ਦੋਵੇਂ ਦੁਕਾਨ ਮੂਹਰੇ ਟਾਂਗੇ ਤੋਂ ਹੇਠ ਉੱਤਰੇ..ਉਹ ਆਪ ਤਾਂ ਅੰਦਰ ਆਣ ਵੜਿਆ ਪਰ ਬੇਬੇ ਅੰਦਰ ਨਾ ਵੜੇ..ਆਖੀ ਜਾਵੇ “ਵੇ ਦਰਸ਼ੂ ਕਾਹਨੂੰ ਪੈਸੇ ਖਰਚਦਾ..ਹਾਹ ਵਾਲੀ ਚੰਗੀ ਭਲੀ ਤੇ ਹੈ ਅਜੇ ਹੋਰ ਛੇ ਮਹੀਨੇ ਕੱਢ ਜਾਣੀ”
ਫੇਰ ਉਸਨੇ ਧੱਕੇ ਨਾਲ ਹੀ ਉਸਦਾ ਸੱਜਾ ਪੈਰ ਲੁਹਾ ਲਿਆ..ਥਾਂ ਥਾਂ ਕਿੰਨੇ ਸਾਰੇ ਗਾਂਢੇ ਤੇ ਤਿਰੋਪੇ..ਮੈਨੂੰ ਵਿਖਾਉਂਦਾ ਆਖਣ ਲੱਗਾ “ਲਾਲਾ ਹੁਣ ਤੂੰ ਹੀ ਦੱਸ ਇਹ ਕਿੰਨੇ ਦਿਨ ਹੋਰ ਚੱਲ ਜੂ”?
ਮੇਰਾ ਤੇ ਜੋੜਾ ਵਿਕਣਾ ਸੀ..ਝੱਟ ਹਾਂ ਵਿਚ ਹਾਂ ਮਿਲਾ ਦਿੱਤੀ..ਨਾਲ ਹੀ ਕਿੰਨੇ ਸਾਰੇ ਜੋੜੇ ਉਸਦੇ ਸਾਮਣੇ ਖਿਲਾਰ ਦਿੱਤੇ..ਹੁਣ ਪਾਵੇ ਨਾ ਬੱਸ ਮੁੱਲ ਹੀ ਪੁੱਛੀ ਜਾਵੇ..ਮੁੰਡੇ ਨੇ ਝਿੜਕ ਦਿੱਤੀ..ਬੇਬੇ ਮੁੱਲ ਦੀ ਪ੍ਰਵਾਹ ਨਾ ਕਰ..ਇਹ ਵੇਖ ਮੇਚ ਕਿਹੜੀ ਆਉਂਦੀ..!
ਬੜੀ ਮੁਸ਼ਕਿਲ ਨਾਲ ਇੱਕ ਪੂਰੀ ਆਈ..ਉਸਨੇ ਓਥੇ ਹੀ ਪੈਰੀ ਪਵਾ ਦਿੱਤੀ..ਤੇ ਪੂਰਾਣੀ ਲੁਹਾ ਕੇ ਪਰਾਂ ਨੁੱਕਰੇ ਸੁੱਟ ਦਿਤੀ..!
ਹੁਣ ਚੋਰ ਅੱਖ ਨਾਲ ਮੁੜ ਮੁੜ ਪੁਰਾਣੀ ਵੱਲ ਵੇਖੀ ਜਾਵੇ..!
ਪੈਸੇ ਦੇਣ ਲੱਗਾ ਤਾਂ ਕੋਲ ਖਲੋ ਗਈ..ਸ਼ਾਇਦ ਜਾਣਨਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ