ਮਧਰੇ ਕਦ ਕਰਕੇ ਕਿੰਨੇ ਸਾਰੇ ਮਖੌਲ ਸਹਿਣੇ ਪੈਂਦੇ..
ਜਵਾਨ ਹੋਏ ਦੇ ਕਿੰਨੇ ਰਿਸ਼ਤੇ ਟੁੱਟੇ..ਭਾਨੀਆਂ ਵੀ ਵੱਜੀਆਂ..
ਫੇਰ ਵੀ ਜਿਹੜੀ ਵਾਹਿਗੁਰੂ ਨੇ ਕਿਸਮਤ ਵਿਚ ਲਿਖ ਰੱਖੀ ਸੀ..ਇੱਕ ਦਿਨ ਕਲੀਰੇ ਬੰਨ ਵੇਹੜੇ ਦਾ ਸ਼ਿੰਗਾਰ ਬਣ ਆਈ!
ਸਾਲ ਕਿੱਦਾਂ ਲੰਘਿਆ ਪਤਾ ਹੀ ਨਹੀਂ ਲੱਗਾ..
ਫੇਰ ਇੱਕ ਦਿਨ ਅਚਾਨਕ ਪੀੜਾਂ ਲੱਗ ਤੁਰੀਆਂ..ਹਸਪਤਾਲ ਦਾਖ਼ਿਲ ਕਰ ਲਿਆ ਗਿਆ..
ਉਹ ਦਰਦ ਨਾਲ ਕਰਾਹ ਰਹੀ ਸੀ!
ਮੈਂ ਰਹਿਰਾਸ ਦਾ ਪਾਠ ਸ਼ੁਰੂ ਕਰ ਦਿੱਤਾ..ਪੀੜ ਕੁਝ ਘਟ ਗਈ..
ਫੇਰ ਐਨ ਅੱਧੀ ਰਾਤ ਨੂੰ ਉਸਦੀ ਕਿਲਕਾਰੀ ਸੁਣੀ..ਸਾਰੇ ਸਰੀਰ ਵਿਚ ਅਜੀਬ ਜਿਹੀ ਝੁਣ-ਝੁਨਾਹਟ ਵਗ ਤੁਰੀ..ਰੂੰ ਵਿਚ ਲਪੇਟੇ ਮਾਸ ਦੇ ਲੋਥੜੇ ਨੂੰ ਸਾਮਣੇ ਵੇਖ ਸਰੀਰ ਸੁੰਨ ਹੋ ਗਿਆ..ਬਾਪ ਬਣਨ ਦਾ ਇਹਸਾਸ ਵੀ ਕਿੰਨਾ ਅਜੀਬ ਇਹਸਾਸ ਸੀ..!
ਫੇਰ ਉਸ ਦਿਨ ਦਰਬਾਰ ਸਾਬ ਤੋਂ ਆਏ ਹੁਕਮਨਾਮੇ ਅਨੁਸਾਰ ਉਸਦਾ “ਸੀਰਤ ਕੌਰ” ਨਾਮ ਰੱਖ ਦਿੱਤਾ..!
ਉਹ ਕਿੰਨੀ ਕਿੰਨੀ ਦੇਰ ਮੇਰੇ ਢਿੱਡ ਤੇ ਪਈ ਖੇਡਦੀ ਰਹਿੰਦੀ..ਛਾਤੀ ਦੇ ਵਾਲ ਪੁੱਟਦੀ..ਤਾਂ ਵੀ ਮਾਸਾ ਦਰਦ ਨਾ ਹੁੰਦਾ..!
ਕਦੀ ਹੱਸ ਪਿਆ ਕਰਦੀ ਤੇ ਕਦੀ ਰੋ ਪੈਂਦੀ..
ਕਦੀ ਓਥੇ ਪਈ ਪਈ ਸੋਂ ਜਾਂਦੀ..ਅਜੀਬ ਜਿਹਾ ਮਖਮਲੀ ਇਹਸਾਸ..ਸ਼ਬਦਾਂ ਤੋਂ ਪਰੇ..ਪਰਬਤਾਂ ਤੋਂ ਵੀ ਕਿੰਨਾ ਉਚਾ!
ਮੈਂ ਉਸਦੇ ਗਿੱਲੇ ਪੋਤੜੇ ਖੋਹਲਦਾ ਤਾਂ ਨਾਲਦੀ ਮਜਾਕ ਕਰਦੀ ਅਖ਼ੇ ਹੁਣ ਤੁਹਾਨੂੰ ਮੁਸ਼ਕ ਨਹੀਂ ਆਉਂਦੀ..!
ਮੈਂ ਅੱਗੋਂ ਚੁੱਪ ਰਹਿੰਦਾ..ਪਰ ਇਹ ਨਿੱਕੀ ਜਿਹੀ ਮੇਰੇ ਵੱਲ ਵੇਖਦੀ ਰਹਿੰਦੀ..!
ਫੇਰ ਥੋੜਾ ਵੱਡੀ ਹੋਈ..
ਮੇਰੇ ਮਧਰੇ ਕਦ ਕਰਕੇ ਭੀੜ ਵਿਚ ਕਈ ਵਾਰ ਚੀਜਾਂ ਉਸਨੂੰ ਉੱਪਰ ਚੁੱਕ ਕੇ ਵਿਖਾਉਣੀਆਂ ਪੈਂਦੀਆਂ..!
ਇੱਕ ਦਿਨ ਭੂਆ ਜੀ ਦੀ ਨਿੱਕੀ ਧੀ ਦੇ ਵਿਆਹ ਵੇਲੇ..
ਡੋਲੀ ਤੋਰਨ ਵੇਲੇ ਸਾਰੇ ਗਮਗੀਨ ਮਾਹੌਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Shaminder Gill
Bahut shandar ehsas, bahut thodhe words nal bahut vaddi kahani 👌