ਅੰਮ੍ਰਿਤਸਰੋਂ ਕੁਰੂਕਸ਼ੇਤਰ ਜਾ ਰਿਹਾ ਸਾਂ..ਬਿਆਸ ਤੋਂ ਸਰਦਾਰ ਜੀ ਚੜੇ ਤੇ ਨਾਲ ਆਣ ਬੈਠੇ..!
ਘੜੀ ਕੂ ਮਗਰੋਂ ਓਹਨਾ ਮੇਰੀ ਪੜਾਈ..ਪਰਿਵਾਰ..ਅਤੇ ਅੱਗੋਂ ਦੀ ਪਲੈਨਿੰਗ ਬਾਰੇ ਕਿੰਨੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ..!
ਤਕਰੀਬਨ ਦਸ ਕੂ ਵਜੇ ਡੀਲਕਸ ਐਕਸਪ੍ਰੈੱਸ ਲੁਧਿਆਣੇ ਅੱਪੜ ਗਈ..ਸਬੱਬ ਨਾਲ ਓਥੋਂ ਓਹਨਾ ਦਾ ਕੋਈ ਪੂਰਾਣਾ ਮਿੱਤਰ ਅੰਦਰ ਆਣ ਵੜਿਆ..ਗੱਲਬਾਤ ਤੋਂ ਲੱਗਾ ਦੋਵੇਂ ਅਰਸੇ ਬਾਅਦ ਮਿਲੇ ਸਨ..!
ਬਿਆਸ ਵਾਲੇ ਸਰਦਾਰ ਹੁਰਾਂ ਆਪਣੀਆਂ ਬਟਾਲੇ ਵਾਲੀਆਂ ਮਿੱਲਾਂ,ਕੋਠੀਆਂ,ਕਾਰੋਬਾਰ,ਪਰਿਵਾਰ,ਸਿਆਸੀ ਵਾਕਫ਼ੀਆਂ ਅਤੇ ਆਪਣੀ ਉੱਪਰ ਤੱਕ ਦੀ ਪਹੁੰਚ ਦਾ ਖਲਾਰਾ ਜਿਹਾ ਪਾ ਦਿੱਤਾ..!
ਲੁਧਿਆਣਿਓਂ ਚੜੇ ਦੂਜੇ ਅੰਕਲ ਨੇ ਵੀ ਅੱਗੋਂ ਜਾਇਦਾਤ,ਵਿਦੇਸ਼ ਰਹਿੰਦੇ ਬੱਚਿਆਂ,ਦਾਖੇ ਅਤੇ ਹੋਰ ਇਲਾਕਿਆਂ ਵਿਚ ਬਣਾਏ ਕਿੰਨੇ ਸਾਰੇ ਸਿਲਸਿਲਿਆਂ ਅਤੇ ਸਰਕਾਰੇ ਦਰਬਾਰੇ ਪਹੁੰਚ ਅਤੇ ਗੰਨਮੈਨਾਂ ਬਾਰੇ ਗੱਲਾਂ ਦੱਸ ਪ੍ਰਭਾਵਿਤ ਕਰਨ ਦੀ ਪੂਰੀ ਵਾਹ ਜਿਹੀ ਲਾ ਦਿੱਤੀ..!
ਮੇਰੀ ਬੋਧਿਕਤਾ ਨਾਂਹ ਦੇ ਬਰੋਬਰ ਸੀ..ਉੱਚੇ ਪੱਧਰ ਦੀਆਂ ਇਹ ਵੱਡੀਆਂ ਗੱਲਾਂ ਸੁਣ ਜ਼ਿਹਨ ਤੇ ਹੀਣ ਭਾਵਨਾ ਭਾਰੂ ਹੋਣੀ ਸ਼ੁਰੂ ਹੋ ਗਈ..ਆਪਣਾ ਆਪ ਛੋਟਾ ਲੱਗਣ ਲੱਗ ਪਿਆ..ਸੋਚਣ ਲੱਗਾ ਜੇ ਬਾਪੂ ਹੁਰਾਂ ਦਾ ਰੇਲਵੇ ਦਾ ਪਾਸ ਨਾ ਹੁੰਦਾ ਤਾਂ ਇਹ ਏਅਰ.ਕੰਡੀਸ਼ੰਡ ਦਾ ਸਫ਼ਰ ਵੀ ਪਹੁੰਚ ਤੋਂ ਬਾਹਰ ਸੀ..!
ਦੁਪਹਿਰੇ ਸਾਡੇ ਕੂ ਬਾਰਾਂ ਵਜੇ ਗੱਡੀ ਮੰਜਿਲ ਤੇ ਆਣ ਅੱਪੜੀ..ਬਾਹਰ ਇੱਕ ਆਟੋ ਡਰਾਈਵਰ..ਵਾਜ ਮਾਰ ਲਈ..ਆਖਣ ਲੱਗਾ ਗੁਰਮੁਖਾ ਅੰਮ੍ਰਿਤਸਰੋਂ ਆਇਆ ਏਂ ਨਾ?
ਹੈਰਾਨ ਹੋਇਆ ਇਸਨੂੰ ਕਿੱਦਾਂ ਪਤਾ ਲੱਗਾ!
ਆਖਣ ਲੱਗਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ