ਲੋਕਾਂ ਦੀ ਬਹੁਤ ਭੀੜ ਸੀ, ਪਰ ਇਹ ਭੀੜ ਅਜੀਬ ਤਰ੍ਹਾਂ ਦੀ ਸੀ
ਓਦਾ ਦੀ ਨਹੀਂ ਸੀ ਜਿਵੇਂ ਦੀ ਮੈਂ ਅੱਬੂ ਦੇ ਨਾਲ ਮੇਲੇ ਵਿਚ ਦੇਖਦਾ ਸੀ, ਇਕੱਠ ਤੇ ਬੁਹਤ ਸੀ ਪਰ ਲੰਬੀਆ ਲੰਬੀਆ ਲਾਈਨਾਂ ਲੱਗੀਆਂ ਸੀ, ਨਾ ਕਿਸੇ ਨਾਲ ਕੋਈ ਗਲ ਕਰ ਰਿਹਾ ਸੀ ਨਾ ਹੀ ਕੁਝ ਸਮਝ ਆ ਰਹੀ ਸੀ ਕਿ ਕਿੱਥੇ ਜਾ ਰਹੇ ਆ, ਸਤ_ਅੱਠ ਵਰ੍ਹਿਆਂ ਦਾ ਸੀ ਉਸ ਟਾਈਮ, ਸਾਫ ਸੁਥਰਾ ਦਿਨ ਤੇ ਅਸਮਾਨ ਵੀ ਸਾਫ ਸੀ, ਅੱਗੇ ਦੇਖਦਾ ਕਈ ਮੀਲ ਦੀ ਲਾਇਨ ਤੁਰਦੀ ਜਾ ਰਹੀ ਸੀ ਪਿੱਛੇ ਮੁੜ ਦੇਖਿਆ ਤਾਂ ਸਹਿਰ ਤੋਂ ਦੂਰ ਹੋਣ ਤੇ ਵੀ ਧੂੰਆ ਉਠਦਾ ਦਿਖ ਰਿਹਾ ਸੀ,ਲੋਕ ਅਪਣੇ ਸਮਾਨ ਨੂੰ ਬੈਲ ਗੱਡੀਆ, ਖੱਚਰਾਂ, ਖੋਤਿਆ, ਲਦ ਕਿ ਜਾ ਰਹੇ ਸੀ ,
ਮੈਂ ਹਿੰਮਤ ਕਰਕੇ ਪੁੱਛਿਆ ਚਾਚੇ ਅਸੀਂ ਕਿੱਥੇ ਜਾ ਰਹੇ ਆਂ, “_ਚਾਚਾ” ਸਾਡੇ ਘਰ ਦੇ ਨਾਲ ਹੀ ਰਹਿੰਦਾ ਸੀ ਅਸੀਂ ਸਾਰੇ ਓਸ ਨੂੰ ਪਾਲਾ ਚਾਚਾ ਹੀ ਕਹਿੰਦੇ ਸਾਂ, ਮੈਂ ਕਿਹਾ ਮੇਰਾ ਅੱਬੂ ਕਿੱਥੇ ਆ ਅੰਮੀ ਤੇ ਸਕੀਨਾ ਵੀ ਨਹੀਂ ਆਈਆ ਸਾਡੇ ਨਾਲ,
ਓਹ ਥੋੜ੍ਹੀ ਦੇਰ ਚੁੱਪ ਰਿਹਾ ਜਿਵੇਂ ਮੈਨੂੰ ਦੱਸਣਾ ਨਹੀਂ ਸੀ ਚਾਹੁੰਦਾ, ਫਿਰ ਬੋਲਿਆ ਅਬਦੁੱਲ ਪੁੱਤ ਆ ਰਹੇ ਆ ਪਿੱਛੇ ਹੀ ਓ ਸਾਰੇ,
ਮੈਂ ਕਿਹਾ ਛਿੰਦੇ ਚਾਚੇ ਨਾਲ,,
“_ਛਿੰਦਾ, ਪਾਲੇ ਚਾਚੇ ਦਾ ਛੋਟਾ ਭਰਾ ਸੀ
ਮੈਂ ਕਿਹਾ ਚਾਚੀ ਤੇ ਜਿੰਦਰ ਵ ਨਾਲ ਹੀ ਨੇ, ਓ ਕੁੱਝ ਨਹੀਂ ਬੋਲਿਆ
ਕਾਹਲੀ ਨਾਲ ਤੁਰਦਾ ਜਾ ਰਿਹਾ ਸੀ, ਹੁਣ ਸ਼ਾਮ ਹੋ ਗਈ ਸੀ ਪਿੱਛੋਂ
ਘੋੜਿਆਂ ਤੇ ਅਸਵਾਰ ਕੁਝ ਪੁਲਿਸ ਵਾਲੇ ਆਏ ਤੇ ਲੋਕਾਂ ਨੂੰ ਡੰਡੇ ਮਾਰ ਮਾਰ ਕਹਿ ਰਹੇ ਸੀ ਜਲਦੀ ਨਿਕਲੋ ਕੀਤੇ ਫਿਰ ਸਾਡੇ ਮੁਲਕ
ਵਿਚ ਹੀ ਨਾ ਰਹਿ ਜਾਏਓ ਰਾਤ ਹੋਣ ਤੋਂ ਪਹਿਲਾਂ ਨਿਕਲ ਜਾਓ ,
ਮੈਂ ਫਿਰ ਪੁਛਿਆ ਚਾਚੇ ਕਿੱਥੇ ਜਾ ਰਹੇ ਆ ਅਸੀ, ਅੰਮੀ ਅੱਬੂ ਵੀ ਨਹੀਂ ਆਏ, ਸਰੀਰ ਦਾ ਤਕੜਾ ਹੋਣ ਕਰਕੇ ਓਹਨੇ ਮੈਨੂੰ ਮੋਢਿਆ ਤੇ ਚੁੱਕ ਲਿਆ ਤੇ ਬੋਲਿਆ ਪੁੱਤ ਹੁਣ ਕਿਸੇ ਨੇ ਨਹੀਂ ਆਉਣਾ, ਓਸਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ