤੇ ਥੋੜਾ ਬਹੁਤ ਹਿੱਲਦੀ ਹੀ ਹੈ..!
ਫੇਰ ਪ੍ਰਧਾਨ ਮੰਤਰੀ ਬਣਨ ਮਗਰੋਂ ਬੰਗਾਲ ਤੋਂ ਸਿਧਾਰਥ ਸ਼ੰਕਰ ਰੇਅ ਨੂੰ ਰਾਜਪਾਲ ਲਾਇਆ..ਬੰਬਈ ਤੋਂ ਜੂਲੀਅਸ ਫਰਾਂਸਿਸ ਰੇਬੀਰੋ ਨੂੰ ਪੁਲਸ ਮੁਖੀ ਲਾਇਆ..
ਦੋਹਾਂ ਹੱਥੋਂ ਪੰਜਾਬ ਵਿਚ ਨੌਜੁਆਨੀ ਦਾ ਘਾਣ ਕਰਵਾਇਆ..ਰੱਜ ਰੱਜ ਖੂਨ ਦੀ ਹੋਲੀ ਖੇਡੀ..ਫੇਰ ਮੂੰਹ ਨੂੰ ਖੂਨ ਲੱਗ ਗਿਆ..
1989 ਵਿਚ ਅਗਲੀਆਂ ਚੋਣਾਂ ਜਿੱਤਣ ਲਈ ਸ੍ਰੀ ਲੰਕਾ ਵਿਚ ਲਿਟੇ ਬਾਗੀਆਂ ਨੂੰ ਦਬਾਉਣ ਲਈ ਜਾਣ ਬੁੱਝ ਕੇ ਸਿੱਖ ਫੌਜੀ ਪਲਟਣਾਂ ਲੰਕਾ ਭੇਜੀਆਂ..!
ਓਥੇ ਵੀ ਬੇਗਾਨੇ ਪੁੱਤਾਂ ਦਾ ਰੱਜ ਰੱਜ ਕਤਲੇਆਮ ਕਰਵਾਇਆ..!
ਓਹੀ ਲਿਟੇ ਬਾਗੀ ਜਿਹਨਾਂ ਦੇ ਮੁਖੀ ਪ੍ਰਭਾਕਰਣ ਨੇ ਅਜੋਕੇ ਸ਼ਹਿਰੀ ਹਵਾਬਾਜੀ ਮੰਤਰੀ ਹਰਦੀਪ ਸਿੰਘ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ