——— ਟੁੱਕੜਬੋਚ ————
ਇੱਕ ਕਿਸਾਨ ਨੇ ਆਪਣੀ ਤੇ ਖੇਤਾਂ ਦੀ ਰਾਖੀ ਲਈ ਕੁੱਤੇ ਰੱਖੇ ਹੋਏ ਸਨ। ਉਹ ਕੁੱਤਿਆਂ ਨੂੰ ਵੇਲੇ ਸਿਰ ਖ਼ੁਰਾਕ,ਪਾਣੀ ਆਦਿ ਦਿੰਦਾ ਸੀ ਤੇ ਉਹਨਾਂ ਨੂੰ ਬੜਾ ਪਿਆਰ ਕਰਦਾ ਸੀ। ਕਿਸਾਨ ਨੂੰ ਪੂਰੀ ਉਮੀਦ ਸੀ ਕਿ ਇਹ ਮੁਸੀਬਤ ਵੇਲੇ ਉਸਦੀ ਤੇ ਖੇਤਾਂ ਦੀ ਜ਼ਰੂਰ ਰੱਖਿਆ ਕਰਨਗੇ। ਉਸ ਕਿਸਾਨ ਦੀ ਕਾਫੀ ਜ਼ਮੀਨ ਸੀ। ਉਹ ਆਪਣੇ ਖੇਤਾਂ ਨੂੰ ਅੱਤ ਦਰਜੇ ਦਾ ਪਿਆਰ ਕਰਦਾ ਸੀ। ਇਹ ਖੇਤ ਉਸਨੂੰ ਆਪਣੀ ਮਾਂ ਵਰਗੇ ਲੱਗਦੇ ਸਨ। ਉਹ ਰਾਤ ਨੂੰ ਅਕਸਰ ਕੁੱਤਿਆਂ ਨੂੰ ਖੁੱਲ੍ਹੇ ਛੱਡ ਦਿੰਦਾ ਸੀ। ਉੱਧਰ ਰਾਤ ਨੂੰ ਖੇਤ ਚਰਾਉਣ ਵਾਲੇ ਚੋਰਾਂ (ਕਾਰਪੋਰੇਟ ਘਰਾਣਿਆਂ)ਨੂੰ ਭਿਣਕ ਪੈ ਗਈ ਸੀ ਕਿ ਕਿਸਾਨ ਦੇ ਕੁੱਤੇ ਬਹੁਤ ਖਤਰਨਾਕ ਹਨ ਜੋ ਉਸਦੇ ਪਸ਼ੂਆਂ ਨੂੰ ਖੇਤ ਨਹੀਂ ਚੰਗੀ ਤਰ੍ਹਾਂ ਚਰਣ ਦਿੰਦੇ ਤੇ ਪਸ਼ੂਆਂ ਦੇ ਮਗਰ ਪੈ ਜਾਂਦੇ ਹਨ। ਚੋਰਾਂ ਨੇ ਸੋਚਿਆ ਕਿ ਕੋਈ ਜੁਗਤ ਲੜਾਈ ਜਾਵੇ, ਜਿਸ ਨਾਲ ਕਿਸਾਨ ਦੇ ਕੁੱਤਿਆਂ ਨੂੰ ਕਾਬੂ ਕੀਤਾ ਜਾ ਸਕੇ। ਬੜੀ ਲੰਮੀ ਸੋਚ-ਵਿਚਾਰ ਤੋਂ ਮਗਰੋਂ ਉਹ ਇਸ ਨਤੀਜੇ ਤੇ ਪਹੁੰਚੇ ਕਿ ਇਹਨਾਂ ਕੁੱਤਿਆਂ ਨੂੰ ਕੋਈ ਲਾਲਚ ਦੇ ਕੇ ਆਪਣੇ ਵੱਸ ਵਿੱਚ ਕੀਤਾ ਜਾਵੇ। ਪਰ ਕੀ ਅਜਿਹਾ ਦਿੱਤਾ ਜਾਵੇ ਤਾਂ ਜੋ ਕੁੱਤੇ ਵੱਸ ਵਿੱਚ ਆ ਜਾਣ? ਉਹਨਾਂ ਨੇ ਪਹਿਲਾਂ ਚੰਗੀ ਤਰ੍ਹਾਂ ਚੋਰੀ ਛੁਪੇ ਦੇਖਿਆ ਕਿ ਕਿਸਾਨ ਉਨ੍ਹਾਂ ਨੂੰ ਕੀ ਖਵਾਉਂਦਾ-ਪਿਆਉਂਦਾ ਹੈ? ਸਭ ਕੁੱਝ ਦੇਖਣ ਉਪਰੰਤ ਉਹ ਇਸ ਨਤੀਜੇ ਤੇ ਪਹੁੰਚੇ ਕਿ ਕਿਸਾਨ ਆਪਣੇ ਵਫਾਦਾਰ ਕੁੱਤਿਆਂ ਨੂੰ ਸਭ ਕੁੱਝ ਖਵਾਉਂਦਾ ਹੈ ਪਰ ਉਹ ਉਹਨਾਂ ਨੂੰ ਖਾਣ ਲਈ ਮਾਸ ਨਹੀਂ ਦਿੰਦਾ। ਜਦੋੰ ਉਹ ਕਿਸਾਨ ਦੀ ਗੈਰ ਹਾਜ਼ਰੀ ਵਿੱਚ ਖੇਤਾਂ ਦੀ ਰਾਖੀ ਕਰਨ ਆਉਂਦੇ ਤਾਂ ਚੋਰ ਮਾਸ ਦੀਆਂ ਬੋਟੀਆਂ ਉਨ੍ਹਾਂ ਨੂੰ ਖਾਣ ਲਈ ਦੇ ਦਿੰਦੇ। ਇਸ ਤਰ੍ਹਾਂ ਦੋ-ਚਾਰ ਵਾਰ ਕੀਤਿਆਂ ਕੁੱਤੇ ਚੋਰਾਂ ਦੇ ਵੀ ਵਫਾਦਾਰ ਬਣ ਗਏ। ਮਾਸ ਖਾਣ ਦੇ ਭੁੱਸ ਕਰਕੇ ਉਹ ਟੁੱਕੜਬੋਚ ਕਈ ਵਾਰ ਕਿਸਾਨ ਦੀਆਂ ਰੋਟੀਆਂ ਤੇ ਦੁੱਧ ਵੀ ਨਾ ਪੀਂਦੇ। ਹੁਣ ਚੋਰਾਂ ਦੇ ਪਸ਼ੂ ਕਿਸਾਨ ਦੀ ਖੇਤੀ ਦਾ ਉਜਾੜਾ ਕਰਨ ਲੱਗੇ। ਕਿਸਾਨ ਨੂੰ ਇਸ ਗੱਲ ਦੀ ਭੋਰਾ ਵੀ ਭਿਣਕ ਨਹੀਂ ਸੀ ਕਿ ਉਸਦੇ ਵਫਾਦਾਰ ਕੁੱਤੇ ਹੁਣ ਚੋਰਾਂ ਦੁਆਰਾ ਬੋਟੀਆਂ ਤੇ ਲਾ ਲਏ ਗਏ ਹਨ। ਕਾਫੀ ਦਿਨਾਂ ਬਾਅਦ ਨਿਸਚਿੰਤ ਹੋਇਆ ਕਿਸਾਨ ਜਦੋਂ ਦਿਨ ਵੇਲੇ ਖੇਤਾਂ ਵਿੱਚ ਗੇੜਾ ਮਾਰਨ ਜਾਂਦਾ ਹੈ ਤਾਂ ਦੇਖਦਾ ਹੈ ਕਿ ਉਸਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ