ਰਿਸ਼ਤੇਦਾਰੀ ਚੋਂ ਲੱਗਦੀ ਦੂਰ ਦੀ ਮਾਸੀ..
ਤਕੜੇ ਘਰ ਵਿਆਹੀ ਹੋਈ ਸੀ..ਤਕਰੀਬਨ ਸੌ ਏਕੜ ਤੋਂ ਵੱਧ ਜਮੀਨ ਅਤੇ ਹੋਰ ਵੀ ਬੇਸ਼ੁਮਾਰ ਦੌਲਤ ਸੀ..!
ਦੱਸਦੇ ਪੈਦਲ ਤੁਰਨ ਵਾਲੇ ਪਿਛਲੇ ਜ਼ਮਾਨਿਆਂ ਵਿਚ ਕੋਲ ਵਧੀਆ ਨਸਲ ਦੀਆਂ ਘੋੜੀਆਂ ਹੋਇਆ ਕਰਦੀਆਂ ਸਨ!
ਮਗਰੋਂ ਸਾਈਕਲਾਂ ਵਾਲੇ ਦੌਰ ਵਿਚ ਕਿੰਨੇ ਸਾਰੇ ਬੰਬੂ-ਕਾਟ ਲੈ ਲਏ..
ਮਗਰੋਂ ਜਦੋਂ ਕਾਰਾਂ ਮੋਟਰਾਂ ਆਮ ਹੋ ਗਈਆਂ ਤਾਂ ਇਹਨਾਂ ਦੇ ਦਿਮਾਗਾਂ ਵਿਚ ਵੱਧ ਕੀਮਤਾਂ ਵਾਲੀਆਂ ਦੀ ਦੌੜ ਜਿਹੀ ਲੱਗ ਗਈ..ਹਮੇਸ਼ਾਂ ਹੋਰਨਾਂ ਤੋਂ ਦੋ ਕਦਮ ਅੱਗੇ ਰਹਿਣ ਵਾਲੀ ਮਾਨਸਿਕਤਾ..!
ਬਾਕੀ ਟਾਂਗਿਆਂ ਬੱਸਾਂ ਵਿਚ ਆਇਆ ਕਰਦੇ ਤੇ ਇਹਨਾਂ ਦੇ ਵਰਦੀ ਵਾਲੇ ਡਰਾਈਵਰ ਕੋਲ ਦਸ ਲੱਖ ਵਾਲੀ ਹੁੰਦੀ..!
ਆਮ ਲੋਕ ਸਾਰੀ ਦਿਹਾੜੀ ਰੋਜੀ ਰੋਟੀ ਦੇ ਚੱਕਰ ਵਿਚ ਕਮਲੇ ਹੋਏ ਫਿਰਦੇ ਰਹਿੰਦੇ ਤੇ ਇਹ ਸੋਨੇ ਦੀਆਂ ਪੰਡਾਂ ਨਾਲ ਲੱਦੇ ਹੋਏ ਹਮਾਤੜਾਂ ਦੇ ਚੇਹਰੇ ਪੜਨ ਵਿਚ ਮਗ਼ਨ ਹੁੰਦੇ..!
ਕੋਈ ਇਹਨਾਂ ਦੇ ਅੰਬਾਰ ਵੇਖ ਕਿੰਨਾ ਪ੍ਰਭਾਵਿਤ ਹੋ ਰਿਹਾ..ਕਿਸਨੇ ਸਲਾਹੁਤਾਂ ਵਿਚ ਕਿੰਨੇ ਕਸੀਦੇ ਪੜੇ..ਕਿੰਨੇ ਕਿੰਨੀਆਂ ਵਧਾਈਆਂ ਦਿੱਤੀਆਂ..ਚੋਵੀ ਘੰਟੇ ਬੱਸ ਏਹੀ ਗਿਣਤੀਆਂ ਮਿਣਤੀਆਂ..!
ਵਿਆਹਾਂ ਸ਼ਗਨ ਸਵਾਰਥਾਂ ਤੇ ਜੇ ਕਿਤੇ ਕੋਈ ਖਾਸ ਉਚੇਚ ਨਾ ਹੁੰਦੀ ਤਾਂ ਵੱਡਾ ਮਸਲਾ ਖੜਾ ਕਰ ਦਿਆ ਕਰਦੇ..!
ਟਰੇਆਂ ਫੜ ਆਸ ਪਾਸ ਫਿਰਦੇ ਰਹਿੰਦੇ ਬਹਿਰੇ ਅਤੇ ਸਿਫਤਾਂ ਕਰਦੀ ਰਿਸ਼ਤੇਦਾਰੀ ਇਹਨਾਂ ਨੂੰ ਬੜਾ ਹੀ ਅਨੰਦ ਦਿਆ ਕਰਦੀ..!
ਭੋਗ-ਇਕੱਠ ਤੇ ਧਾਰਮਿਕ ਸਮਾਗਮ ਵਿਚ ਬੱਸ ਹਰ ਪਾਸੇ ਮੁਰੱਬਿਆਂ ਵਾਲੇ ਮਾਸੀ ਮਾਸੜ ਦਾ ਹੀ ਜਿਕਰ ਹੋਣਾ ਜਰੂਰੀ ਹੋਇਆ ਕਰਦਾ ਸੀ!
ਬੱਲੇ-ਬੱਲੇ ਦੇ ਨਸ਼ੇ ਨਾਲ ਸੁਵੇਰ ਦਾ ਹਰ ਸੂਰਜ ਚੜਿਆ ਕਰਦਾ ਤੇ ਕੰਨੀ ਪੈਂਦੇ “ਵਾਹ ਭਾਈ ਵਾਹ” ਦੇ ਕਸ਼ੀਦਿਆਂ ਨਾਲ ਹੀ ਰਾਤ ਪੈ ਜਾਇਆ ਕਰਦੀ.!
ਰਿਸ਼ਤੇਦਾਰੀ ਵਿਚ ਬਹੁਤੇ ਪਰਵਾਰਿਕ ਮਸਲਿਆਂ ਵਿਚ ਇਸ ਮਾਸੀ ਮਾਸੜ ਦੀ ਹਾਮੀਂ ਜਿਸ ਧਿਰ ਵੱਲ ਉੱਲਰ ਜਾਇਆ ਕਰਦੀ ਸਮਝੋ ਉਸਨੂੰ ਕੋਰਟ ਕਚਹਿਰੀ ਵਿਚ ਮੁਕੱਦਮਾਂ ਜਿੱਤਣ ਤੋਂ ਵੀ ਵੱਧ ਦਾ ਚਾਅ ਚੜ ਜਾਇਆ ਕਰਦਾ!
ਕਈ ਜਾਗਦੀ ਜਮੀਰ ਵਾਲੇ ਮੂੰਹ ਤੇ ਗੱਲ ਕਰਨ ਦੀ ਜੁੱਰਤ ਵੀ ਰਖਿਆ ਕਰਦੇ..!
ਪਰ ਪਰਿਵਾਰਿਕ ਰਾਜਨੀਤੀ ਦਾ ਮਾਹਿਰ ਮਾਸੜ ਹਮੇਸ਼ਾਂ ਇਸ ਤਰਾਂ ਦੇ ਵਿਰੋਧੀਆਂ ਨੂੰ ਪਹਿਲਾਂ ਦੂਜਿਆਂ ਨਾਲੋਂ ਤੋੜ-ਵਿਛੋੜ ਕੇ ਕੱਲਾ ਕਾਰਾ ਪਾ ਦਿਆ ਕਰਦਾ..!
ਫੇਰ ਉਸ ਤੋਂ ਗਿਣ ਗਿਣ ਕੇ ਬਦਲੇ ਲੈਂਦਾ..ਹਰ ਪਾਸੇ ਅਤੇ ਹਰ ਕੰਮ ਵਿਚ ਬਸ ਚੰਮ ਦੀਆਂ ਹੀ ਚੱਲਿਆ ਕਰਦੀਆਂ!
ਫੇਰ ਅਖੀਰ ਇੱਕ ਦਿਨ ਓਹੀ ਗੱਲ ਹੋ ਗਈ..
ਸਦਾ ਨਾ ਬਾਗੀਂ ਬੁਲਬੁਲ ਬੋਲੇ ਸਦਾ ਨਾ ਮੌਜ ਬਹਾਰਾਂ..ਬੱਲੇ-ਬੱਲੇ ਵਾਲੀ ਦੁਪਹਿਰ ਹੌਲੀ-ਹੌਲੀ ਢਲਣ ਤੇ ਆ ਗਈ..ਫਿਕਰਾਂ ਵਾਲੇ ਪਰਛਾਵੇਂ ਲੰਮੇ ਹੋਣੇ ਸ਼ੁਰੂ ਹੋ ਗਏ ਤੇ ਮੁਰੱਬਿਆਂ ਵਾਲਾ ਮਾਸੜ ਆਪਣੇ ਧੌਲੇ ਝੁਰੜੀਆਂ ਵੇਖ ਉਦਾਸ ਰਹਿਣ ਲੱਗ ਪਿਆ..!
ਫੇਰ ਡਿਪ੍ਰੈਸ਼ਨ ਦੀ ਮਾਰ ਹੇਠ ਆਇਆ ਵਕਤ ਨੂੰ ਧੱਕੇ ਜਿਹੇ ਦੇਣ ਲਈ ਮਜਬੂਰ ਹੋ ਗਿਆ..ਮਾਸੀ ਕੈਂਸਰ ਨਾਲ ਦਿਨਾਂ ਵਿਚ ਹੀ ਚਲੀ ਗਈ..ਉਚੇ ਸਾਰੇ ਢੇਰ ਅਤੇ ਅਮਰੀਕਾ ਦਾ ਇਲਾਜ..ਸਾਰਾ ਕੁਝ ਬੱਸ ਧਰਿਆ ਧਰਾਇਆ ਹੀ ਰਹਿ ਗਿਆ..!
ਅਖੀਰ ਨੂੰ ਨੂਹਾਂ ਵੀ ਗੱਲ ਸੁਣਨੋਂ ਹਟ ਜਿਹੀਆਂ ਗਈਆਂ..ਇੱਕ ਦੀਆਂ ਅੱਗੋਂ ਚਾਰ ਸੁਣਾਇਆ ਕਰਦੀਆਂ..ਪਰ ਸੜ ਗਈ ਰੱਸੀ ਦੇ ਪੂਰਾਣੇ ਵੱਟ ਅਜੇ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ