ਉੱਚੀ ਦੁਕਾਨ
ਸਰਿਤਾ ਨੂੰ ਅੱਜ ਦਫਤਰੋਂ ਛੁੱਟੀ ਸੀ। ਘਰ ਦੇ ਰੋਜ਼ਾਨਾ ਕੰਮ ਮੁਕਾ ਕੇ ਉਸ ਨੇ ਸੋਚਿਆ ਕਿ ਭਾਣਜੀ ਦੀ ਮੰਗਣੀ ਆਉਣ ਵਾਲੀ ਐ, ਕਿਉ ਨਾਂ ਅੱਜ ਮਾਲ ਚੋ ਜਾ ਕੇ ਆਪਣੀ ਡਰੈੱਸ ਲੈ ਆਵਾਂ। ਸਰਿਤਾ ਦਾ ਪਤੀ ਰਮੇਸ਼ ਪ੍ਰਾਪਰਟੀ ਦਾ ਕੰਮ ਕਰਦਾ ਹੋਣ ਕਰਕੇ ਜ਼ਿਆਦਾਤਰ ਘਰ ਹੀ ਹੁੰਦਾ ਸੀ। ਦੋਵਾਂ ਨੇ ਝੱਟ ਹੀ ਜਾਣ ਦੀ ਸਲਾਹ ਬਣਾ ਲਈ। ਬੇਟਾ ਰਾਹੁਲ ਅਜੇ ਪੜ ਕੇ ਵਾਪਿਸ ਨਹੀ ਆਇਆ ਸੀ। ਇਸੇ ਲਈ ਵਿਹਲਾ ਸਮਾਂ ਵੇਖ ਕੇ ਉਹ ਝੱਟ ਹੀ ਕਾਰ ਤੇ ਸਵਾਰ ਹੋ ਗਏ ਤੇ ਸ਼ਹਿਰ ਦੇ ਇੱਕ ਵੱਡੇ ਮਾਲ ਵਿੱਚ ਪਹੰਚ ਗਏ।
ਸੋਚਿਆ ਪੇਕਿਆਂ ਦੇ ਘਰ ਕਿੰਨੇ ਚਿਰ ਬਾਅਦ ਕੋਈ ਪ੍ਰੋਗਰਾਮ ਆਇਆ, ਪੈਸੇ ਜਿੰਨੇ ਮਰਜ਼ੀ ਲੱਗ ਜਾਣ ਪਰ
ਕੱਪੜੇ ਵਧੀਆ ਹੀ ਲੈਣੇ ਹਨ। ਇੱਕ ਦੁਕਾਨ ਤੋਂ ਡਰੈੱਸ ਪਸੰਦ ਆ ਗਈ। ਰੇਟ ਪੁੱਛਿਆ ਤਾਂ ਦੁਕਾਨ ਵਾਲਿਆਂ ਨੇ ਬਾਰਾਂ ਹਜ਼ਾਰ ਰੁਪਏ ਦੱਸਿਆ। ਰਮੇਸ਼ ਨੇ ਝੱਟ ਹੀ ਆਪਣਾ ਕਰੈਡਿਟ ਕਾਰਡ ਕੱਢ ਕੇ ਪੈਸੇ ਦੇ ਦਿੱਤੇ ਤੇ ਉਹ ਬਾਹਰ ਨੂੰ ਹੋ ਤੁਰੇ। ਹੋਰ ਕੋਈ ਕੰਮ ਨਹੀ ਸੀ, ਇਸ ਲਈ ਉਹ ਸਿੱਧਾ ਬੇਸਮੈਂਟ ਚ ਪਹੁੰਚੇ ‘ਤੇ ਕਾਰ ਚ ਬਹਿ ਕੇ ਘਰ ਨੂੰ ਚੱਲ ਪਏ।
ਮਾਲ ਚੋ ਬਾਹਰ ਨਿਕਲਿਆ ਹੀ ਇੱਕ ਰੇਹੜੀ ਤੇ ਆਲੂ ਪਏ ਦੇਖ ਕੇ ਸਰਿਤਾ ਨੇ ਕਿਹਾ “ ਮੈ ਕਿਹਾ ਜੀ, ਇੱਥੋਂ ਹੀ ਆਲੂ ਲੈ ਜਾਨੇ ਹਾਂ, ਸ਼ਾਮ ਨੂੰ ਸਬਜ਼ੀ ਬਣਾਉਣੀ ਹੁੰਦੀ ਐ ਤੇ ਰਾਹੁਲ ਖੇਡ ਕੇ ਨਹੀ ਮੁੜਦਾ, ਰੋਜ਼ ਹੀ ਲੇਟ ਹੋ ਜਾਨੀ ਹਾਂ” ਰਮੇਸ਼ ਨੇ ਕਾਰ ਰੇਹੜੀ ਦੇ ਨਾਲ ਜਾ ਲਾਈ।
ਰੇਹੜੀ ਕੋਲ ਇੱਕ ਬਜ਼ੁਰਗ ਬੈਠਿਆ ਹੋਇਆ ਸਨ। ਪਸੀਨੇ ਨਾਲ ਸਿਰ ਤੋਂ ਪੈਰਾਂ ਤੱਕ ਭਿੱਜਿਆ ਹੋਇਆ ਹੋਣ ਕਰਕੇ ਇੱਕ ਗੱਤੇ ਦੇ ਟੁੱਕੜੇ ਨਾਲ ਹਵਾ ਝੱਲ ਰਿਹਾ ਸੀ। ਰਮੇਸ਼ ਕਾਰ ਵਿੱਚ ਹੀ ਬੈਠਾ ਰਿਹਾ ਤੇ ਸਰਿਤਾ ਨੇ ਕਾਰ ਚੋਂ ਨਿਕਲ ਕੇ ਪਹਿਲਾ ਹੀ ਸਵਾਲ ਕੀਤਾ “ਬਾਬਾ ਜੀ ਕੀ ਰੇਟ ਐ ਆਲੂਆਂ ਦਾ” ਉਸ ਨੇ ਰੇਹੜੀ ਨੂੰ ਸਰਸਰੀ ਨਜ਼ਰ ਮਾਰ ਕੇ ਕਿਹਾ। “ਪੁੱਤ ਦਸ ਰੁਪਏ ਕਿੱਲੋ ਨੇ, ਜੇ ਇਕੱਠੇ ਪੰਜ, ਦਸ ਕਿੱਲੋ ਲੈ ਲਓਗੇ ਤਾਂ ਹੋਰ ਦੋ ਰੁਪਏ ਘੱਟ ਲਾ ਲਵਾਂਗਾ” ਤੱਕੜੀ ਦੇ ਵੱਟੇ ਸਹੀ ਕਰਦਿਆਂ ਬਾਬੇ ਨੇ ਕਿਹਾ। “ਬਾਬਾ ਜੀ ਕਿਉ ਲੁੱਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ