ਜਦੋਂ ਮੁੰਡੇ ਆਪਣਾ ਘਰ-ਬਾਰ ਛੱਡ ਪਰਦੇਸ ਜਾਂਦੇ ਨੇ ਕਿੰਨੀਆਂ ਹੀ ਆਪ ਬੀਤੀਆਂ, ਕਹਾਣੀਆਂ, ਕਵਿਤਾਵਾਂ… ਉਨ੍ਹਾਂ ਦੇ ਆਪਣੇ ਪਿੰਡ ਤੋਂ ਦੂਰ ਹੋਣ ਦੀ ਦਾਸਤਾਨ ਨੂੰ ਬੜੇ ਸੋਹਣੇ ਢੰਗ ਨਾਲ ਪੇਸ਼ ਕਰਦੀਆਂ ਨੇ…ਸੱਚ ਹੀ ਤਾਂ ਹੈ…ਆਪਣੇ ਪਿੰਡ,ਆਪਣੇ ਘਰ, ਆਪਣੇ ਮਾਂ ਬਾਪ ਨੂੰ ਛੱਡਣਾ ਕਿੱਥੇ ਸੋਖਾ ਹੁੰਦੈ…. ਜਿੱਥੇ ਤੁਸੀਂ ਪਲੇ ਹੋਵੋਂ, ਜਿੱਥੇ ਦੀ ਮਿੱਟੀ ਵਿੱਚ ਖੇਡੇ ਹੋਵੋਂ, ਉਹ ਸੁਰਗਾਂ ਵਰਗਾ ਘਰ ਤੁਹਾਡੇ ਧੁਰ ਅੰਦਰ ਵਸਿਆ ਹੁੰਦਾ ਹੈ,ਤੁਹਾਡੇ ਭੈਣ-ਭਰਾ, ਦੋਸਤ,ਜਮਾਤੀ, ਹਮ ਉਮਰ ਸਾਰੇ ਹੀ ਉਥੇ ਹੀ ਰਹਿ ਜਾਂਦੇ ਨੇ ਜਿਨ੍ਹਾਂ ਕੋਲ ਜਾਣ ਲਈ ਮਨ ਹਮੇਸ਼ਾ ਲੋਚਦਾ ਹੈ….
ਪਰ ਜੇ ਕਿਸੇ ਕੁੜੀ ਦਾ ਇਹ ਮੋਹ ਆਪਣੇ ਪੇਕਿਆਂ ਨਾਲ ਹੋਵੇ ਤਾਂ ਬਹੁਤਿਆਂ ਨੂੰ ਇਹ ਮੋਹ ਮੰਜੂਰ ਨਹੀਂ ਹੁੰਦਾ….ੳਹਨੂੰ ਤਰ੍ਹਾਂ ਤਰ੍ਹਾਂ ਦੇ ਨਾਵਾਂ ਨਾਲ ਨਿਵਾਜਿਆ ਜਾਂਦਾ ਏ….
ਕੁੜੀਆਂ ਨੇ ਵੀ ਤਾਂ ਗੁੱਡੀਆਂ-ਪਟੋਲੇ ਆਪਣੇ ਬਾਬਲ ਦੇ ਘਰ ਹੀ ਖੇਡੇ ਹੁੰਦੇ ਨੇ……ਉਥੇ ਹੀ ਹਾਣ ਦੀਆਂ ਸਹੇਲੀਆਂ ਨਾਲ ਪੀਂਘਾਂ ਪਾਈਆਂ ਹੁੰਦੀਆਂ ਨੇ…..ਮਾਂ ਨਾਲ ਮਿਲ ਕੇ ਇੰਨੇ ਸਾਲ ਉਹੀ ਘਰ ਸਜਾਇਆ ਸੰਵਾਰਿਆ ਹੁੰਦੇ …. ਫਿਰ ਉਹ ਕਿਵੇਂ ਉਸ ਘਰ ਨਾਲ ਮੋਹ ਦੀਆਂ ਤੰਦਾਂ ਤੋੜੇ…..
ਪਰ ਨਹੀਂ ਔਰਤ ਨੂੰ ਤਾਂ ਸਦਾ ਹੀ ਤਿਆਗ ਦੀ ਦੇਵੀ ਕਿਹਾ ਗਿਆ ਹੈ….ਉਸ ਤੋਂ ਉਮੀਦ ਕੀਤੀ ਜਾਂਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ