“ਉਮਰ ਦਰਾਜ਼”
ਸਰਵਣ ਘਰੋਂ ਜਾਣ ਲੱਗਿਆ ਤਾਂ ਪਤਨੀ ਨੇ ਕਿਹਾ, “ਅੱਜ ਦਿਹਾੜੀ ਲੱਗ ਜਾਵੇ ਤਾਂ ਚੰਗਾ ਹੈ ਕਿਉਂਕਿ ਤਿੰਨ ਦਿਨ ਤਾਂ ਜਿਵੇਂ ਤਿਵੇਂ ਜੂਨ ਗੁਜ਼ਾਰਾ ਕਰਦੀ ਰਹੀ ਹਾਂ ਪਰ ਹੁਣ ਪੀਪਾ ਮੂਧਾ ਪਿਆ।ਮੁਫਤ ਮਿਲਦੀ ਸਰਕਾਰੀ ਕਣਕ ਵੀ ਕਦੋਂ ਦੀ ਖਤਮ ਹੋ ਗਈ। ” ਸਰਵਣ ਨੇ ਕੋਈ ਜੁਆਬ ਨਾ ਦਿੱਤਾ ਤੇ ਚੁੱਪ ਚਾਪ ਸਾਈਕਲ ਦੇ ਨਾਲ ਹੀ ਫਿਕਰਾਂ ਦੀ ਪੰਡ ਚੁੱਕ ਕੇ ਵਾਹੋ ਦਾਹੀ ਸਾਈਕਲ ਚਲਾਉਂਦਾ ਤਿੰਨ ਕਿਲੋਮੀਟਰ ਦੂਰ ਸ਼ਹਿਰ ਦੇ ਲੇਬਰ ਚੌਂਕ ਤੇ ਆ ਕੇ ਖੜ੍ਹਾ ਹੋ ਗਿਆ।
ਇੱਕ ਠੇਕੇਦਾਰ ਆਇਆ ਤੇ ਚੁਣ ਚੁਣ ਕੇ ਨੌਜਵਾਨ ਮਿਸਤਰੀ ਤੇ ਮਜ਼ਦੂਰ ਲੈ ਗਿਆ। ਸਰਵਣ ਦੋ ਵਾਰ ਅੱਗੇ ਵਧਿਆ ਪਰ ਠੇਕੇਦਾਰ ਨੇ ਹੱਥ ਦੇ ਇਸ਼ਾਰੇ ਨਾਲ ਪਿੱਛੇ ਹੋਣ ਨੂੰ ਕਿਹਾ। ਘਰੋਂ ਚੱਲਣ ਲੱਗਿਆ ਕਹੇ ਪਤਨੀ ਦੇ ਸ਼ਬਦ ਤੇ ਬੱਚਿਆਂ ਦੇ ਚਿਹਰੇ ਅੱਖਾਂ ਅੱਗੇ ਆਉਂਦਿਆਂ ਹੀ ਕਲੇਜਾ ਮੂੰਹ ਨੂੰ ਆਉਣ ਲੱਗਾ।ਉਹ ਸੋਚਾਂ ਵਿੱਚੋਂ ਉਦੋਂ ਬਾਹਰ ਨਿਕਲਿਆ ਜਦੋਂ ਲੇਬਰ ਚੌਂਕ ਦੀ ਘੜੀ ਨੇ ਨੌਂ ਵਜੇ ਦਾ ਅਲਾਰਮ ਵਜਾਇਆ। ਅਲਾਰਮ ਵੱਜਦੇ ਹੀ ਉਹਦੇ ਦਿਲ ਦੀ ਧੜਕਣ ਤੇਜ ਹੋ ਗਈ ਕਿ ਅੱਜ ਵੀ ਖਾਲੀ ਹੱਥ ਘਰ ਮੁੜਨਾ ਪਊ।
ਉਹ ਇਹਨਾਂ ਸੋਚਾਂ ਵਿੱਚ ਹੀ ਗੁੰਮ ਸੀ ਕਿ ਇੱਕ ਕਾਰ ਦੇ ਹਾਰਨ ਨੇ ਉਹਨੂੰ ਸੋਚਾਂ ਦੀ ਘੁੰਮਣਘੇਰੀ ਵਿੱਚੋਂ ਬਾਹਰ ਕੱਢਿਆ। ਕਾਰ ਵਾਲੇ ਨੇ ਕਾਰ ਵਿੱਚ ਬੈਠੇ ਹੀ ਸਿਰ ਬਾਹਰ ਕੱਢ ਕੇ ਪੁੱਛਿਆ, “ਕਿਉਂ ਬਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ