*** ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
‘ਮਾਂ’ ਬੇਸ਼ੱਕ ਮੈਨੂੰ ਬਹੁਤ ਪਿਆਰੀ ਸੀ ਪਰ ਓਹਦੀ ਟੋਕਾ ਟਾਕੀ…ਉਫ਼..ਫ..ਫ਼..।
ਅਜੇ ਤਿਆਰ ਹੋਣ ਈ ਲੱਗਦਾ,ਆ ਖੜ੍ਹੀ ਹੋ ਜਾਂਦੀ,”ਕਿੱਥੇ ਚੱਲਿਆਂ?ਕਦੋਂ ਆਏੰਗਾ?ਕੀਹਦੇ ਨਾਲ਼ ਚੱਲਿਆਂ…?” ਅਜਿਹੇ ਸੌ ਸਵਾਲ ਕਰਦੀ।ਮੈਂ ਖਿਝ ਕੇ ਆਖਦਾ,” ਸੌ ਥਾਂ ਜਾਣਾ ਹੁੰਦਾ ਮੈਂ..ਲਿਖ ਕੇ ਨਾ ਰੱਖ ਜਾਂ?”
“ਵੇ..ਗੁੱਸੇ ਕਾਹਨੂੰ ਹੁੰਨਾ..ਵੇਲ਼ਾ ਬਾਹਲ਼ਾ ਈ ਮਾੜਾ ਪੁੱਤ..ਪਤਾ ਤਾਂ ਹੋਵੇ ਵੀ ਕਿੱਥੇ ਗਿਆ..।” ਕਹਿ ਕੇ ਤੁਰ ਜਾਂਦੀ।
ਪਲ਼ਾਂ ‘ਚ ਖਾਣ ਨੂੰ ਕੁਝ ਲੈ ਆਉਂਦੀ,”ਚੰਗਾ ਮੇਰਾ ਬੀਬਾ ਪੁੱਤ!ਆਹ ਪਰੌੰਠਾ ਖਾ ਕੇ ਜਾਈੰ..।ਬਾਹਰ ਭੁੱਖਾ ਈ ਫਿਰਦਾ ਰਹੇੰਗਾ..।”
ਮੈਂ ਕਦੇ ਖਾ ਲੈਣਾ ਤੇ ਕਦੇ ਓਵੇੰ ਤੁਰ ਜਾਣਾ।
ਕਾਲਜ ਤੋੰ ਮੁੜਨਾ ਤਾਂ ਬਾਰ ‘ਚ ਬੈਠੀ ਹੁੰਦੀ।ਪੰਜ ਮਿੰਟ ਵੀ ਲੇਟ ਹੁੰਦਾ ਤਾਂ ਫੇਰ ਸੌ ਸਵਾਲ ਪੁੱਛਦੀ।
ਮੈਂ ਕਹਿੰਦਾ,”ਮਾਂ ਤੇਰੇ ਤਾਂ ਦਮਾਗ ‘ਚ ਘੜੀ ਫਿੱਟ ਆ…ਕਈ ਵਾਰੀ ਟੈਮ ਵੱਧ ਵੀ ਲੱਗ ਜਾਂਦਾ।”
ਪੇਪਰ ਦੇਣ ਜਾਣਾ ਹੁੰਦਾ ਤਾਂ ਘੜੀ ਮੁੜੀ ਕੋਲ਼ ਆ ਖੜ੍ਹਦੀ,”ਪੈੱਨ ਲੈ ਲਿਆ…ਪੈੱਨ ਦੋ ਲੈ ਜੀੰ..ਰੋਲ਼ ਨੰਬਰ ਰੱਖ ਲਿਆ ਕਿ ਨਹੀੰ?”
ਕਦੇ ਬਾਹਰੋਂ ਆਏ ਦੀਆਂ ਜੇਬਾਂ ਫਰੋਲ਼ਦੀ।ਮੈੰ ਹੱਸਣ ਲਗਦਾ,”ਇਹਦੇ ‘ਚੋੰ ਕੀ ਭਾਲ਼ਦੀ ਆਂ ਮਾਂ?”
“ਵੇ..ਤੈਨੂੰ ਕੀ ਪਤਾ?ਬਥੇਰਾ ਗੰਦ ਖਾਂਦੇ ਆ ਅੱਜਕੱਲ ਦੇ ਮੁੰਡੇ..ਕਿਤੇ ਵਗਾੜ ਈ ਨਾ ਦੇਣ ਤੈਨੂੰ..।ਆਹ ਕੈਲੇ ਕੇ ਜੱਗੀ ਨਾਲ਼ ਨਾ ਰਲ਼ਿਆ ਕਰ..ਕਿੰਨੀ ਆਰ ਕਿਹਾ ਤੈਨੂੰ ..।”
ਮੈਨੂੰ ਖਿਝ ਵੀ ਆਉਂਦੀ ਤੇ ਹਾਸਾ ਵੀ,”ਲੈ ਜੀਹਦੀ ਤੇਰੇ ਅਰਗੀ ਜਸੂਸ ਮਾਂ ਹੋਵੇ,ਓਹ ਕਿਵੇਂ ਵਿਗੜ ਜੂ ਭਲਾ?”
ਮੇਰਾ ਵਿਆਹ ਵੀ ਹੋ ਗਿਆ ਪਰ ਮਾਂ ਦੀਆਂ ਆਦਤਾਂ ਨਾ ਬਦਲੀਆਂ।ਕਿਤੇ ਜਾਣ ਲਗਦੇ ਤਾਂ ਕਹਿੰਦੀ ,”ਧਿਆਨ ਨਾਲ਼ ਜਾਇਓ ਪੁੱਤ..ਗੱਡੀ ਹੌਲ਼ੀ ਚਲਾਈਂ..ਅੈਵੇੰ ਸੱਟ ਫੇਟ ਮਾਰ ਜਾਂਦਾ ਹੁੰਦਾ ਕੋਈ..।”
ਮੈਂ ਗੱਲ ਅਣਸੁਣੀ ਕਰ ਛੱਡਣੀ ਕਿ ਮਾਂ ਦੀ ਤਾਂ ਆਦਤ ਈ ਆ ।
ਜਾਂਦੇ ਜਾਂਦੇ ਫੇਰ ਕਹਿੰਦੀ,ਚੰਗਾ ਜਾ ਕੇ ਫ਼ੋਨ ਕਰ ਦੀੰ…।”
” ਲੈ..ਫ਼ੋਨ ਨੂੰ ਕਿਹੜਾ ਪਰਦੇਸ ਚੱਲੇ ਆਂ….।” ਮੈਂ ਮਨ ਹੀ ਮਨ ਸੋਚਦਾ।
ਸੱਚੀੰ ਦੱਸਾਂ ਤਾਂ ਕਦੇ ਕਦੇ ਅਜ਼ਾਦੀ ‘ਚ ਵਿਘਨ ਪਾਉੰਦੀ ਲਗਦੀ ਮਾਂ!
“ਨਾ ਹੁਣ ਮੈੰ ਕੋਈ ਨਿਆਣਾ ?ਪੱਚੀਆਂ ਦਾ ਹੋ ਗਿਆਂ…।ਹਾਲੇ ਵੀ ਮੈਨੂੰ ਪੰਜ ਸਾਲ ਦਾ ਬਾਲ ਈ ਸਮਝਦੀ ਆ..।”
ਕਦੇ ਕਦੇ ਤਾਂ ਜੀਅ ਕਰਦਾ ਭੱਜ ਹੀ ਜਾਵਾਂ ਘਰੋਂ ..।
ਤੂੰ ਨਾ ਜਾਵੀਂ ਮਾਂ